ਮਾਂ-ਬੋਲੀ ਦੇ ਰਾਖੇ ਗ੍ਰਿਫਤਾਰ

-ਪੰਜਾਬੀਲੋਕ ਬਿਊਰੋ
ਮਾਂ-ਬੋਲੀ ਪੰਜਾਬੀ ਦੇ ਰਾਖਿਆਂ ਨੇ ਅੱਜ ਪੰਜਾਬੀ ਬੋਲੀ ਦਿਵਸ ਮੌਕੇ ਚੰਡੀਗੜ ‘ਚ ਰੋਸ ਪ੍ਰਦਰਸ਼ਨ ਕੀਤਾ। ਉਹਨਾਂ ਨੇ ਮਾਂ ਬੋਲੀ ਪੰਜਾਬੀ ਨੂੰ ਚੰਡੀਗੜ ‘ਚ ਪਹਿਲੀ ਭਾਸ਼ਾ ਦਾ ਦਰਜਾ ਦੇਣ, ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ‘ਚ ਪੰਜਾਬੀ ਅਧਿਆਪਕਾਂ ਦੀ ਪੂਰਨ ਭਰਤੀ ਕਰਨ ਤੇ ਪੰਜਾਬੀ ਨੂੰ ਚੰਡੀਗੜ ‘ਚ ਬਣਦਾ ਸਤਿਕਾਰ ਦੇਣ ਦੀਆਂ ਮੰਗਾਂ ਉਠਾਈਆਂ। ਇਹਨਾਂ ਮੰਗਾਂ ਨੂੰ ਲੈ ਕੇ ਲੇਖਕਾਂ ਤੇ ਅਧਿਆਪਕਾਂ ਨੇ ਚੰਡੀਗੜ ‘ਚ ਅੱਜ ਕੌਮਾਂਤਰੀ ਮਾਂ ਬੋਲੀ ਦਿਹਾੜੇ ਮੌਕੇ ਰੋਸ ਪ੍ਰਦਰਸ਼ਨ ਕੀਤਾ। ਰੋਸ ਪ੍ਰਦਰਸ਼ਨ ਦੌਰਾਨ ਗਵਰਨਰ ਹਾਊਸ ਵੱਲ ਜਾਂਦੇ ਲੇਖਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਅੱਜ ਚੰਡੀਗੜ ਦੇ 20 ਸੈਕਟਰ ਦੇ ਮਸਜਿਦ ਗਰਾਊਂਡ ਚ ਲੇਖਕ ਵੱਡੇ ਪੱਧਰ ‘ਤੇ ਇਕੱਠੇ ਹੋਏ ਸਨ। ਇਸ ਮੌਕੇ ਉੱਘੇ ਨਾਕਟਕਾਰ ਆਤਮਜੀਤ ਨੇ ਕਿਹਾ ਕਿ ਮਾਂ ਬੋਲੀ ਨਾਲ ਵੀ ਮਨੁੱਖ ਦਾ ਸਭ ਤੋਂ ਵੱਧ ਸਮਾਜਿਕ ਵਿਕਾਸ ਹੁੰਦਾ ਹੈ। ਉੁਹਨਾਂ ਕਿਹਾ ਕਿ ਜਿਸ ਨੂੰ ਮਾਂ ਬੋਲੀ ਚੰਗੀ ਨਹੀਂ ਆਉਂਦੀ, ਉਹ ਕਿਸੇ ਦੂਜੀ ਭਾਸ਼ਾ ਨੂੰ ਵੀ ਚੰਗੀ ਤਰਾਂ ਨਹੀਂ ਸਿੱਖ ਸਕਦਾ। ਉਹਨਾਂ ਕਿਹਾ ਕਿ ਸਰਕਾਰ ਜਾਣਬੁੱਝ ਕੇ ਮਾਂ ਬੋਲੀ ਪ੍ਰਤੀ ਅਵੇਸਲੀਆਂ ਹਨ। ਇਸੇ ਕਰਕੇ ਮਾਂ ਬੋਲੀ ਨੂੰ ਬਣਦਾ ਮਾਣ ਸਤਿਕਾਰ ਨਹੀਂ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਇਸ ਸੰਘਰਸ਼ ਨਾਲ ਸਾਨੂੰ EVOLUTION ਵੱਡਾ ਹੁਲਾਰਾ ਮਿਲੇਗਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋ. ਸੁਰਜੀਤ ਨੇ ਕਿਹਾ ਕਿ ਯੂਨੀਵਰਸਿਟੀਆਂ ਨੂੰ ਵੀ ਮਾਂ ਬੋਲੀ ਦੇ ਗਿਆਨ ਚ ਵਾਧਾ ਕਰਨ ਲਈ ਚੰਗਾ ਰੋਲ ਨਿਭਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਬਹੁਤ ਸਾਰੀਆਂ ਖੋਜਾਂ ‘ਚ ਸਿੱਧ ਹੋ ਚੁੱਕਿਆ ਹੈ ਕਿ ਮਾਂ ਬੋਲੀ ਹਰ ਕਿਸੇ ਲਈ ਜ਼ਰੂਰੀ ਹੈ। ਮਾਂ ਬੋਲੀ ਖ਼ਤਮ ਹੋਣ ਨਾਲ ਕੌਮਾਂ ਖ਼ਤਮ ਹੋ ਜਾਂਦੀਆਂ ਹਨ। ਉਹਨਾਂ ਕਿਹਾ ਕਿ ਹੁਣ ਲੋਕ ਮਾਂ ਬੋਲੀ ਪ੍ਰਤੀ ਜਾਗਰੂਕ ਹੋ ਰਹੇ ਹਨ। ਇਸ ‘ਚ Fake Oakleys ਪੰਜਾਬੀ ਮਾਂ ਬੋਲੀ ਨੂੰ ਚੰਗਾ ਹੁੰਗਾਰਾ ਮਿਲੇਗਾ। ਦੱਸਣਯੋਗ ਹੈ ਕਿ ਇਸ ਮੌਕੇ ਲੇਖਕਾਂ ਨੇ ਸਰਕਾਰ ਤੇ ਚੰਡੀਗੜ ਪ੍ਰਸਾਸ਼ਨ ਵਿਰੋਧੀ ਨਾਅਰੇ ਲਾਏ। ਉਹਨਾਂ ਕਿਹਾ ਕਿ ਜੇ ਸਰਕਾਰ ਹੁਣ ਵੀ ਨਾ ਜਾਗੀ ਤਾਂ ਆਉਣ ਵਾਲੇ ਦਿਨਾਂ ‘ਚ ਚੰਡੀਗੜ ਦੀ ਧਰਤੀ ‘ਤੇ ਹੋਰ ਵੱਡੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਅੱਜ ਕੌਮਾਂਤਰੀ ਮਾਂ ਬੋਲੀ ਦਿਵਸ ਦੇ ਸਬੰਧ ‘ਚ ਪੰਜਾਬ ਦੇ ਲੇਖਕ, ਬੁੱਧੀਜੀਵੀ, ਕਵੀ ਤੇ ਹੋਰ ਉੱਘੀਆਂ Fake Ray Bans ਹਸਤੀਆਂ ਚੰਡੀਗੜ ਵਿਚ ਪੰਜਾਬੀ ਬੋਲੀ ਨੂੰ ਸਤਿਕਾਰ ਦਿਵਾਉਣ ਦੇ ਮਕਸਦ ਨਾਲ ਗਵਰਨਰ ਹਾਊਸ ਦਾ ਘਿਰਾਊ ਕਰਨ replica oakleys ਲਈ ਜਾ ਰਹੇ ਸਨ ਕਿ ਇਸ ਦੌਰਾਨ 200 ਦੇ ਕਰੀਬ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਹਨਾਂ ਵਿਚ ਇਹ ਲੇਖਕ, ਬੁੱਧੀਜੀਵੀ ਵੀ ਸ਼ਾਮਲ ਹਨ। ਇਹਨਾਂ ਦੀ ਮੰਗ ਹੈ ਕਿ ਚੰਡੀਗੜ ਵਿਚ ਪੰਜਾਬੀ ਬੋਲੀ ਨੂੰ ਲਾਗੂ ਕੀਤਾ ਜਾਵੇ।