ਐਸ ਵਾਈ ਐਲ ਨਹਿਰ ਦਾ ਮਾਮਲਾ

ਸਿੱਖ ਜਥੇਬੰਦੀਆਂ ਵਲੋਂ ਇਨੈਲੋ ਦਾ ਵਿਰੋਧ
-ਪੰਜਾਬੀਲੋਕ ਬਿਊਰੋ<br />
ਸਤਲੁਜ-ਯਮੁਨਾ ਲਿੰਕ ਨਹਿਰ ‘ਤੇ Cheap Jerseys ਇੱਕ ਵਾਰ ਫਿਰ ਸਿਆਸੀ ਪਾਰਾ ਚੜ ਗਿਆ ਹੈ।  ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਵੱਲੋਂ 23 ਫਰਵਰੀ ਨੂੰ ਐਸ.ਵਾਈ.ਐਲ. ਨਹਿਰ ਪੁੱਟਣ ਲਈ ਅੰਬਾਲਾ ਦੇ ਰਸਤਿਓਂ ਪੰਜਾਬ ਵਿੱਚ ਦਾਖ਼ਲ ਹੋਣ ਦਾ ਐਲਾਨ ਕੀਤਾ ਹੈ।  ਇਸ wholesale nfl jerseys ਐਲਾਨ ਤੋਂ ਬਾਅਦ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਵੀ ਹਰਕਤ ਵਿੱਚ ਆ ਗਈਆਂ ਹਨ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਪੀਰ ਮੁਹੰਮਦ ਵੱਲੋਂ ਵੀ 23 ਫਰਵਰੀ ਨੂੰ ਹੀ ਕਪੂਰੀ ਵਿਖੇ ਵਿਸ਼ਾਲ ਮਾਰਚ ਕੱਢਣ ਤੋਂ ਬਾਅਦ ਨਹਿਰ ਪੂਰਨ ਦਾ ਐਲਾਨ ਕੀਤਾ ਹੋਇਆ ਹੈ।  ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਨਹਿਰ ਪੁੱਟਣ ਦੇ ਦਿੱਤੇ ਬਿਆਨ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦਾ ਜਵਾਬ ਦੇਣ ਦਾ ਫ਼ੈਸਲਾ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਤੇ ਰਾਜਨੀਤਕ ਮਾਮਲਿਆਂ ਕਮੇਟੀ ਦੇ ਮੈਂਬਰ ਪ੍ਰੋ. ਮੋਹਿੰਦਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਦੇ ਪਾਣੀ ਦੀ ਰਾਖੀ ਲਈ ਪਾਰਟੀ ਹਰ ਕੁਰਬਾਨੀ ਕਰਨ ਨੂੰ ਤਿਆਰ ਹੈ।  ਪੰਜਾਬ ਦਾ ਪਾਣੀ ਕਿਸੇ ਕੀਮਤ ਉੱਪਰ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਚੌਟਾਲਾ ਪਰਿਵਾਰ ਤੇ ਹਰਿਆਣਾ ਨਾਲ ਪੁਰਾਣੀ ਯਾਰੀ ਜੱਗ ਜ਼ਾਹਰ ਹੈ।  ਉਹਨਾਂ ਨੇ ਐਸ.ਵਾਈ.ਐਲ. ਨਹਿਰ ਨੂੰ ਖੁਦਵਾਉਣਾ ਬਦਲੇ ਹਰਿਆਣਾ ਤੋਂ ਕਥਿਤ ਰਿਸ਼ਵਤ ਲਈ ਸੀ।  ਇੰਨਾ ਹੀ ਨਹੀਂ ਬਾਦਲ ਨੇ ਹਰਿਆਣਾ ਨਾਲ ਆਪਣੀ ਯਾਰੀ ਪੁਗਾਉਣ ਲਈ ਚੌਧਰੀ ਦੇਵੀ ਲਾਲ ਨੂੰ 1989 ਵਿੱਚ ਸਮਰਥਨ ਦੇ ਕੇ ਫ਼ਿਰੋਜ਼ਪੁਰ ਤੋਂ ਲੋਕ ਸਭਾ ਦੀ Kanser ਚੋਣ ਲੜਾਈ ਸੀ। ਉਂਝ ਪੰਜਾਬ ਦੇ ਅਹਿਮ ਮਸਲੇ ‘ਤੇ ਵੀ ਸਿਆਸੀ ਧਿਰਾਂ ਵੰਡੀਆਂ ਹੋਈਆਂ ਹਨ।  ਭਾਈ ਕਰਨੈਲ ਸਿੰਘ ਪੀਰ ਮੁਹੰਮਦ ਵੱਲੋਂ ਕਪੂਰੀ ਵਿਖੇ 23 ਫਰਵਰੀ ਨੂੰ ਨਹਿਰ ਪੂਰਨ ਤੋਂ ਪਹਿਲਾਂ ਕੱਢੇ ਜਾ ਰਹੇ ਮਾਰਚ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼ਮੂਲੀਅਤ ਨਹੀਂ ਕਰੇਗਾ।  ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਕਹਿਣਾ ਹੈ ਕਿ ਪਾਣੀਆਂ ਦੀ ਰਾਖੀ ਲਈ ਪਾਰਟੀ ਆਪਣੇ ਤੌਰ ‘ਤੇ ਵੱਖਰਾ ਪ੍ਰੋਗਰਾਮ ਉਲੀਕੇਗੀ।