• Home »
  • ਖਬਰਾਂ
  • » ਸ਼ਾਹੀ ਸ਼ਹਿਰ ਪਟਿਆਲਾ ‘ਚ ਗੁੰਡਾ ਅਨਸਰਾਂ ਦੀ ਭਰਮਾਰ

ਸ਼ਾਹੀ ਸ਼ਹਿਰ ਪਟਿਆਲਾ ‘ਚ ਗੁੰਡਾ ਅਨਸਰਾਂ ਦੀ ਭਰਮਾਰ

-ਪੰਜਾਬੀਲੋਕ ਬਿਊਰੋ
ਪਟਿਆਲਾ ਸ਼ਹਿਰ ਵਿਚ ਗੁੰਡਾਗਰਦੀ, ਝਪਟਮਾਰੀ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।  ਹਰ ਦੂਜੇ ਦਿਨ ਕਿਰਪਾਨ ਦਿਖਾ ਕੇ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਨਕਦੀ ਖੋਹੇ ਜਾਣ ਦਾ ਕੇਸ ਦਰਜ ਕੀਤਾ ਜਾ ਰਿਹਾ ਹੈ।  ਪੌਸ਼ ਮੰਨੇ ਜਾਣ ਵਾਲੇ ਵਾਈ. ਪੀ. ਐੈੱਸ. ਸਕੂਲ ਕੋਲ ਚੌਕ ਵਿਚ ਸ਼ਰੇਆਮ ਗੁੰਡਾਗਰਦੀ ਦੀ ਵਾਇਰਲ ਹੋਈ ਵੀਡੀਓ ਨੇ ਪੁਲਿਸ ‘ਤੇ ਕਈ ਸਵਾਲ ਖੜੇ ਕਰ ਦਿੱਤੇ ਹਨ। ਜਸਪ੍ਰੀਤ ਸ਼ਰਮਾ ਵਾਸੀ ਗਰੀਨ ਇਨਕਲੇਵ ਸੂਲਰ ਰੋਡ ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਆਪਣੇ ਭਰਾਨਾਲ ਰਾਤ ਦੇ ਸਮੇਂ ਮੋਟਰਾਸਾਈਕਲ ‘ਤੇ ਸਵਾਰ ਹੋ ਕੇ ਘਰ ਨੂੰ cheap football jerseys china ਜਾ ਰਿਹਾ ਸੀ।  ਜਦੋਂ ਸੂਲਰ ਚੌਕ ਪਹੁੰਚਿਆ ਤਾਂ ਦੋ ਮੋਟਰਸਾਈਕਲ ‘ਤੇ ਸਵਾਰ 4 ਵਿਅਕਤੀਆਂ ਨੇ ਉਹਨਾਂ ਨੂੰ ਘੇਰ ਲਿਆ ਅਤੇ ਕਿਰਪਾਨਾਂ ਦਿਖਾ ਕੇ ਉਸ ਤੋਂ ਮੋਬਾਈਲ ਫੋਨ ਅਤੇ ਗੁਰਵਿੰਦਰ ਸਿੰਘ ਤੋਂ ਦੋ ਹਜ਼ਾਰ ਰੁਪਏ ਦੀ ਨਕਦੀ ਖੋਹ ਲਏ।  ਪੁਲਸ ਨੇ ਕੇਸ ਦਰਜ ਕਰ ਲਿਆ ਹੈ।
ਬੀਤੇ ਕੱਲ ਵੀ 2 ਮੋਟਰਸਾਈਕਲਾਂ ‘ਤੇ 4 ਸਵਾਰਾਂ ਨੇ ਕਿਰਪਾਨਾ ਦਿਖਾ ਕੇ ਗੁਰਬਖਸ਼ ਕਲੋਨੀ ਵਾਸੀ ਗੁਰਿੰਦਰ ਸਿੰਘ ਤੋਂ ਮੋਬਾਇਲ ਫੋਨ ਅਤੇ 5 ਹਜ਼ਾਰ ਰੁਪਏ ਖੋਹ ਲਏ ਸਨ।  ਮੋਟਰਸਾਈਕਲ ਸਵਾਰਾਂ ਵੱਲੋਂ ਲਗਾਤਾਰ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।  ਦੋ ਦਿਨ ਪਹਿਲਾਂ ਮਧੁ ਨਰਸਿੰਗ ਹੋਮ ਨੇੜਿਓਂ ਅਤੇ ਸ਼ਹਿਰ ਦੇ 24 wholesale jerseys ਨੰਬਰ ਫਾਟਕ ਕੋਲੋਂ ਮੋਟਰਸਾਈਕਲ ਸਵਾਰਾਂ ਨੇ ਪੈਦਲ ਚੱਲਣ ਵਾਲੇ ਵਿਅਕਤੀਆਂ ਤੋਂ ਮੋਬਾਈਲ ਫੋਨ ਖੋਹ ਲਏ ਸਨ।  ਅੱਜ ਦੁਪਹਿਰ ਸਮੇਂ ਸ਼ਹਿਰ ਦੇ ਪੌਸ਼ ਏਰੀਏ ਮੰਨੇ ਜਾਣ ਵਾਲੇ ਵਾਈ. ਪੀ. ਐੈੱਸ. ਸਕੂਲ ਕੋਲ ਚੌਕ ਦੀ ਇੱਕ ਵੀਡੀਓ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ। ਇਸ ਵਿਚ ਦੋ ਗਰੁੱਪ ਸ਼ਰੇਆਮ ਗੁੰਡਾਗਰਦੀ ਕਰ ਰਹੇ ਹਨ ਅਤੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਟਿਆਲਾ ਦੇ ਦੋ ਥਾਣਿਆਂ ਵਿਚ ਇੱਕੋ ਦਿਨ 4 ਮੋਟਰਸਾਈਕਲ ਚੋਰੀ ਦੇ ਕੇਸ ਦਰਜ ਕੀਤੇ ਗਏ ਹਨ।  ਇਹਨਾਂ ਵਿਚ ਤਿੰਨ ਅਰਬਨ ਅਸਟੇਟ ਪੁਲਸ ਵੱਲੋਂ ਇੱਕ ਅਰਬਨ ਅਸਟੇਟ ਤੋਂ ਮੋਟਰਸਾਈਕਲ ਚੋਰੀ ਅਤੇ ਦੋ ਪੰਜਾਬੀ ਯੂਨੀਵਰਸਿਟੀ ਦੀ ਪਾਰਕਿੰਗ ਵਿਚੋਂ ਚੋਰੀ ਹੋ ਜਾਣ ਦੇ ਮਾਮਲੇ ਵਿਚ ਕੇਸ ਦਰਜ ਕੀਤਾ ਗਿਆ ਹੈ।  ਇਸੇ ਤਰਾਂ ਥਾਣਾ ਤ੍ਰਿਪੜੀ ਦੀ ਪੁਲਸ ਨੇ ਵੀ ਮਿੰਨੀ ਸੈਕਟਰੀਏਟ ਦੀ ਪਾਰਕਿੰਗ ਵਿਚੋਂ ਮੋਟਰਸਾਈਕਲ ਚੋਰੀ ਸਬੰਧੀ ਕੇਸ ਦਰਜ ਕੀਤਾ ਹੈ।
ਸ਼ਹਿਰ ‘ਚ ਚੋਰੀ ਅਤੇ ਝਪਟਮਾਰੀ ਦਾ ਔਸਤਨ ਇੱਕ ਕੇਸ ਰੋਜ਼ਾਨਾ ਦਰਜ ਪਟਿਆਲਾ ਸ਼ਹਿਰ ਵਿਚ ਚੋਰੀ ਝਪਟਮਾਰੀ ਅਤੇ ਖੋਹ ਦਾ ਔਸਤਨ ਰੋਜ਼ਾਨਾ ਇੱਕ ਕੇਸ ਦਰਜ ਹੋ ਗਿਆ ਹੈ।  ਇਹ ਸਿਲਸਿਲਾ ਪਿਛਲੇ ਡੇਢ ਮਹੀਨੇ ਤੋਂ ਜਾਰੀ ਹੈ। ਇਹਨਾਂ ਵਿਚ ਲਗਾਤਾਰ ਵਧਦਾ ਜਾ Options ਰਿਹਾ ਹੈ। ਦੂਜੇ ਪਾਸੇ ਪੁਲਸ ਵੱਲੋਂ ਇਹਨਾਂ ਝਪਟਮਾਰਾਂ ਅਤੇ ਖੋਹਾਂ ਕਰਨ ਵਾਲਿਆਂ ਨੂੰ ਕਿਸੇ ਤਰਾਂ ਦੀ ਨਕੇਲ ਨਹੀਂ ਪਾਈ ਜਾ ਰਹੀ ਹੈ।