• Home »
  • ਖਬਰਾਂ
  • » ਪੰਜਾਬ ਦੇ ਪਿੰਡਾਂ ‘ਚੋਂ ਬਣੂ ਸਰਕਾਰ

ਪੰਜਾਬ ਦੇ ਪਿੰਡਾਂ ‘ਚੋਂ ਬਣੂ ਸਰਕਾਰ

ਛਾਪਿਆਂਵਾਲੀ ‘ਚ ਹੋਈ 96 ਫੀਸਦੀ ਵੋਟਿੰਗ
-ਪੰਜਾਬੀਲੋਕ ਬਿਊਰੋ
ਪੰਜਾਬ ਵਿਧਾਨ ਸਭਾ ਚੋਣਾਂ 2017 ਲਈ 80 ਫੀਸਦੀ ਤੋਂ ਵੱਧ ਪੋਲਿੰਗ ਦੇ ਅਸਾਰ ਸਨ, ਪਰ ਕੁੱਲ 78.66 ਫੀਸਦੀ ਵੋਟਿੰਗ ਹੋਈ ਜੋ ਬੰਪਰ ਵੋਟਿੰਗ ਮੰਨੀ ਗਈ ਹੈ।  ਮਾਲਵੇ ਦਾ ਜ਼ਿਲਾ ਮਾਨਸਾ ਸਭ ਤੋਂ ਵੱਧ ਵੋਟਿੰਗ ਵਾਲਾ ਜ਼ਿਲਾ ਬਣਿਆ। ਮਾਨਸਾ ਜ਼ਿਲੇ ਵਿੱਚ ਕੁੱਲ 87.34 ਫੀਸਦ ਵੋਟਿੰਗ ਹੋਈ।  ਇੱਥੇ ਤਿੰਨ ਹਲਕੇ ਹਨ, ਮਾਨਸਾ, ਸਰਦੂਲਗੜ ਤੇ ਬੁਢਲਾਡਾ।  ਇਸ ਦੇ ਨਾਲ ਹੀ ਮਾਨਸਾ ਜ਼ਿਲੇ ਦਾ ਇੱਕ ਛੋਟਾ ਜਿਹਾ ਪਿੰਡ ਛਾਪਿਆਂਵਾਲੀ ‘ਚ ਸਭ ਤੋਂ ਵੱਧ ਰਿਕਾਰਡ ਵੋਟਿੰਗ 96% (95.33%) ਦਰਜ ਕੀਤੀ ਗਈ।  ਇੱਥੇ ਕੁੱਲ 815 ਵੋਟਾਂ ਵਿੱਚੋਂ 777 ਵੋਟਾਂ ਲੋਕਾਂ ਨੇ ਪਾਈਆਂ।  ਮਾਨਸਾ ਜ਼ਿਲੇ ਦੇ ਲੋਕਾਂ ਦੇ ਝੁਕਾਅ ਦੀ ਗੱਲ ਕਰੀਏ ਤਾਂ ਇਸ ਵਾਰ ਆਮ ਆਦਮੀ ਪਾਰਟੀ ਦੀ ਹਵਾ ਵਗਦੀ ਨਜ਼ਰ ਆਈ। ਪੰਜਾਬ ਦੇ ਪੇਂਡੂ ਵੋਟਰਾ ਨੇ ਇਸ ਵਾਰ ਖੁੱਲ ਕੇ ਵੋਟ ਪਾਈ।  ਦਿਹਾਤੀ ਖੇਤਰ ਦੇ ਲੋਕਾਂ ਨੇ ਕਈ ਥਾਈਂ 90 ਫੀਸਦੀ ਤੱਕ ਵੋਟਾਂ ਪਾਈਆਂ ਪਰ ਦੂਜੇ ਪਾਸੇ ਜਲੰਧਰ, ਅੰਮ੍ਰਿਤਸਰ ਤੇ ਲੁਧਿਆਣਾ ਸ਼ਹਿਰਾਂ ਦੇ ਕਈ ਹਲਕਿਆਂ ਵਿੱਚ ਵੋਟਾਂ ਦਾ ਭੁਗਤਾਨ 60 Cheap Jerseys ਫੀਸਦੀ ਦੇ ਨੇੜੇ ਹੀ ਰਿਹਾ।  ਇਸ ਲਈ ਮੰਨਿਆ ਜਾ ਰਿਹਾ ਹੈ ਕਿ ਪਿੰਡਾਂ ਦੀ ਵੋਟ ਹੀ ਅਗਲੀ ਸਰਕਾਰ ਤੈਅ ਕਰੇਗੀ।
ਸਿਆਸੀ ਮਾਹਿਰ ਅਧਿਐਨ ਕਰ ਰਹੇ ਹਨ ਕਿ ਪਿੰਡਾਂ ਦੀ ਵੋਟ ਆਖਰ ਕਿਸ ਦੇ ਹੱਕ ‘ਚ ਭੁਗਤੀ। Mogul  ਆਮ ਤੌਰ ‘ਤੇ ਜ਼ਿਆਦਾ ਪੇਂਡੂ ਵੋਟ ਅਕਾਲੀ ਦਲ ਦੇ ਹੱਕ ਵਿੱਚ ਭੁਗਤਦੀ ਹੈ ਤੇ ਸ਼ਹਿਰੀ ਕਾਂਗਰਸ ਵੱਲ ਝੁਕਾਅ ਰੱਖਦੀ ਹੈ।  ਇਸ ਵਾਰ ਆਮ ਆਦਮੀ ਪਾਰਟੀ ਨੇ ਪਿੰਡਾਂ ਤੱਕ ਪਹੁੰਚ ਕੀਤੀ ਹੈ।  ਪ੍ਰਾਪਤ ਵੇਰਵਿਆਂ ਮੁਤਾਬਕ ਮਾਲਵਾ ਤੇ ਸਰਹੱਦੀ ਖੇਤਰ ਦੇ ਜ਼ਿਲਿਆਂ ਵਿਚਲੇ ਵਿਧਾਨ ਸਭਾ ਹਲਕਿਆਂ ਵਿੱਚ ਵੋਟ ਪ੍ਰਤੀਸ਼ਤ 80 ਫੀਸਦੀ ਤੋਂ ਵੀ ਟੱਪ ਗਈ ਹੈ।  ਪੰਜਾਬ ਦੇ ਚਰਚਿਤ ਵਿਧਾਨ ਸਭਾ ਹਲਕਿਆਂ ਵਿੱਚੋਂ ਲੰਬੀ ਵਿੱਚ 78 ਫੀਸਦੀ ਵੋਟਾਂ ਪਈਆਂ ਜਦੋਂਕਿ ਜਲਾਲਾਬਾਦ ਵਿੱਚ 86 ਫੀਸਦੀ ਲੋਕਾਂ ਨੇ ਵੋਟਾਂ ਪਾਈਆਂ।  ਪਟਿਆਲਾ ਵਿਧਾਨ ਸਭਾ ਹਲਕੇ ਵਿੱਚ 67 ਫੀਸਦੀ ਲੋਕਾਂ ਨੇ ਹੀ ਵੋਟਾਂ ਪਾਈਆਂ।  ਬਠਿੰਡਾ ਜ਼ਿਲੇ ਦੇ ਮੌੜ ਮੰਡੀ ਹਲਕੇ ਵਿੱਚ ਜਿੱਥੇ ਚੋਣ ਪ੍ਰਚਾਰ ਦੌਰਾਨ ਬੰਬ ਧਮਾਕਾ ਹੋ ਗਿਆ ਸੀ ਵਿੱਚ ਵੀ ਵੋਟਰਾਂ ਦਾ ਉਤਸ਼ਾਹ ਮੱਠਾ ਨਹੀਂ ਪਿਆ।  ਇਸ ਹਲਕੇ ਦੇ 85 ਫੀਸਦੀ ਵੋਟਰਾਂ ਨੇ ਜਮਹੂਰੀ ਹੱਕ ਦਾ ਪ੍ਰਯੋਗ ਕੀਤਾ।  ਮਜੀਠਾ ਹਲਕੇ ਵਿੱਚ 68 ਫੀਸਦੀ ਵੋਟਾਂ ਪਈਆਂ।  ਅੰਮ੍ਰਿਤਸਰ ਦੱਖਣੀ ਹਲਕੇ ਵਿੱਚ ਸਭ ਤੋਂ ਘੱਟ 58 ਫੀਸਦੀ ਵੋਟਾਂ ਪਈਆਂ।  ਸੰਗਰੂਰ ਜ਼ਿਲੇ ਦੇ ਸਾਰੇ ਹਲਕਿਆਂ ਵਿੱਚ 80 ਫੀਸਦੀ ਤੋਂ ਜ਼ਿਆਦਾ ਮਤਦਾਨ ਹੋਇਆ।  ਪੰਜਾਬ ਦੇ ਮਾਨਸਾ ਜ਼ਿਲੇ ਵਿੱਚ ਸਭ ਤੋਂ ਜ਼ਿਆਦਾ 85 ਫੀਸਦੀ ਵੋਟਾਂ ਪਈਆਂ ਜਦੋਂਕਿ ਅੰਮ੍ਰਿਤਸਰ ਵਿੱਚ ਸਭ ਤੋਂ ਘੱਟ 67 ਫੀਸਦੀ ਮਤਦਾਨ ਹੋਇਆ।
ਸਮੁੱਚੇ ਪੰਜਾਬ ਵਿੱਚ ਵੋਟਾਂ ਦਾ ਭੁਗਤਾਨ ਦੇਖਿਆ ਜਾਵੇ ਤਾਂ ਸੰਗਰੂਰ ਵਿੱਚ 83 ਫੀਸਦੀ, ਫਾਜ਼ਿਲਕਾ ਵਿੱਚ 81 ਫੀਸਦੀ, ਫਿਰੋਜ਼ਪੁਰ ਵਿੱਚ 80 ਫੀਸਦੀ, ਫ਼ਰੀਦਕੋਟ ਵਿੱਚ 80 ਫੀਸਦੀ, ਬਰਨਾਲਾ ਵਿੱਚ 80 ਫੀਸਦੀ, ਬਠਿੰਡਾ ਵਿੱਚ 82 ਫੀਸਦੀ, ਮਾਨਸਾ ਵਿੱਚ 85 ਫੀਸਦੀ, ਫਤਿਹਗੜ ਸਾਹਿਬ ਵਿੱਚ 80 ਫੀਸਦੀ, ਮੁਹਾਲੀ ਵਿੱਚ 69 ਫੀਸਦੀ ਵੋਟਾਂ ਪਈਆਂ।  ਇਸ ਤੋਂ ਇਲਾਵਾ ਪਟਿਆਲਾ ਵਿੱਚ Fake Ray Bans 77 ਫੀਸਦੀ, ਮੁਕਤਸਰ ਵਿੱਚ 81 ਫੀਸਦੀ, ਲੁਧਿਆਣਾ ਵਿੱਚ ਫੀਸਦੀ 73, ਜਲੰਧਰ ਵਿੱਚ 72 ਫੀਸਦੀ, ਅੰਮ੍ਰਿਤਸਰ ਵਿੱਚ 67 ਫੀਸਦੀ, ਗੁਰਦਾਸਪੁਰ ਵਿੱਚ 72 ਫੀਸਦੀ, ਪਠਾਨਕੋਟ ਵਿੱਚ 77 ਫੀਸਦੀ, ਤਰਨਤਾਰਨ ਵਿੱਚ 74 ਫੀਸਦੀ, ਕਪੂਰਥਲਾ ਵਿੱਚ 74 ਫੀਸਦੀ, ਹੁਸ਼ਿਆਰਪੁਰ 72 ਫੀਸਦੀ, ਰੋਪੜ ਵਿੱਚ 75, ਮੋਗਾ ਵਿੱਚ 75 ਤੇ ਨਵਾਂਸ਼ਹਿਰ ਜ਼ਿਲੇ ਦੇ ਵਿਧਾਨ ਸਭਾ ਹਲਕਿਆਂ ਵਿੱਚ 77 ਫੀਸਦੀ ਵੋਟਾਂ ਪਈਆਂ।
ਸਿਆਸੀ ਮਾਹਿਰਾਂ ਨੂੰ ਵੀ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਆਖਰ ਕਿਸ ਪਾਰਟੀ ਦੀ ਵੋਟ ਸੁਸਤ ਰਹੀ ਹੈ।  ਆਮ ਆਦਮੀ ਪਾਰਟੀ ਦੇ ਆਉਣ ਨਾਲ ਸਿਆਸਤ ‘ਚ ਦਿਲਚਸਪੀ ਨਾ ਲੈਣ ਵਾਲਾ ਨੌਜਵਾਨ ਵਰਗ ਵੀ ਇਸ ਵਾਰ ਪੂਰੀ ਤਰਾਂ ਸਰਗਰਮ ਸੀ।  ਇਸ ਵਾਰ 18 ਤੋਂ 39 ਸਾਲ ਦੀ ਉਮਰ ਵਾਲੀ ਵੋਟ 52 ਫੀਸਦੀ ਸੀ।  ਪੋਲਿੰਗ ਬੂਥਾਂ ‘ਤੇ ਵੀ ਨੌਜਵਾਨਾਂ ਵਿੱਚ ਕਾਫੀ Baratas Replicas Ray Ban ਉਤਸ਼ਾਹ ਵੇਖਿਆ ਗਿਆ।  ਇਸ ਹਿਸਾਬ ਨਾਲ ਵੋਟਿੰਗ ਦਾ ਪ੍ਰਤੀਸ਼ਤ ਵਧਣਾ ਚਾਹੀਦਾ ਸੀ। ਕੁਝ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਡੇਰਾ ਸਿਰਸਾ ਦੀ ਹਮਾਇਤ ਲੈਣ ਤੇ ਬੇਅਦਬੀ ਕਾਂਡ ਕਰਕੇ ਅਕਾਲੀ ਦਲ ਦੀ ਵੋਟ ਨੇ ਥੋੜਾ ਘੱਟ ਉਤਸ਼ਾਹ ਵਿਖਾਇਆ।  ਇਸ ਲਈ ਇਹ ਨੁਕਾਸਨ ਅਕਾਲੀ ਦਲ ਨੂੰ ਹੀ ਹੋਏਗਾ।  ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਪੂਰੀ ਵੋਟ ਭੁਗਤੀ ਹੈ।
ਪੰਜਾਬ ਵਿਧਾਨ ਸਭਾ ਚੋਣਾਂ 2017 ਦੌਰਾਨ Cheap nfl Jerseys ਪੰਜਾਬ ਵਾਸੀਆਂ ਨੂੰ ਬਾਹਰਲੇ ਮੁਲਕਾਂ ਤੋਂ ਆਈਆਂ ਫੋਨ ਕਾਲਾਂ ਦਾ ਰਿਕਾਰਡ ਬਣਿਆ ਹੈ।  ਪੰਜਾਬ ਵਿੱਚ ਵਿੱਚ ਕੈਨੇਡਾ, ਅਮਰੀਕਾ, ਯੂ.ਕੇ., ਇਟਲੀ ਤੇ ਆਸਟ੍ਰੇਲੀਆ ਤੋਂ ਸਭ ਤੋਂ ਵੱਧ ਫੋਨ ਆਏ।  ਇਹਨਾਂ ਦੇਸ਼ਾਂ ‘ਚੋਂ ਸਭ ਤੋਂ ਵੱਧ ਪੰਜਾਬ ਫੋਨ ਕਰਨ ‘ਚ ਆਸਟ੍ਰੇਲੀਆ ਮੋਹਰੀ ਰਿਹਾ। ਦੇਸ਼ ਦੀਆਂ ਮੁੱਖ ਟੈਲੀਕਮਿਊਨੀਕੇਸ਼ਨ ਕੰਪਨੀਆਂ ਵੱਲੋਂ ਜਾਰੀ ਕੀਤੇ ਅੰਕੜੇ ਮੁਤਾਬਕ 4 ਫਰਵਰੀ ਤੋਂ ਪਹਿਲੇ ਹਫਤੇ ਵਿਦੇਸ਼ਾਂ ਤੋਂ ਪੰਜਾਬ ਵਾਸੀਆਂ ਨੂੰ 445 ਮਿਲੀਅਨ ਫੋਨ ਕਾਲਾਂ ਕੀਤੀਆਂ ਗਈਆਂ।  ਫੋਨ ਕਰਨ ਦਾ ਸਭ ਤੋਂ ਵੱਡਾ ਕਾਰਨ ਪੰਜਾਬ ਵਿਧਾਨ ਸਭਾ ਚੋਣਾਂ ਸਨ ਜਿਹਨਾਂ ਬਾਰੇ ਦੇਸ਼-ਵਿਦੇਸ਼ ਬੈਠਾ ਹਰ ਪੰਜਾਬੀ ਬਹੁਤ ਉਤਸੁਕ ਸੀ। ਹਾਸਲ ਜਾਣਕਾਰੀ ਮੁਤਾਬਕ ਬਾਹਰ ਵੱਸਦੇ ਪੰਜਾਬੀਆਂ ਨੇ ਵਾਰ-ਵਾਰ ਫੋਨ ਕਰਕੇ ਆਪਣੇ ਘਰਦਿਆਂ, ਦੋਸਤਾਂ, ਮਿੱਤਰਾਂ ਤੇ ਸਕੇ ਸਬੰਧੀਆਂ ਨੂੰ ਵੋਟ ਪਾਉਣ ਲਈ ਕਿਹਾ।  ਅੰਕੜਿਆਂ ਮੁਤਾਬਕ ਪੰਜਾਬ ਦੇ ਲੁਧਿਆਣਾ, ਬਠਿੰਡਾ ਤੇ ਜਲੰਧਰ ਜ਼ਿਲਿਆਂ ਵਿੱਚ ਲੋਕਾਂ ਨੂੰ ਸਭ ਤੋਂ ਵੱਧ ਵਿਦੇਸ਼ੀ ਕਾਲਾਂ ਪ੍ਰਾਪਤ ਹੋਈਆਂ।  ਬਿਨਾਂ ਸ਼ੱਕ ਪੰਜਾਬ ਦੀ ਇਹ ਚੋਣ ਕਈ ਪੱਖਾਂ ਤੋਂ ਇੱਕ ਯਾਦਗਾਰ Fake Oakleys ਚੋਣ ਬਣ ਗਈ ਹਾਲਾਂਕਿ ਨਤੀਜਾ ਆਉਣਾ ਹਾਲੇ ਬਾਕੀ ਹੈ।