• Home »
  • ਖਬਰਾਂ
  • » ਐਹੋ ਜਿਹੇ ਨਜ਼ਾਰੇ ਬੱਸ ਭਾਰਤ ‘ਚ ਈ ਲੱਭਦੇ ਨੇ..

ਐਹੋ ਜਿਹੇ ਨਜ਼ਾਰੇ ਬੱਸ ਭਾਰਤ ‘ਚ ਈ ਲੱਭਦੇ ਨੇ..

ਯੂ ਪੀ ਚੋਣਾਂ- ਐਸੇ ਭੀ ਕੋਈ ਕਰਤਾ ਹੈ ਭਾਈ..
ਪੇਸ਼ਕਸ਼-ਅਮਨ<br Cheap nfl Jerseys />
ਪੰਜਾਬ ਗੋਆ ਤੋਂ ਬਾਅਦ ਹੁਣ ਯੂ ਪੀ ਵਿੱਚ ਚੋਣ ਮੈਦਾਨ ਭਖ ਗਿਆ ਹੈ। ਲੀਡਰ ਲੋਕ ਜਨਤਾ ਦੀ ਕਚਹਿਰੀ ਵਿੱਚ ਵਾਅਦਿਆਂ ਵਾਲਾ ਛਣਕਣਾ ਛਣਕਾਉਂਦੇ ਫਿਰ ਰਹੇ ਨੇ।
ਸਰਵੇ ਹੋ ਰਹੇ ਨੇ.।  ਇਥੇ 60 ਫੀਸਦੀ ਵੋਟਰ ਤਾਂ ਆਪਣੀ ਪਸੰਦ ਦੀਆਂ ਪਾਰਟੀਆਂ ਚੁਣ ਚੁੱਕੇ ਨੇ ਪਰ 40 ਫੀਸਦੀ ਨੇ ਕਿਹਾ ਹੈ ਕਿ ਹਾਲੇ ਫੈਸਲਾ ਨਹੀਂ ਕਰ ਸਕੇ ਕਿ ਕੀਹਨੂੰ ਵੋਟ ਦੇਣੀ ਹੈ।
ਸਹੂਲਤਾਂ ਤੋਂ ਸੱਖਣੇ ਲੋਕ ਹਾਕਮੀ ਧਿਰ ਨਾਲ ਨਰਾਜ਼ਗੀ ਜਤਾ ਰਹੇ ਨੇ, ਸਭ ਤੋਂ ਵੱਡੀ ਸਮੱਸਿਆ Cheap MLB Jerseys ਬਿਜਲੀ ਦੀ ਕਮੀ ਦੀ ਦੱਸੀ ਜਾ ਰਹੀ ਹੈ। Cheap Oakleys ਪੀਣ ਵਾਲੇ ਪਾਣੀ ਦੀ ਕਮੀ , ਬੇਰੁਜ਼ਗਾਰੀ, ਨੋਟਬੰਦੀ ਤੇ ਕਾਨੂੰਨ ਵਿਵਸਥਾ ਵੀ ਮੁੱਦੇ ਨੇ।
ਸਿਆਸੀ ਪਾਰਟੀਆਂ ਵਿੱਚ ਭਾਜਪਾ ਦੇ ਜ਼ਿਆਦਾ ਆਗੂ ਰਾਮ ਮੰਦਰ ਦੀ ਗੱਲ ਕਰ ਰਹੇ ਨੇ ਤੇ ਸਮਾਜਵਾਦੀ ਪਾਰਟੀ ਤੇ ਕਾਂਗਰਸ ਨੋਟਬੰਦੀ, ਅੱਛੇ ਦਿਨਾਂ ਵਾਲੇ ਜੁਮਲੇ ਦੁਹਰਾਅ ਤੇ ਭੀੜ ਦੀਆਂ ਤਾੜੀਆਂ ਖੱਟ ਰਹੇ ਨੇ।
ਭਾਜਪਾ ਵਿੱਚ ਟੁੱਟਭੱਜ ਹੋ ਰਹੀ ਹੈ, ਟਿਕਟਾਂ ਨਾ ਮਿਲਣ ਕਰਕੇ ਬਾਗੀਆਂ ਦੀ ਗਿਣਤੀ ਵਧ ਰਹੀ ਹੈ, ਕੁਝ ਨੂੰ ਪਾਰਟੀ ਬਾਹਰ ਕਰ ਰਹੀ ਹੈ, ਕੁਝ ਆਪੇ ਹੀ ਬਾਹਰ ਹੋ ਰਹੇ ਨੇ। ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਵੀਰੇਂਦਰ ਬੁੰਦੇਲਾ ਨੇ ਪਾਰਟੀ ਛੱਡ ਦਿੱਤੀ ਹੈ ਤੇ Baratas Replicas Ray Ban ਦੋਸ਼ ਲਾਇਆ ਹੈ ਕਿ ਪੀ ਐਮ ਮੋਦੀ ਜਨਤਾ ਵਿੱਚ ਜਾ ਕੇ ਝੂਠੇ ਵਾਅਦੇ ਕਰਦੇ ਨੇ। ਹਾਥੀ ਦੇ ਦੰਦ ਖਾਣ ਦੇ ਹੋਰ ਨੇ ਤੇ ਦਿਖਾਉਣ ਦੇ ਹੋਰ ਨੇ।
ਬਸਪਾ ਦੇ cheap jerseys ਜਨਰਲ ਸਕੱਤਰ ਨਸੀਮੂਦੀਨ ਸਦੀਕੀ ਨੇ ਮੋਦੀ ਦੇ ਅੱਥਰੂਆਂ ‘ਤੇ ਕਟਾਖਸ਼ ਕੀਤਾ ਹੈ ਕਿ ਹੁਣ ਤੱਕ ਪੀ ਐਮ ਸਾਹਿਬ ਸੱਤ ਵਾਰ ਰੋ ਚੁੱਕੇ ਨੇ, ਜਦ ਉਹ ਰੋਂਦੇ ਨੇ ਤਾਂ ਜਨਤਾ ਤੋਂ ਤਾੜੀਆਂ ਮਰਵਾਈਆਂ ਜਾਂਦੀਆਂ ਨੇ..
ਐਸੇ ਭੀ ਕੋਈ ਕਰਤਾ ਹੈ ਭਾਈ.. ਪਰ ਸਾਡੇ ਪੀ ਐਮ ਸਾਹਿਬ ਕਰਦੇ ਨੇ, ਹੋਰ ਕੁਝ ਕਰਨ ਨੂੰ ਹੈ ਵੀ ਨਹੀਂ।
ਬੀਬੀ ਮਾਇਆਵਤੀ ਨੇ ਯੂ la ਪੀ ਦੀ ਜਨਤਾ ਨਾਲ ਵਾਅਦਾ ਕੀਤਾ ਹੈ ਕਿ ਸਰਕਾਰ ਬਣਨ ‘ਤੇ ਉਹ ਬੇਰੁਜ਼ਗਾਰੀ ਭੱਤਾ ਨਹੀਂ, ਲੋਕਾਂ ਨੂੰ ਰੁਜ਼ਗਾਰ ਦੇਵੇਗੀ।
ਬੀਬੀ ਮਾਇਆਵਤੀ ਦੀ ਮਾਇਆ ਜਨਤਾ ਨੂੰ ਭਰਮਾਉਂਦੀ ਹੈ ਜਾਂ ਨਹੀਂ, ਇਹਦਾ ਤਾਂ ਪਤਾ ਨਹੀਂ ਪਰ ਉਹਨਾਂ ਦੀ ਮਾਇਆ ਪਾਰਟੀ ਆਗੂਆਂ ‘ਤੇ ਕਿਸ ਕਦਰ ਹਾਵੀ ਹੈ, ਅੰਦਾਜਾ ਇਸ ਤੋਂ ਲੱਗ ਜਾਣੈ ਕਿ ਕੱਲ ਜਦ ਬੀਬੀ ਆਗਰਾ ਵਿੱਚ ਇਕ ਰੈਲੀ ਨੂੰ ਸੰਬੋਧਨ ਕਰ ਰਹੀ ਸੀ ਤਾਂ ਪਾਰਟੀ ਦੇ ਉਮੀਦਵਾਰ ਹੱਥ ਜੋੜ ਕੇ ਮੰਚ ‘ਤੇ ਖੜੇ ਰਹੇ। ਪੂਰੇ 43 ਮਿੰਟ ਬੀਬੀ ਮਾਇਆਵਤੀ ਨੇ ਭਾਸ਼ਣ ਦਿੱਤਾ ਤੇ ਓਨਾ ਚਿਰ ਬਿਨਾਂ ਹਿੱਲਿਆਂ ਉਮੀਦਵਾਰ ਉਸੇ ਹੀ ਮੁਦਰਾ ‘ਚ ਖੜੇ ਰਹੇ, ਕਿਸੇ ਲੀਡਰ ਪ੍ਰਤੀ ਐਨੀ ਭਗਤੀ, ਐਨੀ ਸ਼ਰਧਾ ਸ਼ਾਇਦ ਹੀ ਕਿਤੇ ਹੋਰ ਦੇਖਣ ਨੂੰ ਮਿਲੇ..
ਐਹੋ ਜਿਹੇ ਨਜ਼ਾਰੇ ਬੱਸ ਭਾਰਤ ‘ਚ ਈ ਲੱਭਦੇ ਨੇ.. ਤਾਂ ਹੀ ਤਾਂ ਮਾਹਤੜ ਮੁਲਕ ਨਹੀਂ ਛੱਡਦੇ..