• Home »
  • ਖਬਰਾਂ
  • » ਜਾਟ ਅੰਦੋਲਨ ਮਸਲੇ ‘ਤੇ ਭਖੀ ਸਿਆਸਤ

ਜਾਟ ਅੰਦੋਲਨ ਮਸਲੇ ‘ਤੇ ਭਖੀ ਸਿਆਸਤ

-ਪੰਜਾਬੀਲੋਕ ਬਿਊਰੋ
ਐਸ ਵਾਈ ਐਲ ਮੁੱਦੇ ਤੋਂ ਬਾਅਦ ਹਰਿਆਣਾ ਵਿੱਚ ਜਾਟ ਅੰਦੋਲਨ ‘ਤੇ ਸਿਆਸਤ ਭਖੀ ਪਈ ਹੈ। ਵਿਧਾਨ ਸਭਾ ਦੇ ਬਜਟ ਸੈਸ਼ਨ ‘ਚ ਜਾਟ ਅੰਦੋਲਨ ਦੇ ਮਸਲੇ ‘ਤੇ ਵਿਰੋਧੀ ਧਿਰ ਦੇ ਨੇਤਾ ਅਭੈ ਚੌਟਾਲਾ ਨੇ ਅੱਜ ਕੰਮ ਰੋਕੂ ਮਤਾ ਸਦਨ ‘ਚ ਰੱਖਿਆ ਸੀ ਪਰ ਸਪੀਕਰ ਨੇ ਪ੍ਰਵਾਨਗੀ ਨਹੀਂ ਦਿੱਤੀ। ਸਾਰੀਆਂ ਪਾਰਟੀਆਂ ਦੀ ਸਾਂਝੀ ਮੀਟਿੰਗ cheap ray bans ਤੋਂ ਬਾਅਦ ਇਹ ਸਹਿਮਤੀ ਬਣੀ ਹੈ ਕਿ ਕੱਲ• ਦਾ ਸਾਰਾ ਦਿਨ ਜਾਟ ਅੰਦੋਲਨ ‘ਤੇ ਬਹਿਸ ਕਰਵਾਈ ਜਾਵੇਗੀ। ਸਪੀਕਰ ਕੰਵਰਪਾਲ ਗੁੱਜਰ ਨੇ ਕਿਹਾ ਹੈ ਕਿ ਇਹ ਮਾਮਲਾ ਅਦਾਲਤ ‘ਚ ਵਿਚਾਰ ਅਧੀਨ ਹੈ। ਇਸ ਲਈ ਮਾਮਲੇ ਦੇ ਉਨ•ਾਂ ਪਹਿਲੂਆਂ ‘ਤੇ ਹੀ ਬਹਿਸ ਹੋਵੇਗੀ ਜਿਨ•ਾਂ ਨਾਲ ਅਦਾਲਤ ਦੀ ਕਾਰਵਾਈ ਪ੍ਰਭਾਵਿਤ ਨਹੀਂ ਹੁੰਦੀ।ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ jordan retro 11 ਖੱਟਰ ਨੇ ਕਿਹਾ ਕਿ ਕੱਲ• ਇਸ ਮਸਲੇ ‘ਤੇ ਵਿਸਥਾਰਪੂਰਵਕ ਚਰਚਾ ਹੋਵੇਗੀ। ਉਨ•ਾਂ ਕਿਹਾ ਕਿ ਗੱਲਬਾਤ ਦਾ ਹਰ ਰਾਹ ਖੁੱਲ•ਾ ਹੈ। ਜਾਟ ਆਗੂ ਬਿਨਾਂ ਸ਼ਰਤ ਗੱਲਬਾਤ ਕਰ ਸਕਦੇ ਹਨ। ਉਨ•ਾਂ ਕਿਹਾ ਕਿ ਕਾਨੂੰਨ ਵਿਵਸਥਾ ਬਣਾਉਣ ਲਈ ਸਰਕਾਰ ਨੇ ਸਾਰੇ ਪ੍ਰਬੰਧ ਕੀਤੇ ਹਨ। ਕਾਨੂੰਨ ਕਿਸੇ ਨੂੰ ਵੀ ਤੋੜਣ ਨਹੀਂ ਦਿੱਤਾ ਜਾਵੇਗਾ। ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮੰਨਿਊ ਨੇ ਵੀ ਕਿਹਾ ਹੈ ਕਿ ਸੰਵਿਧਾਨ ਮੁਤਾਬਕ ਜਾਟ ਮਸਲੇ ਦਾ ਹੱਲ ਕੱਢਿਆ ਜਾਵੇਗਾ। ਉਨ•ਾਂ ਕਿਹਾ ਕਿ ਕਾਨੂੰਨ ਇਹ ਵੀ ਕਹਿੰਦਾ ਹੈ ਕਿ ਪਿਛਲੇ ਜਾਟ ਅੰਦੋਲਨ ਸਮੇਂ ਹੋਈ ਹਿੰਸਾ ਦੀ ਜਾਂਚ ਹੋਵੇ ਤੇ ਦੋਸ਼ੀਆਂ ਨੂੰ ਸਜ਼ਾ ਮਿਲੇ।ਵਿਰੋਧੀ ਧਿਰ ਨੇ ਨੇਤਾ ਅਭੈ ਚੌਟਾਲਾ ਨੇ ਕਿਹਾ ਕਿ cheap nhl jerseys ਇੱਕ ਮਹੀਨੇ ਤੋਂ ਅੰਦੋਲਨ ਚੱਲ ਰਿਹਾ ਹੈ, ਧਰਨੇ ਮਾਰੇ ਗਏ ਨੇ, ਪਰ ਸਰਕਾਰ ਨੇ ਕੋਈ ਗੰਭੀਰ ਕਦਮ ਨਹੀਂ ਚੁੱਕਿਆ। ਉਨ•ਾਂ ਕਿਹਾ ਕਿ ਜੇ ਹਰਿਆਣਾ ਦਾ ਮਹੌਲ ਖਰਾਬ ਹੁੰਦਾ ਹੈ ਤਾਂ ਇਸ ਲਈ ਖੱਟਰ ਸਰਕਾਰ ਜ਼ਿੰਮੇਵਾਰ ਹੋਵੇਗੀ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਲੀਡਰ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਹਰਿਆਣਾ ਸਰਕਾਰ ਪ੍ਰਸਾਸ਼ਨਿਕ ਤੌਰ ‘ਤੇ ਪੂਰੀ ਤਰ•ਾਂ ਫੇਲ• ਹੈ। ਇਸੇ ਕਰਕੇ ਹੀ ਅੰਦੋਲਨ ਦਾ ਕੋਈ ਹੱਲ ਨਹੀਂ ਨਿਕਲ ਰਿਹਾ Cheap Jordans ਹੈ।
ਹਰਿਆਣਾ ਦੇ ਸੰਸਦੀ ਕਾਰਜ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਕਿਹਾ ਕਿ ਕਾਂਗਰਸ ਤੇ ਇਨੈਲੋ ‘ਚ ਧਰਨਿਆਂ ‘ਚ brown ਸ਼ਾਮਲ ਹੋਣ ਦੀ ਰੇਸ ਲੱਗੀ ਹੈ। ਇਹੀ ਅੰਦੋਲਨਕਾਰੀਆਂ ਨੂੰ ਭੜਕਾਅ ਰਹੇ wholesale jerseys ਹਨ। ਦੱਸਣਯੋਗ ਹੈ ਕਿ ਜਾਟ ਲੀਡਰਾਂ ਨੇ ਐਲਾਨ ਕੀਤਾ ਹੈ ਕਿ ਉਹ ਮਾਰਚ ਨੂੰ ਦਿੱਲੀ ਵੱਲ ਮਾਰਚ ਕਰਨਗੇ। ਇਸੇ ਨੂੰ ਲੈ ਕੇ ਹੀ ਹਰਿਆਣਾ ਦੀ ਸਿਆਸਤ ਭਖੀ ਹੋਈ ਹੈ। ਪਿਛਲੀ ਵਾਰ ਜਾਟ ਅੰਦੋਲਨ ਸਮੇਂ ਵੱਡੀ ਹਿੰਸਾ ਹੋਈ ਸੀ ਜਿਸ ‘ਚ ਕਈ ਲੋਕਾਂ ਦੀ ਮੌਤ ਵੀ ਹੋਈ ਸੀ।