• Home »
  • ਖਬਰਾਂ
  • » ਏ ਬੀ ਵੀ ਪੀ ਦੀ ਗੁੰਡਾਗਰਦੀ ਦਾ ਮਾਮਲਾ

ਏ ਬੀ ਵੀ ਪੀ ਦੀ ਗੁੰਡਾਗਰਦੀ ਦਾ ਮਾਮਲਾ

ਗੁਰਮਿਹਰ ਕੌਰ ਨੇ ਵੱਟੀ ਚੁੱਪ
-ਪੰਜਾਬੀਲੋਕ ਬਿਊਰੋ
ਕਾਰਗਿਲ ਜੰਗ ਦੇ ਸ਼ਹੀਦ ਕੈਪਟਨ ਮਨਦੀਪ ਸਿੰਘ ਦੀ ਬੇਟੀ ਗੁਰਮਿਹਰ ਕੌਰ ਵੱਲੋਂ ਏ ਬੀ ਵੀ ਪੀ ਦੀ ਗੁੰਡਾਗਰਦੀ ਖ਼ਿਲਾਫ਼ ਛੇੜੀ ਗਈ ਮੁਹਿੰਮ ਤੋਂ ਬਾਅਦ ਪਹਿਲੀ ਵਾਰ ਉਸ ਦੇ ਪਰਿਵਾਰਕ ਮੈਂਬਰ ਸਾਹਮਣੇ ਆਏ ਹਨ। ਗੁਰਮਿਹਰ ਕੌਰ ਦੇ ਦਾਦਾ ਕਮਲਜੀਤ ਸਿੰਘ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਪੂਰੇ ਮਾਮਲੇ ਨੂੰ ਦਿਖਾਉਣਾ ਬੰਦ ਕਰੇ। ਕਮਲਜੀਤ ਸਿੰਘ ਅਨੁਸਾਰ ਰਾਜਨੀਤਕ ਆਗੂਆਂ ਤੇ ਬਾਕੀ ਲੋਕਾਂ ਨੂੰ ਇਹ ਮਾਮਲਾ ਸ਼ਾਂਤ ਕਰ ਦੇਣਾ ਚਾਹੀਦਾ ਹੈ। ਜਲੰਧਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮਲਜੀਤ ਸਿੰਘ ਨੇ ਆਖਿਆ ਕਿ ਜਿਸ ਤਰੀਕੇ ਨਾਲ ਇਸ ਮੁੱਦੇ ਉੱਤੇ ਬਿਆਨਬਾਜ਼ੀ ਹੋ ਰਹੀ ਹੈ, ਉਹ ਠੀਕ ਨਹੀਂ ਹੈ। ਕਮਲਜੀਤ ਸਿੰਘ ਅਨੁਸਾਰ ਕਾਲਜ ਤੇ ਯੂਨੀਵਰਸਿਟੀਆਂ ਸਿੱਖਿਆ ਲਈ ਹੁੰਦੀ ਨਾ ਕਿ ਅਜਿਹੇ ਕੰਮਾਂ ਲਈ। ਸਰਕਾਰ ਨਾਲ ਗਿਲਾ ਪ੍ਰਗਟਾਉਂਦੇ ਹੋਏ ਕਮਲਜੀਤ ਸਿੰਘ ਨੇ ਆਖਿਆ ਕਿ ਉਸ ਦੇ ਪੁੱਤਰ ਦੀ ਸ਼ਹਾਦਤ ਤੋਂ ਬਾਅਦ ਉਨ•ਾਂ ਨੂੰ ਜਲੰਧਰ ਕੰਪਲੈਕਸ ਵਿੱਚ ਜੋ ਬੂਥ ਦਿੱਤਾ ਗਿਆ ਸੀ, ਉਸ ਨੂੰ ਲੈਣ ਲਈ ਉਨ•ਾਂ ਨੂੰ ਅਦਾਲਤ ਤੱਕ ਦਾ ਦਰਵਾਜ਼ਾ ਖੜਕਾਉਣਾ ਪਿਆ ਸੀ।
ਦਿੱਲੀ ਦੇ ਰਾਮਜਸ ਕਾਲਜ ਵਿੱਚ ਸ਼ੁਰੂ ਹੋਇਆ ਹੰਗਾਮਾ ਵਧਦਾ ਜਾ ਰਿਹਾ ਹੈ। ਅੱਜ ਖੱਬੀਆਂ ਧਿਰਾਂ ਵੱਲੋਂ ਇਸ ਮੁੱਦੇ ਖ਼ਿਲਾਫ਼ ਤੇ ਏ ਬੀ ਵੀ ਪੀ ਵਲੋਂ ਗੁਰਮਿਹਰ ਕੌਰ ਨੂੰ ਰੇਪ ਦੀ ਧਮਕੀ ਦਿੱਤੇ ਜਾਣ ਦੇ ਵਿਰੋਧ ਵਿੱਚ ਮਾਰਚ ਕੱਢਿਆ ਗਿਆ, ਇਸ ਮਾਰਚ ਨੂੰ ਨਾਮ ਦਿੱਤਾ ਗਿਆ ਸਟੂਡੈਂਟਸ ਰੇਪ ਥਰੈਟ” (ਵਿਦਿਆਰਥੀਆਂ ਨੂੰ ਬਲਾਤਕਾਰ ਦੀਆਂ ਧਮਕੀਆਂ)।
ਪਰ ਗੁਰਮੇਹਰ ਕੌਰ ਨੇ ਆਪਣੇ ਆਪ ਨੂੰ ਮਾਰਚ ਤੋਂ ਵੱਖ ਕਰ ਲਿਆ ਤੇ ਟਵੀਟ ਕਰਕੇ ਆਖਿਆ ਹੈ ਕਿ “ਮੈ ਮਾਰਚ ਵਿੱਚ ਸ਼ਾਮਲ ਨਹੀਂ ਹੋ ਰਹੀ। ਪੂਰੀ ਮੁਹਿੰਮ ਤੋਂ ਮੈਂ ਵੱਖ ਹੋ ਰਹੀ ਹਾਂ, ਮੈਨੂੰ ਇਕੱਲਾ ਛੱਡ ਦਿਓ।
ਗੁਰਮਿਹਰ ਨੇ ਇਸ ਬਾਰੇ ਦਿੱਲੀ ਮਹਿਲਾ ਕਮਿਸ਼ਨ ਕੋਲ ਪਹੁੰਚ ਕੀਤੀ ਹੈ ਤੇ ਉਸ ਨੂੰ ਸਕਿਓਰਿਟੀ ਵੀ ਮਿਲੀ ਹੈ। ਪਰ ਉਸ ਨੇ ਦਿੱਲੀ ਨੂੰ ਅਲਵਿਦਾ ਆਖ ਦਿੱਤਾ ਹੈ। ਇਹ ਜਾਣਕਾਰੀ ਗੁਰਮੇਹਰ ਕੌਰ ਦੇ ਦੋਸਤ ਰਾਮ ਸੁਬਰਾਮਨੀਅਮ ਨੇ ਦਿੱਤੀ ਤੇ ਕਿਹਾ ਕਿ ਉਹ ਬਹੁਤ ਡਰੀ ਹੋਈ ਸੀ। ਗੁਰਮੇਹਰ ਕੌਰ ਦਾ ਦਿੱਲੀ ਛੱਡ ਕੇ ਜਾਣਾ ਬਹੁਤ ਦੁਖਦਾਈ ਹੈ।
ਰਾਮ ਅਨੁਸਾਰ ਸੋਸ਼ਲ ਮੀਡੀਆ ਉੱਤੇ ਗੁਰਮਿਹਰ ਦੇ ਪਿੱਛੇ ਪੈਣ ਵਾਲੇ ਲੋਕਾਂ ਨੂੰ ਆਪਣੇ ਆਪ ਉੱਤੇ ਮਾਣ ਹੋ ਰਿਹਾ ਹੋਣਾ ਜਿਸ ਵਿੱਚ ਨੇਤਾ, ਅਭਿਨੇਤਾ ਤੇ ਖਿਲਾੜੀ ਵੀ ਸ਼ਾਮਲ ਹਨ। ਸਾਰਿਆਂ ਨੂੰ ਵਧਾਈ।
ਦੂਜੇ ਪਾਸੇ ਗੁਰਮਿਹਰ ਕੌਰ ਦੇ ਹੱਕ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਨਿੱਤਰ ਆਏ ਹਨ। ਇਸ ਮੁੱਦੇ ਉੱਤੇ ਕੇਜਰੀਵਾਲ ਦੇ ਨਿਸ਼ਾਨੇ ਉੱਤੇ ਬੀਜੇਪੀ wholesale nfl jerseys ਤੇ ਏ.ਬੀ.ਵੀ.ਪੀ. ਦੋਵੇਂ ਹੀ ਹਨ। ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ ਭਾਜਪਾ ਤੇ ਏ.ਬੀ.ਵੀ.ਪੀ. ਵਾਲੇ ਖ਼ੁਦ ਹੀ ਦੇਸ਼ ਵਿਰੋਧੀ ਨਾਅਰੇ ਲਵਾਉਂਦੇ Diving ਹਨ। ਕੇਜਰੀਵਾਲ ਨੇ ਗੁਰਮਿਹਰ ਕੌਰ ਮਾਮਲੇ ‘ਤੇ ਲੈਫ਼ਟੀਨੈਂਟ ਗਵਰਨਰ ਅਨਿਲ ਬੈਜਲ ਨਾਲ ਮੁਲਾਕਾਤ ਦੀ ਗੱਲ ਵੀ ਆਖੀ। ਕੇਜਰੀਵਾਲ ਤੋਂ ਪਹਿਲਾਂ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਵੀ ਗੁਰਮਿਹਰ ਕੌਰ ਦੇ ਹੱਕ ਵਿੱਚ ਆ ਚੁੱਕੇ ਹਨ।
ਭਾਜਪਾ ਐਮ ਪੀ ਸ਼ਤਰੂਘਨ ਸਿਨਹਾ ਨੇ ਵੀ ਗੁਰਮੇਹਰ ਕੌਰ ਦਾ ਸਮਰਥਨ ਕੀਤਾ ਹੈ।
ਪੰਜਾਬੀ ਲੇਖਕਾਂ ਅਤੇ ਚਿੰਤਕਾਂ ਦੀ ਸਿਰਮੌਰ ਜੱਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਦਿੱਲੀ ਯੂਨੀਵਰਸਿਟੀ ਦੇ ਰਾਮਜਸ ਕਾਲਜ ਵਿੱਚ ਏ ਬੀ ਵੀ ਪੀ ਦੇ ਮੈਂਬਰਾਂ ਵੱਲੋਂ ਕੀਤੀ ਗਈ ਹਿੰਸਾ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਇਸ ਨੂੰ ਲੇਖਕਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਕਲਾਕਾਰਾਂ ਦੇ ਵਿਚਾਰਾਂ ਦੇ ਪ੍ਰਗਟਾਵੇ ਉੱਪਰ ਕੋਝਾ ਹਮਲਾ ਕਰਾਰ ਦਿੱਤਾ। ਕੇਂਦਰੀ ਸਭਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਜੋਗਾ ਸਿੰਘ ਅਤੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਨੇ ਸਾਂਝੇ ਬਿਆਨ ਵਿਚ ਕਿਹਾ, “ਇਸ ਹਿੰਸਕ ਹਮਲੇ ਨਾਲ ਇੱਕ ਵਾਰ ਫਿਰ ਸਾਬਿਤ ਹੋਇਆ ਕਿ ਮੋਦੀ ਸਰਕਾਰ ਨਾ ਸਿਰਫ ਦੇਸ਼ ਦੇ ਉਚ ਸਿੱਖਿਆ ਸੰਸਥਾਨਾਂ ਵਿੱਚ ਨਿਯੁਕਤੀਆਂ ਅਤੇ ਕੰਮਕਾਜ ਦੇ ਪੱਧਰ ਤੇ ਦਖ਼ਲਅੰਦਾਜੀ ਕਰ ਰਹੀ ਹੈ, ਸਗੋਂ ਸ਼ਰੇਆਮ ਕੈਂਪਸ ਦੀ ਰਾਜਨੀਤੀ ਦਾ ਹਿੱਸਾ ਬਣ ਕੇ ਉੱਥੇ ਦਾ ਮਾਹੌਲ ਵੀ ਵਿਗਾੜ ਰਹੀ ਹੈ। cheap Air Jordans ਹੈਦਰਾਬਾਦ ਸੈਂਟਰਲ ਯੂਨੀਵਰਸਿਟੀ ਅਤੇ ਜੇਐਨਯੂ ਵਿੱਚ ਇਹ ਖੇਡ ਕਿਸ ਤਰ•ਾਂ ਖੇਡੀ ਗਈ, ਪੂਰੇ ਦੇਸ਼ ਨੇ ਵੇਖਿਆ। ਹੁਣ ਡੀਯੂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਰਾਮਜਸ ਕਾਲਜ ਦੇ ਇੱਕ ਪ੍ਰੋਗਰਾਮ ਵਿੱਚ ਜੇਐਨਯੂ ਵਿਦਿਆਰਥੀ ਸੰਘ ਦੀ ਸਾਬਕਾ ਉਪ-ਪ੍ਰਧਾਨ ਸ਼ਾਹਿਲਾ ਰਾਸ਼ਿਦ ਅਤੇ ਉਥੇ ਹੀ ਦੇ ਵਿਦਿਆਰਥੀ ਨੇਤਾ ਉਮਰ ਖਾਲਿਦ ਨੂੰ ਬੁਲਾਏ ਜਾਣ ਦੇ ਵਿਰੋਧ ਵਿੱਚ ਬੀਤੇ ਮੰਗਲਵਾਰ ਨੂੰ ਏਬੀਵੀਪੀ ਦੇ ਕਾਰਕੁੰਨਾਂ ਨੇ ਕਾਫ਼ੀ ਹੰਗਾਮਾ ਕੀਤਾ ਸੀ, ਜਿਸਦੇ ਚਲਦੇ ਉਹ ਦੋਵੇਂ ਪ੍ਰੋਗਰਾਮ ਵਿੱਚ ਸ਼ਾਮਿਲ ਨਹੀਂ ਹੋ ਸਕੇ। ਏਬੀਵੀਪੀ ਦੇ ਇਸ ਹੰਗਾਮੇ ਦੇ ਵਿਰੋਧ ਵਿੱਚ ਆਇਸਾ ਅਤੇ ਐਸਐਫਆਈ ਸਮੇਤ ਵੱਖ-ਵੱਖ ਵਿਦਿਆਰਥੀ ਸੰਗਠਨਾਂ ਨੇ ਬੁੱਧਵਾਰ ਨੂੰ ਵਿਰੋਧ ਮਾਰਚ ਕੱਢਿਆ, ਜਿਸ ਤੇ ਏਬੀਵੀਪੀ ਦੇ ਕਾਰਕੁੰਨਾਂ ਨੇ ਹਿੰਸਕ ਹਮਲਾ ਕੀਤਾ। ਕਈ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੱਟਾਂ ਵੱਜੀਆਂ, ਪੱਤਰਕਾਰਾਂ ਦੀ ਵੀ ਮਾਰ ਕੁਟਾਈ ਕੀਤੀ ਗਈ, ਪਰ ਇਸ ਦੌਰਾਨ ਉੱਥੇ ਮੌਜੂਦ ਦਿੱਲੀ ਪੁਲੀਸ ਦਾ ਰਵੱਈਆ ਬੇਹੱਦ ਲਚਰ ਸੀ। ਜੇਕਰ ਉਸਨੇ ਮੁਸਤੈਦੀ ਵਿਖਾਈ ਹੁੰਦੀ ਤਾਂ ਹਾਲਾਤ ਇਸ ਕਦਰ ਨਹੀਂ ਵਿਗੜਦੇ ਅਤੇ ਏਬੀਵੀਪੀ ਕਾਰਕੁੰਨਾਂ ਨੂੰ ਹੋਰ ਥਾਵਾਂ ਉੱਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਉੱਪਰ ਹਮਲਾ ਕਰਨ ਦਾ ਹੌਸਲਾ ਨਾ ਮਿਲਦਾ। ਕੇਂਦਰੀ ਸਭਾ ਦੇ ਲੇਖਕ ਆਗੂਆਂ ਨੇ ਕਿਹਾ ਕਿ ਅਸਲ ਵਿੱਚ ਬੀਜੇਪੀ ਦੇ ਕੇਂਦਰ ਦੀ ਸੱਤਾ ਸੰਭਾਲਣ ਤੋਂ ਬਾਅਦ ਤੋਂ ਉਸਨੂੰ ਲੱਗਦਾ ਹੈ ਕਿ ਵਿਦਿਆਰਥੀ ਰਾਜਨੀਤੀ ਵਿੱਚ ਜੋ ਵੀ ਉਦਾਰਵਾਦੀ ਜ਼ਮੀਨ ਬਚੀ ਹੈ, ਉਸਨੂੰ ਹਥਿਆਉਣ ਦਾ ਇਹੀ ਵਕਤ ਹੈ। ਬੀਜੇਪੀ ਅਤੇ ਸੰਘ ਦੇ ਨੇਤਾਵਾਂ ਦਾ ਇਨ•ਾਂ ਨੂੰ ਖੁੱਲ•ਾ ਸਮਰਥਨ ਮਿਲ ਹੀ ਰਿਹਾ ਹੈ, ਸਰਕਾਰੀ ਤੰਤਰ ਵੀ ਉਸਦੇ ਨਾਲ ਖੜ•ਾ ਹੈ। ਸਰਕਾਰੀ ਸ਼ਹਿ ਉੱਤੇ ਦੇਸ਼ ਅੰਦਰ ਅਧਿਆਪਕਾਂ, ਵਿਦਿਆਰਥੀਆਂ, ਕਲਾਕਾਰਾਂ ਅਤੇ ਆਮ ਲੋਕਾਂ ਅੰਦਰ ਡਰ ਦਾ ਮਾਹੌਲ ਪੈਦਾ ਕਰਕੇ ਉਨ•ਾਂ ਦੀਆਂ ਆਵਾਜ਼ਾਂ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਗੂਆਂ ਦੇ ਉਪਰੋਕਤ ਵਿਚਾਰਾਂ ਦਾ ਸਮਰਥਨ ਕਰਦੇ ਹੋਏ ਸਮੂਹ ਅਹੁਦੇਦਾਰਾਂ ਦੀਪ ਦੇਵਿੰਦਰ ਸਿੰਘ, ਅਰਤਿੰਦਰ ਕੌਰ ਸੰਧੂ, ਜਸਵੀਰ ਝੱਜ, ਹਰਵਿੰਦਰ ਸਿੰਘ ਸਿਰਸਾ, ਕਰਮ ਸਿੰਘ ਵਕੀਲ, ਸੁਰਿੰਦਰਪ੍ਰੀਤ ਘਣੀਆ, ਜਸਪਾਲ ਮਾਨਖੇੜਾ, ਵਰਗਿਸ ਸਲਾਮਤ, ਸੁਰਿੰਦਰ ਕੌਰ ਖਰਲ ਅਤੇ ਕੇਂਦਰੀ ਸਭਾ ਦੇ ਮੀਡੀਆ ਕੁਆਡੀਨੇਟਰ ਦੀਪ ਜਗਦੀਪ ਸਿੰਘ ਨੇ ਇਕਸੁਰ ਵਿਚ ਕਿਹਾ ਕਿ ਕੇਂਦਰੀ ਸਭਾ ਇਨ•ਾਂ ਹਿੰਸਕ ਹਮਲਿਆਂ ਦੀ ਪੁਰਜ਼ੋਰ ray ban sunglasses ਨਖੇਧੀ ਕਰਦੀ ਹੈ। ਲੇਖਕ ਆਪਣੀਆਂ ਕਲਮਾਂ ਰਾਹੀਂ ਵੀ ਇਸ ਦਾ ਵਿਰੋਧ ਕਰਨਗੇ ਅਤੇ ਸੜਕਾਂ ਉੱਤੇ ਵੀ ਉਤਰਨਗੇ। ਦੋਸ਼ੀ ਹਮਲਾਵਰਾਂ ਉੱਪਰ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ।
ਓਧਰ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਆਈ ਪੀ ਸੀ ਦੀਆਂ ਕਈ ਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਧਮਕੀ ਦੇਣ ਵਾਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਨ•ਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਦੌਰਾਨ ਇਹ ਖਬਰਾਂ ਵੀ ਆ ਰਹੀਆਂ ਨੇ ਕਿ ਗੁਰਮੇਹਰ ਕੌਰ ਦੇ ਪਿਤਾ ਕੈਪਟਨ ਮਨਦੀਪ ਸਿੰਘ ਕਾਰਗਿਲ ਦੇ ਸ਼ਹੀਦ ਨਹੀਂ ਸਨ, ਉਹ 1999 ਵਿੱਚ ਜੰਮੂ-ਕਸ਼ਮੀਰ ਵਿੱਚ ਇਕ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਸਨ। 6 ਅਗਸਤ 1999 ਨੂੰ ਕੁਪਵਾੜਾ ਜ਼ਿਲੇ ਦੇ ਚੱਕ ਨੁਤਨੁਸਾ ਪਿੰਡ ਵਿੱਚ ਉਹਨਾਂ ਦੇ ਕੈਂਪ ‘ਤੇ ਰਾਤ ਨੂੰ ਸਵਾ 1 ਵਜੇ ਦੇ ਕਰੀਬ ਅੱਤਵਾਦੀਆਂ ਨੇ ਹਮਲਾ ਕੀਤਾ ਸੀ, ਕੈਪਟਨ ਮਨਦੀਪ ਸਮੇਤ 7 ਜਵਾਨਾਂ ਦੀ ਜਾਨ ਇਸ ਹਮਲੇ ਵਿੱਚ ਗਈ ਸੀ, ਜਦਕਿ ਗੁਰਮੇਹਰ ਕੌਰ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਪਿਤਾ ਦੀ ਜਾਨ ਕਾਰਗਿਲ ਜੰਗ ਨੇ ਲਈ ਸੀ।