• Home »
  • ਖਬਰਾਂ
  • » ਕਾਹਲਵਾਂ ਦੇ ਸਾਥੀ ਵਲੋਂ ਡਾਂਸਰ ਦੇ ਕਾਤਲ ਨੂੰ ਜਿਉਂਦੇ ਸਾੜਨ ਦੀ ਧਮਕੀ

ਕਾਹਲਵਾਂ ਦੇ ਸਾਥੀ ਵਲੋਂ ਡਾਂਸਰ ਦੇ ਕਾਤਲ ਨੂੰ ਜਿਉਂਦੇ ਸਾੜਨ ਦੀ ਧਮਕੀ

ਵੀਡੀਓ ਹੋ ਗਈ ਵਾਇਰਲ
-ਪੰਜਾਬੀਲੋਕ ਬਿਊਰੋ
ਪਿਛਲੇ ਦਿਨੀਂ ਮੌੜ ਮੰਡੀ ਵਿੱਚ ਇੱਕ ਵਿਆਹ ਸਮਾਰੋਹ ‘ਚ ਸਟੇਜ ‘ਚੇ ਨੱਚ ਰਹੀ ਇਕ ਆਰਕੈਸਟਰਾ ਵਾਲੀ ਕੁੜੀ ਕੁਲਵਿੰਦਰ ਕੌਰ ਨੂੰ ਗੋਲ਼ੀ ਮਾਰ ਕੇ cheap oakleys ਮਾਰ ਦਿੱਤਾ ਗਿਆ ਸੀ, ਇਸ ਮਾਮਲੇ ਵਿੱਚ ਗੈਂਗਸਟਰ ਸੁੱਖਾ ਕਾਹਲਵਾਂ ਗਰੋਹ ਦੇ ਇੱਕ ਮੈਂਬਰ ਨੇ  ਦੋਸ਼ੀ ਨੂੰ ਚੁਰਾਹੇ ‘ਚ ਖੜਾ ਕਰਕੇ ਜ਼ਿੰਦਾ ਸਾੜਨ ਦੀ ਧਮਕੀ ਦਿੱਤੀ ਹੈ। ਗੈਂਗਸਟਰ ਲੱਕੀ ਮੋਗੇ ਵਾਲੇ ਵੱਲੋਂ ਇਸ ਦੀ ਬਕਾਇਦਾ ਵੀਡੀਓ ਬਣਾ ਕੇ ਸ਼ੋਸਲ ਮੀਡੀਆ ‘ਤੇ ਵਾਇਰਲ ਕੀਤੀ ਗਈ ਹੈ।  ਉਸ ਨੇ ਡਾਂਸਰ ਕੁਲਵਿੰਦਰ ਕੌਰ ਉਰਫ ਜਾਨੂੰ ਨੂੰ ਗੋਲੀ ਮਾਰਨ ਵਾਲੇ ਬਿੱਲੇ ਨੂੰ ਸ਼ਰੇਆਮ ਵੰਗਾਰਦਿਆਂ ਕਿਹਾ ਕਿ ਮ੍ਰਿਤਕਾ ਨੂੰ ਇਨਸਾਫ ਦਿਵਾਉਣ ਲਈ ਉਹ ਉਸ ਨੂੰ ਜ਼ਿੰਦਾ ਸਾੜ ਦੇਵੇਗਾ। ਗੈਂਗਸਟਰ ਨੇ ਕਿਹਾ ਕਿ ਜੇਕਰ ਉਸ ਨੇ ਪੁਲਿਸ ਕੋਲ ਰਿਪੋਰਟ ਦਰਜ ਕਰਵਾਉਣੀ ਹੈ ਤਾਂ ਕਰਵਾ ਦੇਵੇ ਉਸ ਦਾ ਨਾਂ ਲੱਕੀ ਮੋਗੇ ਵਾਲਾ ਹੈ।  ਉਸ ਨੇ ਵੀਡੀਓ ‘ਚ ਕਿਹਾ ਕਿ ਗੋਲੀ ਮਾਰਨ ਮਗਰੋਂ ਜਿਸ ਤਰਾਂ ਡਾਂਸਰ ਕੁਲਵਿੰਦਰ ਕੌਰ ਨੂੰ ਲੱਤ ਤੋਂ ਫੜ ਕੇ ਘੜੀਸਿਆ ਗਿਆ, ਇਹ ਇਨਸਾਨੀਅਤ ਤੋਂ ਡਿੱਗੀ ਹੋਈ ਕਾਰਵਾਈ ਹੈ।  ਤਿੰਨ ਮਿੰਟ 9 ਸੈਕਿੰਡ ਦੀ ਇਸ ਵੀਡੀਓ ਨੂੰ ਲੱਕੀ ਮੋਗੇ ਵਾਲਾ ਨੇ ਯੂ ਟਿਊਬ ‘ਤੇ ਅਪਲੋਡ ਕੀਤਾ ਹੈ।
ਇਸ ਵੀਡੀਓ ਨੂੰ ਹੁਣ ਤੱਕ ਇੱਕ ਲੱਖ ਪੰਦਰਾਂ ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ।  ਵੀਡੀਓ ‘ਚ ਗੈਂਗਸਟਰ ਲੱਕੀ ਮੋਗੇ ਵਾਲੇ ਨੇ ਕਿਹਾ, “ਮੈਂ ਇਨਸਾਨੀਅਤ ਦੇ ਤੌਰ ‘ਤੇ ਕਹਿੰਦਾ ਹਾਂ ਕਿ ਡਾਂਸਰ ਕੁਲਵਿੰਦਰ ਦਾ ਬਣਦਾ ਹੱਕ ਦੇ ਤੇ ਉਸ ਨਾਲ ਇਨਸਾਫ ਕਰ।  ਜੇਕਰ ਅਜਿਹਾ ਨਾ ਕੀਤਾ ਤਾਂ ਤੈਨੂੰ ਮਾਰ ਦਿਆਂਗਾ।  ਜੇਕਰ ਤੇਰੇ ਪਰਿਵਾਰ ‘ਚੋਂ ਕੋਈ ਤੈਨੂੰ ਬਚਾਅ ਸਕਦਾ ਹੈ ਤਾਂ ਉਸ ਨੂੰ ਵੀ ਇਹ ਵੀਡੀਓ ਵਿਖਾ ਦੇਈ।  ਜੇਕਰ ਉਸ ਨੂੰ ਇਨਸਾਫ ਦੇਵੇਗਾ ਤਾਂ ਅਸੀਂ ਤੈਨੂੰ ਸਲੂਟ ਕਰਾਂਗੇ, ਮਰਜ਼ੀ ਤੇਰੀ ਆ ਪੁੱਤ, ਗੱਲਾਂ ਬੱਸ ਦੋ ਈ ਨੇ। ”ਉਸ ਨੇ ਵੀਡੀਓ ‘ਚ ਕਿਹਾ ਕਿ ਉਹ ਡਾਂਸਰ ਨੂੰ ਗੋਲੀ ਮਾਰਨ ਵਾਲੇ ਨੂੰ ਮਾਂ-ਭੈਣ ਦੀ ਗਾਲ ਨਹੀਂ ਦੇਵੇਗਾ, ਕਿਉਂਕਿ ਉਸ ਦੀ ਮਾਂ-ਭੈਣ ਮੇਰੀ ਵੀ ਮਾਂ-ਭੈਣ ਲੱਗਦੀ ਹੈ।  ਪਰਮਾਤਮਾਂ ਉਹਨਾਂ ਨੂੰ ਤੰਦਰੁਸਤੀ ਬਖ਼ਸ਼ੇ।  ਅੰਤ ‘ਚ ਉਸ ਨੇ ਕਿਹਾ ਕਿ ਪੰਜਾਬੀ ਅਖਵਾਉਂਦੇ ਹੋਏ ਉਸ ਨੂੰ ਸ਼ਰਮ ਮਹਿਸੂਸ ਹੋ ਰਹੀ ਹੈ। ਜਿਕਰਯੋਗ ਹੈ ਕਿ ਕੁਲਵਿੰਦਰ ਕੌਰ ਜਾਨੂੰ ਦੇ ਪਤੀ ਹਰਜਿੰਦਰ ਸਿੰਘ ਦੀ 8 ਫਰਵਰੀ ਨੂੰ ਅਚਾਨਕ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਸੀ।  ਇਸ ਮਾਮਲੇ ‘ਤੇ ਉਸ ਦਾ ਪਤੀ ਹਰਜਿੰਦਰ ਸਿੰਘ ਮੁੱਦਈ ਸੀ।  ਜਾਨੂੰ ਦੀ ਮੌਤ ‘ਤੇ ਪੰਜਾਬ ਭਰ ਦੇ ਮਾਨਵ ਹਿਤੈਸ਼ੀ ਸੰਸਥਾਵਾਂ ਨੇ ਹਾਅ ਦਾ ਨਾਅਰਾ ਮਾਰਿਆ ਸੀ ਅਤੇ ਪੁਲਸ ਨੂੰ ਕਾਰਵਾਈ ਲਈ ਮਜਬੂਰ ਹੋਣਾ ਪਿਆ ਸੀ।
ਉਧਰ ਆਰਕੈਸਟਰਾ ਅਤੇ ਗੀਤ ਸੰਗੀਤ ਪਾਰਟੀਆਂ ਤੋਂ ਇਲਾਵਾ ਸਮਾਜਿਕ ਧਿਰਾਂ ਨੇ ਪਰਿਵਾਰ ਦੀ Cheap Jordan Shoes ਮਾਲੀ ਮਦਦ cheap oakleys ਵੀ ਕੀਤੀ।  ਮ੍ਰਿਤਕ ਹਰਜਿੰਦਰ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਰਕਮ ਜੋ ਸਾਢੇ ਸੱਤ ਲੱਖ ਰੁਪਏ ਸੀ, ਵੀ ਜਾਨੂੰ ਦੇ ਪੇਕੇ ਪਰਿਵਾਰ ਕੋਲ ਸੀ ਅਤੇ ਹੁਣ ਮੁੜ ਤੋਂ ਇਸ ਮਾਮਲੇ ‘ਚ ਕਥਿਤ ਦੋਸ਼ੀਆਂ ਨਾਲ ਰਾਜ਼ੀਨਾਮੇ ਲਈ ਗੱਲ ਚੱਲ ਰਹੀ ਸੀ।  ਇਸ ਦਾ ਹਰਜਿੰਦਰ ‘ਤੇ ਦਬਾਅ ਵੀ ਬਣਾਇਆ ਜਾ ਰਿਹਾ ਸੀ।  8 ਫਰਵਰੀ ਨੂੰ ਹਰਜਿੰਦਰ ਸਿੰਘ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਨੇ ਮੌਤ ਨੂੰ ਉਸ ਦੇ ਕਤਲ ਦੀ ਕਹਾਣੀ ਨਾਲ ਜੋੜ ਕੇ ਦੱਸਿਆ ਹੈ।  ਇਸ ਮਾਮਲੇ l’Autore ਦੀ ਜਾਂਚ ਹੁਣ ਮਲੋਟ ਦੇ ਐੱਸ. ਪੀ. ਭਾਗੀਰਥ ਮੀਨਾ ਆਈ. ਪੀ. ਐੱਸ. ਕਰ ਰਹੇ ਹਨ।