• Home »
  • ਖਬਰਾਂ
  • » ਦੇਵੀ ਪੂਜਕਾਂ ਦੇ ਮੁਲਕ ‘ਚ ‘ਦੇਵੀਆਂ’ ਹਾਸ਼ੀਏ ‘ਤੇ

ਦੇਵੀ ਪੂਜਕਾਂ ਦੇ ਮੁਲਕ ‘ਚ ‘ਦੇਵੀਆਂ’ ਹਾਸ਼ੀਏ ‘ਤੇ

-ਅਮਨਦੀਪ ਹਾਂਸ
ਜੀਨਸ ਟੀ-ਸ਼ਰਟ ਪਾਉਣ ਵਾਲੀਆਂ ਬੀਬੀਆਂ ਨੂੰ ਡੂਬੋ ਕੇ ਮਾਰ ਦਿਓ.. ਬੇਟੀ ਬਚਾਓ ਬੇਟੀ ਪੜਾਓ ਦਾ ਨਾਅਰਾ ਦੇਣ ਵਾਲੇ ਪੀ ਐਮ ਮੋਦੀ ਦੇ ਕਾਰਜਕਾਲ ਵਿੱਚ ਇਹੋ ਜਿਹੇ ਸੱਦੇ ਦਿੱਤੇ ਜਾ ਰਹੇ ਨੇ, ਸਰਕਾਰ ਜੀ ਖਾਮੋਸ਼ ਹੈ.. .. .. .. .. ..
ਕੇਰਲ ਦੇ ਇਕ ਪਾਦਰੀ ਨੇ 11 ਮਹੀਨੇ ਪਹਿਲਾਂ ਟਿੱਪਣੀ ਕੀਤੀ ਸੀ ਕਿ ਉਹ ਚਰਚ ਵਿੱਚ ਅਕਸਰ ਦੇਖਦਾ ਹੈ ਕਿ ਅਗਲੀ ਕਤਾਰ ਵਿੱਚ ਕੁੜੀਆਂ ਜੀਨਜ਼ ਤੇ ਟੀ ਸ਼ਰਟ ਪਾ ਕੇ ਬੈਠੀਆਂ ਹੁੰਦੀਆਂ ਨੇ, ਜੋ ਪਿੱਛੇ ਬੈਠੇ ਮੁੰਡਿਆਂ ਦੇ ਜਜ਼ਬਾਤ ਭੜਕਾਉਣ ਦਾ ਕਾਰਨ ਬਣਦੀਆਂ ਨੇ, ਵਾਸਨਾ ਲਈ ਪ੍ਰੇਰਿਤ ਕਰਦੀਆਂ ਨੇ ਤੇ ਮੁੰਡਿਆਂ ਦਾ ਪ੍ਰਾਰਥਨਾ ਵਿੱਚ ਮਨ ਨਹੀਂ ਲੱਗਦਾ, ਅਜਿਹੀਆਂ ਕੁੜੀਆਂ ਨੂੰ ਸਮੁੰਦਰ ਵਿੱਚ ਡੋਬ ਦੇਣਾ ਚਾਹੀਦਾ ਹੈ।
ਪਾਦਰੀ ਦੀ ਇਹ PRINT ਟਿੱਪਣੀ 11 ਮਹੀਨਿਆਂ ਤੋਂ ਸੋਸ਼ਲ ਮੀਡੀਆ ‘ਤੇ ਘੁੰਮ ਰਹੀ ਹੈ, ਪਰ ਗੁਰਮੇਹਰ ਕੌਰ ਨੂੰ ਮਿਲ ਰਹੀਆਂ ਜਾਨੋ ਮਾਰਨ ਤੇ ਰੇਪ ਦੀਆਂ ਧਮਕੀਆਂ ਮਗਰੋਂ ਵਾਇਰਲ ਹੋਈ ਹੈ।
ਪਰ ਸਰਕਾਰ ਜੀ ਜਾਂ ਮਹਿਲਾਵਾਂ ਦੇ ਹੱਕਾਂ ਲਈ ਲੜਨ ਵਾਲੀਆਂ ਜਥੇਬੰਦੀਆਂ ਨੇ ਹਾਲੇ ਤੱਕ ਪਾਦਰੀ ਖਿਲਾਫ ਕੋਈ ਐਕਸ਼ਨ ਨਹੀਂ ਲਿਆ।
Êਇਨਸਾਫ ਦੀ ਆਸ ਉਹਨਾਂ ਤੋਂ ਕੀ ਰੱਖਣੀ ਜੋ ਰੇਪ ਦੀ ਧਮਕੀ throwback jerseys ਦੇਣ ਵਾਲਿਆਂ ਦਾ ਬੜੀ ਚਲਾਕੀ ਨਾਲ ਸਮਰਥਨ ਕਰ ਰਹੇ ਹੋਣ।
ਮਾਮਲਾ ਗੁਰਮੇਹਰ ਕੌਰ ਦਾ ਹੈ। ਜਿਸ ਨੂੰ ਏ ਬੀ ਵੀ ਪੀ ਦੇ ਕਾਰਕੁੰਨਾਂ ਨੇ ਜਾਨੋ ਮਾਰਨ ਤੇ ਰੇਪ ਦੀਆਂ ਸੋਸ਼ਲ ਮੀਡੀਆ ‘ਤੇ ਧਮਕੀਆਂ ਦਿੱਤੀਆਂ, ਕਿਉਂਕਿ ਕੁੜੀ ਨੇ ਏ ਬੀ ਵੀ ਪੀ ਦੀ ਗੁੰਡਾਗਰਦੀ ਦਾ ਵਿਰੋਧ ਕੀਤਾ ਹੈ।
ਸਿਆਸਤ ਗਰਮਾਅ ਰਹੀ ਹੈ, ਆਪ ਤੇ ਕਾਂਗਰਸ ਗੁਰਮੇਹਰ ਕੌਰ ਦੇ ਹੱਕ ਵਿੱਚ ਨਿੱਤਰੇ wholesale football jerseys china ਨੇ, ਇਸ ਮੁੱਦੇ ‘ਤੇ ਉਲਟਾ ਕੁੜੀ ਨੂੰ ਹੀ ਬਲੇਮ ਕਰਨ ਵਾਲੇ ਭਾਜਪਾ ਨੇਤਾਵਾਂ ਦੀ ਸਖਤ ਨਿੰਦਾ ਹੋ ਰਹੀ ਹੈ।
ਕੇਂਦਰੀ ਮੰਤਰੀ ਕਿਰਨ ਰਿਜਜੂ ਨੇ ਗੁਰਮੇਹਰ ਕੌਰ ਬਾਰੇ ਕਿਹਾ ਕਿ ਉਸ ਦਾ ਦਿਮਾਗ ਕੋਈ ਦੂਸ਼ਿਤ ਕਰ ਰਿਹੈ, ਇਸੇ ਕਰਕੇ ਉਹ ਏ ਬੀ ਵੀ ਪੀ ਦੀ ਵਿਰੋਧਤਾ ਕਰ ਰਹੀ ਹੈ, ਇਸ ‘ਤੇ ਜੁਆਬ ਦਿੰਦਿਆਂ ਇਸ ਸਿੱਖ ਪਰਿਵਾਰ ਦੀ ਧੀ ਨੇ ਕਿਹਾ ਹੈ ਕਿ ਮੈਂ ਕੋਈ ਬੱਚੀ ਨਹੀਂ, ਮੈਂ ਦਿਮਾਗ ਰੱਖਦੀ ਹਾਂ, ਆਪਣੇ ਫੈਸਲੇ ਖੁਦ ਲੈ ਸਕਦੀ ਹਾਂ।
ਕਾਂਗਰਸ ਨੇ ਏ ਬੀ ਵੀ wholesale nfl jersyes ਪੀ ਤੇ ਇਸ ਦੇ ਸਾਥੀ ਸਿਆਸੀ ਦਲਾਂ ਨੂੰ ਇਸ ਘਿਨਾਉਣੇ ਕਾਰੇ ‘ਤੇ ਸ਼ਰਮ ਕਰਨ ਨੂੰ ਕਿਹਾ ਹੈ।
ਆਮ ਆਦਮੀ cheap jerseys ਪਾਰਟੀ ਨੇ ਗੁੱਸੇ ਭਰੀ ਹੈਰਾਨੀ ਜ਼ਾਹਰ ਕੀਤੀ ਹੈ ਕਿ ਇਕ ਧੀ ਨੂੰ ਸੋਸ਼ਲ ਮੀਡੀਆ ‘ਤੇ ਰੇਪ ਦੀ ਧਮਕੀ ਦਿੱਤੀ ਜਾਂਦੀ ਹੈ, ਭਾਜਪਾ ਤੇ ਆਰ ਐਸ ਐਸ ਦਾ ਇਕ ਵੀ ਨੇਤਾ ਇਸ ਨੂੰ ਗਲਤ ਨਹੀਂ ਕਹਿੰਦਾ ਤੇ ਨਾ ਨਿੰਦਾ ਕਰਦਾ ਹੈ, ਆਖਰ ਕਿਉਂ?
ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਅਸਲ ਵਿੱਚ ਭਾਜਪਾ ਗੁੰਡਿਆਂ ਤੇ ਅਪਰਾਧੀਆਂ ਦੀ ਪਾਰਟੀ ਬਣ ਗਈ ਹੈ।
ਏ.ਬੀ.ਵੀ.ਪੀ. ਵੱਲੋਂ ਕੀਤੀ ਹਿੰਸਾ ਦਾ ਸੇਕ ਚੰਡੀਗੜ• ਦੀ ਪੰਜਾਬ ਯੂਨੀਵਰਸਿਟੀ ਤਕ ਵੀ ਪਹੁੰਚ ਗਿਆ ਹੈ। ਯੂਨੀਵਰਸਿਟੀ ਵਿਚ ਸਟੂਡੈਂਟ ਫ਼ਾਰ ਸੁਸਾਇਟੀ ਐਸ.ਐਫ਼.ਐਸ. ਦੇ ਪ੍ਰਧਾਨ ਦਮਨਪ੍ਰੀਤ ਪੱਤਰਕਾਰਾਂ ਨਾਲ ਦਿੱਲੀ ਰਾਮਜਸ ਕਾਲਜ ਦੀ ਹਿੰਸਾ ਸਬੰਧੀ ਆਪਣਾ ਪੱਖ ਰੱਖ ਰਹੇ ਸਨ ਤਾਂ ਏ ਬੀ ਵੀ ਪੀ ਦੇ ਆਗੂਆਂ ਨੇ ਐਸ ਐਫ ਐਸ ਦੇ ਆਗੂਆਂ ‘ਤੇ ਹਮਲਾ ਕਰ ਦਿੱਤਾ ਅਤੇ ਉਨ•ਾਂ ਦੀਆਂ ਪੱਗਾਂ ਲਾਹ ਦਿੱਤੀਆਂ।
ਜਦੋਂ ਇਹ ਘਟਨਾ ਵਾਪਰੀ ਉਸ ਸਮੇਂ ਪੁਲੀਸ ਵੀ ਹਾਜ਼ਰ ਸੀ। ਪੁਲਿਸ ਨੇ ਦੋਵਾਂ ਧਿਰਾਂ ਦੇ ਅੱਧੀ ਦਰਜਨ ਦੇ ਕਰੀਬ ਕਾਰਕੁਨਾਂ ਨੂੰ ਹਿਰਾਸਤ ਵਿਚ ਲੈ ਲਿਆ।
ਇਨਕਲਾਬੀ ਕੇਂਦਰ ਪੰਜਾਬ ਨੇ ਸੰਘੀ ਲਾਣੇ ਦੇ ਏ ਬੀ ਵੀ ਪੀ ਵੱਲੋਂ ਐਸ ਐਫ ਐਸ ਦੇ ਆਗੂਆਂ ਉੱਪਰ ਕੀਤੇ ਹਮਲੇ ਦੀ ਨਿਖੇਧੀ ਕੀਤੀ ਹੈ ਤੇ ਸੱਦਾ ਦਿੱਤਾ ਹੈ ਕਿ ਸੰਘ ਬ੍ਰਿਗੇਡ ਦੇ ਵਿਚਾਰਾਂ ਦੀ ਆਜ਼ਾਦੀ ਉੱਪਰ ਵਧ ਰਹੇ ਫਾਸ਼ੀਵਾਦੀ ਹਮਲਿਆਂ ਦਾ ਇਕੱਠੇ ਹੋ ਕੇ ਵਿਰੋਧ ਕਰੋ। ਜਮਹੂਰੀ ਅਧਿਕਾਰ ਸਭਾ ਤੇ ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਇਸ ਫਾਸ਼ੀਵਾਦੀ ਹਮਲੇ ਦੀ ਨਿਖੇਧੀ ਕੀਤੀ ਹੈ।
ਓਧਰ ਭਾਜਪਾ ਨੇਤਾ ਵੈਂਕੇਯਾ ਨਾਇਡੂ ਨੇ ਇਸ ਸਾਰੇ Cheap Oakleys ਘਟਨਾਕ੍ਰਮ ਨੂੰ ਵੱਖਵਾਦ ਨਾਲ ਜੋੜ ਦਿੱਤਾ ਹੈ ਤੇ ਕਿਹਾ ਹੈ ਕਿ ਵੱਖਵਾਦ ਦਾ ਕੋਈ ਕਿਵੇਂ ਸਮਰਥਨ ਕਰ ਸਕਦਾ ਹੈ? ਜੰਮੂ-ਕਸ਼ਮੀਰ ਦੀ ਅਜ਼ਾਦੀ ਦੇ ਨਾਅਰੇ ਕਿਵੇਂ ਲੱਗਣ ਦਿੱਤੇ ਜਾ ਸਕਦੇ ਨੇ? ਐਮਰਜੈਂਸੀ ਲਾਉਣ ਵਾਲੇ, ਮੀਡੀਆ ‘ਤੇ ਸੈਂਸਰ ਲਾਉਣ ਵਾਲੇ, ਸੁਪਰੀਮ ਕੋਰਟ ਦੀ ਸ਼ਕਤੀ ਘਟਾਉਣ ਦੀ ਕੋਸ਼ਿਸ਼ ਕਰਨ ਵਾਲੇ ਸਾਨੂੰ ਉਪਦੇਸ਼ ਦੇ ਰਹੇ ਨੇ, ਵੈਂਕੇਯਾ ਸਾਹਿਬ ਨੇ ਕਿਹਾ ਹੈ ਕਿ ਵਿਦਿਆਰਥੀਆਂ ਨੂੰ ਭੜਕਾਇਆ ਜਾ ਰਿਹਾ ਹੈ, ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ।
ਇਕ ਪਾਸੇ ਦੇਸ਼ ਦੀ ਧੀ ਦੀ ਪੱਤ ਰੋਲਣ ਦੀ ਸਰੇਆਮ ਧਮਕੀ ਦਿੱਤੀ ਜਾ ਰਹੀ ਹੈ ਤੇ ਦੂਜੇ ਪਾਸੇ ਇਸ ਮੁਲਕ ਦੇ ਇਕ ਪਿੰਡ ਦੇ ਵਸਨੀਕ ਧੀਆਂ ਨੂੰ ਵੱਡਾ ਮਾਣ ਬਖਸ਼ ਰਹੇ ਨੇ।
ਮਾਮਲਾ ਰਾਜਸਥਾਨ ਦੇ ਹਨੂੰਮਾਨਗੜ ਜ਼ਿਲੇ ਦੇ ਪਿੰਡ ਅਮਰਪੁਰਾ ਜਾਲੂ ਦਾ ਹੈ, ਜਿੱਥੇ ਇਕ ਹਜ਼ਾਰ ਮੁੰਡਿਆਂ ਪਿੱਛੇ 872 ਕੁੜੀਆਂ ਹਨ, ਇਸ ਨਿੱਕੇ ਜਿਹੇ ਪਿੰਡ ਦੇ ਵਾਸੀਆਂ ਨੇ ਅਨੋਖਾ ਪ੍ਰਯੋਗ ਕੀਤਾ ਹੈ, ਬੱਚੀਆਂ ਨੂੰ ਬਚਾਉਣ, ਪੜਨ ਲਿਖਣ ਤੇ ਖੇਡਣ ਮੱਲਣ ਵਿੱਚ ਅੱਗੇ ਕਰਨ ਲਈ ਪਿੰਡ ਦੀਆਂ ਗਲੀਆਂ ਦੇ ਨਾਮ ਬੱਚੀਆਂ ਦੇ ਨਾਮ ‘ਤੇ ਰੱਖਣੇ ਸ਼ੁਰੂ ਕੀਤੇ ਨੇ ਤੇ ਉਦਘਾਟਨ ਵੀ ਬੱਚੀਆਂ ਤੋਂ ਹੀ ਕਰਵਾਇਆ ਜਾ ਰਿਹਾ ਹੈ, ਤਾਂ ਜੋ ਮਾਪੇ ਬੱਚੀ ਨੂੰ ਆਪਣੇ ‘ਤੇ ਬੋਝ ਨਾ ਸਮਝਣ।
ਇਹ ਫੈਸਲਾ ਪਿੰਡ ਦੇ ਸਰਪੰਚ ਰਾਜੇਂਦਰ ਮੂੰਡ ਦੀ ਅਗਵਾਈ ਵਿੱਚ ਸਾਰੇ ਮੋਹਤਬਰਾਂ ਨੇ ਸਾਂਝੇ ਤੌਰ ‘ਤੇ ਲਿਆ ਤੇ ਅਹਿਦ ਕੀਤਾ ਹੈ ਕਿ ਬੱਚੀਆਂ ਨੂੰ ਬੱਸ ਚੁੱਲੇ ਚੌਂਕੇ ਤੱਕ ਹੀ ਸੀਮਿਤ ਨਹੀਂ ਰੱਖਿਆ ਜਾਵੇਗਾ, ਇਸ ਸੋਚ ਨੂੰ ਬਦਲ ਕੇ ਨਵਾਂ ਇਤਿਹਾਸ ਸਿਰਜਿਆ ਜਾਵੇਗਾ।
ਬੂਰ ਪੈ ਰਿਹਾ ਹੈ, ਮਾਪੇ ਧੀਆਂ ਪੁੱਤਾਂ ਵਿੱਚ ਫਰਕ ਕਰਨੋਂ ਪਿਛਾਂਹ ਹੋ ਰਹੇ ਨੇ, ਬੱਚੀਆਂ ਦੀ ਸਕੂਲ ਵਿੱਚ ਗਿਣਤੀ ਵਧ ਰਹੀ ਹੈ।