• Home »
  • ਖਬਰਾਂ
  • » ਯੂ ਪੀ ਚੋਣਾਂ- ਲੀਡਰਾਂ ਦੇ ਕੁਬੋਲਬਚਨ

ਯੂ ਪੀ ਚੋਣਾਂ- ਲੀਡਰਾਂ ਦੇ ਕੁਬੋਲਬਚਨ

-ਪੰਜਾਬੀਲੋਕ ਬਿਊਰੋ
ਯੂ ਪੀ ਚੋਣਾਂ ਲਈ ਰੈਲੀਆਂ ਦਾ ਦੌਰ ਚੱਲ ਰਿਹਾ ਹੈ, ਇਕ ਦੂਜੇ ‘ਤੇ ਦੂਸ਼ਣਬਾਜ਼ੀ ਵੀ ਜੰਮ ਕੇ ਹੋ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਊ ‘ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇ Cheap Jordan Shoes ਅਖਿਲੇਸ਼ ਦੇ ਦਿਮਾਗ਼ ‘ਚ ਵਿਕਾਸ ਹੁੰਦਾ ਤਾਂ ਉਹ ਗਧਿਆਂ ਦੀ ਗੱਲ ਨਾ ਕਰਦੇ। ਪ੍ਰਧਾਨ ਮੰਤਰੀ ਨੇ ਕਿਹਾ ਚੋਣਾ ਜਿੱਤਣ ਤੋਂ ਬਾਅਦ ਕੈਬਿਨਟ ਦੀ ਪਹਿਲੀ ਬੈਠਕ ‘ਚ ਕਿਸਾਨਾਂ ਦਾ ਕਰਜ਼ ਮੁਆਫ਼ ਕੀਤਾ ਜਾਵੇਗਾ।
ਅਮਿਤ ਸ਼ਾਹ ਨੇ ਬਲੀਆ ‘ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭੂਆ-ਭਤੀਜੇ ਦੀਆਂ ਵਾਰ-ਵਾਰ ਦੀਆਂ ਸਰਕਾਰਾਂ ਨੇ ਉੱਤਰ ਪ੍ਰਦੇਸ਼ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ। ਅਖਿਲੇਸ਼ ਸਰਕਾਰ ਨੇ ਮੋਦੀ ਸਰਕਾਰ ਦੀਆਂ ਯੋਜਨਾਵਾਂ ਨੂੰ ਸੂਬੇ ਦੇ ਲੋਕਾਂ pese ਤੱਕ ਨਹੀਂ ਪਹੁੰਚਣ ਦਿੱਤਾ। ਪਰ ਚੋਣਾਂ ਤੋਂ ਬਾਅਦ ਭਾਜਪਾ ਸਰਕਾਰ ਹਰ ਵਰਗ ਦਾ ਵਿਕਾਸ ਕਰੇਗੀ।
ਗੋਰਖਪੁਰ ਵਿੱਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਅਖਿਲੇਸ਼ ਨੇ ਮੋਦੀ ‘ਤੇ ਕਟਾਖਸ਼ ਕੀਤੇ ਕਿ ਅਸੀਂ ਤਾਂ ਚਲੋ ਫੇਰ ਵੀ ਮੈਟਰੋ ਚਲਾ ਰਹੇ ਹਾਂ, ਪਰ ਮੋਦੀ ਜੀ ਤਾਂ ਬੁਲੇਟ ਚਲਾਉਮ ਵਾਲੇ ਸਨ, ਤਿੰਨ  ਸਾਲ ਤਾਂ ਹੋ ਗਏ, ਬੁਲੇਟ ਹੈ ਕਿੱਥੇ?? ਭਾਜਪਾ ਨੇਤਾ ਯੋਗੀ ਅਦਿਤਯਾਨਾਥ ਵਲੋਂ ਯੂ ਪੀ ਵਿੱਚ ਬਿਜਲੀ ਦੀ ਕਮੀ ਨੂੰ ਲੈ ਕੇ ਵਿਅੰਗ ਕੀਤੇ ਜਾ ਰਹੇ ਨੇ, ਇਸ ‘ਤੇ ਅਖਿਲੇਸ਼ ਨੇ ਸਲਾਹ ਦਿੱਤੀ ਕਿ ਅਦਿਤਯਾਨਾਥ ਜੀ ਕੋਈ ਬਿਜਲੀ ਦੀ ਤਾਰ ਫੜ ਕੇ ਚੈਕ ਕਰ ਲੈਣ ਕਿ ਬਿਜਲੀ ਆਉਂਦੀ ਹੈ ਕਿ ਨਹੀਂ।
ਇਸ ਰੈਲੀ ਨੂੰ ਰਾਹੁਲ ਗਾਂਧੀ ਨੇ ਵੀ ਸੰਬੋਧਨ ਕੀਤਾ ਤੇ ਮੋਦੀ ‘ਤੇ ਨਿਸ਼ਾਨਾ ਸਾਧੀ ਰੱਖਿਆ, ਰਾਹੁਲ ਨੇ ਕਿਹਾ ਕਿ ਮੋਦੀ ਜੀ ਅਜਿਹੇ ਫਰਜ਼ੰਦ ਨੇ ਜੋ ਮਾਂ ਨਾਲ ਵੀ ਸੌਦਾ ਕਰਦੇ ਨੇ, ਗੰਗਾ ਮਾਂ ਨਾਲ ਸੌਦਾ ਕਰਦਿਆਂ ਕਿਹਾ ਸੀ ਕਿ Cheap NFL Jerseys ਮਾਤਾ ਜੀ ਮੈਨੂੰ ਪਹਿਲਾਂ ਪੀ ਐਮ ਬਣਾਓ, ਫੇਰ ਮੈਂ ਤੁਹਾਡਾ ਕੰਮ ਕਰਾਂਗਾ। ਘਾਟਾਂ ਦੀ ਸਾਫ ਸਫਾਈ ਕਰਾਂਗਾ। ਸੋਲਰ ਲਾਈਟਾਂ ਲਾਊਂਗਾ, ਫਰੀ ਇੰਟਰਨੈਟ ਦੇਵਾਂਗਾ, ਪਰ ਇਕ ਵੀ ਕੰਮ ਮੋਦੀ ਨੇ ਨਹੀਂ ਕੀਤਾ। ਉਹਨਾਂ ਕਿਹਾ ਕਿ ਅਸੀਂ ਮਨ ਕੀ ਬਾਤ ਨਹੀਂ ਕਰਾਂਗੇ, ਕੰਮ ਦੀ ਗੱਲ ਕਰਾਂਗੇ।