• Home »
  • ਖਬਰਾਂ
  • » ਡੇਰਾ ਪ੍ਰੇਮੀਆਂ ਦੇ ਕਤਲ ਦਾ ਮਾਮਲਾ-ਮਹੌਲ ਤਣਾਅ ਵਾਲਾ

ਡੇਰਾ ਪ੍ਰੇਮੀਆਂ ਦੇ ਕਤਲ ਦਾ ਮਾਮਲਾ-ਮਹੌਲ ਤਣਾਅ ਵਾਲਾ

-ਪੰਜਾਬੀਲੋਕ ਬਿਊਰੋ
ਮਲੇਰਕੋਟਲਾ-ਲੁਧਿਆਣਾ ਮੁੱਖ ਮਾਰਗ ‘ਤੇ ਪੈਂਦੇ ਪਿੰਡ ਜਗੇੜਾ ‘ਚ ਡੇਰਾ ਸਿਰਸਾ ਦੀ ਸ਼ਾਖਾ ਦੀ ਕੰਟੀਨ ‘ਚ ਕਤਲ ਕੀਤੇ ਡੇਰਾ ਪ੍ਰੇਮੀ ਸਤਪਾਲ ਤੇ Cheap Jordans ਉਸ ਦੇ ਲੜਕੇ ਰਮੇਸ਼ ਦੀ ਹੱਤਿਆ ਤੋਂ ਭੜਕੇ ਡੇਰਾ ਪ੍ਰੇਮੀਆਂ ਨੇ ਦੋਸ਼ੀਆਂ ਨੂੰ ਫੜਨ ਦੀ ਮੰਗ Streaming ਨੂੰ ਲੈ ਕੇ ਪਿੰਡ ਜਗੇੜਾ ‘ਚ ਜਾਮ ਲਗਾਇਆ। ਸੂਬੇ ਭਰ ਤੋਂ ਡੇਰਾ ਪ੍ਰੇਮੀ ਇੱਥੇ ਪਹੁੰਚ ਰਹੇ ਹਨ।
ਡੇਰਾ ਮੁਖੀ ਨੇ ਵੀ ਕਾਤਲਾਂ ਨੂੰ ਛੇਤੀ ਗ੍ਰਿਫਤਾਰ ਕਰਨ ਦੀ ਮੰਗ ਕਰਦਿਆਂ ਕਿਹਾ ਸੀ ਕਿ ਕਾਤਲਾਂ ਦਾ ਖੁੱਲੇਆਮ ਘੁੰਮਣਾ ਸਭਿਅਕ ਸਮਾਜ ਲਈ  ਘਾਤਕ ਹੈ। ਡੇਰਾ ਸੱਚਾ ਸੌਦਾ ਦੇ ਸੂਬਾ ਕਮੇਟੀ ਮੈਂਬਰ ਮੁਹਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਜੇਕਰ ਇਨਸਾਫ ਨਾ ਮਿਲਿਆ, ਤਾਂ ਆਉਣ ਵਾਲੇ ਸਮੇਂ ਵਿੱਚ ਪ੍ਰਦਰਸ਼ਨ ਹੋਰ ਵੀ ਤੇਜ਼ ਹੋ ਸਕਦਾ ਹੈ। ਮੁਹਿੰਦਰ ਸਿੰਘ ਨੇ ਪੂਰੇ ਮਾਮਲੇ ਵਿੱਚ ਪੁਲਿਸ ‘ਤੇ ਵੀ ਸਵਾਲ ਚੁੱਕੇ ਹਨ।
ਬੀਤੀ ਰਾਤ ਵੀ ਪੁਲਿਸ ਅਧਿਕਾਰੀ ਮ੍ਰਿਤਕਾਂ ਦੇ Cheap Jordans ਪਰਿਵਾਰਾਂ ਅਤੇ ਡੇਰਾ ਸਿਰਸਾ ਦੇ ਆਗੂਆਂ ਨੂੰ ਸਸਕਾਰ ਲਈ ਮਨਾਉਣ ‘ਚ ਲੱਗੇ ਰਹੇ ਪਰ ਗੱਲ Fake Oakleys ਕਿਸੇ ਤਣ ਪੱਤਣ ਨਹੀਂ ਲੱਗੀ। ਡੇਰਾ hockey jerseys ਆਗੂਆਂ ਨੇ ਪ੍ਰਸ਼ਾਸਨ ਨਾਲ ਚੱਲ ਰਹੀ ਗੱਲਬਾਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਬੀਤੀ ਰਾਤ ਇਸ ਮਸਲੇ ਨੂੰ ਲੈ ਕੇ ਡੇਰਾ ਪ੍ਰੇਮੀਆਂ ਦੀ ਕਾਫ਼ੀ ਸਮੇਂ ਤੱਕ ਮੀਟਿੰਗਾਂ ਦਾ ਦੌਰ ਚੱਲਿਆ। ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚੋਂ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਡੇਰਾ ਸਿਰਸਾ ਦੀ ਸ਼ਾਖਾ ਜਗੇੜਾ ਵਿਖੇ ਰੱਖੀਆਂ ਗਈਆਂ।
ਸਾਰੇ ਇਲਾਕੇ ਵਿੱਚ ਤਣਾਅ ਦਾ ਮਹੌਲ ਹੈ। ਪਿਛਲੇ ਕੁਝ ਦਿਨਾਂ ਤੋਂ ਡੇਰਾ ਪ੍ਰੇਮੀਆਂ ਤੇ ਸਿੱਖ ਭਾਈਚਾਰੇ ਦੇ ਲੋਕਾਂ ਦਰਮਿਆਨ ਹੋ ਰਹੇ ਹਿੰਸਕ ਟਕਰਾਅ ਕਰਕੇ ਉਂਞ ਵੀ ਮਹੌਲ ਤਪਿਆ ਹੋਇਆ ਸੀ ਜਗੇੜਾ ਪਿੰਡ ਵਾਲੀ ਘਟਨਾ ਨੇ ਬਲਦੀ ‘ਤੇ ਤੇਲ ਦਾ ਕੰਮ cheap jerseys ਕੀਤਾ ਹੈ।