ਜਥੇਦਾਰਾਂ ਦੀ ਬੰਦ ਕਮਰਾ ਬੈਠਕ

ਡੇਰਾ ਸਿਰਸਾ ਹਮਾਇਤ ਦਾ ਮਾਮਲਾ
-ਪੰਜਾਬੀਲੋਕ ਬਿਊਰੋ
ਡੇਰਾ ਸਿਰਸਾ ਤੋਂ ਚੋਣਾਂ ਵਿੱਚ ਬਾਦਲ ਦਲ ਵਲੋਂ ਮੰਗੀ ਹਮਾਇਤ ਨੂੰ ਲੈ ਕੇ ਛਿੜੇ ਵਿਵਾਦ ਦੇ ਚਲਦਿਆਂ ਅੱਜ ਲੁਧਿਆਣਾ ਵਿਚ ਜਥੇਦਾਰਾਂ ਦੀ ਬੰਦ ਕਮਰਾ ਬੈਠਕ ਹੋਈ। ਅੱਜ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇ. ਅਵਤਾਰ ਸਿੰਘ ਮੱਕੜ ਦੇ ਸਪੁੱਤਰ ਦੀ ਅੰਤਿਮ ਅਰਦਾਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇ. ਗਿਆਨੀ ਗੁਰਬਚਨ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਡਾ. ਦਲਜੀਤ ਸਿੰਘ ਚੀਮਾ, ਮੁੱਖ ਮੰਤਰੀ ਸਲਾਹਕਾਰ ਮਹੇਸ਼ ਇੰਦਰ ਸਿੰਘ ਗਰੇਵਾਲ, ਸ਼੍ਰੋਮਣੀ ਕਮੇਟੀ ਦੇ ਜਨ. ਸਕੱਤਰ ਅਮਰਜੀਤ ਸਿੰਘ ਚਾਵਲਾ ਅਤੇ ਹੋਰ ਸਿੱਖ ਕੌਮ ਦੇ ਆਗੂਆਂ ਦੀ ਹੋਈ ਬੰਦ ਕਮਰਾ ਮੀਟਿੰਗ ਵਿਚ ਜਥੇ. ਗਿਆਨੀ ਗੁਰਬਚਨ ਸਿੰਘ ਦਾ ਗੁੱਸਾ ਦੇਖਣ ਨੂੰ ਮਿਲਿਆ।  ਕਿਹਾ ਜਾ ਰਿਹਾ ਹੈ ਕਿ ਜਥੇਦਾਰ ਗਿਆਨੀ ਗੁਰਬਚਨ ਸਿੰਘ ਕੋਈ ਸਖਤ ਫੈਸਲਾ ਦੇ ਮੂਡ ਵਿਚ ਹਨ ਕਿਉਂਕਿ ਜਥੇਦਾਰ ਪਹਿਲਾਂ ਹੀ ਇਹ ਕਹਿ ਚੁੱਕੇ ਹਨ ਕਿ ਉਹ ਵੋਟਾਂ ਦੇ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੋਂ ਪੁੱਛਗਿੱਛ ਕਰਨਗੇ।  ਜਦੋਂ oakley sunglasses sale ਇਹ ਬੰਦ ਕਮਰਾ ਮੀਟਿੰਗ ਚਲ ਰਹੀ ਸੀ ਤਾਂ ਮੀਡੀਆ ਨੂੰ ਇਸ ਦੇ ਨੇੜੇ ਤੱਕ ਨਹੀਂ ਜਾਣ ਦਿੱਤਾ ਗਿਆ।  ਮੀਟਿੰਗ ਖਤਮ ਹੋਈ ਤਾਂ ਮੀਡੀਆ ਵੱਲੋਂ ਗੱਲਬਾਤ cheap jordans online ਕੀਤੇ ਜਾਣ ਦੀ ਮੰਗ ‘ਤੇ ਵਿਚੋਂ ਟੋਕਦਿਆਂ ਮੁੱਖ ਮੰਤਰੀ ਦੇ ਸਲਾਹਕਾਰ ਗਰੇਵਾਲ ਅਤੇ ਚਾਵਲਾ ਨੇ ਕਿਹਾ ਕਿ ਅੱਜ ਜਥੇਦਾਰ ਸੋਗ ਦੇ ਵਿਸ਼ੇ Cheap Ray Ban Sunglasses ‘ਤੇ ਰੱਖੇ ਗਏ ਸਮਾਗਮ ਵਿਚ ਹੋਣ ਲਈ ਆਏ ਹਨ, ਉਹ ਮੀਡੀਆ ਦੇ ਰੂ-ਬ-ਰੂ ਨਹੀਂ ਹੋਣਗੇ।  ਕਾਫੀ ਜ਼ੋਰ ਪਾਉਣ ‘ਤੇ ਸੁਰੱਖਿਆ ਮੁਲਾਜ਼ਮਾਂ ਨੇ ਕਿਸੇ ਦੀ ਇਕ ਨਾ ਸੁਣਦਿਆਂ ਗਿਆਨੀ ਗੁਰਬਚਨ ਸਿੰਘ ਨੂੰ ਸੁਰੱਖਿਅਤ ਰਸਤੇ ਰਾਹੀਂ ਲੈ ਕੇ ਰਵਾਨਾ ਹੋ ਗਏ।

Bayan