• Home »
  • ਖਬਰਾਂ
  • » ਸਾਬ ਦੀ ਘਰਵਾਲੀ ਦੀ ਸੁੱਥਣ ਨੇ ਰਫਾ ਦਫਾ ਕਰਾਇਆ ਕੇਸ

ਸਾਬ ਦੀ ਘਰਵਾਲੀ ਦੀ ਸੁੱਥਣ ਨੇ ਰਫਾ ਦਫਾ ਕਰਾਇਆ ਕੇਸ

-ਸ਼ਿਖਾ
ਬਟਾਲਾ ਵਿੱਚ ਇਕ ਫਾਈਨਾਂਸਰ ਸ਼ਮੀ ਭਨੋਟ ਤੋਂ ਕਿਸੇ ਨੇ ਚਾਰ ਲੱਖ ਰੁਪਏ ਉਧਾਰ ਲਏ ਸਨ ਤੇ ਇਵਜ਼ ਵਿੱਚ ਬੰਦ ਹੋ ਚੁੱਕੇ ਖਾਤੇ ਦਾ ਚੈਕ ਦੇ ਦਿੱਤਾ, ਸ਼ਮੀ ਨੇ ਬਟਾਲਾ ਦੇ ਐਂਟੀ ਫਰਾਡ ਵਿੰਗ ਦੇ ਅਫਸਰ ਵੇਦ ਪ੍ਰਕਾਸ਼ ਕੋਲ ਫਰਿਆਦ ਕੀਤੀ ਕਿ ਕੇਸ ਦਰਜ ਕਰਕੇ ਐਕਸ਼ਨ ਲੈਣ, ਤਾਂ ਅਫਸਰ ਜੀ ਆਂਹਦੇ, ਪਹਿਲਾਂ ਮੇਰੀ ਜ਼ਨਾਨੀ ਨੂੰ cheap jerseys china ਸ਼ਾਪਿੰਗ ਕਰਵਾ ਦੇ ਤੇਰਾ ਕੇਸ ਦਰਜ ਕਰ ਲਊਂ.. ਸ਼ਮੀ ਨੇ ਅਫਸਰ ਦੀ ਘਰਵਾਲੀ ਨੂੰ ਆਪਣੇ ਇਕ Fake Oakleys ਦੋਸਤ ਦੀ ਦੁਕਾਨ ਤੋਂ 12 ਹਜ਼ਾਰ 400  ਰੁਪਏ ਦੀ ਸ਼ਾਪਿੰਗ ਕਰਵਾ ਦਿੱਤੀ, ਪਰ ਮੈਡਮ ਜੀ ਦੀ ਇਕ ਸੁੱਥਣ ਮੈਚਿੰਗ ਨਾ ਮਿਲੀ ਤਾਂ ਆਪਣੇ ਅਫਸਰ ਘਰਵਾਲੇ ਕੋਲ ਇਤਰਾਜ਼ ਕੀਤਾ, ਤੇ ਅਫਸਰ ਜੀ ਨੇ cheap Air Jordans ਸ਼ਮੀ ਦਾ ਕੇਸ ਹੀ ਰਫਾ ਦਫਾ ਕਰ ਦਿੱਤਾ। ਸ਼ਮੀ ਨੇ ਦੱਸਿਆ ਕਿ ਉਸ ਨੇ ਅਫਸਰ ਦੀ ਘਰਵਾਲੀ ਨੂੰ 5 ਸੂਟ ਲੈ ਕੇ ਦਿੱਤੇ, ਜਦ ਉਹ ਸ਼ਾਪਿੰਗ ਕਰਕੇ ਚਲੀ ਗਈ ਤਾਂ ਅਫਸਰ ਦਾ ਫੋਨ ਆਇਆ ਕਿ ਇਕ ਸਲਵਾਰ ਦੁਕਾਨ ‘ਤੇ ਰਹਿ ਗਈ, ਪਰ ਦੁਕਾਨ ਤੋਂ Abbotsford ਪਤਾ ਕੀਤਾ ਤਾਂ ਓਥੋਂ ਨਹੀਂ ਮਿਲੀ, ਫੇਰ ਸ਼ਮੀ ਨੇ ਅਫਸਰ ਦੀ ਘਰਵਾਲੀ ਦੀ ਗੁਆਚੀ ਸੁੱਥਣ ਲਈ ਲੀੜਾ ਅੰਮ੍ਰਿਤਸਰ ਤੱਕ ਤੋਂ ਖਰੀਦਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਮਿਲੀ। ਇਸ ਮਗਰੋਂ ਐਂਟੀ ਫਰਾਡ ਅਫਸਰ ਨੇ ਸ਼ਮੀ ਨਾਲ ਨਰਾਜ਼ ਹੁੰਦਿਆਂ ਕਿਹਾ ਕਿ ਇਕ ਸਲਵਾਰ ਨਹੀਂ ਦਿਵਾ ਸਕਿਆ, ਮੇਰੀ ਘਰਵਾਲੀ ਸਾਹਮਣੇ ਬੇਇਜ਼ਤੀ ਕਰਵਾ ray ban outlet ਦਿੱਤੀ, ਜਾਹ ਤੇਰਾ ਪਰਚਾ ਨਹੀਂ ਦਰਜ ਕਰਦਾ .. ਤੇ ਸੱਚੀਂ ਕੇਸ ਹੀ ਰਫਾ ਦਫਾ ਕਰ ਦਿੱਤਾ।
ਤੂੰ ਕਾਹਦਾ ਪਟਵਾਰੀ ਵੇ ਮੁੰਡਾ ਮੇਰਾ ਰੋਵੇ ਅੰਬ ਨੂੰ..
ਵੈਸੇ ਇਹੋ ਜਿਹੀ ਮਾਨਸਿਕਤਾ ਵਾਲੇ ਅਫਸਰ ਲੱਗਣ ਦੇ ਲਾਇਕ ਹੁੰਦੇ ਨੇ..?? ਸਵਾਲ ਹੈ, ਜੋ ਇਸ ਮੁਲਕ ਵਿੱਚ ਕਰਨਾ ਮਨਾ ਹੈ..
ਉਂਝ ਪੀੜਤ ਫਾਈਨਾਂਸਰ ਨੇ ਡੀ ਐਸ ਪੀ ਨੂੰ ਕਰਜ਼ਦਾਰ ਤੇ ਐਂਟੀ ਫਰਾਡ ਅਧਿਕਾਰੀ ਦੋਵਾਂ ਖਿਲਾਫ ਸ਼ਿਕਾਇਤ ਦਿੱਤੀ ਹੈ।