• Home »
  • ਖਬਰਾਂ
  • » ਪੰਜਾਬ ‘ਚ ਸ਼ਰਾਬ ਤੋਂ ਆਮਦਨੀ ਵਧਾਉਣ ਲਈ ਚਾਰਾਜੋਈ

ਪੰਜਾਬ ‘ਚ ਸ਼ਰਾਬ ਤੋਂ ਆਮਦਨੀ ਵਧਾਉਣ ਲਈ ਚਾਰਾਜੋਈ

ਤਾਮਿਲਨਾਡੂ ਮਾਡਲ ਅਪਣਾਉਣ ਲਈ ਕਨਸੋਆਂ
-ਪੰਜਾਬੀਲੋਕ ਬਿਊਰੋ
ਪੰਜਾਬ ਵਿੱਚ ਸ਼ਰਾਬ ਦੇ ਠੇਕੇ ਨਿਲਾਮ ਕਰਕੇ oakley sunglasses outlet 5500 ਕਰੋੜ ਰੁਪਏ ਦੀ ਸਲਾਨਾ ਆਮਦਨ ਹੁੰਦੀ ਹੈ, ਜਦਕਿ ਤਾਮਿਲਨਾਡੂ ਵਿੱਚ 26130 ਕਰੋੜ ਦੀ ਆਮਦਨੀ ਹੁੰਦੀ ਹੈ, ਤਾਮਿਲਨਾਡੂ ਦੀ ਅਬਾਦੀ ਪੰਜਾਬ ਨਾਲੋਂ ਢਾਈ ਗੁਣਾ ਵੱਧ ਹੈ। ਪਰ ਸ਼ਰਾਬ ਤੋਂ ਆਮਦਨੀ ਪੰਜ ਗੁਣਾ ਵੱਧ ਹੁੰਦੀ ਹੈ। ਇਹ ਗੈਪ ਖਤਮ ਕਰਨ ਲਈ ਪੰਜਾਬ ਦੇ ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਨੇ ਤਾਮਿਲਨਾਡੂ ਤੇ ਕੁਝ ਹੋਰ ਸੂਬਿਆਂ ਵਿੱਚ ਜਾਣਕਾਰੀ cheap jerseys ਇਕੱਠੀ ਕਰਨ ਲਈ ਆਪਣੀਆਂ ਟੀਮਾਂ ਭੇਜੀਆਂ ਨੇ। ਹਾਲ ਹੀ ਵਿੱਚ ਹੋਈਆਂ ਚੋਣਾਂ ਦੇ ਪ੍ਰਚਾਰ ਮੌਕੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਕਾਂਗਰਸ ਪ੍ਰਧਾਨ ਨੇ ਤਾਮਿਨਾਡੂ ਮਾਡਲ ਲਾਗੂ ਕਰਨ ਦਾ ਵਾਅਦਾ ਕੀਤਾ। ਪੰਜਾਬ ਵਿੱਚ ਸ਼ਰਾਬ ਦਾ ਧੰਦਾ ਸਿਆਸਤਦਾਨਾਂ ਦੇ ਹੀ ਹੱਥ ਵਿੱਚ ਹੈ, ਇਸ ਗਲਬੇ ਨੂੰ ਤੋੜੇ ਬਿਨਾ ਇਹ ਧੰਦਾ ਸਰਕਾਰੀ ਖਜ਼ਾਨੇ ਲਈ ਬਰਕਤਾਂ ਨਹੀਂ ਵੰਡ ਸਕਦਾ।
ਸੂਤਰ ਦਾਅਵਾ ਕਰਦੇ ਨੇ ਕਿ ਅਰਵਿੰਦ ਕੇਜਰੀਵਾਲ ਤਾਂ ਪੰਜਾਬ ਦੀ ਸਿਆਸਤ ਵਿੱਚ ਨਵੇਂ ਨੇ, ਉਹਨਾਂ ਲਈ ਇਹ ਸਿਆਸੀ ਗਲਬਾ ਤੋੜਨਾ ਸੌਖਾ ਹੈ, ਪਰ ਕਪਤਾਨ ਸਾਹਿਬ ਇਹਦਾ ਕੀ ਕਰਨਗੇ, ਜਦਕਿ ਬਹੁਤ ਸਾਰੇ ਕਾਂਗਰਸੀ ਵੀ ਤਾਂ ਦਾਰੂ ਵਾਲੇ ਦਰਿਆ ‘ਚੋਂ ਕਮਾਈਆਂ ਕਰਦੇ ਨੇ।
ਐਕਸਾਈਜ਼ ਵਿਭਾਗ ਆਪ ਤੇ ਕਾਂਗਰਸ ਦੋਵਾਂ Cheap ਦੀਆਂ ਸਰਕਾਰਾਂ ਦੇ ਅੰਦਾਜ਼ੇ ਲਾ ਕੇ ਰਿਪੋਰਟਾਂ ਤਿਆਰ ਕਰ ਰਿਹਾ ਹੈ।