ਈ ਵੀ ਐਮਜ਼ ਨਾਲ ਛੇੜਛਾੜ ਦਾ ਮਾਮਲਾ

ਚੋਣ ਕਮਿਸ਼ਨ ਹੋਇਆ ਸਰਗਰਮ, ਕੀਤੀ ਸ਼ਿਕਾਇਤਾਂ ਦੀ ਪੜਤਾਲ
-ਪੰਜਾਬੀਲੋਕ ਬਿਊਰੋ
ਪਟਿਆਲਾ ਤੋਂ ਬਾਅਦ ਹੁਣ Narrow ਆਮ ਆਦਮੀ ਪਾਰਟੀ ਨੇ ਲੁਧਿਆਣਾ ਦੇ ਗਿੱਲ ਹਲਕੇ ਦੇ ਰਿਟਰਨਿੰਗ ਅਧਿਕਾਰੀ ਖ਼ਿਲਾਫ਼ ਮਸ਼ੀਨਾਂ ਨਾਲ ਛੇੜਛਾੜ ਦਾ ਦੋਸ਼ ਲਾਇਆ ਹੈ। ਪਾਰਟੀ ਨੇ ਆਪਣੀ ਸ਼ਿਕਾਇਤ ਵਿੱਚ ਆਖਿਆ ਹੈ ਕਿ ਗਗਨਦੀਪ ਸਿੰਘ ਵਿਰਕ ray ban sunglasses sale ਆਪਣੇ ਸਾਥੀਆਂ ਸਮੇਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਬਣੇ ਸਟਰੌਂਗ ਰੂਮ ਦਾਖਲ ਹੋਏ ਸੀ। ਉਹਨਾਂ ਨੇ ਮਸ਼ੀਨਾਂ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਸੀ। ਆਮ ਆਦਮੀ ਪਾਰਟੀ ਦੇ ਲੁਧਿਆਣਾ ਦੇ ਬੁਲਾਰੇ ਦਰਸ਼ਨ ਸਿੰਘ ਸ਼ੰਕਰ ਨੇ ਆਖਿਆ ਕਿ ਪੂਰੀ ਘਟਨਾ ਦੀ ਸੀ ਸੀ ਟੀ ਵੀ ਫੁਟੇਜ ਹੋਣ ਦੇ ਬਾਵਜੂਦ ਚੋਣ ਕਮਿਸ਼ਨ ਕੋਈ ਕਾਰਵਾਈ ਨਹੀਂ ਕਰ ਰਿਹਾ।
ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸ਼ਿਕਾਇਤ ਤੋਂ ਬਾਅਦ ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੇ ਵੱਖ ਹਲਕਿਆਂ ਦੇ ਵੋਟਿੰਗ ਮਸ਼ੀਨਾਂ ਸਟਰੌਂਗ ਰੂਮ Cheap Jerseys ਦੀ ਚੈਕਿੰਗ ਕੀਤੀ ਜਾ ਰਹੀ Fake Ray Bans ਹੈ। ਚੋਣ ਕਮਿਸ਼ਨ ਦੀ ਦੋ ਮੈਂਬਰੀ ਟੀਮ ਨੇ ਜਲੰਧਰ ਤੇ ਤਰਨਤਾਰਨ ਦਾ ਵੀ ਦੌਰਾ ਕੀਤਾ ਤੇ ਭਲਕੇ ਚੋਣ ਕਮਿਸ਼ਨ ਨੂੰ ਆਪਣੀ ਫਾਈਨਲ ਰਿਪੋਰਟ ਦੇਵੇਗੀ।
ਪਟਿਆਲਾ ‘ਚ ਵੋਟਿੰਗ ਮਸ਼ੀਨਾਂ ਨੂੰ ਸ਼ਿਫਟ ਕਰਨ ਦੇ ਪ੍ਰਸ਼ਾਸਨ ‘ਤੇ ਲੱਗੇ ਇਲਜ਼ਾਮਾਂ ‘ਤੇ ਚੋਣ ਕਮਿਸ਼ਨ ਨੇ ਅਧਿਕਾਰੀਆਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਆਮ ਆਦਮੀ ਪਾਰਟੀ ਵੱਲੋਂ ਜ਼ਿਲੇ ਦੇ ਹਲਕਾ ਨਾਭਾ ਦੀਆਂ ਵੋਟਿੰਗ ਮਸ਼ੀਨਾਂ ਨੂੰ ਸਟਰੌਂਗ ਰੂਮ ‘ਚੋਂ ਬਾਹਰ ਲਿਜਾਏ ਬਾਰੇ ਕੀਤੀ ਸ਼ਿਕਾਇਤ ਦੀ ਜਾਂਚ ਕਰਨ ਮਗਰੋਂ ਚੋਣ ਕਮਿਸ਼ਨ ਦੀ 2 ਮੈਂਬਰੀ ਉੱਚ ਪੱਧਰੀ ਟੀਮ ਨੇ ਪਟਿਆਲਾ ਜ਼ਿਲਾ ਪ੍ਰਸ਼ਾਸਨ ਨੂੰ ਕਲੀਨ ਚਿੱਟ ਦਿੱਤੀ ਹੈ। ਕਮਿਸ਼ਨ ਦੀ ਟੀਮ ਨੇ ਜ਼ਿਲਾ ਚੋਣ ਅਧਿਕਾਰੀ, ਐਸ ਐਸ ਪੀ, ਵਧੀਕ ਜ਼ਿਲਾ ਚੋਣ ਅਧਿਕਾਰੀ ਅਤੇ 8 ਵਿਧਾਨ ਸਭਾ ਹਲਕਿਆਂ ਦੇ ਰਿਟਰਨਿੰਗ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਚੋਣ ਲੜ ਰਹੇ ਸਿਆਸੀ ਦਲਾਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਭਾਰਤੀ ਜਨਤਾ ਪਾਰਟੀ, ਆਮ ਆਦਮੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਨੁਮਾਇੰਦਿਆਂ ਨਾਲ ਮੀਟਿੰਗ ਵੀ ਕੀਤੀ। ਜ਼ਿਲਾ ਚੋਣ ਅਧਿਕਾਰੀ ਮੁਤਾਬਕ ਸਟਰੌਂਗ ਰੂਮ ਸਰਕਾਰੀ ਫਿਜ਼ੀਕਲ ਕਾਲਜ ਦੇ ਜਿਮਨੇਜ਼ੀਅਮ ਹਾਲ ਦੀ ਪਹਿਲੀ ਮੰਜ਼ਿਲ custom jerseys ‘ਤੇ ਬਣਾਇਆ ਗਿਆ ਹੈ। ਗਰਾਊਂਡ ਫਲੋਰ ਦੇ ਇੱਕ ਕਮਰੇ ਵਿੱਚ ਕੁੱਝ ਪੁਰਾਣੀਆਂ ਈਸੀਆਈਐਲ ਕੰਪਨੀ ਦੀਆਂ ਈਵੀਐਮ ਮਸ਼ੀਨਾਂ ਪਈਆਂ ਸਨ, ਜਦਕਿ ਚੋਣਾਂ ਦੌਰਾਨ wholesale nfl jersyes ਬੈੱਲ ਕੰਪਨੀ ਦੀਆਂ ਮਸ਼ੀਨਾਂ ਵਰਤੀਆਂ ਗਈਆਂ ਹਨ। ਇਨਾਂ ਪੁਰਾਣੀਆਂ ਈਵੀਐਮ ਮਸ਼ੀਨਾਂ ਨੂੰ ਥਾਂ ਦੀ ਘਾਟ ਕਾਰਨ ਤਬਦੀਲ ਕੀਤਾ ਜਾਣਾ ਸੀ। ਨਾਭਾ ਦੇ ਆਰ ਓ ਸ੍ਰੀਮਤੀ ਜਸ਼ਨਪ੍ਰੀਤ ਕੌਰ ਨੇ ਸਾਰੇ ਉਮੀਦਵਾਰਾਂ ਨੂੰ ਸੂਚਨਾ ਦੇ ਕੇ ਪੁਰਾਣੀਆਂ ਮਸ਼ੀਨਾਂ ਇਥੋਂ ਤਬਦੀਲ ਕਰਨ ਦਾ ਪ੍ਰਬੰਧ ਕੀਤਾ ਸੀ, ਹਾਲਾਂਕਿ ਇੱਕ ਉਮੀਦਵਾਰ ਵੱਲੋਂ ਇਤਰਾਜ਼ ਕਰਨ ‘ਤੇ ਇਸ ਨੂੰ ਮੌਕੇ ਉੱਤੇ ਹੀ ਰੋਕ ਦਿੱਤਾ ਗਿਆ ਸੀ।