• Home »
  • ਖਬਰਾਂ
  • » ਅਸਲੇ ਦੀ ਘਾਟ ਕੋਈ ਨਾ ਜੱਟ ਵੈਲੀ ਆ..

ਅਸਲੇ ਦੀ ਘਾਟ ਕੋਈ ਨਾ ਜੱਟ ਵੈਲੀ ਆ..

-ਅਮਨਦੀਪ ਹਾਂਸ
ਬਿਲਕੁਲ ਸੱਚ ਹੀ ਤਾਂ ਹੈ, ਜਿਹੋ ਜਿਹੀ ਕੋਕੋ ਉਹੋ ਜਿਹੇ ਕੋਕੋ ਦੇ ਬੱਚੇ.. ..
ਜਦ ਹਾਕਮ ਕਿਸੇ ਨਿਯਮ ਕਾਨੂੰਨ ਨੂੰ ਨਹੀਂ ਮੰਨਦੇ ਤੇ ਸਿਆਸੀ ਵੈਲਪੁਣਾ ਖੱਟ ਰਹੇ ਨੇ ਤਾਂ ਫੇਰ ਆਮ ਲੋਕਾਂ ਵਿਚੋਂ ਵੈਲੀਪੁਣਾ ਕਰਨ ਵਾਲਿਆਂ ਨੂੰ ਨੱਥ ਕੌਣ ਪਾ ਸਕੂ..
ਪਰ ਜੋ ਵੀ ਹੈ, ਪੰਜਾਬ ਬੜੀ ਘਾਤਕ ਸਥਿਤੀ ਦਾ ਸਾਹਮਣਾ ਕਰ ਰਿਹੈ .. ਅਗਲੇ ਹਾਕਮ ਕੋਈ ਵੀ ਹੋਣ, ਸਥਿਤੀ ਨੂੰ ਕਾਬੂ ਕਰਨਾ ਅੱਗ ਦੇ ਦਰਿਆ ‘ਚ ਗੋਤੇ ਲਾਉਣ ਦੇ ਬਰੋਬਰ ਹੋਊ..
ਲੌਂਗੋਵਾਲ ਵਿੱਚ 25 ਸਾਲ ਦੇ ਗੱਭਰੂ ਨੂੰ ਸਰੇਆਮ ਬਜ਼ਾਰ ਵਿੱਚ ਗੋਲ਼ੀਆਂ ਨਾਲ ਭੁੰਨ ਕੇ ਤੇ ਇਲਾਕੇ ਵਿੱਚ ਹੋਰ ਦਹਿਸ਼ਤ ਫੈਲਾਉਣ ਲਈ ਕਾਤਲਾਂ ਨੇ ਬਜ਼ਾਰ ਵਿੱਚ ਪਿਸਤੌਲ ਘੁੰਮਾਉਂਦਿਆਂ ਲਲਕਾਰੇ ਮਾਰੇ.. .. cheap oakleys ਤੇ ਲਾਸ਼ ਕੋਲ ਭੰਗੜਾ ਪਾਇਆ ਤੇ ਫਰਾਰ ਹੋ ਗਏ। ਮਰਨ ਵਾਲਾ ਲੌਂਗੋਵਾਲ ਦਾ 25 ਸਾਲਾ ਫਾਈਨਾਂਸਰ ਹਰਦੇਵ ਹੈਪੀ ਤੇ ਮਾਰਨ ਵਾਲਾ Cheap nfl Jerseys ਤੇ ਜ਼ਮਾਨਤ ‘ਤੇ ਆਇਆ 10 ਨੰਬਰੀਆ ਗੈਂਗਸਟਰ ਦਲਵਿੰਦਰ ਸਿੰਘ ਬਬਲੀ ਉਰਫ ਬਬਲੀ ਰੰਧਾਵਾ ਹੈ। ਬਬਲੀ ਰੰਧਾਵਾ ਤੇ ਹੈਪੀ ਦੀ ਦੋਸਤੀ ਸੀ, ਪਰ ਕਿਸੇ ਗੱਲੋਂ 31 ਜਨਵਰੀ ਨੂੰ ਦੋਵਾਂ ਦਾ ਝਗੜਾ ਹੋਇਆ, ਪੁਲਿਸ ਕੇਸ ਬਣਿਆ, ਪੰਚਾਇਤ ਨੇ ਰਾਜ਼ੀਨਾਮਾ ਕਰਵਾ ਦਿੱਤਾ, ਕਿਉਂਕਿ ਦੋਵੇਂ ਗੁਆਂਢੀ ਸਨ, ਗੱਲ ਟਾਲਣ ਲਈ ਹੈਪੀ ਨੂੰ ਘਰਦਿਆਂ ਨੇ ਚੰਡੀਗੜ ਘੱਲ ਦਿੱਤਾ, ਉਹ ਕੱਲ ਸਵੇਰੇ ਹੀ ਵਾਪਸ ਆਇਆ ਸੀ ਕਿਉਂਕਿ ਫਾਈਨਾਂਸ ਵਾਲੇ ਦਿੱਤੇ ਹੋਏ ਪੈਸੇ ਉਸ ਨੇ ਇਕੱਠੇ ਕਰਨੇ ਸਨ, ਕੱਲ ਜਦ ਸਕੂਟਰੀ ‘ਤੇ ਬਜ਼ਾਰ ਵਿੱਚ ਪੇਮੈਂਟ ਇਕੱਠੀ ਕਰਨ ਨਿਕਲਿਆ ਤਾਂ ਬਬਲੀ ਨੇ ਸਾਥੀਆਂ ਨਾਲ ਉਸ ਦਾ ਘਰੋਂ ਹੀ ਪਿੱਛਾ ਕੀਤਾ ਤੇ ਸਰੇਬਜ਼ਾਰ ਜਾ ਕੇ ਘੇਰ ਕੇ ਸਿਰ ਮੱਥੇ ਤੇ ਛਾਤੀ ਵਿੱਚ ਪੰਜ ਗੋਲ਼ੀਆਂ ਦਾਗ ਦਿੱਤੀਆਂ, ਭੰਗੜਾ ਪਾਇਆ, ਲਲਕਾਰੇ ਮਾਰੇ ਤੇ ਭੱਜ ਗਏ, ਹੈਪੀ ਦੀ ਸੋਨੇ ਦੀ ਚੈਨ, ਕੜਾ ਤੇ ਪੈਸੇ ਵੀ ਲੈ ਗਏ।
ਦਹਿਸ਼ਤ ਤੇ ਰੋਸ ਵਜੋਂ ਲੌਂਗੇਵਾਲ ਦਾ ਬਜ਼ਾਰ ਬੰਦ ਰਿਹਾ, ਪਰਿਵਾਰ ਨੇ ਹੈਪੀ ਦਾ ਪੋਸਟਮਾਰਟਮ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਨਾ ਕਰਵਾਉਣ ਦਾ ਐਲਾਨ ਕੀਤਾ ਹੈ।
ਓਧਰ ਕਾਤਲ ਬਬਲੀ ਨੇ ਇਕ ਘੰਟੇ ਬਾਅਦ ਆਪਣੀ ਫੇਸਬੁੱਕ ਅੱਪਡੇਟ ਕੀਤੀ, ਚਾਰ ਵਾਰ ਲਾਈਵ ਪੋਸਟ ਪਾਈ, ਹੈਪੀ ਦੇ cheap jerseys china ਸਾਥੀਆਂ ਨੂੰ ਧਮਕੀ ਦਿੱਤੀ ਕਿ ਫਿਲਮ ਅਜੇ ਬਾਕੀ ਹੈ, ਜੇ ਕਿਸੇ ਨੇ ਕੋਈ ਜੁਆਬੀ ਕਾਰਵਾਈ ਕੀਤੀ ਤਾਂ ਫਿਲਮ ਦਾ ਦੀ ਐਂਡ ਕਰ ਦਿੱਤਾ ਜਾਏਗਾ। ਉਸ ਨੇ ਪੂਰੇ ਹੋਸ਼ ਵਿੱਚ ਫਾਇਰ COOPERATIVA” ਮਾਰੇ ਜੱਟ ਨੇ ਤੇ ਅਸਲੇ ਦੀ ਘਾਟ ਕੋਈ ਨਾ ਜੱਟ ਵੈਲੀ ਆ.. ਗੀਤ ਵੀ ਲਾਈਵ ਫੇਸਬੁੱਕ ‘ਤੇ ਗਾਏ।
ਪੁਲਿਸ ਕਹਿੰਦੀ ਕੇਸ ਦਰਜ ਕਰ ਲਿਆ ਹੈ, ਦੋਸ਼ੀਆਂ cheap jerseys wholesale ਨੂੰ ਛੇਤੀ ਲੱਭਲਾਂਗੇ..।
ਯਾਦ ਰਹੇ ਬਬਲੀ ‘ਤੇ ਇਰਾਦਾ ਏ ਕਤਲ ਸਣੇ ਪਹਿਲਾਂ ਹੀ ਸੰਗੀਨ ਧਾਰਾਵਾਂ ਤਹਿਤ 8 ਕੇਸ ਦਰਜ ਨੇ, ਤੇ ਪੁਲਿਸ ਰਿਕਾਰਡ ਵਿੱਚ ਉਹ 10 ਨੰਬਰੀਆ ਹੈ, ਪਰ ਇਕ ਸਾਲ ਤੋਂ ਜ਼ਮਾਨਤ ‘ਤੇ ਸੀ।
ਉਂਝ ਤਾਂ ਇਸ ਮੁਲਕ ਵਿੱਚ ਸਵਾਲ ਕਰਨਾ ਮਨਾ ਹੈ, ਪਰ ਆਪਾਂ ਕਰ ਲੈਂਦੇ ਹਾਂ ਕਿ ਇਹੋ ਜਿਹੇ ਅਪਰਾਧੀ ਮਾਨਸਿਕਤਾ ਵਾਲੇ ਸ਼ਖਸ ਨੂੰ ਜ਼ਮਾਨਤ ਦੇਣ ਵੇਲੇ ਕੀ ਉਸ ਦਾ ਕਿਸੇ ਮਾਨਸਿਕ ਪੱਧਰ ਜਾਂਚਣ ਲਈ ਕੋਈ ਟੈਸਟ ਕੀਤਾ ਗਿਆ, ਕਿ ਉਹ ਜੇਲੋਂ ਬਾਹਰ ਨਿਕਲ ਕੇ ਮੁੜ ਕੋਈ ਜੁਰਮ ਨਹੀਂ ਕਰੇਗਾ? ਜੇ ਕਰੇਗਾ ਤਾਂ ਇਸ ਦੀ ਜ਼ਿਮੇਵਾਰੀ ਉਸ ਨੂੰ ਜ਼ਮਾਨਤ ਦੇਣ ਵਾਲੇ ਸਿਸਟਮ ਦੀ ਵੀ ਹੋਵੇਗੀ।
ਵਿਦੇਸ਼ੋਂ ਡਿਜੀਟਲ ਤਕਨੀਕ ਲਿਆਉਣ ਵਾਲੇ ਨੇਤਾਜਨ ਇਹੋ ਜਿਹੇ ਨਿਯਮ ਵੀ ਅਪਣਾ ਲਿਆਉਣ ਕਿ ਤਾਂ ਆਏ ਦਿਨ ਸਰੇਬਜ਼ਾਰ ਹੁੰਦੇ ਅਪਰਾਧਾਂ, ਕਤਲਾਂ ਤੇ ਲਾਸ਼ਾਂ ‘ਤੇ ਪੈਂਦੇ ਭੰਗੜੇ ਬੰਦ ਹੋ ਜਾਣਗੇ।