ਚੋਣ ਖਰਚੇ ਦੀਆਂ ਚੁਸਤ ਚਲਾਕੀਆਂ..

ਇਕ ਰੈਲੀ 2768 ਰੁਪਏ ‘ਚ ਕਰਗੇ ਬਾਦਲ ਸਾਬ!!
-ਪੰਜਾਬੀਲੋਕ ਬਿਊਰੋ
ਚੋਣ ਕਮਿਸ਼ਨ ਨੂੰ ਪੰਜਾਬ ਦੀਆਂ ਸਿਆਸੀ ਪਾਰਟੀਆਂ Beautiful ਨੇ ਜੋ ਚੋਣ ਹਿਸਾਬ ਕਿਤਾਬ ਦਿੱਤਾ ਹੈ, ਉਹ ਨਿਰਾ ਚੁਸਤ ਚਲਾਕੀਆਂ ਭਰਿਆ ਹੈ। ਕੋਈ ਕਿਵੇਂ ਮੰਨ ਲਵੇ ਕਿ ਸੀ ਐਮ ਬਾਦਲ ਸਾਹਿਬ ਲੰਬੀ ਵਿੱਚ ਆਪਣੀ ਪਹਿਲੀ ਰੈਲੀ 2768 ਰੁਪੇ ਦੀ ਕਰ ਗਏ, ਨਵਜੋਤ ਸਿੱਧੂ 21 ਜਨਵਰੀ ਵਾਲੀ ਅੰਮ੍ਰਿਤਸਰ ਰੈਲੀ 4135 ਰੁਪੇ ‘ਚ ਕਰ ਗਏ। ਬੈਂਕ ਖਾਤਿਆਂ ਵਿਚੋਂ ਇਕ ਹਫਤੇ ਵਿੱਚ ਸਿਰਫ 24 ਹਜ਼ਾਰ ਰੁਪਏ ਕੈਸ਼ ਨਿਕਲਦਾ ਸੀ, ਪਰ ਸਿੱਧੂ ਸਾਹਿਬ 23 ਜਨਵਰੀ ਨੂੰ ਇੰਡੀਅਨ ਓਵਰਸੀਜ਼ ਬੈਂਕ ਵਿਚੋਂ 1 ਲੱਖ ਕੈਸ਼ ਕਢਵਾ ਲਿਆਏ।
ਲੰਬੀ ਦੀਆਂ ਬੈਂਕਾਂ ਵਿੱਚ ਕੈਸ਼ ਦੀ ਕਿੱਲਤ ਸੀ ਸੋ ਵੱਡੇ ਬਾਦਲ ਸਾਹਿਬ ਨੇ 12 ਜਨਵਰੀ ਨੂੰ ਦੋ ਚੈਕ ਲਾ ਕੇ 15 ਹਜ਼ਾਰ ਰੁਪੇ ਕਢਵਾਏ ਤੇ ਐਚ ਡੀ ਐਫ ਸੀ ਬੈਂਕ ਵਿਚੋਂ ਆਰ ਟੀ ਜੀ ਐਸ ( ਰੀਅਲ ਟਾਈਮ ਗ੍ਰਾਸ ਸੈਟਲਮੈਂਟ) ਜ਼ਰੀਏ 5 ਲੱਖ ਮੰਗਵਾਏ।
ਬਾਦਲ ਸਾਹਿਬ ਨੇ 15 ਜਨਵਰੀ ਵਾਲੀ ਪਹਿਲੀ ਰੈਲੀ ਦਾ ਖਰਚਾ ਦਿਖਾਇਆ ਹੈ 2768 ਰੁਪਏ, 16 ਨੂੰ ਹੋਈਆਂ ਦੋ ਰੈਲੀਆਂ ਦਾ ਖਰਚਾ 77323 ਤੇ 84055 ਰੁਪਏ ਦਿਖਾਇਆ ਹੈ। 18 ਵਾਲੀ ਰੈਲੀ ਦਾ 1 ਲੱਖ ਖਰਚਾ ਦੱਸਿਆ ਹੈ।
ਬਾਦਲ ਸਾਹਿਬ ਦੇ ਚੋਣ ਵਕੀਲ ਗੁਰਪਿੰਕ ਸਿੰਘ ਮਾਨ ਨੇ ਦਲੀਲ ਦਿੱਤੀ ਹੈ ਕਿ ਪਹਿਲੀ ਲੰਬੀ ਰੈਲੀ ਵਿੱਚ ਖਰਚਾ ਐਸ ਕਰਕੇ ਘੱਟ ਹੋਇਆ ਕਿਉਂਕਿ ਲੋਕਾਂ ਨੂੰ ਓਸ ਦਿਨ ਕੁਰਸੀਆਂ ਦੀ ਬਜਾਏ ਦਰੀਆਂ ‘ਤੇ ਬਿਠਾਇਆ ਗਿਆ ਸੀ।
ਚੀਫ ਇਲੈਕਸ਼ਨ ਕਮਿਸ਼ਨਰ ਨਸੀਮ ਜੈਦੀ ਨੇ ਕਿਹਾ ਹੈ ਕਿ ਚੋਣ ਖਰਚੇ ਦੇ ਰੀਵਿਊ ਲਈ ਪਹਿਲੀ ਵਾਰ ਹਰੇਕ ਜ਼ਿਲੇ ਵਿੱਚ ਇਨਕਮ ਟੈਕਸ ਤੇ ਕਸਟਮ ਐਂਡ ਸੈਂਟਰਲ ਐਕਸਾਈਜ਼ ਅਫਸਰ ਬਤੌਰ ਅਬਜ਼ਰਵਰ ਤਾਇਨਾਤ ਕੀਤੇ ਨੇ, ਗੜਬੜੀ ਹੋਈ ਤਾਂ ਐਫ ਆਈ ਆਰ ਦਰਜ ਕਰਾਂਗੇ, ਇਹੋ ਜਿਹੇ ਉਮੀਦਵਾਰਾਂ ਦੀ ਚੋਣ ਵੀ ਰੱਦ ਹੋਵੇਗੀ।
ਇਕ ਮਹੀਨੇ ਵਿੱਚ ਚੋਣ ਖਰਚੇ ਦਾ ਵੇਰਵਾ ਦੇਣਾ ਹੁੰਦਾ ਹੈ, 50 ਤੋਂ ਵੱਧ ਉਮੀਦਵਾਰਾਂ ਨੇ ਵੇਰਵਾ ਨਹੀਂ ਦਿੱਤਾ, ਉਹਨਾਂ ਨੂੰ ਨੋਟਿਸ ਭੇਜਿਆ ਗਿਆ ਹੈ।
ਲੰਬੀ ਵਾਲੀ ਰੈਲੀ ਤਾਂ cheap football jerseys china ਬਾਦਲ ਸਾਹਿਬ ਨੇ 2800 ਰੁਪੱਈਆਂ ‘ਚ ਹੀ ਕਰ ਲਈ ਪਰ 8 ਦਸੰਬਰ ਵਾਲੀ ਮੋਗਾ ਰੈਲੀ ‘ਤੇ ਪੰਜ ਕਰੋੜ ਰੋੜਤਾ ਸੀ। ਕਿਹਾ ਗਿਆ ਸੀ ਕਿ ਇਸ ਰੈਲੀ ਵਿੱਚ ਪੰਜਾਬ ਦਾ ਪਾਣੀ ਬਚਾਉਣ ਲਈ ਅਗਲਾ ਕਦਮ ਜਨਤਾ ਨਾਲ ਸਾਂਝਾ ਕੀਤਾ ਜਾਵੇਗਾ, ਪਰ ਇਹ ਰੈਲੀ ਬਾਦਲਕਿਆਂ ਦੀ ਚੋਣ ਰੈਲੀ ਬਣ ਕੇ ਰਹਿ ਗਈ। ਇਸ ਰੈਲੀ ray ban sunglasses sale ਦੇ ਬਿੱਲ ਦੋ ਮਹੀਨਿਆਂ ਬਾਅਦ ਹੁਣ ਲੋਕ ਸੰਪਰਕ ਵਿਭਾਗ ਨੂੰ ਭੇਜੇ ਗਏ ਨੇ, ਜਿਹੜੇ ਅਫਸਰਾਂ ਨੇ ਰੈਲੀ ਮੈਨੇਜ ਕੀਤੀ ਸੀ ਉਹਨਾਂ ਦੇ ਤਬਾਦਲੇ ਵੀ ਹੋ ਚੁੱਕੇ ਨੇ, ਰੈਲੀ ਲਈ ਸਰਕਾਰ ਨੇ ਪੰਜ ਕਰੋੜ ਰੁਪਏ ਦੀ ਰਕਮ ਰਿਲੀਜ਼ ਕੀਤੀ ਸੀ। ਜਿਸ ਵਿਚੋਂ 4 ਕਰੋੜ 97 ਲੱਖ 34 ਹਜ਼ਾਰ 282 ਰੁਪਏ cheap jordans for sale ਖਰਚੇ ਗਏ। ਰੈਲੀ ਲਈ ਕਿਸਾਨਾਂ ਤੋਂ ਲਈ ਜ਼ਮੀਨ ਦਾ ਕਿਰਾਇਆ 47 ਲੱਖ 24 ਹਜ਼ਾਰ 370 ਰੁਪਏ, ਹੈਲੀਪੈਡ ਦਾ ਜ਼ਮੀਨੀ ਖਰਚਾ 50 ਹਜ਼ਾਰ, ਲਾਈਟ ਐਂਡ ਸਾਊਂਡ ਦਾ ਖਰਚਾ 4 ਲੱਖ 19 ਹਜ਼ਾਰ, ਟੈਂਟ ਦਾ ਖਰਚਾ 44 ਲੱਖ, ਪੌਣੇ ਵੀਹ ਲੱਖ ਦੀਆਂ ਤਾਂ ਝੰਡੀਆਂ ਹੀ ਲਾ ਦਿੱਤੀਆਂ, ਕੰਧਾਂ ‘ਤੇ ਅਕਾਲੀ ਭਾਜਪਾ ਸਰਕਾਰ ਦਾ ਪ੍ਰਚਾਰ ਕਰਨ ਲਈ ਇਕ ਲੱਖ 40 ਹਜ਼ਾਰ ਦੇ ਕਰੀਬ ਖਰਚੇ, ਹਵਾ ਵਾਲੇ ਗੁਬਾਰੇ ਦਾ ਖਰਚਾ 3 ਲੱਖ 87 ਹਜ਼ਾਰ ਦੇ ਕਰੀਬ, ਸੜਕਾਂ ‘ਤੇ ਸਵਾਗਤੀ ਗੇਟ 7 ਲੱਖ ਦੇ, ਪੰਡਾਲ ਵਿੱਚ ਲੱਗੀ ਐਲ ਈ ਡੀ ਸਕਰੀਨ ‘ਤੇ 25 ਲੱਖ 47 ਖਰਚੇ ਗਏ, 4-5 ਲੱਖ ਦਾ ਲੰਗਰ ਖਵਾ ਦਿੱਤਾ। ਬਿਜਲੀ ਦਾ ਖਰਚਾ 44 ਕੁ ਹਜ਼ਾਰ ਰੁਪਏ ਦੱਸਿਆ ਗਿਆ ਹੈ।
ਇਕ ਦਿਨ ਵਿੱਚ ਪੰਜ ਕਰੋੜ ਰੁਪਏ ਦਾ ਤਾਂ ਇਉਂ ਗਿਣਤੀਆਂ ਮਿਣਤੀਆਂ ਨਾਲ ਹਿਸਾਬ ਹੋ ਗਿਆ, ਜੋ ਸੁਰੱਖਿਆ ਪ੍ਰਬੰਧ ਕੀਤੇ, ਉਸ ਦਾ ਖਰਚਾ, ਜੋ ਆਉਣ ਜਾਣ ‘ਤੇ ਤੇਲ ਫੂਕਿਆ, ਕਿਰਾਇਆ ਭਾੜਾ ਲਾਇਆ, ਉਹਦਾ ਖਰਚਾ, ਜੋ ਆਮ ਲੋਕਾਂ ਨੂੰ ਰੂਟ ਬਦਲ ਬਦਲ ਕੇ ਵਲ ਵਿੰਗ ਪਾ ਕੇ ਉਸ ਦਿਨ ਆਪਣੀ ਮੰਜ਼ਲ jordan retro 1 ‘ਤੇ ਪੁੱਜੇ, ਉਹਨਾਂ ਦੀ ਖੱਜਲ ਖੁਆਰੀ, ਜੋ ਅਖਬਾਰਾਂ, ਟੀ ਵੀ oakley sunglasses for men ਚੈਨਲਾਂ ‘ਤੇ ਇਸ਼ਤਿਹਾਰਬਾਜ਼ੀ ਕੀਤੀ ਗਈ, ਉਸ ਦਾ ਖਰਚਾ ਪਾ ਕੇ ਹਿਸਾਬ ਆਪੇ ਲਾ ਲਿਓ, ਇਹ ਇਕ ਦਿਨ ਦੀ ਰੈਲੀ ਪੰਜ ਦੇ ਕਈ ਗੁਣਾ ਕਰੋੜਾਂ ‘ਚ ਪਈ ਦਿਸੂ.. ਤੇ ਇਹ ਵੀ ਹਿਸਾਬ ਸਿਆਣਿਆਂ ਨੇ ਆਪੇ ਲਾ ਲੈਣੈ ਬਈ ਜੇ ਮੋਗੇ ਵਾਲੀ ਰੈਲੀ ਪੰਜ ਕਰੋੜ ‘ਚ ਪਈ ਹੋਊ ਤਾਂ ਲੰਬੀ ਵਾਲੀ ਰੈਲੀ 2768 ਰੁਪਏ ‘ਚ ਕਿਵੇਂ ਹੋਈ ਹੋਊ..। ਜਿਹੜੇ ਦਿਮਾਗ ਬਚ ਗਏ ਨੇ ਅਜੇ ਵੀ.. ਉਹਨਾਂ ਨੂੰ ਘਸਾਈ ਜਾਓ..