• Home »
  • ਖਬਰਾਂ
  • » ਕਾਮੇਡੀ ਸ਼ੋਅ ‘ਚ ਮੁੜਨ ‘ਤੇ ਸਿੱਧੂ ਵਿਰੋਧੀਆਂ ਦੇ ਨਿਸ਼ਾਨੇ ‘ਤੇ

ਕਾਮੇਡੀ ਸ਼ੋਅ ‘ਚ ਮੁੜਨ ‘ਤੇ ਸਿੱਧੂ ਵਿਰੋਧੀਆਂ ਦੇ ਨਿਸ਼ਾਨੇ ‘ਤੇ

-ਪੰਜਾਬੀਲੋਕ ਬਿਊਰੋ      
ਪੰਜਾਬ oakley outlet ਵਿਧਾਨ ਸਭਾ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਦੇ ਨਿਸ਼ਾਨੇ ‘ਤੇ ਰਹਿਣ ਵਾਲੇ ਨਵਜੋਤ ਸਿੰਘ ਸਿੱਧੂ ਨੂੰ ਅਜੇ ਵੀ ਬਖਸ਼ਿਆ ਨਹੀਂ ਜਾ ਰਿਹਾ।  ‘ਆਪ’ ਅਤੇ ਭਾਜਪਾ ਆਗੂਆਂ ਨੇ ਸਿੱਧੂ ਦੇ ਕਾਮੇਡੀ ਸ਼ੋਅ ‘ਤੇ ਚੁਟਕੀ ਲਈ ਹੈ।  ਆਪ ਆਗੂ ਉਪਕਾਰ ਸਿੰਘ ਸੰਧੂ ਦਾ ਕਹਿਣਾ ਹੈ ਕਿ ਸਿੱਧੂ ਖੁਦ ਨੂੰ ਗੁਰੂ ਘਰ ਦਾ ਸੇਵਕ ਦੱਸਦੇ ਸਨ ਪਰ ਉਹ ਸਿਰਫ ਇਕ ਕਾਰੋਬਾਰੀ ਹਨ ਅਤੇ ਸਿਆਸਤ ਨਾਲ ਉਹਨਾਂ ਦਾ ਕੋਈ cheap jerseys china ਲੈਣਾ-ਦੇਣਾ ਨਹੀਂ ਹੈ।  ਉਹਨਾਂ ਕਿਹਾ ਕਿ 3 ਸਾਲਾਂ ਬਾਅਦ ਸਿੱਧੂ ਦਾ ਪੰਜਾਬ ਲਈ ਜਿਹੜਾ ਪਿਆਰ ਜਾਗਿਆ ਇਸ ‘ਚ ਵੀ ਉਹਨਾਂ ਦਾ ਸੁਆਰਥ ਹੀ ਛੁਪਿਆ ਹੋਇਆ ਹੈ। ਦੂਜੇ ਪਾਸੇ ਸੰਸਦ ਮੈਂਬਰ ਸ਼ਵੇਤ ਮਲਿਕ ਦਾ ਕਹਿਣਾ ਹੈ ਕਿ ਸਿੱਧੂ ਪਹਿਲਾਂ ਵੀ ਕਾਮੇਡੀ ਸ਼ੋਅ ‘ਚ Cheap NFL Jerseys ਨਜ਼ਰ ਆਉਂਦੇ ਸਨ ਅਤੇ ਹੁਣ ਵੀ ਉੱਥੇ ਹੀ ਹਨ। ਸਿੱਧੂ ਟੀ. ਵੀ. ‘ਚ ਹੀ ਸ਼ੋਭਦੇ ਹਨ, ਇਸੇ ਲਈ ਹੀ ਉਹ ਚੋਣਾਂ ਖਤਮ ਹੁੰਦੇ ਸਾਰ Carrefour ਹੀ ਮੁੰਬਈ ਪੁੱਜ ਗਏ।  ਉਹਨਾਂ ਕਿਹਾ ਕਿ ਸਿੱਧੂ ਸਾਹਿਬ ਚਿੰਤਾ ਨਾ ਕਰਨ ਜਨਤਾ ਉਹਨਾਂ ਨੂੰ ਟੀ. ਵੀ. ਸ਼ੋਅ ‘ਚ ਹੀ ਵਾਪਸ ਪੱਕਾ ਭੇਜੇਗੀ। ਇਹਨਾ ਦਾ ਕਹਿਣਾ ਹੈ ਕਿ ਸਿਆਸਤ ‘ਚ ਆ ਕੇ ਸਿੱਧੂ ਨੂੰ ਜਨਤਾ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ।