ਯੂ ਪੀ ਚੋਣ ਸਰਗਰਮੀਆਂ

-ਪੰਜਾਬੀਲੋਕ ਬਿਊਰੋ
ਸੁਪਰੀਮ ਕੋਰਟ ਨੇ ਅੱਜ ਉੱਤਰ ਪ੍ਰਦੇਸ਼ ‘ਚ ਅਖਿਲੇਸ਼ ਸਰਕਾਰ ਦੁਆਰਾ ਦਿੱਤੀ ਜਾਣ ਵਾਲੀ ਸਮਾਜਵਾਦੀ ਪੈਨਸ਼ਨ ਯੋਜਨਾ ਦੀ ਤਾਰੀਫ਼ ਕੀਤੀ ਹੈ।  ਕੋਰਟ ਨੇ ਕਿਹਾ ਕਿ ਇਹ ਬੇਹੱਦ ਸੁੰਦਰ ਯੋਜਨਾ ਹੈ।  ਲਿਹਾਜ਼ਾ ਇਸ ਯੋਜਨਾ ਨੂੰ ਚੁਨੌਤੀ ਦੇਣ ਵਾਲੀ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਖ਼ਾਰਜ ਕਰ ਦਿੱਤਾ ਹੈ। ਇਸ ਯੋਜਨਾ ਤਹਿਤ ਪੈਨਸ਼ਨ ਸਹੂਲਤ ਵਿੱਚ ਘੱਟ ਗਿਣਤੀਆਂ ਲਈ 25 ਫੀਸਦੀ ਹਿੱਸਾ ਰੱਖਿਆ ਹੈ ਤੇ ਉਹਨਾਂ ਨੂੰ 500 ਰੁਪੇ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਹੈ। ਪਟੀਸ਼ਨ ਵਿੱਚ ਕਿਹਾ ਗਿਆ ਕਿ ਧਰਮ ਦੇ ਅਧਾਰ ‘ਤੇ ਇਸ ਤਰਾਂ ਦੀ ਸਹੂਲਤ ਨਹੀਂ ਦਿੱਤੀ ਜਾ ਸਕਦੀ।

ਓਧਰ ਚੋਣ ਸਰਗਰਮੀਆਂ ਵੀ ਇਥੇ ਜ਼ੋਰਾਂ ‘ਤੇ ਨੇ। ਅੱਜ ਤੀਜੇ ਪੜਾਅ ਦੀ ਪੋਲਿੰਗ ਲਈ ਵੋਟਾਂ ਪਈਆਂ, ਪਰ ਵੋਟ Tavuklu ਦਰ 58 ਫੀਸਦੀ ਹੀ ਰਹੀ।
ਉੱਤਰ ਪ੍ਰਦੇਸ਼ ਦੇ ਜਾਲੌਨ ‘ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਭ ਤੋਂ ਮਾੜਾ ਹਾਲ ਬੁੰਦੇਲਖੰਡ ਦਾ ਹੈ ਤੇ ਸੂਬੇ ‘ਚ ਭਾਜਪਾ ਦੀ ਸਰਕਾਰ ਬਣਨ ‘ਤੇ ਬੁੰਦੇਲਖੰਡ ਦੀ ਆਵਾਜ਼ ਸੁਣੀ ਜਾਵੇਗੀ।  ਇਸ ਮੌਕੇ ਉਹਨਾਂ ਸਮਾਜਵਾਦੀ ਪਾਰਟੀ, ਕਾਂਗਰਸ ਤੇ ਬਸਪਾ ‘ਤੇ ਵੀ ਜੰਮ ਕੇ ਨਿਸ਼ਾਨਾ ਸਾਧਿਆ।
ਉੱਤਰ ਪ੍ਰਦੇਸ਼ ‘ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ਪ੍ਰਧਾਨ ਅਮਿਤ ਸ਼ਾਹ cheap MLB Jerseys ਨੇ ਕਿਹਾ ਕਿ ਉਹਨਾਂ ਦੀ ਪਾਰਟੀ ਦੀ ਸਰਕਾਰ ਆਈ ਤਾਂ 11 ਮਾਰਚ ਦੀ ਰਾਤ ਤੋਂ ਹੀ ਸੂਬੇ ਦੇ ਸਾਰੇ ਬੁੱਚੜਖ਼ਾਨਿਆਂ ਨੂੰ ਤਾਲਾ ਲਗਾਇਆ ਜਾਵੇਗਾ।
ਰਾਏ ਬਰੇਲੀ ‘ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਾਸ਼ੀ ਨਾਲ ਕੀਤਾ ਵਾਅਦਾ ਪੂਰਾ ਨਹੀਂ ਕੀਤਾ ਹੈ।  ਉਹਨਾਂ ਕਿਹਾ ਕਿ ਸਮਾਜਵਾਦੀ ਪਾਰਟੀ ਦੀ ਸਰਕਾਰ ਨੇ ਕਾਸ਼ੀ ਨੂੰ 24 ਘੰਟੇ ਬਿਜਲੀ ਦਿੱਤੀ ਹੈ। ਅਖਿਲੇਸ਼ ਨੇ ਅਭਿਨੇਤਾ ਅਮਿਤਾਭ ਬਚਨ ਵਲੋਂ ਗੁਜਰਾਤ ਦੇ ਸੈਰ ਸਪਾਟਾ ਲਈ ਇਸ਼ਤਿਹਾਰਬਾਜ਼ੀ ਕਰਨ ‘ਤੇ ਕਟਾਖਸ਼ ਕੀਤੇ, ਤੇ ਕਿਹਾ ਕਿ ਇਕ ਗਧੇ ਦਾ ਇਸ਼ਤਿਹਾਰ ਆਉਂਦਾ ਹੈ, ਮੈਂ ਇਸ ਸਦੀ ਦੇ ਸਭ ਤੋਂ ਵੱਡੇ ਮਹਾਨਾਇਕ ਨੂੰ ਕਹਾਂਗਾ ਕਿ ਤੁਸੀਂ ਗੁਜਰਾਤ ਦੇ ਗਧਿਆਂ ਦਾ ਪ੍ਰਚਾਰ ਨਾ ਕਰੋ। ਅਸਲ ਵਿੱਚ ਇਸ ਇਸ਼ਤਿਹਾਰ ਵਿੱਚ ਅਮਿਤਾਭ ਦੇ ਨਾਲ ਕਈ ਗਧੇ ਦਿਖਾਏ ਜਾ ਰਹੇ ਨੇ।
ਇਲਾਹਾਬਾਦ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਸਮਾਜਵਾਦੀ ਪਾਰਟੀ ਦੇ ਆਜ਼ਮਾ ਖਾਨ ਨੇ ਵਿਵਾਦਤ ਬਿਆਨ ਦਿੱਤਾ ਹੈ, ਉਹਨਾਂ ਕਿਹਾ ਕਿ ਮੁਸਲਮਾਨਾਂ ਕੋਲ ਕਰਨ ਲਈ ਕੋਈ ਕੰਮ ਨਹੀਂ, ਇਸੇ ਕਰਕੇ ਉਹ ਜੁਆਕ ਜੰਮੀ ਜਾ ਰਹੇ ਨੇ, ਉਹਨਾਂ ਕਿਹਾ ਕਿ ਜੇ ਬਾਦਸ਼ਾਹ ਕੋਈ ਕਰਨ ਨੂੰ ਕੰਮ ਦਿੰਦਾ ਤਾਂ  ਮੁਸਲਮਾਨ ਘੱਟ ਬੱਚੇ ਪੈਦਾ ਕਰਦੇ। ਹਿੰਦੂ ਘੱਟ ਬੱਚੇ ਪੈਦਾ ਕਰਦੇ ਨੇ ਕਿਉਂਕਿ ਉਹਨਾਂ ਕੋਲ ਰੁਜ਼ਗਾਰ ਹੈ।  ਆਜ਼ਮ ਖਾਨ ਨੇ ਕਿਹਾ ਕਿ ਖੁਦ ਨੂੰ ਫਕੀਰ ਰਹਿਣ ਵਾਲੇ ਮੋਦੀ ਨੇ ਆਪਣੇ 2 ray ban sunglasses sale ਸਾਲ ਦੇ ਕਾਰਜਕਾਲ ਵਿੱਚ 80 ਕਰੋੜ ਦੇ ਕੱਪੜੇ ਪਾਏ ਨੇ। ਨਾਲ ਹੀ ਵਾਅਦਾ ਕੀਤਾ ਕਿ ਇਕ ਵਾਰ ਗੱਦੀ ਸਾਨੂੰ ਦੇ ਕੇ ਤਾਂ ਦੇਖੋ ਅਸੀਂ ਸਭ ਨੂੰ 15 ਲੱਖ ਦੀ ਥਾਂ 25-25 ਲੱਖ ਰੁਪਏ ਦੇਵਾਂਗੇ।