• Home »
  • ਖਬਰਾਂ
  • » ਦਿੱਲੀ ਕਮੇਟੀ ਚੋਣਾਂ ਦੀ ਵਾਗਡੋਰ ਇਸਤਰੀ ਵਿੰਗ ਦੇ ਹਵਾਲੇ!!

ਦਿੱਲੀ ਕਮੇਟੀ ਚੋਣਾਂ ਦੀ ਵਾਗਡੋਰ ਇਸਤਰੀ ਵਿੰਗ ਦੇ ਹਵਾਲੇ!!

-ਪੰਜਾਬੀਲੋਕ ਬਿਊਰੋ
ਪੰਜਾਬ ਚੋਣਾਂ ਲਈ ਲਗਭਗ ਦੋ ਦਰਜਨ ਸਿੱਖ ਆਗੂਆਂ ਨੇ ਡੇਰਾ ਸਿਰਸਾ ਜਾ ਕੇ ਸਿਆਸੀ ਸਮਰਥਨ ਪ੍ਰਾਪਤ ਕਰਨ ਅਤੇ ਅਸ਼ੀਰਵਾਦ ਲੈਣ ਲਈ cheap oakleys ਸ੍ਰੀ ਅਕਾਲ ਤਖ਼ਤ ਦੇ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ। ਇਹਨਾਂ ਆਗੂਆਂ ਵਿੱਚ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਸਮੇਤ ਕਾਂਗਰਸ ਅਤੇ ‘ਆਪ’ ਦੇ ਸਿੱਖ ਉਮੀਦਵਾਰ ਸ਼ਾਮਲ ਹਨ।  ਇਹ ਤੱਥ ਸ਼੍ਰੋਮਣੀ ਕਮੇਟੀ ਦੀ ਜਾਂਚ ਕਮੇਟੀ ਵੱਲੋਂ ਕੀਤੀ ਜਾ ਰਹੀ ਜਾਂਚ ਦੌਰਾਨ ਸਾਹਮਣੇ ਆਏ ਹਨ। ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਜਾਂਚ ਕਮੇਟੀ ਨੂੰ ਹੁਣ ਤੱਕ ਇਸ ਮਾਮਲੇ ਵਿੱਚ ਸਬੂਤਾਂ ਵਜੋਂ ਅਖਬਾਰਾਂ ਦੀਆਂ ਸੁਰਖੀਆਂ ਅਤੇ ਸੋਸ਼ਲ ਮੀਡੀਆ ‘ਤੇ ਚੱਲ ਰਹੀ ਇੱਕ ਵੀਡੀਓ ਮਿਲੀ ਹੈ। ਜਾਂਚ ਕਮੇਟੀ ਵੱਲੋਂ ਇਹਨਾਂ ਖਬਰਾਂ ਅਤੇ ਵੀਡੀਓ ਕਲਿੱਪ ਦੇ ਆਧਾਰ ‘ਤੇ ਹੀ ਡੇਰਾ ਸਿਰਸਾ ਜਾ ਕੇ ਸ੍ਰੀ ਅਕਾਲ ਤਖ਼ਤ ਦੇ ਹੁਕਮਨਾਮੇ ਦੀ ਉਲੰਘਣਾ ਕਰਨ ਵਾਲਿਆਂ ਦੀ ਸ਼ਨਾਖ਼ਤ ਕੀਤੀ ਗਈ ਹੈ।  ਇਹਨਾਂ ਵਿੱਚ ਲਗਭਗ 22 ਸਿੱਖ ਆਗੂ ਸ਼ਾਮਲ ਹਨ।  ਇਹ ਆਗੂ ਹਾਕਮ ਧਿਰ ਸਮੇਤ ਕਾਂਗਰਸ ਅਤੇ ਹੋਰ ਪਾਰਟੀਆਂ ਨਾਲ ਸਬੰਧਤ ਹਨ।  ਜਾਂਚ ਕਮੇਟੀ ਵਿੱਚ ਸ਼ਾਮਲ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਨੇ ਦੱਸਿਆ ਕਿ ਅਕਾਲ ਤਖ਼ਤ ਦੇ ਹੁਕਮ ਮੁਤਾਬਿਕ cheap oakleys ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਲਦੀ ਹੀ ਇਕ ਮੀਟਿੰਗ ਕਰਕੇ ਹੁਣ ਤੱਕ ਦੀ ਇਸ ਸਬੰਧੀ ਕੀਤੀ ਗਈ ਕਾਰਵਾਈ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਅਗਲੀ ਕਾਰਵਾਈ ਬਾਰੇ ਵਿਚਾਰ ਹੋਵੇਗਾ। ਉਨਾਂ ਦੱਸਿਆ ਕਿ ਜਿਨਾਂ ਸਿੱਖ ਆਗੂਆਂ ਦੇ ਡੇਰਾ ਸਿਰਸਾ ਜਾ ਕੇ ਹੁਕਮਨਾਮੇ ਦੀ ਉਲੰਘਣਾ ਕਰਨ ਬਾਰੇ ਨਾਂ Having ਆ ਰਹੇ ਹਨ , ਉਨਾਂ ਨਾਲ ਇਸ ਸਬੰਧੀ ਮੀਟਿੰਗ ਕਰਕੇ ਉਨਾਂ ਕੋਲੋਂ ਇਸਦੀ ਤਸਦੀਕ ਕੀਤੀ ਜਾਵੇਗੀ।  ਜਾਂਚ ਕਮੇਟੀ ਸਮੁੱਚੀ ਜਾਂਚ ਮਗਰੋਂ ਆਪਣੀ ਰਿਪੋਰਟ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੌਂਪੇਗੀ।  ਸਿਆਸੀ ਹਲਕਿਆਂ ਵਿੱਚ ਚਰਚਾ wholesale nfl jerseys ਹੈ ਕਿ ਜਾਂਚ ਕਮੇਟੀ wholesale football jerseys ਦੀ ਰਿਪੋਰਟ 26 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੋਂ ਬਾਅਦ ਹੀ ਸ੍ਰੀ ਅਕਾਲ ਤਖਤ ਨੂੰ ਸੌਂਪੀ ਜਾਵੇਗੀ।  ਜਾਂਚ ਕਮੇਟੀ ਨੇ ਵੀ ਕਿਹਾ ਹੈ ਕਿ ਜਾਂਚ ਦੌਰਾਨ ਡੇਰੇ ਗਏ ਸਿੱਖ ਆਗੂਆਂ ਦਾ ਪੱਖ ਲੈਣ ਵਿੱਚ ਸਮਾਂ ਲੱਗ ਸਕਦਾ ਹੈ।
ਡੇਰਾ ਸਿਰਸਾ ਦੀ ਹਮਾਇਤ ਲੈ ray ban sunglasses sale ਕੇ ਕਸੂਤੇ ਫਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਪ੍ਰਚਾਰ ਲਈ ਅਕਾਲੀ ਬੀਬੀਆਂ ਨੂੰ ਉਤਾਰਿਆ ਜਾਵੇਗਾ।  ਸੂਤਰਾਂ ਮੁਤਾਬਕ ਦਿੱਲੀ ਦੇ ਅਕਾਲੀ ਲੀਡਰਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਪੰਜਾਬ ਦੇ ਲੀਡਰ ਪ੍ਰਚਾਰ ਲਈ ਨਾ ਹੀ ਆਉਣ ਤਾਂ ਚੰਗਾ ਹੈ।  ਡੇਰਾ ਸਿਰਸਾ ਦੀ ਹਮਾਇਤ ਦਾ ਮੁੱਦਾ ਚੋਣਾਂ ਵਿੱਚ ਭਾਰੂ ਹੈ।  ਇਸ ਲਈ ਪੰਜਾਬ ਦੇ ਅਕਾਲੀ ਲੀਡਰਾਂ ਨੇ ਉੱਥੇ ਜਾਣ ਨਾਲ ਇਸ ਦਾ ਉਲਟਾ ਅਸਰ ਪਏਗਾ।  ਅਕਾਲੀ ਦਲ ਨੇ ਹੁਣ ਪੰਜਾਬ ਦੀਆਂ ਅਕਾਲੀ ਬੀਬੀਆਂ ਨੂੰ ਮੈਦਾਨ ਵਿੱਚ ਡਟਣ ਦੀ ਸਲਾਹ ਦਿੱਤੀ ਹੈ।
ਇਸ ਬਾਰੇ ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਬਿਆਨ ਰਾਹੀਂ ਬੀਬੀ ਜਗੀਰ ਕੌਰ ਨੇ ਦੱਸਿਆ ਕਿ 26 ਫਰਵਰੀ ਨੂੰ ਦਿੱਲੀ ਕਮੇਟੀ ਦੀਆਂ ਹੋ ਰਹੀਆਂ ਚੋਣਾਂ ਨੂੰ ਮੁੱਖ ਰੱਖ ਕੇ ਮੀਟਿੰਗ ਬੁਲਾਈ ਗਈ ਹੈ।  ਉਨਾਂ ਦੱਸਿਆ ਕਿ ਇਹ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ, ਸੈਕਟਰ 28 ਚੰਡੀਗੜ ਹੋਵੇਗੀ।
ਇਸ ਮੀਟਿੰਗ ਵਿੱਚ ਇਸਤਰੀ ਅਕਾਲੀ ਦਲ ਦੇ ਸਮੁੱਚੇ ਜਥੇਬੰਦਕ ਢਾਂਚੇ ਨੂੰ ਬੁਲਾਇਆ ਗਿਆ ਹੈ।  ਬੀਬੀ ਜਗੀਰ ਕੌਰ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਬੀਬੀਆਂ ਦੀਆਂ ਦਿੱਲੀ ਚੋਣਾਂ ਵਿੱਚ ਡਿਊਟੀਆਂ ਲਾਈਆਂ ਜਾਣਗੀਆਂ।  ਉਨਾਂ ਸਮੂਹ ਇਸਤਰੀ ਅਕਾਲੀ ਦਲ ਦੀਆਂ ਅਹੁਦੇਦਾਰਾਂ ਤੇ ਸੀਨੀਅਰ ਆਗੂਆਂ ਨੂੰ ਸਮੇ ਸਿਰ ਮੀਟਿੰਗ ਵਿੱਚ ਪਹੁੰਚਣ ਦੀ ਅਪੀਲ ਕੀਤੀ।