• Home »
  • ਖਬਰਾਂ
  • » ਦਿੱਲੀ ਚੋਣਾਂ-ਪਹਿਲੀ ਵਾਰ ਠੇਕੇ ‘ਤੇ ਭੀੜ ‘ਕੱਠੀ ਕਰਨ ਦਾ ਰੁਝਾਨ

ਦਿੱਲੀ ਚੋਣਾਂ-ਪਹਿਲੀ ਵਾਰ ਠੇਕੇ ‘ਤੇ ਭੀੜ ‘ਕੱਠੀ ਕਰਨ ਦਾ ਰੁਝਾਨ

-ਪੰਜਾਬੀਲੋਕ ਬਿਊਰੋ
26 ਫਰਵਰੀ ਨੂੰ ਹੋ ਰਹੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ cheap Air Jordans ਹੈਰਾਨ ਕਰ ਦੇਣ ਵਾਲਾ ਰੁਝਾਨ ਨਜ਼ਰ ਆ ਰਿਹਾ ਹੈ। ਉਮੀਦਵਾਰਾਂ ਵੱਲੋਂ ਭੀੜ ਇਕੱਠੀ ਕਰਨ ਲਈ ਠੇਕੇਦਾਰਾਂ ਨੂੰ ਕੰਮ ਦਿੱਤਾ ਜਾ ਰਿਹਾ ਹੈ। ਇਹ ਰੁਝਾਨ ਆਮ throwback jerseys ਚੋਣਾਂ ਵਿੱਚ ਤਾਂ ਅਕਸਰ ਵੇਖਿਆ ਜਾਂਦਾ ਰਿਹਾ ਹੈ ਪਰ ਗੁਰਦੁਆਰਾ ਚੋਣਾਂ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ। ਮੀਡੀਆ ਰਿਪੋਰਟਾਂ jordans for sale ਮੁਤਾਬਕ ਠੇਕੇਦਾਰ ਉਮੀਦਵਾਰਾਂ ਲਈ ਸਮਰਥਕਾਂ ਵਜੋਂ ਉਹਨਾਂ ਦੇ ਨਾਲ ਚੱਲਣ ਲਈ ਲੋਕਾਂ ਦੀ ਭੀੜ ਦਾ Cheap Jordans ਪ੍ਰਬੰਧ ਕਰਦੇ ਹਨ। ਇਸ ਤੋਂ ਇਲਾਵਾ ਚੋਣ ਸਭਾਵਾਂ ਸਮੇਂ ਉਹਨਾਂ ਲਈ ਭਰਵੀਂ ਹਾਜ਼ਰੀ ਦਾ ਵੀ ਇੰਤਜ਼ਾਮ ਕਰਦੇ ਹਨ। ਇਸ ਲਈ ਠੇਕਦਾਰ ਵਿਹਲੜਾਂ ਦੀ ਫ਼ੌਜ ਨੂੰ ਇਕੱਠੀ ਕਰਦੇ ਹਨ। ।ਦਿੱਲੀ ਦੇ ਯਮੁਨਾ ਪਾਰ ਦੇ ਇੱਕ ਹਲਕੇ ਤੋਂ ਦਲਬਦਲੀ ਕਰਕੇ ਕੈਪਟਨ ਖੜੇ ਉਮੀਦਵਾਰ ਲਈ ਔਰਤ ਵੱਲੋਂ ਅਜਿਹੀ ਭੀੜ ਇਕੱਠੀ ਕੀਤੀ ਜਾ ਰਹੀ ਹੈ। ਇਸ ਔਰਤ ਦੀ ਮੋਬਾਈਲ ਦੀ ਦੁਕਾਨ ਹੈ ਜਿਸ ਨੂੰ ਉਸ ਦਾ ਪੁੱਤਰ ਚਲਾਉਂਦਾ ਹੈ। ਉਹ ਚੋਣਾਂ ਵੇਲੇ ਉਮੀਦਵਾਰਾਂ ਲਈ ਭੀੜ ਮੁਹੱਈਆ ਕਰਵਾਉਂਦੀ ਹੈ। ਉਸ ਔਰਤ ਨੇ ਦੱਸਿਆ ਕਿ ਉਹ ਉਮੀਦਵਾਰਾਂ ਤੋਂ 800 ਤੋਂ ਲੈ ਕੇ 1000 ਰੁਪਏ ਜਿੰਨੇ ਵਿੱਚ ਵੀ ਉਮੀਦਵਾਰ ਮੰਨ ਜਾਵੇ, ਉਹ ਸੌਦਾ ਕਰ ਲੈਂਦੀ ਹੈ। ਵਿਚੋਂ ਅੱਧਾ ਹਿੱਸਾ ਵਿਹਲੜਾਂ ਨੂੰ ਦੇ ਕੇ ਉਹ ਬੇਰੁਜ਼ਗਾਰ ਜਾਂ ਖਾਲੀ ਲੋਕਾਂ ਨੂੰ ਇਕੱਠਾ ਕਰਕੇ ਉਮੀਦਵਾਰਾਂ ਦੇ ਪ੍ਰਬੰਧਕਾਂ ਦੇ ਹਵਾਲੇ ਕਰ ਦਿੰਦੀ ਹੈ। ਇਸ ਤਰਾਂ ਇਹ ਭੀੜ ਉਮੀਦਵਾਰਾਂ ਦੇ ਸਮਰਥਕਾਂ ਵਜੋਂ ਘਰ-ਘਰ ਜਾਂਦੀ ਹੈ ਜਾਂ ਇਲਾਕਿਆਂ ਵਿੱਚ ਪ੍ਰਚਾਰ ਕਰਦੀ ਹੈ। ਉਸ ਔਰਤ ਨੇ ਦੱਸਿਆ ਕਿ ਉਹ ਪਹਿਲਾਂ ਕਾਂਗਰਸ ਤੇ ਭਾਜਪਾ ਲਈ ਇਹ ਠੇਕਾ ਲੈਂਦੀ ਆਈ ਹੈ। ਹੁਣ ਉਸ ਨੇ ਦਿੱਲੀ ਕਮੇਟੀ ਲਈ ਉਮੀਦਵਾਰਾਂ ਲਈ ਵੀ ਇਹ ਕੰਮ ਕੀਤਾ ਹੈ।