• Home »
  • ਖਬਰਾਂ
  • » ਡੇਰਾ ਪ੍ਰੇਮੀਆਂ ਤੇ ਸਿੱਖ ਭਾਈਚਾਰੇ ‘ਚ ਟਕਰਾਅ

ਡੇਰਾ ਪ੍ਰੇਮੀਆਂ ਤੇ ਸਿੱਖ ਭਾਈਚਾਰੇ ‘ਚ ਟਕਰਾਅ

-ਪੰਜਾਬੀਲੋਕ ਬਿਊਰੋ<br Cheap Oakleys />
ਮਖੂ ਦੀ ਕੈਨਾਲ ਕਾਲੋਨੀ ‘ਚ ਬੀਤੇ ਦਿਨ ਨਾਮ ਚਰਚਾ ਨੂੰ ਲੈ ਕੇ ਸਿੱਖ ਜਥੇਬੰਦੀਆਂ ਨਾਲ ਹੋਏ ਟਕਰਾਅ ਤੋਂ ਬਾਅਦ ਮਹੌਲ ਕੁਝ ਸ਼ਾਂਤ ਹੈ।  ਪੁਲਿਸ ਨੇ ਦੋਹਾਂ ਧਿਰਾਂ ਨੂੰ ਸ਼ਾਂਤ ਕਰਵਾ ਕੇ ਮਾਮਲਾ ਟਾਲ ਦਿੱਤਾ। ਕੱਲ ਉਸ ਵੇਲੇ ਹਾਲਤ ਤਣਾਅਪੂਰਨ ਹੋ ਗਈ ਜਦੋਂ ਨਾਮ ਚਰਚਾ ਚਲਾਊ ਲਈ ਆਏ ਡੇਰਾ ਪ੍ਰੇਮੀਆਂ ਨੂੰ ਸਿੱਖ ਜਥੇਬੰਦੀ ਨੇ ਰੋਕਣ ਦੀ ਕੋਸ਼ਿਸ਼ ਕੀਤੀ।  ਇਸ ਮਾਮਲੇ ‘ਚ ਪੁਲਿਸ ਵੱਲੋਂ 37 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਜਦੋਂਕਿ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।  ਪ੍ਰਾਪਤ ਜਾਣਕਾਰੀ ਅਨੁਸਾਰ ਇੱਥੇ ਗਰੀਨ ਐੱਸ ਫੋਰਸ ਦੀ 15 ਮੈਂਬਰੀ ਕਮੇਟੀ ਦੇ ਮੈਂਬਰ ਰਾਜ ਕੁਮਾਰ ਤੇ ਬਲਾਕ ਭੰਗੀ ਦਾਸ ਕੁਲਵੰਤ ਸਿੰਘ ਦੀ ਅਗਵਾਈ ‘ਚ ਨਾਮ ਚਰਚਾ ਹੋ ਰਹੀ ਸੀ।  ਏਕਨੂਰ ਫ਼ੌਜ ਦੇ ਆਗੂ ਬਾਬਾ ਦਿਲਬਾਗ ਸਿੰਘ ਆਰਿਫਕੇ ਤੇ ਹੋਰ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਪੁਲਿਸ ਦੀਆਂ ਰੋਕਾਂ ਪਾਰ ਕਰਦੇ ਹੋਏ ਨਾਮ ਚਰਚਾ ਵਾਲੀ ਥਾਂ ‘ਤੇ ਧਾਵਾ ਬੋਲ ਦਿੱਤਾ।    ਦੂਜੇ ਪਾਸੇ ਡੇਰਾ ਪ੍ਰੇਮੀਆਂ ਦੇ NFL Jerseys Cheap ਆਗੂਆਂ ਨੇ ਟੈਂਟ ਉਖਾੜ ਰਹੇ ਸਿੱਖ ਜਥੇਬੰਦੀਆਂ ‘ਤੇ ਜਵਾਬੀ ਹਮਲਾ ਕਰ ਦਿੱਤਾ ਜਿਸ ਕਾਰਨ ਹਾਲਤ ਤਣਾਅਪੂਰਨ ਹੋ ਗਈ।  ਇਸੇ ਦੌਰਾਨ ਡੀ ਐਸ ਪੀ ਫ਼ਿਰੋਜ਼ਪੁਰ ਜਸਪਾਲ ਸਿੰਘ Wholesale Jerseys ਨੇ ਮੌਕੇ ਉੱਤੇ ਪਹੁੰਚ ਕੇ ਹਾਲਤ ‘ਤੇ ਕਾਬੂ ਪਾ ਲਿਆ।  ਅੱਜ ਵੀ ਇਲਾਕੇ ਵਿੱਚ ਪੁਲਿਸ ਗਸ਼ਤ ਹੁੰਦੀ ਰਹੀ।