• Home »
  • ਖਬਰਾਂ
  • » ਆਪਕੇ ਤੇ ਕਾਂਗਰਸੀ ਜਨਤਾ ‘ਚ ਸਰਗਰਮ

ਆਪਕੇ ਤੇ ਕਾਂਗਰਸੀ ਜਨਤਾ ‘ਚ ਸਰਗਰਮ

-ਪੰਜਾਬੀਲੋਕ ਬਿਊਰੋ
ਪੰਜਾਬ ਚੋਣਾਂ ਲਈ ਨਤੀਜੇ ਆਉਣ ਵਿੱਚ ਹਾਲੇ ਵਕਤ ਹੈ, ਪਰ ਆਪਕਿਆਂ ਤੇ ਕਾਂਗਰਸੀਆਂ ਨੇ ਜਨਤਾ ਨਾਲ ਸਰਗਰਮੀ ਵਿੱਢੀ ਹੋਈ ਹੈ। ਆਪ ਵਲੋਂ ਜਲੰਧਰ ਤੋਂ ਨਸ਼ਾ ਵਿਰੋਧੀ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ। ਆਪ ਨਾਲ ਰਲ ਕੇ ਚੋਣਾਂ ਲੜਨ ਵਾਲੇ ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਬੈਂਸ ਨੇ ਕਿਹਾ ਹੈ ਕਿ ਸੂਬੇ ਦੇ ਲੋਕਾਂ ਨੂੰ ਅਕਾਲੀ-ਕਾਂਗਰਸੀ ਸਰਕਾਰਾਂ ਨੇ ਲੁੱਟ-ਲੁੱਟ ਕੇ ਨਿਰਾਸ਼ਾ ਦਾ ਜੋ ਆਲਮ ਦਿੱਤਾ ਹੈ, ਉਸ ਦੀ ਮਿਆਦ 11 ਮਾਰਚ ਤੱਕ ਹੀ ਹੈ। 11 ਮਾਰਚ ਦੇ ਨਤੀਜਿਆਂ ਤੋਂ ਬਾਅਦ ਸੂਬੇ ਵਿਚ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ਼ ਪਾਰਟੀ ਦੀ ਸਰਕਾਰ ਬਣੇਗੀ। ਬੈਂਸ ਨੇ ਕਿਹਾ ਕਿ ਲੋਕਾਂ ਨੇ ਜੋ ਪਿਆਰ ਅਤੇ ਸਾਥ ਸਾਨੂੰ ਦਿੱਤਾ ਹੈ, ਉਸ ਦਾ ਮੁੱਲ 11 ਮਾਰਚ ਤੋਂ ਬਾਅਦ ਬਣਨ ਵਾਲੀ ਸਰਕਾਰ ਦੇ ਸਾਫ ਸੁਥਰੇ ਅਤੇ ਇਮਾਨਦਾਰ ਪ੍ਰਸ਼ਾਸਨ ਦੇ ਰਾਹੀਂ ਮੋੜਾਂਗੇ। ਉਹਨਾਂ ਕਿਹਾ ਕਿ 11 ਮਾਰਚ ਤੋਂ ਬਾਅਦ ਪੰਜਾਬ ਵਾਸੀਆਂ ਨੂੰ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਮਿਲੇਗਾ।
ਓਧਰ ਜਲਾਲਾਬਾਦ ‘ਚ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਲੋਕਾਂ ਨਾਲ ਰਾਬਤਾ ਕਾਇਮ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਦੇ ਰਿਸ਼ਤੇਦਾਰ ਜਲਾਲਾਬਾਦ ਹਲਕੇ ਵਿਚ ਲੋਕਾਂ ਦੇ ਰੂ-ਬ-ਰੂ ਹੋ ਰਹੇ ਹਨ cheap nba jerseys ਪਰ ਦੂਜੇ ਪਾਸੇ ਜਲਾਲਾਬਾਦ ਦੀ ਸੀਟ ਤੇ 10 ਸਾਲ ਰਾਜ ਕਰਨ ਵਾਲੀ ਅਕਾਲੀ ਦਲ ਬਾਦਲ ਦੇ ਆਗੂ ਤੇ ਸਮਰਥਕ ਖਾਮੋਸ਼ ਬੈਠੇ ਹੋਏ ਹਨ। ਇੰਝ ਲੱਗਦਾ ਹੈ ਕਿ ਜਿਵੇਂ ਅਕਾਲੀ ਦੇ ਪ੍ਰਧਾਨ ਸੁਖਬੀਰ Cheap Jerseys From China ਬਾਦਲ ਵੋਟਾਂ ਤੋਂ ਬਾਅਦ ਹਲਕੇ ਦੇ ਲੋਕਾਂ ਨਾਲ ਨਾਰਾਜ਼ ਦਿਖਾਈ ਦੇ ਰਹੇ ਹਨ। ਜਿਸ ਕਾਰਣ ਨਾ ਤਾਂ ਉਹਨਾਂ ਨੇ ਕੋਈ ਹਲਕੇ ‘ਚ ਗੇੜਾ ਮਾਰਿਆ ਅਤੇ ਨਾ ਹੀ ਹਲਕੇ ਦੀ ਵਾਗਡੋਰ ਸੰਭਾਲਣ ਵਾਲੇ ਉਹਨਾਂ ਦੇ ਹਲਕਾ ਇੰਚਾਰਜ ਇਥੇ ਨਜ਼ਰ ਆਏ।
ਭਗਵੰਤ ਮਾਨ ਦੀ ਭੈਣ ਅਤੇ ਭਣਵੀਏ ਵਲੋਂ ਸਥਾਨਕ ਵਰਕਰਾਂ ਨਾਲ ਮਿਲ ਕੇ ਹਲਕੇ ਅੰਦਰ ਹਮਾਇਤੀਆਂ ਅਤੇ ਵੋਟਰਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਅਤੇ ਚੋਣਾਂ ਦੇ ਸਮੀਕਰਣਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਲਈ ਜਾ ਰਹੀ ਹੈ। ਕਾਂਗਰਸ ਦੇ ਉਮੀਦਵਾਰ ਰਵਨੀਤ oakley outlet ਸਿੰਘ ਬਿੱਟੂ ਖੁਦ ਵੀ ਹਲਕੇ ‘ਚ ਆ ਕੇ ਵਰਕਰਾਂ ਨੂੰ ਮਿਲ ਰਹੇ ਹਨ ਅਤੇ ਹਲਕੇ ਦੀ ਸਥਿਤੀ ਤੋਂ ਜਾਣੂ ਹੋ ਰਹੇ ਹਨ। ਰਵਨੀਤ ਬਿੱਟੂ ਦੀ ਆਮਦ ‘ਤੇ ਵਰਕਰਾਂ ‘ਚ ਭਾਰੀ ਉਤਸ਼ਾਹ ਨਜ਼ਰ ਆ ਰਿਹਾ ਹੈ ਅਤੇ ਬਿੱਟੂ ਦੀ ਆਓ ਭਗਤ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਅਤੇ ਇੰਝ ਲੱਗਦਾ ਹੈ ਕਿ ਸੂਬੇ ਵਿਚ ਕਾਂਗਰਸ ਦੀ ਸਰਕਾਰ ਬਣਨ ‘ਤੇ ਜਲਾਲਾਬਾਦ ਹਲਕੇ ਨੂੰ ਪੂਰੀ ਤਰਾਂ ਆਪਣੇ ਹੱਥ ਵਿਚ ਲੈਣ ਦੀ ਤਿਆਰੀ ਕਰ ਰਹੇ ਹਨ ਕਿਉਂਕਿ ਕੁਝ ਕਾਂਗਰਸੀ ਲੀਡਰਾਂ ਨੇ ਚੋਣ ਮੁਹਿੰਮ ਦੌਰਾਨ ਨਾਲ ਚੱਲ ਕੇ ਵੀ ਕਾਂਗਰਸ ਦਾ ਸਾਥ ਅੰਦਰ ਖਾਤੇ ਛੱਡ ਦਿੱਤਾ ਸੀ ਅਤੇ ਉਹਨਾਂ ਨੂੰ ਸਬਕ atraso ਸਿਖਾਉਣ wholesale football jerseys ਲਈ ਜਲਾਲਾਬਾਦ ਦੀ ਵਾਗਡੋਰ ਕਿਸੇ ਹੋਰ ਦੇ ਹੱਥਾਂ ਵਿਚ ਨਹੀਂ ਦੇਣਾ ਚਾਹੁੰਦੇ।
ਉਧਰ ਲੱਗਦਾ ਹੈ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੋਣਾਂ ਤੋਂ ਬਾਅਦ ਜਲਾਲਾਬਾਦ ਦੇ ਵਰਕਰਾਂ ਤੇ ਲੀਡਰਾਂ ਨਾਲ ਕਾਫੀ ਨਾਰਾਜ਼ ਨਜ਼ਰ ਆ ਰਹੇ ਹਨ ਕਿਉਂਕਿ ਵੋਟਾਂ ਪੈਣ ਤੋਂ ਬਾਅਦ ਬਾਦਲ ਵਲੋਂ ਅਜੇ ਤੱਕ ਹਲਕੇ ਅੰਦਰ ਇਕ ਵੀ ਫੇਰੀ ਨਹੀਂ ਪਾਈ ਗਈ ਹੈ ਅਤੇ ਨਾ ਹੀ ਉਹਨਾਂ ਵਲੋ ਲਗਾਏ ਗਏ ਨੁਮਾਇੰਦੇ ਇਥੇ ਨਜ਼ਰ ਆਏ ਹਨ ਕਿਉਂਕਿ ਪੋਲਿੰਗ ਤੋਂ ਬਾਅਦ ਸਰਵੇ ਅਕਾਲੀ ਦਲ ਦੀ ਉਮੀਦ ਦੇ ਮੁਤਾਬਕ ਪੱਖ ਵਿਚ ਜਾਂਦਾ ਦਿਖਾਈ ਨਹੀਂ ਦੇ ਰਿਹਾ ਹੈ ਪਰ ਆਮ ਲੋਕਾਂ ਵਿਚ ਇਸ ਗੱਲ ਦੀ ਖੂਬ ਚਰਚਾ ਹੈ ਕਿ ਆਖਿਰਕਾਰ ਅਕਾਲੀ ਦਲ ਦੇ ਪ੍ਰਧਾਨ ਅਤੇ ਨੁਮਾਇੰਦੇ ਹਲਕੇ ਤੋਂ ਦੂਰ ਕਿਉਂ ਹੋ ਗਏ ਜਦਕਿ ਨਤੀਜੇ ਆਉਣੇ ਅਜੇ ਬਾਕੀ ਹਨ।