• Home »
  • ਖਬਰਾਂ
  • » ਦਿੱਲੀ ਕਮੇਟੀ ਚੋਣਾਂ-ਔਰਤਾਂ ਨੂੰ ਨਹੀਂ ਮਿਲਦੀ ਨੁਮਾਇੰਦਗੀ

ਦਿੱਲੀ ਕਮੇਟੀ ਚੋਣਾਂ-ਔਰਤਾਂ ਨੂੰ ਨਹੀਂ ਮਿਲਦੀ ਨੁਮਾਇੰਦਗੀ

-ਪੰਜਾਬੀਲੋਕ ਬਿਊਰੋ<br />
26 ਫਰਵਰੀ ਨੂੰ ਹੋ ਰਹੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਇਸ ਵਾਰ ਵੀ ਪਹਿਲਾਂ ਵਾਂਗ ਔਰਤਾਂ ਨੂੰ ਖਾਸ ਨੁਮਾਇੰਦਗੀ ਨਹੀਂ ਦਿੱਤੀ ਗਈ। ਹਾਲੇ ਤੱਕ ਕਿਸੇ ਵੀ ਵੱਡੇ ਸਿਆਸੀ ਧੜੇ ਨੇ ਔਰਤਾਂ ਨੂੰ ਟਿਕਟਾਂ ਨਹੀਂ ਦਿੱਤੀਆਂ।  ਔਰਤ ਸੰਮੇਲਨ ਕਰਵਾਉਣ ਵਾਲੀਆਂ ਪਾਰਟੀਆਂ ਚੋਣਾਂ ਵੇਲੇ ਔਰਤਾਂ ਨੂੰ ਬਰਾਬਰ ਨੁਮਾਇੰਦਗੀ ਦੇਣ ਤੋਂ ਟਾਲਾ ਵੱਟ ਜਾਂਦੀਆਂ ਹਨ। ਉਮੀਦਵਾਰਾਂ ‘ਤੇ ਨਜ਼ਰ ਮਾਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਐਲਾਨੇ 46 ਉਮੀਦਵਾਰਾਂ ਵਿੱਚੋਂ ਇੱਕ ਵੀ ਔਰਤ ਨੂੰ ਟਿਕਟ ਨਹੀਂ ਦਿੱਤੀ ਗਈ।  ਪਿਛਲੀਆਂ ਚੋਣਾਂ ਦੌਰਾਨ ਦਲਜੀਤ ਕੌਰ ਬਾਦਲ ਧੜੇ (ਵਸੰਤ ਵਿਹਾਰ ਹਲਕਾ ਜੋ ਹੁਣ ਸਫ਼ਦਰਜੰਗ) ਤੋਂ ਜਿੱਤ ਕੇ ਕਮੇਟੀ ਵਿੱਚ ਆਈ Cheap MLB Jerseys ਸੀ ਪਰ ਬੀਬੀ ਦਾ ਉੱਚ ਆਗੂਆਂ ਨਾਲ ਮਨ-ਮੁਟਾਵ ਹੋਣ ਕਰਕੇ ਉਸ ਦੀਆਂ ਸਿਆਸੀ ਸਰਗਰਮੀਆਂ ਘੱਟ ਗਈਆਂ ਸਨ। (ਸਰਨਾ ਧੜੇ) ਵੱਲੋਂ ਵੀ 46 ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਇਸ ਪਾਰਟੀ ਵਿੱਚ ਵੀ ਔਰਤ ਉਮੀਦਵਾਰ ਕੋਈ ਨਹੀਂ SCULPTING ਹੈ।  ਪਰਮਜੀਤ ਸਿੰਘ ਸਰਨਾ ਦਾ ਕਹਿਣਾ ਹੈ ਕਿ ਅਸੀਂ ਬੀਬੀਆਂ ਤੱਕ ਪਹੁੰਚ ਜ਼ਰੂਰ ਕੀਤੀ ਸੀ ਪਰ ਕੋਈ ਬੀਬੀ ਚੋਣਾਂ ਲੜਨ ਲਈ ਤਿਆਰ ਨਹੀਂ ਹੈ।
ਅਕਾਲ ਸਹਾਏ ਵੈਲਫੇਅਰ ਐਸੋਸੀਏਸ਼ਨ ਤੇ ਪੰਥਕ ਸੇਵਾ ਦਲ ਵੱਲੋਂ ਹਾਲੇ ਬਾਕੀ ਉਮੀਦਵਾਰਾਂ ਦਾ ਐਲਾਨ ਕੀਤਾ ਜਾਣਾ ਹੈ।  ਹੋ ਸਕਦਾ ਹੈ ਕਿ ਉਹ ਕਿਸੇ ਔਰਤ ਨੂੰ ਟਿਕਟ ਦੇ ਦੇਣ। ਰਾਜਧਾਨੀ ਅੰਦਰ ਸਿੱਖ ਪਰਿਵਾਰਾਂ ਦੀਆਂ ਔਰਤਾਂ ਪੜੀਆਂ-ਲਿਖੀਆਂ ਤੇ ਸਮਾਜ ਵਿੱਚ ਬਰਾਬਰ ਵਿਚਰਦੀਆਂ ਹਨ।  ਉਹ ਸਥਾਨਕ ਪੱਧਰ ‘ਤੇ ਗੁਰਦੁਆਰਿਆਂ cheap football jerseys ਵਿੱਚ wholesale nfl jerseys ਸੇਵਾ ਕਰਨ ਵਿੱਚ ਅੱਗੇ ਰਹਿੰਦੀਆਂ ਹਨ ਪਰ ਸਿੱਖਾਂ ਦੀ ਦੂਜੀ ਵੱਡੀ ਧਾਰਮਿਕ ਸੰਸਥਾ ਦੇ ਪ੍ਰਬੰਧ ਦਾ ਹਿੱਸਾ ਬਣਨ ‘ਚ ਸ਼ਮੂਲੀਅਤ ਬਹੁਤ ਘੱਟ ਹੈ। ਇਸ ਦੇ ਨਾਲ ਸਿੱਖ ਸਦਭਾਵਨਾ ਦਲ ਦਾ ਦਾਅਵਾ ਹੈ ਕਿ ਉਹਨਾਂ ਵੱਲੋਂ ਔਰਤਾਂ ਨੂੰ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਾਰਿਆ ਜਾਵੇਗਾ। ਦੇਖਣ ਵਿੱਚ ਆਇਆ ਹੈ ਦਿੱਲੀ ਦੀਆਂ ਸਿੱਖ ਬੀਬੀਆਂ ਗੁਰਦੁਆਰਿਆਂ ਵਿੱਚ ਧਾਰਮਿਕ ਸੇਵਾ ਕਰਨ ਵੱਲ ਹੀ ਰੁਚਿਤ ਰਹਿੰਦੀਆਂ ਹਨ।  ਕਈ ਧੜਿਆਂ ਨੇ ਇਸਤਰੀ ਵਿੰਗ ਬਣਾਏ ਹੋਏ ਹਨ ਜੋ ਸਿਰਫ਼ ਧਰਨਿਆਂ ਦੌਰਾਨ ਬੀਬੀਆਂ ਨੂੰ ਇੱਕਠੀਆਂ ਕਰਨ ਤੱਕ ਸੀਮਤ ਹੁੰਦੇ ਹਨ।