• Home »
  • ਖਬਰਾਂ
  • » ਵੈਲੇਨਟਾਈਨਜ਼ ਡੇ ਮੌਕੇ ਦਿੱਲੀ ਯੂਨੀਵਰਸਿਟੀ ‘ਚ ਲਵ ਪਰੇਡ

ਵੈਲੇਨਟਾਈਨਜ਼ ਡੇ ਮੌਕੇ ਦਿੱਲੀ ਯੂਨੀਵਰਸਿਟੀ ‘ਚ ਲਵ ਪਰੇਡ

-ਪੰਜਾਬੀਲੋਕ ਬਿਊਰੋ
ਨੈਸ਼ਨਲ ਸਟੂਡੈਂਟਸ ਯੂਨੀਅਨ ray ban sunglasses sale ਆਫ ਇੰਡੀਆ ਨੇ ਅੱਜ ਵੈਲੇਨਟਾਈਨ ਡੇ ਦੇ ਸਮਾਗਮਾਂ ‘ਤੇ ਰੋਕ ਲਾਉਣ ਵਾਲੇ ਕੱਟੜਪੰਥੀਆਂ ਦੇ ਵਿਰੋਧ ਵਿੱਚ ਦਿੱਲੀ ਯੂਨੀਵਰਸਿਟੀ ਵਿੱਚ ਲਵ ਪਰੇਡ ਦਾ ਆਯੋਜਨ ਕੀਤਾ। ਇਸ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ Cheap Jerseys From China ਆਗੂਆਂ ਨੇ ਕਿਹਾ ਕਿ ਕੱਟੜਪੰਥੀ ਵੱਖਵਾਦੀ ਤਾਕਤਾਂ ਦੇਸ਼ ਨੂੰ ਵੰਡਣ ਦੀ ਤਿਆਰੀ ਵਿੱਚ ਨੇ, ਆਮ ਆਦਮੀ ਦੀ ਅਜ਼ਾਦੀ ਖੋਹਣ ਨੂੰ ਫਿਰਦੇ ਨੇ। ਉਹ ਪਿਆਰ ਨੂੰ ਨਾਂਹ ਕਹਿੰਦੇ ਨੇ, ਤੇ ਅਸੀਂ ਹਾਂ ਕਹਿੰਦੇ ਹਾਂ, ਇਸੇ ਕਰਕੇ ਲਵ nfl jerseys shop ਪਰੇਡ ਦਾ ਆਯੋਜਨ ਕੀਤਾ ਹੈ। ਯਾਦ ਰਹੇ ਵੈਲੇਨਟਾਈਨ ਡੇ ਦੀ ਵਿਰੋਧਤਾ ਕਰਦਿਆਂ ਜਨਸੰਘ ਦੀ ਸ਼ਾਖਾ ਏ ਬੀ ਵੀ ਪੀ ਯੂਨੀਵਰਸਿਟੀ ਵਿੱਚ ਜਾਗਰੂਕਤਾ ਕੈਂਪ ਵੀ ਲਾਇਆ ਸੀ, ਜਿਸ ਦੀ ਖੱਬੇਪੱਖੀਆਂ ਸਖਤ ਅਲੋਚਨਾ ਕੀਤੀ ਹੈ।
ਵੈਲੇਨਟਾਈਨ ਡੇਅ ਦੀ ਆੜ ਵਿੱਚ ਕੁਝ ਭੂੰਡ ਆਸ਼ਕ ਮਹਿਲਾਵਾਂ ਨੂੰ ਤੰਗ ਕਰਦੇ ਹਨ।  ਅਜਿਹਾ ਹੀ ਮਾਮਲਾ ਰਿਵਾੜੀ ਵਿੱਚ ਸਾਹਮਣੇ ਆਇਆ ਜਿੱਥੇ ਤਿੰਨ ਨੌਜਵਾਨਾਂ ਨੂੰ ਕੁੜੀਆਂ ਨਾਲ ਛੇੜਛਾੜ ਕਰਨੀ ਮਹਿੰਗੀ ਪਈ।  ਸਭ ਨੂੰ ਚੰਗੀ ਛਿਤੱਰ ਪਰੇਡ ਝੱਲਣੀ ਪਈ ਤੇ ਪੁਲਿਸ ਦੀ NARCISSISTIC ਹਿਰਾਸਤ ਵਿੱਚ ਨੇ।
ਅਸਲ ਵਿੱਚ ਰਿਵਾੜੀ ਦੇ ਕਾਲਕਾ ਰੋਡ ਸਥਿਤ ਕੁੜੀਆਂ ਦਾ ਕਾਲਜ ਹੈ।  ਇੱਥੇ ਅੱਜ ਤਿੰਨ ਨੌਜਵਾਨ ਪੜਨ ਵਾਲੀਆਂ ਕੁੜੀਆਂ ਨਾਲ ਭੱਦਾ ਮਜ਼ਾਕ ਕਰ ਰਹੇ ਸਨ।  ਇਸ ਦੌਰਾਨ ਉੱਥੇ ਖੜੇ ਲੋਕਾਂ ਨੇ ਇਹਨਾਂ ਨੌਜਵਾਨਾਂ ਨੂੰ ਫੜ ਲਿਆ ਤੇ ਚੱਪਲ ਨਾਲ ਇਹਨਾਂ ਦੀ ਖ਼ੂਬ ਛਿੱਤਰ ਪਰੇਡ ਹੋਈ। ਆਖ਼ਰ ਵਿੱਚ ਤਿੰਨ ਨੌਜਵਾਨਾਂ ਨੇ ਕੰਨ ਫੜ ਕੇ ਮੁਆਫ਼ੀ ਮੰਗੀ ਤੇ ਫਿਰ ਤੋਂ ਅਜਿਹਾ ਨਾ ਕਰਨ ਦੀ ਗੱਲ ਆਖੀ।  ਇਸ ਤੋਂ ਬਾਅਦ ਤਿੰਨੋਂ ਨੌਜਵਾਨ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ।