• Home »
  • ਖਬਰਾਂ
  • » ਗੈਂਗਸਟਰ ਦੇ ਸ਼ੱਕ ‘ਚ 22 ਸਾਲਾ ਗੱਭਰੂ ਮਾਰਤਾ

ਗੈਂਗਸਟਰ ਦੇ ਸ਼ੱਕ ‘ਚ 22 ਸਾਲਾ ਗੱਭਰੂ ਮਾਰਤਾ

-ਪੰਜਾਬੀਲੋਕ ਬਿਊਰੋ
ਪੰਜਾਬ ਦੀ ਬੰਦੇ ਖਾਣੀ ਪੁਲਿਸ ਦੀ ਇਕ ਹੋਰ ਕਰਤੂਤ.. .. ਗੈਂਗਸਟਰ ਦੇ ਸ਼ੱਕ ‘ਚ 22 ਸਾਲਾ ਦਲਿਤ ਗੱਭਰੂ ਮਾਰ ਦਿੱਤਾ।
ਬੁੱਧਵਾਰ ਦੀ nghiêm ਸ਼ਾਮ ਨੂੰ ਮਲੇਰਕੋਟਲਾ ਦੇ ਗੈਂਗਸਟਰ ਗਈਆ ਖਾਂ ਨੇ ਆਪਣੇ Cheap NFL Jerseys ਸਾਥੀਆਂ ਨਾਲ ਮਿਲ ਕੇ ਮੁਹੱਲਾ ਚੌਹਟਾ ਮਾਲੇਰ ਵਿੱਚ ਇਕ ਵਿਅਕਤੀ ਨੂੰ ਗੋਲ਼ੀਆਂ ਮਾਰ ਕੇ ਜ਼ਖਮੀ ਕਰ ਦਿੱਤਾ, ਪੁਲਿਸ ਨੂੰ ਸੂਹ ਮਿਲੀ ਕਿ ਗਈਆ ਖਾਂ ਪਿੰਡ ਜਿੱਤਵਾਲ ਕਲਾਂ ਵਿੱਚ ਲੁਕਿਆ ਹੈ, ਵੱਡੀ ਗਿਣਤੀ ਪੁਲਿਸ ਨੇ ਪਿੰਡ ਨੂੰ ਘੇਰਾ ਪਾ ਲਿਆ, ਉਸ ਵਕਤ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਲਈ ਪਿੰਡ ਦੇ ਗੱਭਰੂ ਗੁਰੂ ਘਰ ਵਿੱਚ ਸਮਾਗਮਾਂ ਲਈ ਤਿਆਰੀਆਂ ਵਿੱਚ ਲੱਗੇ ਹੋਏ ਸਨ, ਪੁਲਿਸ ਨੇ ਰਾਜੂ ਨਾਮ ਦੇ ਮੁੰਡੇ ਬਾਰੇ ਪੁੱਛਿਆ, ਤੇ ਸਭ ਨੂੰ ਗੁਰੂ ਘਰ ਦੇ ਅੰਦਰ ਜਾਣ ਜਾਣ ਨੂੰ ਕਹਿ ਦਿੱਤਾ, ਰਾਜੂ ਦੇ ਘਰ ਕੋਲ ਸਾਰੇ ਘਰਾਂ ਨੂੰ ਬਾਹਰੋਂ ਕੁੰਡੇ ਮਾਰ ਦਿੱਤੇ, 10 ਮਿੰਟ ਦੇ ਕਰੀਬ ਗੋਲ਼ੀਆਂ ਚੱਲਦੀਆਂ ਰਹੀਆਂ, ਫਿਰ ਮੌਤ ਵਰਗੀ ਚੁੱਪ ਛਾਅ ਗਈ।
ਕੱਲ ਸਵੇਰ ਤੱਕ ਬਿਕਰਮ ਸਿੰਘ ਉਰਫ ਬੌਬੀ ਘਰ ਨਾ ਮੁੜਿਆ ਤਾਂ ਪਰਿਵਾਰ ਸੋਚਦਾ ਰਿਹਾ ਕਿ ਉਹ ਗੁਰੂ ਘਰ ਵਿੱਚ ਸੇਵਾ ਕਰ ਰਿਹੈ, ਪਰ ਸਵੇਰੇ ਪੁਲਿਸ ਨੇ ਆ ਕੇ ਕਿਹਾ ਕਿ ਪਿੰਡ ਦਾ ਕਿ ਮੁੰਡਾ ਗੋਲੀ ਨਾਲ ਮਰ ਗਿਆ, ਉਹ 22 ਸਾਲਾ ਦਲਿਤ ਗੱਭਰੂ ਬੌਬੀ ਹੀ ਸੀ, 12ਵੀਂ ਪਾਸ ਬੌਬੀ ਪੁਲਿਸ ਵਿੱਚ ਭਰਤੀ ਹੋਣ ਦੀ ਤਿਆਰੀ ਕਰ ਰਿਹਾ ਸੀ, ਹਰ ਰੋਜ਼ 10 ਕਿਲੋਮੀਟਰ ਦੌੜ, ਤੇ ਹੋਰ ਕਸਰਤਾਂ ਕਰਕੇ ਸਰੀਰ ਕਮਾ ਰਿਹਾ ਸੀ, ਜਿਸ ਨੂੰ ਗੈਂਗਸਟਰ ਹੋਣ ਦੇ ਸ਼ੱਕ ਵਿੱਚ ਪੁਲਿਸ ਨੇ ਮਾਰ ਦਿੱਤਾ।
ਪੁਲਿਸ ਕਹਿੰਦੀ ਗੈਂਗਸਟਰਾਂ ਨੇ ਸਾਡੇ ‘ਤੇ ਗੋਲੀ ਚਲਾਈ, ਅਸੀਂ ਤਾਂ ਜੁਆਬੀ ਕਾਰਵਾਈ ਕੀਤੀ ਸੀ, ਬੌਬੀ ਵਿੱਚ ਕਿਵੇਂ ਆ ਗਿਆ, ਸਾਨੂੰ cheap nfl jerseys ਨਹੀਂ ਪਤਾ, ਪਰ ਜਾਂਚ ਕਰ ਰਹੇ ਹਾਂ।
ਪੀੜਤ ਪਰਿਵਾਰ ਤੇ ਪਿੰਡ ਵਾਸੀਆਂ ਨੇ ਦੋਸ਼ ray ban sunglasses sale ਲਾਇਆ ਹੈ ਕਿ ਪੁਲਿਸ ਨੇ ਬੌਬੀ ਨੂੰ ਅਗਵਾ ਕਰਕੇ ਉਸ ਦਾ ਐਨਕਾਊਂਟਰ ਕੀਤਾ ਹੈ, ਉਸ ਦੀ ਪਿੱਠ ਤੇ ਛਾਤੀ ਵਿੱਚ ਗੋਲ਼ੀਆਂ ਲੱਗੀਆਂ ਨੇ, ਪਰ ਕੱਪੜਿਆਂ ‘ਤੇ ਗੋਲੀ ਦਾ ਕੋਈ ਨਿਸ਼ਾਨ ਨਹੀਂ। ਪਿੰਡ ਵਾਲੇ ਸਾਫ ਸ਼ਬਦਾਂ ਵਿੱਚ ਕਹਿ ਰਹੇ ਨੇ ਕਿ ਪੁਲਿਸ ਨੇ ਗੈਂਗਸਟਰ ਭਜਾ ਦਿੱਤੇ, ਤੇ ਬੇਗੁਨਾਹ ਦੀ ਬਲੀ ਲੈ ਲਈ। ਹੁਣ ਪੁਲਿਸ ਪੀੜਤ ਪਰਿਵਾਰ ਨੂੰ ਮੋਟੀ ਰਕਮ ਲੈ ਕੇ ਮਾਮਲਾ ਰਫਾ ਦਫਾ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ।