• Home »
  • ਖਬਰਾਂ
  • » ਚੋਣਾਂ ਮਗਰੋਂ ਵੀ ਹਿੰਸਕ ਵਾਰਦਾਤਾਂ

ਚੋਣਾਂ ਮਗਰੋਂ ਵੀ ਹਿੰਸਕ ਵਾਰਦਾਤਾਂ

-ਪੰਜਾਬੀਲੋਕ ਬਿਊਰੋ
ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਮਗਰੋਂ ਵੀ ਹਿੰਸਾ ਦੀ pieces ਖਬਰ ਹੈ। ਹਲਕਾ NFL Jerseys Cheap ਤਰਨਤਾਰਨ ਅਧੀਨ ਆਉਂਦੇ ਪਿੰਡ ਪਲਾਸੌਰ ‘ਚ ਚੋਣਾ ਦੀ ਰੰਜਿਸ਼ ਨੂੰ ਲੈ ਕੇ ਗੋਲੀ ਚੱਲੀ,  ਇੱਕ ਭਰਾ ਦੀ ਮੌਤ fake ray bans ਹੋ ਗਈ ਦੂਜਾ ਭਰਾ ਜ਼ਖ਼ਮੀ ਹੋ ਗਿਆ।  ਇਹ ਵਾਰਦਾਤ ਦੋ ਅਕਾਲੀ ਧਿਰਾਂ ਵਿਚਾਲੇ ਹੋਈ ਹੈ।  ਪਰਿਵਾਰਕ ਮੈਂਬਰਾਂ ਅਨੁਸਾਰ ਹਮਲਾਵਰਾਂ ਦੀ ਗਿਣਤੀ 50 ਦੇ ਕਰੀਬ ਸੀ।  ਹਮਲਾਵਰਾਂ ਨੇ ਅੰਨੇਵਾਹ ਗੋਲੀਆਂ ਚਲਾਉਂਦੇ ਹੋਏ ਪੱਥਰਬਾਜ਼ੀ ਵੀ ਕੀਤੀ।
ਪਰਿਵਾਰਕ ਮੈਂਬਰਾਂ ਮੁਤਾਬਕ ਵੋਟਾਂ ਤੋਂ ਪਹਿਲਾਂ ਵੀ ਹਲਕਾ ਵਿਧਾਇਕ ਨੂੰ ਬੁਲਾਉਣ ਤੇ ਝਗੜਾ ਹੋਇਆ ਸੀ ਅਤੇ ਅੱਜ ਹਮਲਵਾਰਾਂ ਨੇ ਉਹਨਾਂ ਦੇ ਘਰ ‘ਤੇ ਹਮਲਾ ਕਰਕੇ ਗੋਲੀਆਂ ਚਲਾ ਦਿੱਤੀਆਂ ਜਿਸ ਵਿਚ ਸੁਰਜੀਤ ਸਿੰਘ ਦੀ ਮੌਤ ਹੋ ਗਈ ਅਤੇ ਜਸਵੰਤ ਸਿੰਘ ਜ਼ਖਮੀ ਹੈ।  ਘਟਨਾ ਦਾ ਪਤਾ ਲੱਗਦਿਆਂ ਹੀ ਸਥਾਨਕ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।  ਪੁਲਸ ਮੁਤਾਬਕ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਸ ਟੀਮਾਂ ਵਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ।
ਓਧਰ ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਖਬਰ ਹੈ ਕਿ ਇਥੇ ਵੋਟਿੰਗ ਦੇ ਖਤਮ ਹੁੰਦਿਆਂ ਹੀ ਸੁਰੱਖਿਆ ਦਾ ਪਹਿਰਾ ਵੀ ਨਾ ਦੇ ਬਰਾਬਰ ਦਿਖ ਰਿਹਾ ਹੈ।  ਚੋਣਾਂ ਨੂੰ ਮੁੱਖ ਰੱਖਦਿਆਂ ਸ਼ਹਿਰ ‘ਚ 7,000 ਤੋਂ ਜ਼ਿਆਦਾ ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਸੀ ਪਰ ਚੋਣਾਂ ਖਤਮ ਹੁੰਦਿਆਂ ਹੀ ਸਾਰੀ ਪੁਲਸ ਫੋਰਸ ਨੂੰ ਵਾਪਸ ਬੁਲਾ ਲਿਆ ਗਿਆ।  ਟ੍ਰੈਫਿਕ ਪੁਲਸ ਦੇ ਕਰਮਚਾਰੀ ਵੀ ਵਿਰਲੇ-ਵਿਰਲੇ ਹੀ ਦਿਖਾਈ ਦਿੱਤੇ, ਜਿਸ ਕਾਰਨ ਮੁੱਖ ਚੌਕਾਂ ਦੀ ਸੁਰੱਖਿਆ ਰੱਬ ਭਰੋਸੇ ਹੈ।  ਇਸ ਮਾਮਲੇ ਸੰਬੰਧੀ ਪੁਲਸ ਕੁਝ ਵੀ ਬੋਲਣ ਲਈ ਤਿਆਰ ਨਹੀਂ।