• Home »
  • ਖਬਰਾਂ
  • » ਬਾਦਲਕਿਆਂ ਲਈ ਪੰਜਾਬ ਤੋਂ ਪਹਿਲਾਂ ਦਿੱਲੀ ਦੇ ਸਿੱਖ ਦੇਣਗੇ ਫਤਵਾ

ਬਾਦਲਕਿਆਂ ਲਈ ਪੰਜਾਬ ਤੋਂ ਪਹਿਲਾਂ ਦਿੱਲੀ ਦੇ ਸਿੱਖ ਦੇਣਗੇ ਫਤਵਾ

-ਪੰਜਾਬੀਲੋਕ ਬਿਊਰੋ<br cheap nfl jerseys />
ਪੰਜਾਬ ਚੋਣਾਂ ਦਾ ਨਤੀਜਾ 11 ਮਾਰਚ ਨੂੰ ਆਉਣਾ ਹੈ ਪਰ ਸੱਤਾਧਾਰੀ ਧਿਰ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਤੋਂ 10 ਦਿਨ ਪਹਿਲਾਂ ਹੀ ਇੱਕ ਲੋਕ ਫਤਵੇ ਦਾ ਸਾਹਮਣਾ ਕਰਨਾ ਪਏਗਾ।  ਇਹ ਫਤਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐਸ.ਜੀ.ਪੀ.ਸੀ.) ਦੀਆਂ ਚੋਣਾਂ ਵਿੱਚ ਦਿੱਲੀ ਦੇ ਸਿੱਖ ਦੇਣਗੇ। ਦਿੱਲੀ ਕਮੇਟੀ ਲਈ ਵੋਟਾਂ 26 ਫਰਵਰੀ ਨੂੰ ਪੈਣਗੀਆਂ ਤੇ ਨਤੀਜਾ 1 ਮਾਰਚ ਨੂੰ ਨਿਕਲੇਗਾ।
ਸਿਆਸੀ ਮਾਹਿਰਾਂ ਮੁਤਾਬਕ ਭਾਵੇਂ ਡੀ.ਐਸ.ਜੀ.ਪੀ.ਸੀ. ਦੀਆਂ ਚੋਣਾਂ ਦਾ ਪੰਜਾਬ ਵਿਧਾਨ ਸਭਾ ਚੋਣਾਂ ਨਾਲ ਕੋਈ ਸਿੱਧਾ ਸਬੰਧ ਨਹੀਂ ਪਰ ਇਨਾਂ ਦੇ ਨਤੀਜੇ ਪੰਜਾਬ ਬਾਰੇ ਵੀ ਬਹੁਤ ਕੁਝ ਸਪਸ਼ਟ ਕਰ ਦੇਣਗੇ।  ਇਸ ਵੇਲੇ ਦਿੱਲੀ ਕਮੇਟੀ ‘ਤੇ ਵੀ ਸ਼੍ਰੋਮਣੀ ਅਕਾਲੀ ਦਲ ਹੀ ਕਾਬਜ਼ ਹੈ।  ਇਸ ਲਈ ਵਿਰੋਧੀ ਧਿਰਾਂ ਪੰਜਾਬ ਨਾਲ ਜੁੜੇ ਮਸਲੇ ਹੀ ਦਿੱਲੀ ਕਮੇਟੀ ਦੀਆਂ ਚੋਣਾਂ ਵਿੱਚ ਉਠਾ ਰਹੇ ਹਨ।  ਇਸ ਲਈ ਮੰਨਿਆ ਜਾ ਰਿਹਾ ਹੈ ਕਿ ਇਹਨਾਂ ਚੋਣਾਂ ਵਿੱਚ ਵੀ ਅਕਾਲੀ ਦਲ ਦੀ ਪਿਛਲੀ ਕਾਰਗੁਜ਼ਾਰੀ ਦੀ ਹੀ ਪਰਖ ਹੋਣੀ ਹੈ।
ਸ਼ਾਇਦ ਇਸੇ ਕਰਕੇ ਪੰਜਾਬ ਚੋਣਾਂ ਵਾਂਗ ਇਸ ਵਾਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਵੀ ਰੌਚਕ ਬਣਦੀਆਂ ਦਿਖਾਈ ਦੇ ਰਹੀਆਂ ਹਨ।  ਜਿਵੇਂ ਪੰਜਾਬ ਵਿੱਚ ਪਹਿਲੀ ਵਾਰ ਤਿਕੋਣਾ ਮੁਕਾਬਲਾ ਬਣਿਆ ਹੋਇਆ ਸੀ, ਉਸੇ ਤਰਾਂ ਦਿੱਲੀ ਵਿੱਚ ਵੀ ਇਸ ਵਾਰ ਸਿਰਫ ਦੋ ਪਾਰਟੀਆਂ ਹੀ ray ban sunglasses ਨਹੀਂ ਬਲਕਿ cheap nba jerseys ਪੰਜ ਪਾਰਟੀਆਂ ਚੋਣ ਮੈਦਾਨ ਵਿੱਚ ਨਿਤਰੀਆਂ ਹਨ।  ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ (ਸਰਨਾ ਧੜਾ) ਦੇ ਨਾਲ ਆਮ ਆਦਮੀ ਪਾਰਟੀ ਵੱਲੋਂ ਪੰਥਕ ਸੇਵਾ ਦਲ ਵੀ ਨਿਤਰਿਆ ਹੈ।  ਇਸ ਨੂੰ ‘ਆਪ’ ਦੇ BAKIMI ਦਿੱਲੀ ਤੋਂ ਐਮ.ਐਲ.ਏ. ਅਵਤਾਰ ਸਿੰਘ ਕਾਲਕਾਜੀ ਚਲਾ ਰਹੇ ਹਨ। ਸ੍ਰੀ ਅਕਾਲ ਤਖਤ ਸਾਹਿਬ ਦੇ cheap jerseys ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਕਾਲ ਵੈਲਫੇਅਰ ਸੁਸਾਇਟੀ ਵੀ ਮੈਦਾਨ ਵਿੱਚ ਨਿੱਤਰੀ ਹੈ।  ਇਸ ਦੇ ਨਾਲ ਹੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਦੀ ਸੰਸਥਾ ਸਿੱਖ ਸਦਭਾਵਨਾ ਦਲ ਵੀ ਪੂਰੇ ਜੋਸ਼ ਨਾਲ ਚੋਣ ਮੈਦਾਨ ਵਿੱਚ ਉਤਰਿਆ ਹੈ।  ਭਾਈ ਵਡਾਲਾ ਨੇ ਪਿਛਲੇ 5 ਮਹੀਨਿਆਂ ਤੋਂ ਦਿੱਲੀ ਵਿੱਚ ਹੀ ਡੇਰੇ ਲਾਏ ਹੋਏ ਹਨ ਤੇ ਗਰਾਊਂਡ ਲੈਵਲ ‘ਤੇ ਪ੍ਰਚਾਰ ਕੀਤਾ ਜਾ ਰਿਹਾ ਹੈ।