• Home »
  • ਖਬਰਾਂ
  • » ਬਲੋਚਿਸਤਾਨ ਦੇ ਇਤਿਹਾਸ ‘ਤੇ ਪਿਛਲ-ਝਾਤ ਵਿਸ਼ੇ ‘ਤੇ ਸੈਮੀਨਾਰ

ਬਲੋਚਿਸਤਾਨ ਦੇ ਇਤਿਹਾਸ ‘ਤੇ ਪਿਛਲ-ਝਾਤ ਵਿਸ਼ੇ ‘ਤੇ ਸੈਮੀਨਾਰ

-ਪੰਜਾਬੀਲੋਕ ਬਿਊਰੋ
ਬ੍ਰਿਟਿਸ਼ ਹਾਊਸ ਆਫ ਲਾਰਡਜ਼, ਲੰਡਨ ਵਿਖੇ ‘ਬਲੋਚਿਸਤਾਨ ਦੇ ਇਤਿਹਾਸ ‘ਤੇ ਪਿਛਲ ਝਾਤ’ ਵਿਸ਼ੇ ‘ਤੇ ਇਕ ਸੈਮੀਨਾਰ ਡੈਮੋਕਰੇਸੀ ਫੋਰਮ ਵਲੋਂ  ਬੀਤੀ 23 ਫਰਵਰੀ ਨੂੰ  ਕਰਵਾਇਆ ਗਿਆ। ਸੈਮੀਨਾਰ ਦੌਰਾਨ ਚਰਚਾ discount football jerseys ਦਾ ਕੇਂਦਰ ਬਿੰਦੂ  ਬਰਤਾਨੀਆ ਦੇ 19 ਵੀਂ ਸਦੀ ਦੇ ਬਲੋਚਿਸਤਾਨ ਨਾਲ ਇਤਿਹਾਸਕ ਸਬੰਧ ਅਤੇ ਪਾਕਿਸਤਾਨ ਵਲੋਂ 1948 ਵਿਚ ਬਲੋਚੀ ਧਰਤੀ ‘ਤੇ ਜਮਾਏ ਅਧਿਕਾਰ ਦੀ ਕਾਨੂੰਨੀ ਮਾਨਤਾ ਬਾਰੇ ਸੀ। ਸੈਮੀਨਾਰ ਦੀ ਪ੍ਰਧਾਨਗੀ ਇੰਸਟੀਚਿਊਟ ਆਫ ਕਾਮਨਵੈਲਥ ਸਟੱਡੀਜ਼ ਦੇ ਡਾ. ਵਿਲੀਅਮ ਰਾਊਲੇ ਵਲੋਂ ਕੀਤੀ ਗਈ ਜਦਕਿ ਮੁੱਖ ਬੁਲਾਰਿਆਂ ਵਿਚ ਐਚ.ਐਚ. ਸੁਲੇਮਾਨ ਦਾਊਦ ਜਨ ਅਹਿਮਦਜਈ, ਜੋ ਕਿ ਕਲਾਤ ਦੇ ਖਾਨ ਹਨ,  ਸ਼ਾਮਿਲ ਸਨ।
ਆਪਣੇ ਸੰਬੋਧਨ ਦੌਰਾਨ ਖਾਨ ਨੇ ਪਾਕਿਸਤਾਨ ਵਲੋਂ ਬਲੋਚਿਸਤਾਨ ‘ਤੇ ਅਧਿਕਾਰ ਸਥਾਪਿਤ ਕਰਨ ਦੇ ਕਾਨੂੰਨੀ ਪੱਖ ‘ਤੇ ਸਵਾਲ ਚੁੱਕੇ ਅਤੇ ਆਪਣੀ ਦਲੀਲ ਦੇ ਹੱਕ ਵਿਚ ਬਰਤਾਨੀਆ ਦੀ ਸਰਕਾਰ ਵਲੋਂ ਉਸ ਸਮੇਂ ਦੇ ਬਲੋਚੀ ਸ਼ਾਸ਼ਕਾਂ ਨਾਲ ਕੀਤੀਆਂ ਸੰਧੀਆਂÎ ਦੇ ਹਵਾਲੇ ਵੀ ਦਿੱਤੇ, ਜਿਨਾਂ ਰਾਹੀਂ ਬਲੋਚਿਸਤਾਨ ਦੀ ਪ੍ਰਭੂਸੱਤਾ ਤੇ ਆਜਾਦੀ ‘ਤੇ ਮੋਹਰ ਲਾਈ ਗਈ ਸੀ।
ਉਨਾਂ ਕਿਹਾ ਕਿ ਪਾਕਿਸਤਾਨ ਦੇ ਬਾਨੀ ਮੁਹੰਮਦ ਨੂੰ ਅਲੀ ਜਿਨਾਹ , ਜੋ ਕਿ ਪਾਕਿਸਤਾਨ ਵਲੋਂ   ਬਲੋਚਿਸਤਾਨ ‘ਤੇ ਕਬਜ਼ਾ ਕਰਨ ਤੋਂ ਪਹਿਲਾਂ ਬਲੋਚੀ ਧਰਤੀ ਬਾਰੇ ਬਰਤਾਨਵੀ ਸਰਕਾਰ ਨਾਲ ਹੋਏ ਸਮੁੱਚੇ ਵਿਚਾਰ ਵਟਾਂਦਰੇ ਦੌਰਾਨ ਕਲਾਤ ਦੇ ਅਟਾਰਨੀ ਸਨ, ਵੀ ਇਸ ਗੱਲ ਤੋਂ ਭਲੀ ਭਾਂਤ ਜਾਣੂੰ ਸਨ ਕਿ ਬਰਤਾਨੀਆ ਸਰਕਾਰ ਦੇ ਪ੍ਰਤੀਨਿਧੀਆਂ ਵਲੋਂ ਕਲਾਤ ਨੂੰ ਆਜਾਦ ਮੁਲਕ ਵਜੋਂ ਮਾਨਤਾ ਦਿੱਤੀ ਗਈ ਸੀ। ਉਨਾਂ ਕਿਹਾ ਕਿ ਬਰਤਾਨੀਆ ਵਲੋਂ ਜਿਨਾਹ ਨਾਲ ਮਿਲਕੇ ਬਲੋਚੀ ਦੇਸ਼ ‘ਤੇ ਕਬਜ਼ਾ ਕੀਤਾ ਗਿਆ। ਉਨਾਂ ਕਿਹਾ ਕਿ ਪਾਕਿਸਤਾਨ ਨੂੰ ਅੱਤਵਾਦ ਦਾ ਗੜ ਕਰਾਰ ਦਿੰਦਿਆਂ ਉਨਾਂ ਕਿਹਾ ਕਿ ਬਲੋਚੀ ਲੋਕਾਂ ਦੀ ਆਜਾਦੀ ਲਈ ਕੌਮਾਂਤਰੀ ਭਾਈਚਾਰੇ ਨੂੰ ਅੱਗੇ ਆਉਣਾ ਚਾਹੀਦਾ ਹੈ।
ਇਸ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਖਾਨ ਨੇ ਕਿਹਾ ਕਿ ਉਹ  ਆਪਣੇ ਦੇਸ਼ ਦੇ ਪ੍ਰਾਪਤੀ ਲਈ ਪੱਛਮੀ ਦੇਸ਼ਾਂ ਤੇ ਭਾਰਤ ਤੱਕ ਪਹੁੰਚ ਕਰਨਗੇ ਕਿਉਂ ਕਿ ਬਲੋਚਿਸਤਾਨ ਨੂੰ ਵੀ ਆਪਣੀ ਆਜਾਦੀ ਦੀ ਪ੍ਰਾਪਤੀ ਦਾ ਹੱਕ ਹੈ।
ਸੈਮੀਨਾਰ ਦੇ ਦੂਜੇ ਬੁਲਾਰਿਆਂ ਵਿਚ ਓਰੀਐਂਟਲ ਯੂਨੀਵਰਸਿਟੀ ਆਫ ਨੇਪਲਜ਼ ਦੇ ਪ੍ਰੋਫੈਸਰ ਸਬੀਰ ਬਦਲ ਖਾਨ, ਜੋ ਕਿ ਬਲੋਚ ਇਤਿਹਾਸ ‘ਤੇ ਖੋਜ ਕਰ ਰਹੇ ਹਨ, ਹਾਊਸ ਆਫ ਲਾਰਡਜ਼ ਦੇ ਪਾਰਲੀਮੈਂਟ ਖੋਜਕਾਰ ਮੈਕਸਵੈਲ ਡਾਊਨਮੈਨ, ਫ੍ਰੀ Cheap Jordans Sale ਬਲੋਚ ਮੂਮੈਂਟ ਦੇ ਮੈਂਬਰ ਜਮਾਨ ਨਾਸਰ  ਸ਼ਾਮਿਲ ਸਨ।  ਬਲੋਚਿਸਤਾਨ ਦੇ ਮਨੁੱਖੀ ਅਧਿਕਾਰ ਕਾਰਕੁੰਨ ਤੇ ਵਕੀਲ ਹੈਦਰ ਕੇ.ਬੀ. ਬਲੋਚ ਸੈਮੀਨਾਰ ਦੌਰਾਨ ਆਪਣੇ ਵਿਚਾਰ ਨਹੀਂ ਰੱਖ ਸਕੇ ਕਿਉਂ ਜੋ ਪਾਕਿਸਤਾਨ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਵਲੋਂ ਲੰਡਨ ਲਈ ਫਲਾਇਟ ਦੀ ਆਗਿਆ ਹੀ ਨਹੀਂ ਦਿੱਤੀ  ਗਈ। ਇਸ ਤੋਂ ਇਲਾਵਾ ਡਾ. ਯਾਕੂਬ ਬੰਗੇਸ਼ ਨੂੰ ਵੀ ਪਾਕਿਸਤਾਨੀ ਸੁਰੱਖਿਆ ਅਧਿਕਾਰੀਆਂ ਵਲੋਂ ਚੇਤਾਵਨੀ ਜਾਰੀ ਕਰਨ ਕਰਕੇ ਉਹ ਸੈਮੀਨਾਰ ਦੌਰਾਨ ਵਿਚਾਰ ਨਹੀਂ ਰੱਖ ਸਕੇ।
ਮੈਕਸਵੈਲ ਡਾਊਨਮੈਨ ਨੇ ਕਿਹਾ ਕਿ ਕਲਾਤ ਨਾਲ 1876 ਦੀ ਸੰਧੀ wholesale nfl jersyes ਦੇ ਬਾਵਜੂਦ ਬਰਤਾਨੀਆ ਵਲੋਂ ਕਲਾਤ ਦੇ ਖਾਨ ਦੀ ਪਦਵੀ ਨੂੰ ਹਮੇਸ਼ਾ ਹੀ ਘੱਟ ਕਰਕੇ ਆਂਕਿਆ ਗਿਆ।
ਇਸੇ ਤਰਾਂ ਪ੍ਰੋ.ਬਦਲ ਖਾਨ ਨੇ ਬਲੋਚਿਸਤਾਨ ਦੇ ਇਤਿਹਾਸ ਵਿਚੋਂ ਵੇਰਵੇ ਦਿੰਦਿਆਂ ਇਹ ਸਾਬਿਤ ਕੀਤਾ ਕਿ ਬਰਤਾਨੀਆ ਵਲੋਂ ਬਲੋਚਿਸਤਾਨ ਦੀ ਆਜਾਦੀ ਨੂੰ ਸਪੱਸ਼ਟ ਤੌਰ ‘ਤੇ ਮਾਨਤਾ ਦਿੱਤੀ ਗਈ ਸੀ। ਫ੍ਰੀ ਬਲੋਚ ਮੂਮੈਂਟ ਦੇ ਆਗੂ ਜਮਾਲ ਨਾਸਰ ਨੇ  ਕਿਹਾ ਕਿ 1948 ਵਿਚ ਬਲੋਚਿਸਤਾਨ ‘ਤੇ ਕਬਜ਼ੇ ਬਾਰੇ ਕੀਤੀ ਗਈ ਸੰਧੀ ਉਸ ਸਮੇਂ ਦੇ ਖਾਨ ਵਲੋਂ ਦਬਾਅ ਹੇਠ ਦਸਤਖਤ ਕੀਤੀ  ਗਈ ਸੀ, ਜਿਸ ਕਾਰਨ ਇਸਦੀ ਪ੍ਰਮਾਣਿਕਤਾ ਸ਼ੱਕੀ ਹੈ।
ਬੁਲਾਰਿਆਂ ਇਕ ਗੱਲ ‘ਤੇ ਇਕਮਤ ਸਨ ਕਿ ਉਸ ਸਮੇਂ ਬਲੋਚਿਸਤਾਨ ਦੇ ਖਾਨ ਵਲੋਂ ਸੰਧੀ ਦਬਾਅ ਹੇਠ ਕੀਤੀ ਗਈ, ਜਿਸ ਵਿਚ ਪਾਕਿਸਤਾਨੀ ਤੇ ਬਰਤਾਨਵੀ ਸਰਕਾਰ ਦੀ ਮਿਲੀਭੁਗਤ ਸੀ।
ਸੈਮੀਨਾਰ ਦੌਰਾਨ ਬਰਤਾਨਵੀ ਸੰਸਦ ਦੇ ਮੈਂਬਰ ਨਾਈਜ਼ਲ ਹਡਲਸਨ, ਡੈਮੋਕਰੇਸੀ ਫੋਰਮ ਦੇ ਚੇਅਰਮੈਨ, ਵੱਖ-ਵੱਖ ਦੇਸ਼ਾਂ ਪਾਕਿਸਤਾਨ, ਇਰਾਨ, ਅਫਗਾਨਿਸਤਾਨ ਦੀਆਂ ਅੰਬੈਸੀਆਂ ਦੇ ਪ੍ਰਤੀਨਿਧੀ,ਮੀਡੀਆ ਕਰਮੀ ਤੇ ਬਲੋਚੀ ਰਾਸ਼ਟਰਵਾਦੀ ray ban sunglasses sale ਹਾਜ਼ਰ ਸਨ।