• Home »
  • ਖਬਰਾਂ
  • » ਯੂ ਪੀ ਚੋਣਾਂ-ਸੰਪਰਦਾਇਕਤਾ, ਅਪਰਾਧ ਚੋਣ ਏਜੰਡਾ

ਯੂ ਪੀ ਚੋਣਾਂ-ਸੰਪਰਦਾਇਕਤਾ, ਅਪਰਾਧ ਚੋਣ ਏਜੰਡਾ

ਮੱਖੀਆਂ ਤੇ ਚੂਹਿਆਂ ਦੀ ਵੀ ‘ਚੋਣ ਸਰਗਰਮੀ’
-ਪੰਜਾਬੀਲੋਕ ਬਿਊਰੋ
ਯੂ ਪੀ ਵਿੱਚ ਅੱਜ ਪਹਿਲੇ ਪੜਾਅ ਦੀਆਂ ਵੋਟਾਂ ਪੈ ਗਈਆਂ, ਇਥੇ ਚੋਣ ਪ੍ਰਚਾਰ ਦੌਰਾਨ ਸੰਪਰਦਾਇਕਤਾ ਤੇ cheap jerseys wholesale ਅਪਰਾਧ ਹੀ ਮੁੱਖ ਏਜੰਡਾ ਹੈ। ਸੁਪਰੀਮ ਕੋਰਟ ਦਾ ਆਦੇਸ਼ ਹੈ ਕਿ ਧਰਮ ਤੇ ਜਾਤ ਚੋਣ ਰਣਨੀਤੀ ਦਾ ਹਿੱਸਾ ਨਾ ਬਣੇ, ਪਰ ਯੂ ਪੀ ਵਿੱਚ ਸਾਰੀਆਂ ਪਾਰਟੀਆਂ ਧਰਮ ਦੇ ਪੱਤੇ ਖਿਲਾਰ ਰਹੀਆਂ ਨੇ। ਸਮਾਜਵਾਦੀ ਪਾਰਟੀ ਨੇ ਕਾਂਗਰਸ ਨਾਲ ਗੱਠਜੋੜ ਮੁਸਲਮ ਵੋਟਾਂ ਵੰਡੀਆਂ ਜਾਣ ਦੇ ਡਰੋਂ ਕੀਤਾ, ਬਸਪਾ ਦਲਿਤ ਤੇ ਮੁਲਸਮ ਸਮੀਕਰਨ ਨਾਲ ਚੋਣ ਲੜ ਰਹੀ ਹੈ, ਭਾਜਪਾ ਬੇਸ਼ੱਕ ਮੁਸਲਮਾਨਾਂ ਨੂੰ ਕੇਂਦਰ ਵਿੱਚ ਇਕ ਮੌਕਾ ਦਿੱਤਾ ਤੇ ਸੂਬੇ ਵਿੱਚ ਦਿਓ, ਇਹ ਕਹਿ ਕੇ ਵੋਟਾਂ ਮੰਗ ਰਹੀ ਹੈ, ਪਰ ਭਾਜਪਾ ਨੇ ਇਕ ਵੀ ਟਿਕਟ ਕਿਸੇ ਮੁਸਲਮ ਨੂੰ ਨਹੀਂ ਦਿੱਤੀ। ਭਾਜਪਾ ਜਾਟ ਰਾਖਵੇਂਕਰਨ ਦੇ ਨਾਮ ‘ਤੇ ਯੂ ਪੀ ਦੇ ਜਾਟਾਂ ਤੋਂ ਵੋਟ ਮੰਗ ਰਹੀ ਹੈ।
ਉਮਾ ਭਾਰਤੀ ਭੜਕਾਊ ਬਿਆਨ ਦੇ ਰਹੀ ਹੈ, ਉਸ ਨੇ ਇਕ ਰੈਲੀ ਵਿੱਚ ਕਿਹਾ ਕਿ ਕਾਂਗਰਸੀਆਂ Disneyland ਨੇ ਸਿੱਖਾਂ ਨੂੰ ਸਾੜਿਆ, ਅਰਾਜਕਤਾ, ਨਕਸਲਵਾਦ ਤੇ ਜਾਤੀਵਾਦ ਕਾਂਗਰਸ ਦੀ ਦੇਣ ਹੈ, ਕੀ ਇਸ ਕਾਂਗਰਸ ਨੂੰ ਵੋਟ ਦਿਓਗੇ?
ਹਰ ਪਾਰਟੀ Cheap Jerseys ਆਪੋ ਆਪਣੇ ਪੱਤੇ ਸੁੱਟ ਰਹੀ ਹੈ, ਪਰ ਯੂ ਪੀ ਵਿੱਚ ਸਰਕਾਰ ਉਸੇ ਦੀ ਬਣੇਗੀ, ਜਿਸ ਨੂੰ ਮੁਸਲਮ ਵੋਟ ਪਵੇਗੀ।
ਭਾਰਤ ਵਿੱਚ ਧਰਮ ਤੇ ਸਿਆਸਤ ਨੂੰ ਵੱਖ ਨਹੀਂ ਕੀਤਾ ਜਾ ਸਕਦਾ।
ਕੱਲ ਰਾਮਪੁਰ ਵਿੱਚ ਸਮਾਜਵਾਦੀ ਪਾਰਟੀ ਦੀ ਰੈਲੀ ਸੀ, ਜਿਸ ਵਿੱਚ ਸੀ ਐਮ ਅਖਿਲੇਸ਼ ਨੇ ਵੀ ਆਉਣਾ ਸੀ, ਪਰ ਅਖਿਲੇਸ਼ ਦੇ ਆਉਣ ਤੋਂ ਪਹਿਲਾਂ ਹੀ ਰੈਲੀ ‘ਤੇ ਮਧੂਮੱਖੀਆਂ ਨੇ ਹੱਲਾ ਬੋਲ ਦਿੱਤਾ, ray ban outlet ਕਈ ਜ਼ਖਮੀ ਹੋ ਗਏ। ਸੀ ਐਮ ਨੇ ਇਸ ਦੀ ਜਾਂਚ ਬਿਠਾ ਦਿੱਤੀ ਹੈ, ਕਿਉਂਕਿ ਦੋਸ਼ ਲੱਗ ਰਹੇ ਨੇ ਕਿ ਮਧੂਮੱਖੀਆਂ ਤੋਂ ਹਮਲਾ ਵਿਰੋਧੀਆਂ ਨੇ ਕਰਵਾਇਆ।
ਕਾਨਪੁਰ ਵਿੱਚ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਸਿਆਸੀ ਵਿਰੋਧੀਆਂ ਤੋਂ ਓਨਾ ਡਰ ਨਹੀਂ ਲੱਗ ਰਿਹਾ ਜਿੰਨਾ ਚੂਹਿਆਂ ਤੋਂ ਲੱਗ ਰਿਹਾ ਹੈ, ਇਥੇ ਚੂਹਿਆਂ ਦੀ ਭਰਮਾਰ ਹੈ, ਮੰਡੀ ਦੇ ਪੜੇ ਖੋਖਲੇ ਕਰ ਦਿੱਤੇ ਨੇ, ਵਪਾਰੀਆਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ, ਚੂਹੇ ਫੜਨ ਦੀ ਹਰ ਕੋਸ਼ਿਸ਼ ਹੁਣ ਤੱਕ ਬੇਕਾਰ ਗਈ ਹੈ। ਹਾਲਤ ਇਹ ਹੈ ਕਿ ਇਥੇ ਈ ਵੀ ਐਮਜ਼ ਵੀ fake ray bans ਚੂਹਿਆਂ ਦੇ ਖਤਰੇ ਤੋਂ ਬਚੀਆਂ ਨਹੀਂ ਰਹਿਣੀਆਂ, ਜਿਥੇ ਸਟਰਾਂਗ ਰੂਮ ਬਣਨੇ ਨੇ ਓਥੇ ਚੂਹਿਆਂ ਨੇ ਪਹਿਲਾਂ ਹੀ ਮਘੋਰੇ ਕੱਢ ਦਿੱਤੇ ਨੇ, ਜਿਹਨਾਂ ਨੂੰ ਪ੍ਰਸ਼ਾਸਨ ਮੁੰਦਣ ਦੀ ਕੋਸ਼ਿਸ਼ ਕਰ ਰਿਹਾ ਹੈ।