• Home »
  • ਖਬਰਾਂ
  • » ਸਰਨਾ ਦੇ ਮੰਚ ਤੋਂ ਸਿਰਸਾ ਲਈ ਚੋਣ ਪ੍ਰਚਾਰ!!

ਸਰਨਾ ਦੇ ਮੰਚ ਤੋਂ ਸਿਰਸਾ ਲਈ ਚੋਣ ਪ੍ਰਚਾਰ!!

-ਪੰਜਾਬੀਲੋਕ ਬਿਊਰੋ
ਸ. ਪਰਮਜੀਤ ਸਿੰਘ ਸਰਨਾ ਨਾਲ ਵੀ ਸੁਖਬੀਰ ਬਾਦਲ ਵਾਲੀ ਹੋਈ।  ਚੋਣਾਂ ਦੌਰਾਨ ਸੁਖਬੀਰ ਦੀ ਜ਼ੁਬਾਨ ਅਕਸਰ ਤਿਲਕਦੀ ਰਿਹੀ ਹੈ ਤੇ ਅਜਿਹਾ ਸਰਨਾ ਨਾਲ ਵੀ ਹੋ ਗਿਆ।  ਵਾਰਡ ਨੰਬਰ 9 ਪੰਜਾਬੀ ਬਾਗ ਤੋਂ ਚੋਣ ਲੜ ਰਹੇ ਪਰਮਜੀਤ ਸਿੰਘ ਸਰਨਾ ਦੀ nba jerseys sales ਹਾਜ਼ਰੀ ‘ਚ ਉਸ ਵੇਲੇ ਵਾਪਰੀ ਜਦੋਂ ਇੱਕ ਚੋਣ ਸਭਾ cheap nfl jerseys shop ਵਿੱਚ ਸਟੇਜ ਸਕੱਤਰ ਨੇ ਇਕੱਤਰ ਹੋਈਆਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਬਾਲਟੀ ਉੱਤੇ ਮੋਹਰ ਲਾ ਕੇ ਆਪਣੇ ਹਰਮਨ ਪਿਆਰੇ ਉਮੀਦਵਾਰ ਨੂੰ ਵੱਡੀ ਪੱਧਰ ‘ਤੇ ਸਫ਼ਲ ਬਣਾਉਣ ਜਦਕਿ ਬਾਲਟੀ ਚੋਣ ਨਿਸ਼ਾਨ ਵਿਰੋਧੀ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਦਾ ਹੈ। ਸਟੇਜ ‘ਤੇ ਹਾਜ਼ਰ ਕੁਝ ਵਿਅਕਤੀਆਂ ਨੇ ਸਟੇਜ ਸਕੱਤਰ ਵੱਲੋਂ ਕੀਤੀ ਅਪੀਲ ਤੇ ਬਾਲਟੀ ਦੇ ਹੱਕ ਵਿੱਚ ਤੁਰੰਤ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡਣੇ ਆਰੰਭ ਕਰ ਦਿੱਤੇ ਜੋ ਗੂੰਜਦੇ ਰਹੇ ਪਰ ਸਟੇਜ ਸਕੱਤਰ ਦੀ ਗਲਤੀ ਨੂੰ ਲੈ ਕੇ ਮੌਕੇ ‘ਤੇ ਹਾਜ਼ਰ ਸਿੱਖ ਸੰਗਤ ਵਿੱਚ ਹਾਸਾ ਗੂੰਜਦਾ ਰਿਹਾ।  ਵਾਪਰੀ ਘਟਨਾ ਨੂੰ ਲੈ ਕੇ ਮੌਕੇ ‘ਤੇ ਹਾਜ਼ਰ ਸਰਨਾ ਭਰਾ ਵੀ ਧੌਣਾਂ ਨੀਵੀਆਂ ਕਰਕੇ cheap oakleys ਮਿੰਨਾ-ਮਿੰਨਾ ਹੱਸਦੇ ਦਿਖੇ। ਇਹ ਘਟਨਾ ਬੀਤੀ ਰਾਤ ਦੀ ਹੈ ਜਦੋਂ 9:30 ਵਜੇ ਲਾਲ ਕੁਆਟਰਾਂ ‘ਚ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਆਪਣੀ ਚੋਣ ਮੁਹਿੰਮ ਲਈ ਸੜਕ ਕਿਨਾਰੇ ਇੱਕ Ultimate ਪਬਲਿਕ ਮੀਟਿੰਗ ਕਰ ਰਹੇ ਸਨ।