ਮਾਮਲਾ ਐਸ ਵਾਈ ਐਲ ਨਹਿਰ ਦਾ

ਪੰਜਾਬ ਨੇ ਕੰਧ ਕੱਢ ਲਈ
-ਪੰਜਾਬੀਲੋਕ ਬਿਊਰੋ
ਐਸ ਵਾਈ ਐਲ ਦਾ ਮਾਮਲਾ ਇਕ ਵਾਰ ਫੇਰ ਗਰਮਾਇਆ ਹੋਇਆ ਹੈ। ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਆਗੂ ਅਭੈ ਚੌਟਾਲਾ ਵੱਲੋਂ 23 ਫਰਵਰੀ ਨੂੰ ਪੰਜਾਬ ਵਿੱਚ ਦਾਖ਼ਲ ਹੋ ਕੇ ਸਤਲੁਜ ਯਮੁਨਾ ਲਿੰਕ ਨਹਿਰ (ਐਸ ਵਾਈ ਐਲ) ਦੀ ਖੁਦਾਈ ਕਰਨ ਦੀ ਦਿੱਤੀ ਚਿਤਾਵਨੀ ਕਾਰਨ ਦੋਵਾਂ ਰਾਜਾਂ ਵਿਚਕਾਰ ਟਕਰਾਅ ਦੀ ਸਥਿਤੀ ਬਣਦੀ ਜਾ ਰਹੀ ਹੈ। ਪੰਜਾਬ ਪੁਲੀਸ ਵੱਲੋਂ ਇਨੈਲੋ ਵਰਕਰਾਂ ਨੂੰ ਸੂਬੇ ‘ਚ ਦਾਖ਼ਲ ਹੋਣ ਤੋਂ ਰੋਕਣ cheap jerseys wholesale ਲਈ ਵੱਡੇ ਪੱਧਰ ‘ਤੇ ਸੁਰੱਖਿਆ ਪ੍ਰਬੰਧ ਕੀਤੇ ਜਾ cheap China Jerseys ਰਹੇ ਹਨ।  ਪੰਜਾਬ ਸਰਕਾਰ ਨੇ ਜ਼ਿਲਾ ਪਟਿਆਲਾ ਦੇ ਕਪੂਰੀ ਅਤੇ ਸ਼ੰਭੂ ਬਾਰਡਰ ਉਤੇ ਪੁਲੀਸ ਬਲ ਤਾਇਤਾਨ ਕਰ Košiciam ਦਿੱਤੇ ਹਨ।
ਪਟਿਆਲਾ ਤੇ ਰਾਜਪੁਰਾ ਅਤੇ ਹਰਿਆਣਾ ਦੇ ਅੰਬਾਲਾ ਜ਼ਿਲਿਆਂ ਨਾਲ ਸਬੰਧਿਤ ਪੁਲੀਸ ਅਧਿਕਾਰੀਆਂ ਵਿਚਕਾਰ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ।  ਪੁਲੀਸ ਵੱਲੋਂ ਇਨੈਲੋ ਵਰਕਰਾਂ ਨੂੰ ਪੰਜਾਬ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਰਣਨੀਤੀ ਬਣਾਈ ਗਈ ਹੈ।  ਆਵਾਜਾਈ ਵਿੱਚ ਪੈਣ ਵਾਲੇ ਸੰਭਾਵੀ ਵਿਘਨ ਨੂੰ ਟਾਲਣ ਲਈ ਬਦਲਵੇਂ ਰੂਟਾਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ।  ਪਟਿਆਲਾ ਜ਼ੋਨ ਦੇ ਆਈਜੀ ਪੁਲੀਸ ਬੀ ਚੰਦਰ ਸ਼ੇਖਰ ਨੇ ਦੱਸਿਆ ਕਿ ਪੰਜਾਬ ਪੁਲੀਸ ਵੱਲੋਂ ਅਮਨ ਕਾਨੂੰਨ ਨੂੰ ਬਹਾਲ ਰੱਖਣ ਲਈ ਇਸ ਮੁੱਦੇ ਉਤੇ ਹਰਿਆਣਾ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।  ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਕੇਂਦਰ ਤੋਂ ਅਰਧ ਸੈਨਿਕ ਬਲਾਂ ਦੀਆਂ 20 ਕੰਪਨੀਆਂ ਮੰਗੀਆਂ ਗਈਆਂ ਹਨ, ਜੋ ਜਲਦੀ ਸੂਬੇ ਵਿੱਚ ਪਹੁੰਚ ਜਾਣਗੀਆਂ।  ਉਹਨਾਂ ਕਿਹਾ ਕਿ ਦਲ ਖਾਲਸਾ ਸਮੇਤ ਪੰਜਾਬ ਦੀਆਂ ਹੋਰ ਜਥੇਬੰਦੀਆਂ ਤੇ ਇਨੈਲੋ ਵਰਕਰਾਂ ਵਿਚਾਲੇ ਟਕਰਾਅ ਨੂੰ ਰੋਕਣ ਲਈ ਕਦਮ nfl jerseys cheap ਚੁੱਕੇ ਜਾ ਰਹੇ ਹਨ।
ਇਸ ਦੌਰਾਨ ਸ਼ੰਭੂ ਬੈਰੀਅਰ ‘ਤੇ ਪੁਲ ਨੇੜੇ ਹਰਿਆਣਾ ਵਾਲੇ ਪਾਸੇ ਕੁਝ ਥਾਵਾਂ ‘ਤੇ ਛੇ-ਛੇ ਫੁੱਟ ਦੀ ਪੱਕੀ ਕੰਧ ਕਰ ਦਿੱਤੀ ਗਈ ਹੈ।