• Home »
  • ਖਬਰਾਂ
  • » ਬਾਦਲਕੇ ਬਾਗੀਆਂ ਦੀ ਕਰਨ ਲੱਗੇ ਛਾਂਟੀ

ਬਾਦਲਕੇ ਬਾਗੀਆਂ ਦੀ ਕਰਨ ਲੱਗੇ ਛਾਂਟੀ

ਦਿੱਲੀ ਕਮੇਟੀ ਦੀ ਚੋਣ ਲਈ ਵੀ ਵਿੱਢੀ ਸਰਗਰਮੀ
-ਪੰਜਾਬੀਲੋਕ ਬਿਊਰੋ
ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਤੋਂ ਬਾਅਦ ਬਾਦਲ ਦਲ ਨੇ ਬਾਗੀਆਂ ਦੀ ਛਾਂਟੀ ਕਰਨੀ ਸ਼ੁਰੂ ਕਰ ਦਿੱਤੀ ਹੈ।  ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਕਰਨ ਕਰਕੇ ਪਾਰਟੀ ਦੇ ਦੋ ਸੀਨੀਅਰ ਆਗੂਆਂ ਨੂੰ ਪਾਰਟੀ ਦੀ uns ਮੁਢਲੀ ਮੈਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ।
ਬਾਦਲ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਸ਼ਾਹਕੋਟ ਨਾਲ ਸਬੰਧਤ ਪਾਰਟੀ ਦੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਿੰਗਾਰਾ ਸਿੰਘ ਲੋਹੀਆਂ ਤੇ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਪਾਰਟੀ ਦੇ ਆਗੂ ਤੇ ਨਗਰ ਕੌਂਸਲ ਦੇ ਪ੍ਰਧਾਨ ਜਰਨੈਲ ਸਿੰਘ ਮਾਹਲ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਪਾਰਟੀ ਅੰਦਰ ਅਨੁਸ਼ਾਸ਼ਨ ਹਰ ਕੀਮਤ ਤੇ ਕਾਇਮ ਰੱਖਿਆ ਜਾਵੇਗਾ, ਕਿਸੇ ਨੂੰ ਵੀ ਅਨੁਸ਼ਾਸ਼ਨ ਭੰਗ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ।  ਸੂਤਰਾਂ ਮੁਤਾਬਕ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਅਕਾਲੀ ਦਲ ਵਿੱਚ ਹੋਰ ਫੇਰਬਦਲ ਹੋਵੇਗਾ।<br hockey jerseys />
ਬਾਦਲ Cheap Jerseys From China ਦਲ ਦੇ ਪੰਜਾਬ ਦੇ ਲੀਡਰ ਹੁਣ ਨਵੀਂ ਮੁਹਿੰਮ ਲਈ ਡਟ ਗਏ ਹਨ।  ਇਹ ਮੁਹਿੰਮ 26 ਫਰਵਰੀ ਨੂੰ ਹੋਣ ਜਾ ਰਹੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹਨ।  ਇਹ ਚੋਣਾਂ ਵੀ ਸ਼੍ਰੋਮਣੀ ਅਕਾਲੀ ਦਲ ਲਈ ਵੱਡੀ ਪਰਖ ਹੋਏਗੀ। ਇਹਨਾਂ ਚੋਣਾਂ ਵਿੱਚ ਆਮ fake ray bans ਆਦਮੀ ਪਾਰਟੀ ਤੇ ਕਾਂਗਰਸ ਭਾਵੇਂ ਸਿੱਧੇ ਰੂਪ ਵਿੱਚ ਹਿੱਸਾ ਨਹੀਂ ਲੈ ਰਹੀਆਂ ਪਰ ਇਹਨਾਂ ਦੀ ਹਮਾਇਤ ਨਾਲ ਬਾਦਲ ਵਿਰੋਧੀ ਸਿੱਖ ਧੜੇ ਮੈਦਾਨ ਵਿੱਚ ਡਟੇ ਹਨ। ਇਸ ਲਈ ਪੰਜਾਬ ਵਾਲਾ ਮੁਕਾਬਲਾ ਹੀ ਦਿੱਲੀ ਵਿੱਚ ਵੇਖਣ ਨੂੰ ਮਿਲੇਗਾ।
ਇਸ ਵੇਲੇ ਡੀ.ਐਸ.ਜੀ.ਐਮ.ਸੀ. ਦੀ ਕਮਾਨ ਬਾਦਲ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਹੱਥ ਹੈ।  ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਓ.ਐਸ.ਡੀ. ਮਨਜਿੰਦਰ ਸਿੰਘ ਸਿਰਸਾ ਕਮੇਟੀ ਦੇ ਜਨਰਲ ਸਕੱਤਰ ਹਨ।  ਇਸ ਲਈ ਪੰਜਾਬ ਦੇ ਮੁੱਦੇ ਹੀ ਦਿੱਲੀ ਵਿੱਚ ਭਾਰੂ ਰਹਿਣਗੇ। ਬਾਦਲ ਦਲ ਤੋਂ ਇਲਾਵਾ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਵਤਾਰ ਸਿੰਘ ਵੱਲੋਂ ਬਣਾਏ ਪੰਥਕ ਸੇਵਾ ਦਲ ਵੀ ਮੈਦਾਨ ਵਿੱਚ ਹਨ।  ਸਰਨਾ ਧੜੇ ਨੂੰ ਕਾਂਗਰਸ ਦੀ ਹਮਾਇਤ ਹਾਸਲ ਹੁੰਦੀ ਹੈ।  ਇਹਨਾਂ ਧੜਿਆਂ ਤੋਂ ਬਿਨਾ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵੀ ਸਰਗਰਮ ਹਨ।
ਇਸ ਲਈ ਪੰਜਾਬ ਨਾਲ ਸਬੰਧਤ ਪੰਥਕ ਮਸਲੇ ਦਿੱਲੀ ਵਿੱਚ ਬਾਦਲ ਦਲ ਲਈ ਵੱਡੀ ਚੁਣੌਤੀ ਬਣਨਗੇ।  ਇਸੇ ਰਣਨੀਤੀ ਤਹਿਤ ਅਕਾਲੀ cheap football jerseys ਦਲ ਵੱਲੋਂ ਡੇਰਾ ਸਿਰਸਾ ਦੀ ਹਮਾਇਤ ਲੈਣ ਵਾਲੇ ਦਿਨ ਹੀ ਪਰਮਜੀਤ ਸਿੰਘ ਸਰਨਾ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਚਿੱਠੀ ਲਿਖ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਅਕਾਲ ਤਖ਼ਤ ਦੇ ਹੁਕਮਨਾਮੇ ਦਾ ਉਲੰਘਣ ਕਰਨ ਦੇ ਦੋਸ਼ ਵਿੱਚ ਸਜ਼ਾ ਲਾਉਣ ਦੀ ਮੰਗ ਕੀਤੀ ਸੀ। ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਮੁੱਦਾ ਬਣੇਗੀ।  ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਬਾਦਲਾਂ ਨੇ ਅਕਾਲ ਤਖ਼ਤ ਉੱਤੇ ਕਬਜ਼ਾ ਕਰ ਰੱਖਿਆ ਹੈ। ਇਸ ਕਰਕੇ ਜਥੇਦਾਰਾਂ ਵਿੱਚ ਬੋਲਣ ਦੀ ਹਿੰਮਤ ਨਹੀਂ ਹੈ। ਇਹ ਵੀ ਪਤਾ ਲੱਗਾ ਹੈ ਕਿ ਹੋ ਸਕਦਾ ਹੈ ਕਿ ਦਿੱਲੀ ਦੇ ਲੀਡਰ ਬਾਦਲਾਂ ਨੂੰ ਚੋਣ ਪ੍ਰਚਾਰ ਕਰਨ ਤੋਂ ਰੋਕ ਦੇਣ।
ਪੰਜਾਬ ਚੋਣਾਂ ਵਿੱਚ ਡੇਰਾ ਸਿਰਸਾ ਦੀ ਹਮਾਇਤ ਦਿੱਲੀ ਵਿੱਚ ਵੀ ਬਾਦਲਕਿਆਂ ਨੂੰ ਮਹਿੰਗੀ ਪੈ ਰਹੀ ਹੈ।। ਦਿੱਲੀ ਕਮੇਟੀ ਦੀਆਂ ਚੋਣਾਂ ਵਿੱਚ ਵੀ ਇਸ ਵਾਰ ਡੇਰਾ ਸਿਰਸਾ ਦਾ ਮੁੱਦਾ ਹੀ ਭਾਰੂ ਹੋ ਗਿਆ ਹੈ। ਸੁਖਬੀਰ ਸਿੰਘ ਜਲਦ ਤੋਂ ਜਲਦ ਇਸ ਮਸਲੇ ਦਾ ਕੋਈ ਅਜਿਹਾ ਹੱਲ ਕੱਢਣ ਦੀ ਕੋਸ਼ਿਸ਼ ‘ਚ ਹਨ ਜਿਸ ਨਾਲ ਦਿੱਲੀ ਦੇ ਸਿੱਖਾਂ ਨੂੰ ਸ਼ਾਂਤ ਕੀਤਾ ਜਾ ਸਕੇ।। ਸੂਤਰਾਂ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਤਿੰਨ ਮੈਂਬਰ ਜਾਂਚ ਕਮੇਟੀ ਵੀ ਇਸੇ ਰਣਨੀਤੀ ਦਾ ਹਿੱਸਾ ਹੈ, ਇਹੀ ਕਾਰਨ ਹੈ ਕਿ ਡੀ.ਐਸ.ਜੀ.ਐਮ.ਸੀ. ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਖੁਦ ਸਿੰਘ ਸਹਿਬਾਨ ਨੂੰ ਇਸ ਮਾਮਲੇ ‘ਚ ਸਖ਼ਤ ਕਾਰਵਾਈ ਕਰਨ ਲਈ ਬੇਨਤੀ ਕੀਤੀ ਹੈ।
ਸੂਤਰਾਂ ਮੁਤਾਬਕ ਅਕਾਲੀ ਦਲ ਡੇਰਾ ਸਿਰਸਾ ਨਾਲ ਅੰਦਰ ਖਾਤੇ ਗੰਢਤੁੱਪ ਕਰਨਾ ਚਾਹੁੰਦਾ ਸੀ ਪਰ ਡੇਰੇ ਦੀ ਰਣਨੀਤੀ ਸ਼ਰੇਆਮ ਹਮਾਇਤ ਕਰਨ ਦੀ ਸੀ। ਦਰਅਸਲ ਅਕਾਲੀ ਦਲ cheap jordans online ਤੇ ਡੇਰਾ ਸਿਰਸਾ ਵਿਚਾਲੇ ਸਮਝੌਤੇ ਲਈ ਬੀਜੇਪੀ ਲੀਡਰਾਂ ਨੇ ਅਹਿਮ ਰੋਲ ਅਦਾ ਕੀਤਾ ਹੈ,। ਕੇਂਦਰ ਵਿੱਚ ਬੀਜੇਪੀ ਦੀ ਸਰਕਾਰ ਹੈ,। ਇਸ ਲਈ ਡੇਰਾ ਸਿਰਸਾ ਨੇ ਅਸਲ ਵਿੱਚ ਬੀਜੇਪੀ ਨੂੰ ਖੁਸ਼ ਕਰਨ ਲਈ ਹੀ ਸ਼ਰੇਆਮ ਐਲਾਨ ਕੀਤਾ, ਪਰ ਕਸੂਤੇ ਫਸ ਗਏ ਬਾਦਲਕੇ।