• Home »
  • ਖਬਰਾਂ
  • » ਦਿੱਲੀ ਕਮੇਟੀ ਚੋਣਾਂ-ਦੂਸ਼ਣਬਾਜ਼ੀ ਭਾਰੂ

ਦਿੱਲੀ ਕਮੇਟੀ ਚੋਣਾਂ-ਦੂਸ਼ਣਬਾਜ਼ੀ ਭਾਰੂ

-ਪੰਜਾਬੀਲੋਕ ਬਿਊਰੋ
26 ਫਰਵਰੀ ਨੂੰ ਹੋਣ ਵਾਲੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲਈ ਮੈਦਾਨ ਵਿੱਚ ਨਿੱਤਰੇ ਪੰਥਕ ਸੇਵਾ ਦਲ ਦੇ ਉਮੀਦਵਾਰਾਂ ਦੇ ਵੱਖ-ਵੱਖ ਥਾਵਾਂ ‘ਤੇ ਲੱਗੇ ਪੋਸਟਰ ਪਾੜੇ ਜਾ ਰਹੇ ਹਨ। ਇਸ ਕਾਰਵਾਈ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦਿੱਲੀ ਕਮੇਟੀ ਚੋਣਾਂ ਦੇ ਸਿੱਖ ਉਮੀਦਵਾਰ ਤੇ ਵਰਕਰ ਕਿਸ ਰਾਜਨੀਤੀ ‘ਤੇ ਉੱਤਰ ਆਏ ਹਨ। ਚੋਣ ਪਾਰਟੀਆਂ ਵੱਲੋਂ ਪ੍ਰਚਾਰ ਦੌਰਾਨ ਕੀਤੀ ਜਾ ਰਹੀ ਦੂਸ਼ਣਬਾਜ਼ੀ ਵੀ ਹੱਦਾਂ ਪਾਰ ਕਰ ਰਹੀ ਹੈ।  ਪੰਥਕ ਸੇਵਾ ਦਲ ਦੇ ਜਨਰਲ ਸਕੱਤਰ ਕਰਤਾਰ ਸਿੰਘ ਕੋਛੜ ਨੇ ਇਲਜ਼ਾਮ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ (ਬ) ਤੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵੱਲੋਂ ਉਹਨਾਂ ਦੇ ਉਮੀਦਵਾਰਾਂ ਦੇ ਵੱਖ-ਵੱਖ ਥਾਵਾਂ ‘ਤੇ ਲੱਗੇ ਪੋਸਟਰ ਪਾੜੇ ਜਾ ਰਹੇ ਹਨ।
ਉਹਨਾਂ ਚੋਣ ਕਮਿਸ਼ਨਰ ਕੋਲ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।  ਉਹਨਾਂ ਇਲਜ਼ਾਮ ਲਾਇਆ ਕਿ ਸਾਡੀ ਪਾਰਟੀ ਦੇ ਉਮੀਦਵਾਰਾਂ ਨੂੰ ਡਰਾਇਆ-ਧਮਕਾਇਆ ਵੀ ਜਾ ਰਿਹਾ ਹੈ।  ਇਸ ਸਬੰਧੀ ਮਨਜੀਤ ਸਿੰਘ ਜੀ ਕੇ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ,”ਮੈਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ ਬਲਕਿ ਮੇਰੇ ਤਾਂ ਖੁਦ ਦੇ ਪੋਸਟਰ ਪਾੜੇ ਜਾ ਰਹੇ ਹਨ, ਹਾਲਾਂਕਿ ਸਾਨੂੰ ਪਤਾ ਹੈ ਕੌਣ ਪੋਸਟਰ ਪਾੜ ਰਿਹਾ ਹੈ ਪਰ ਮੈਂ ਕਿਸੇ ਦਾ cheap jordans online ਵੀ ਨਾਂ ਲੈਣਾ ਠੀਕ ਨਹੀਂ ਸਮਝਦਾ। ”ਦੂਜੇ ਪਾਸੇ ਸਰਨਾ ਧੜੇ ਨੇ ਵੀ ਇਸ ਗੱਲ ਦਾ ਖੰਡਨ ਕਰਦਿਆਂ ਕਿਹਾ Cheap Ray Ban Sunglasses ਕਿ ਮੁੱਖ ਮੁਕਾਬਲਾ ਸਿਰਫ ਸ਼੍ਰੋਮਣੀ ਅਕਾਲੀ ਦਲ (ਬ) ਤੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵਿਚਕਾਰ ਹੈ, ਬਾਕੀ ਸਭ ਬਰਸਾਤੀ ਡੱਡੂ ਹਨ ਜੋ ਲੋਕਾਂ ਦੀਆਂ ਨਜ਼ਰਾਂ ‘ਚ ਆਉਣ ਲਈ ਅਜਿਹੇ ਇਲਜ਼ਾਮ ਲਾ ਰਹੇ ਹਨ ਤੇ ਵੋਟਾਂ ਖਤਮ ਹੋਣ ‘ਤੇ ਫਿਰ ਲੁੱਕ ਜਾਣਗੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਮੁੱਖ ਸਿੱਖ ਧਿਰਾਂ ਤੋਂ ਇਲਾਵਾ 180 ਤੋਂ ਵੱਧ ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਨਿੱਤਰ ਕੇ ਆਪਣੀ ਕਿਸਮਤ ਅਜ਼ਮਾ ਰਹੇ ਹਨ। ਸਾਰੇ ਆਜ਼ਾਦ ਉਮੀਦਵਾਰਾਂ ਵਿੱਚੋਂ ਤਕਰੀਬਨ 35-40 ਉਮੀਦਵਾਰ ਪੂਰੀ ਤਿਆਰੀ ਤੇ ਤਨਦੇਹੀ ਨਾਲ ਚੋਣ ਪ੍ਰਚਾਰ ਕਰ ਰਹੇ ਹਨ।  ਇਹਨਾਂ ਵਿੱਚੋਂ ਵੱਧ ਸਰਗਰਮ ਆਜ਼ਾਦ ਉਮੀਦਵਾਰ ਭਾਈ ਬਲਦੇਵ ਸਿੰਘ ਵਡਾਲਾ ਦੇ ਸਿੱਖ ਸਦਭਾਵਨਾ ਦਲ ਦੇ ਹਨ। ਕਈ ਹਲਕਿਆਂ ਵਿੱਚ ਤਾਂ ਆਜ਼ਾਦ ਉਮੀਦਵਾਰਾਂ ਦੀ ਹਾਲਤ ਚੰਗੀ ਹੋਣ ਕਰਕੇ ਉੱਥੋਂ ਦੇ ਮੁੱਖ ਧਿਰ ਦੇ ਉਮੀਦਵਾਰਾਂ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ।  ਹਾਲਾਂਕਿ ਪੰਥਕ ਧਿਰਾਂ ਤੇ ਦੋ ਮੁੱਖ ਪਾਰਟੀਆਂ ਵੱਲੋਂ ਆਜ਼ਾਦ ਉਮੀਦਵਾਰਾਂ ਨੂੰ ਸਿਰਫ ਵੋਟਾਂ ਕੱਟਣ ਦਾ ਜ਼ਰੀਆ ਹੀ ਸਮਝਿਆ ਜਾ ਰਿਹਾ du ਹੈ ਪਰ ਦਿੱਲੀ ਦੀ ਸਿੱਖ ਸੰਗਤ ਮੁਤਾਬਕ ਇਸ ਵਾਰ ਆਜ਼ਾਦ ਉਮੀਦਵਾਰ ਚੋਣ ਦੇ ਸਮੀਕਰਨ ਬਦਲ ਸਕਦੇ ਹਨ। ਇਸ ਵਾਰ ਪੰਜ ਧਿਰਾਂ ਚੋਣ ਮੈਦਾਨ ਵਿੱਚ ਹੋਣ ਕਰਕੇ ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਆਜ਼ਾਦ ਉਮੀਦਵਾਰ ਵੀ ਇਸ ਫਸਵੇਂ ਮੁਕਾਬਲੇ ਵਿੱਚ ਬਾਜ਼ੀ ਮਾਰ ਸਕਦੇ ਹਨ।  ਕਈ ਹਲਕਿਆਂ ਵਿੱਚ ਆਜ਼ਾਦ ਉਮੀਦਵਾਰਾਂ ਵੱਲੋਂ ਪ੍ਰਭਾਵਸ਼ਾਲੀ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਕਰਕੇ ਉਹਨਾਂ ਨੂੰ ਅੱਖੋਂ-ਪਰੋਖੇ Cheap MLB Jerseys ਕਰਨਾ ਬੇਵਕੂਫੀ ਹੋਵੇਗੀ।  ਇਸ ਵਾਰ ਚੋਣ ਮੈਦਾਨ ਵਿੱਚ ਨਿੱਤਰੇ 180 ਤੋਂ ਵੱਧ ਆਜ਼ਾਦ ਉਮੀਦਵਾਰਾਂ ਵਿੱਚ 8 ਔਰਤਾਂ ਵੀ ਨਿਤਰੀਆਂ ਹੋਈਆਂ ਹਨ।
ਮੰਨਿਆ ਜਾ ਰਿਹਾ ਹੈ ਕਿ ਆਜ਼ਾਦ ਉਮੀਦਵਾਰ ਜ਼ਿਆਦਾ ਕਰਕੇ ਮੁੱਖ ਧਿਰਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ray ban sunglasses sale ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੀਆਂ ਵੋਟਾਂ ਨੂੰ ਹੀ ਸੇਂਧ ਲਾਉਣਗੇ।  ਦਿੱਲੀ ਦੇ ਜਾਗਰੂਕ ਸਿੱਖ ਆਮ ਤੌਰ ‘ਤੇ ਉਮੀਦਵਾਰ ਦੀ ਸ਼ਖਸੀਅਤ ਦੇ ਆਧਾਰ ‘ਤੇ ਹੀ ਵੋਟ ਪਾਉਂਦੇ ਹਨ।  ਇਸ ਕਰਕੇ ਕਿਸੇ ਵੀ ਪਾਰਟੀ ਵੱਲੋਂ ਬਹੁਮਤ ਲੈ ਕੇ ਜਾਣਾ ਸੌਖਾ ਨਹੀਂ ਹੁੰਦਾ।
ਦਿੱਲੀ ਦੀਆਂ ਕੁੱਲ 46 ਸੀਟਾਂ ‘ਚੋਂ 24 ਜਾਂ ਉਸ ਤੋਂ ਵੱਧ ਸੀਟਾਂ ਲਿਜਾਣ ਵਾਲੀ ਧਿਰ ਕਮੇਟੀ ‘ਤੇ ਕਾਬਜ਼ ਹੁੰਦੀ ਹੈ ਪਰ ਇਸ ਵਾਰ ਦੇ ਬਦਲੇ ਹਾਲਾਤ ਮੁਤਾਬਕ ਜੇ 10 ਆਜ਼ਾਦ ਉਮੀਦਵਾਰ ਵੀ ਚੋਣ ਜਿੱਤਦੇ ਹਨ ਤਾਂ ਕਿਸੇ ਵੀ ਧਿਰ ਨੂੰ ਬਹੁਮਤ ਮਿਲਣਾ ਮੁਸ਼ਕਲ ਹੋ ਜਾਵੇਗਾ, ਕਿਉਂਕਿ ਦੋ ਮੁੱਖ ਪਾਰਟੀਆਂ ਦਾ ਮੁਕਾਬਲਾ ਵੀ ਫਸਵਾਂ ਮੰਨਿਆ ਜਾ ਰਿਹਾ ਹੈ।  ਦਿੱਲੀ ਦੇ ਕੁਝ ਲੋਕ ਮੌਜੂਦਾ ਕਮੇਟੀ ਵੱਲੋਂ ਪਿਛਲੇ 4 ਸਾਲਾਂ ਦੌਰਾਨ ਕੀਤੇ ਕੰਮਾਂ ਨੂੰ ਵੀ ਨਕਾਰ ਨਹੀਂ ਰਹੇ ਪਰ ਕੁਝ ਲੋਕ ਬਦਲਾਅ ਵੀ ਚਾਹੁੰਦੇ ਹਨ।  ਅਜਿਹੇ ਵੀ ਮੰਨਿਆ ਜਾ ਰਿਹਾ ਹੈ ਕਿ ਦਿੱਲੀ ਕਮੇਟੀ ਦੀ ਜਿੱਤ ਆਜ਼ਾਦ ਉਮੀਦਵਾਰ ਹੀ ਤੈਅ ਕਰਨਗੇ।