• Home »
  • ਖਬਰਾਂ
  • » ਮੌੜ ਬੰਬ ਧਮਾਕੇ ਦੀ ਜਾਂਚ ‘ਤੇ ਸਵਾਲ

ਮੌੜ ਬੰਬ ਧਮਾਕੇ ਦੀ ਜਾਂਚ ‘ਤੇ ਸਵਾਲ

-ਪੰਜਾਬੀਲੋਕ ਬਿਊਰੋ
ਪੰਜਾਬ ਚੋਣਾਂ ਲਈ ਵੋਟਿੰਗ ਤੋਂ ਪਹਿਲਾਂ ਮੌੜ ਮੰਡੀ ਵਿੱਚ ਕਾਂਗਰਸੀ ਉਮੀਦਵਾਰ ਜੱਸੀ ਦੀ ਰੈਲੀ ਕੋਲ ਹੋਏ ਬੰਬ ਧਮਾਕਿਆਂ ਦੀ ਜਾਂਚ ‘ਤੇ ਸਵਾਲ ਉਠ ਰਹੇ ਨੇ। ਅਜੇ ਤੱਕ ਪੁਲਿਸ ਕਿਸੇ ਤਣ ਪੱਤਣ ‘ਤੇ ਨਹੀਂ ਪਹੁੰਚ ਸਕੀ। ਚੋਣਾਂ ਤੋਂ ਪਹਿਲਾਂ ਇਸ ਦਾ ਕੁਨੈਕਸ਼ਨ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐਸ.ਆਈ. ਨਾਲ ਜੋੜਿਆ ਗਿਆ ਸੀ। ਚੋਣਾਂ ਤੋਂ ਬਾਅਦ ਜਾਂਚ ਏਜੰਸੀਆਂ ਨੇ ਦਾਅਵਾ ਕੀਤਾ ਕਿ ਇਸ cheap nhl jerseys ਦਾ ਆਈ.ਐਸ.ਆਈ. ਨਾਲ ਕੋਈ ਸਬੰਧ ਨਹੀਂ। ਪੁਲਿਸ ਨੇ ਇਸ ਮਾਮਲੇ ਵਿੱਚ ਸ਼ੱਕ ਦੇ ਆਧਾਰ ‘ਤੇ ਪੁੱਛਗਿੱਛ ਲਈ ਮੌੜ ਦੇ ਦਸਮੇਸ਼ ਨਗਰ ਵਾਸੀ ਕੁਲਬੀਰ ਸਿੰਘ ਨੂੰ ਹਿਰਾਸਤ ਵਿੱਚ ਲਿਆ 2006 ਹੈ ਪਰ ਹੁਣ ਇਸ ਕੇਸ ਵਿੱਚ ਨਵਾਂ ਮੋੜ ਆਇਆ ਹੈ। ਕੁਲਬੀਰ ਦੀ ਮਾਤਾ ਰਜਿੰਦਰ ਕੌਰ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੇ ਬੇਟੇ ਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਧਮਾਕੇ ਸਮੇਂ ਕਾਂਗਰਸੀ ਉਮੀਦਵਾਰ ਹਰਮਿੰਦਰ ਜੱਸੀ ਦੀ ਚੋਣ ਮੀਟਿੰਗ ਸਮੇਂ ਦੀ ਸੀਸੀਟੀਵੀ ਫੁਟੇਜ ਤੇ ਤਸਵੀਰਾਂ ਦੇ ਵਾਇਰਲ ਹੋਣ ਕਰਕੇ ਪਿੰਡ ਖੋਖਰ ਵਾਸੀ ਨੌਜਵਾਨਾਂ Cheap Jerseys From China ਲਈ ਪ੍ਰੇਸ਼ਾਨੀ ਖੜੀ ਹੋ ਗਈ ਹੈ। ਪੁਲੀਸ ਤੇ ਪ੍ਰਸ਼ਾਸਨ ਵੱਲੋਂ ਸਥਾਨਕ ਪੱਧਰ ‘ਤੇ ਸੀਸੀਟੀਵੀ ਵੀਡੀਓ ਕਲਿੱਪ ਤੇ ਤਸਵੀਰਾਂ ਜਾਰੀ ਕੀਤੀਆਂ ਗਈਆਂ ਸਨ। ਇਹਨਾਂ ਤਸਵੀਰਾਂ ਵਿੱਚ ਦੋ ਪਗੜੀਧਾਰੀ ਵਿਅਕਤੀਆਂ ਨੂੰ ਸਰਕਲ ਕੀਤਾ ਗਿਆ ਸੀ। ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ cheap nfl jerseys ਜਾਣ ਤੋਂ ਬਾਅਦ ਖੋਖਰ ਵਾਸੀਆਂ ਲਖਵੀਰ ਸਿੰਘ ਤੇ ਗੁਰਨੈਬ ਸਿੰਘ ਨੇ ਦਾਅਵਾ ਕੀਤਾ ਹੈ ਕਿ 31 ਜਨਵਰੀ ਨੂੰ ਉਹ ਆਪਣੇ ਪਿੰਡੋਂ ਇੱਕ ਗੱਡੀ ‘ਤੇ 20 ਮੋਟਰਸਾਈਕਲਾਂ ਸਮੇਤ ਪਿੰਡ ਚਾਉਕੇ ਤੋਂ ਸ਼ੁਰੂ ਹੋਏ ਜੱਸੀ ਦੇ ਰੋਡ ਸ਼ੋਅ ਵਿੱਚ ਸ਼ਾਮਲ ਹੋਏ ਸਨ। ਇਸ ਤੋਂ ਬਾਅਦ ਜਦੋਂ ਉਹ ਹਲਕੇ ਦੇ ਸਾਰੇ ਪਿੰਡਾਂ ਵਿੱਚੋਂ ਹੁੰਦੇ ਹੋਏ ਮੌੜ ਦੀ ਫੈਕਟਰੀ ਰੋਡ ‘ਤੇ ਟਰੱਕ ਯੂਨੀਅਨ ਕੋਲੋਂ ਲੰਘਣ ਲੱਗੇ ਤਾਂ ਘਟਨਾ ਵਾਲੇ ਸਥਾਨ ‘ਤੇ ਚਾਹ ਪੀਣ ਲੱਗ ਪਏ। ਬਾਅਦ ਵਿੱਚ ਪਿੰਡ ਪਰਤ ਆਏ ਪਰ ਬੀਤੇ ਦਿਨ ਉਹਨਾਂ ਨੂੰ ਜਦੋਂ ਕਿਸੇ ਪਿੰਡ ਵਾਸੀ ਤੋਂ ਸੋਸ਼ਲ ਮੀਡੀਆ ‘ਤੇ ਆਪਣੀਆਂ ਤਸਵੀਰਾਂ ਤੇ ਚੋਣ ਰੈਲੀ ਦੀ ਵੀਡੀਓ ਫੁਟੇਜ ਹੋਣ ਤੇ ਇਸ ਵਿੱਚ ਉਹਨਾਂ ਨੂੰ ਸ਼ੱਕੀਆਂ ਵਜੋਂ ਪੇਸ਼ ਕੀਤੇ ਜਾਣ ਦਾ ਪਤਾ ਲੱਗਾ ਤਾਂ ਉਹਨਾਂ ਦੇ ਹੋਸ਼ ਉੱਡ ਗਏ।
ਇਸ ਮਗਰੋਂ ਉਹਨਾਂ ਨੇ ਡੀ ਐਸ ਪੀ ਮੌੜ ਕੋਲ ਪੁੱਜ ਕੇ ਆਪਣਾ ਸ਼ਪੱਸਟੀਕਰਨ ਦਿੱਤਾ। ਡੀ ਐਸ ਪੀ ਮੌੜ ਦਵਿੰਦਰ ਸਿੰਘ ਨੇ ਕਿਹਾ ਕਿ ਫੁਟੇਜ ਵਿੱਚ ਮੌਜੂਦ ਨੌਜਵਾਨਾਂ ਦਾ ਪਿੰਡ ਦੂਰ ਹੋਣ ਕਾਰਨ ਉਹਨਾਂ ਬਾਰੇ ਸਥਾਨਕ ਪੱਧਰ ‘ਤੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਸੀ ਪਰ ਨੌਜਵਾਨ ਰੋਡ ਸ਼ੋਅ ਵਿੱਚ ਹੀ ਸ਼ਾਮਲ ਸਨ ਤੇ ਉਹਨਾਂ ਵੱਲੋਂ ਆਪਣਾ Oakleys sunglasses Outlet ਪੱਖ wholesale nfl jerseys ਸ਼ਪੱਸਟ ਕਰ ਦਿੱਤਾ ਗਿਆ ਹੈ।