ਪੰਜਾਬ ‘ਚ ਚੋਣਾਂ ਦੌਰਾਨ ਹਿੰਸਾ

-ਪੰਜਾਬੀਲੋਕ ਬਿਊਰੋ
ਅੱਜ ਸਵੇਰੇ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਉਦੋਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਗੁਰਦੁਆਰੇ ਵਿੱਚ ਅਕਾਲੀ ਵਰਕਰਾਂ ਤੇ ਗ੍ਰੰਥੀ ਸਿੰਘ ਵਿਚਾਲੇ ਹੱਥੋਪਾਈ ਹੋ ਗਈ।  ਗ੍ਰੰਥੀ ਗੁਰਮੀਤ ਸਿੰਘ ਦਾ ਇਲਜ਼ਾਮ ਹੈ ਕਿ ਅਕਾਲੀ ਵਰਕਰਾਂ ਨੇ ਉਸ ਤੋਂ ਮਾਈਕ ਖੋਹ ਲਿਆ।
ਦੱਸਿਆ ਜਾ ਰਿਹਾ ਹੈ ਕਿ ਇਸ ਗ੍ਰੰਥੀ ਨੇ ਗੁਰਦੁਆਰੇ ਤੋਂ ਬਿਨਾ ਕਿਸੇ ਪਾਰਟੀ ਦੇ ਨਾਮ ਲਏ ਸੰਬੋਧਨ ਕੀਤਾ ਕਿ ਵੋਟ ਪਾਉਣ ਸਮੇਂ ਇਹ ਯਾਦ ਰੱਖਣਾ ਕਿ ਬੇਅਦਬੀ ਦੀਆਂ ਘਟਨਾਵਾਂ ਵਿੱਚ ਕਿਸੇ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।  ਇਸ ਦੌਰਾਨ ਅਕਾਲੀ ਵਰਕਰਾਂ ਨੇ ਗੁਰਦੁਆਰੇ ਪਹੁੰਚੇ ਤੇ ਗ੍ਰੰਥੀ ਨਾਲ ਹੱਥੋਪਾਈ ਕੀਤੀ।  ਗੁਰਦੁਆਰੇ ਵਿੱਚ ਮੌਜੂਦ ਮਹਿਲਾਵਾਂ ਨੇ ਗ੍ਰੰਥੀ ਨੂੰ ਬਚਾਇਆ। ਗ੍ਰੰਥੀ ਗੁਰਮੀਤ ਸਿੰਘ ਨੇ ਕਿਹਾ, “ਮੈਂ ਕਿਸੇ ਵੀ ਪਾਰਟੀ ਦਾ ਨਾਮ ਨਹੀਂ ਲਿਆ ਮੈਂ ਤਾਂ ਵੋਟਰਾਂ ਨੂੰ ਸਿਰਫ਼ ਇੰਨਾ ਹੀ ਕਿਹਾ ਸੀ ਕਿ ਸੂਬੇ ਵਿੱਚ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਨੂੰ ਨਾ ਭੁੱਲਣਾ।  ਉਹਨਾਂ ਕਿਹਾ ਕਿ ਮੈਂ ਤਾਂ ਸਿਰਫ਼ ਉਹ ਹੀ ਕਿਹਾ ਜਿਹੜੇ ਸਿੱਖ ਪ੍ਰਚਾਰਕ ਅਕਸਰ ਕਹਿੰਦੇ ਹਨ। ”ਕੋਟਧਰਮੂ ਦੇ ਐਸ.ਐਚ.ਓ. ਨੇ ਕਿਹਾ ਕਿ ਇਸ ਮਾਮਲੇ ਸਬੰਧੀ ਗੁਰਜੀਤ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ।  ਇਸ ਘਟਨਾ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਉਸ ਦੇ ਸੁਨੇਹੇ ਵਿੱਚ ਕੁਝ ਵੀ ਇਤਰਾਜ਼ਯੋਗ ਨਹੀਂ ਲੱਗਾ।

ਫਿਰੋਜ਼ਪੁਰ ਦੇ ਹਲਕਾ ਗੁਰੂ ਹਰਸਹਾਏੇ ਦੇ ਸਰਕਾਰੀ ਗਰਲਜ਼ ਸਕੂਲ ਦੇ ਪੋਲਿੰਗ ਬੂਥ ਦੇ ਬਾਹਰ ਫਾਇਰਿੰਗ ਹੋਈ ਹੈ। ਸੂਤਰਾਂ ਮੁਤਾਬਕ ਇੱਕ ਮੋਟਰਸਾਈਕਲ ਸਵਾਰ ਬੂਥ ‘ਤੇ ਆਇਆ ਤੇ ਉਸ ਨੇ ਫਾਇਰਿੰਗ ਕਰ ਦਿੱਤੀ।  ਉਸ ਨੇ ਦੋ ਰਾਊਂਡ ਫਾਇਰ ਕੀਤੇ ਤੇ ਫਰਾਰ ਹੋ ਗਿਆ। ਇਸ ਦਾ ਪਤਾ ਲੱਗਦੇ ਹੀ ਬੀ.ਐਸ.ਐਫ. ਤੇ ਪੁਲਿਸ ਦੀ ਟੀਮ ਮੌਕੇ ‘ਤੇ ਪੁੱਜ ਗਈ।  ਪੁਲਿਸ ਚੌਕਸੀ ਵਧਾ ਦਿੱਤੀ ਹੈ।
ਮੁਹਾਲੀ ਹਲਕੇ ਦੇ ਲੋਹਗੜ ਵਿੱਚ ਵੀ ਗੋਲੀਆਂ ਚੱਲਣ ਦੀ ਖਬਰ ਹੈ।
ਤਰਨਤਾਰਨ ‘ਚ ਵੀ ਪੋਲਿੰਗ ਬੂਥ ‘ਤੇ ਗੋਲੀ ਚੱਲੀ ਹੈ।  ਦੱਸਿਆ ਜਾ ਰਿਹਾ ਹੈ ਕਿ ਇੱਥੋਂ ਦੇ ਪਿੰਡ ਲੱਲੂ ਘੁੰਮਣ ‘ਚ ਅਣਪਛਾਤੇ ਵਿਅਕਤੀ ਵਲੋਂ ਪੋਲਿੰਗ ਬੂਥ ਦੇ ਨੇੜੇ ਗੋਲੀ ਚਲਾਈ ਗਈ ਅਤੇ ਇਸ ਤੋਂ ਬਾਅਦ ਉਹ ਫਰਾਰ ਹੋ ਗਿਆ।

ਫਰੀਦਕੋਟ ਦੇ ਹਲਕਾ ਕੋਟਕਪੂਰਾ ਦੇ ਪੁਰਾਣਾ ਸ਼ਹਿਰ ਦੇ ਵਾਰਡ ਨੰਬਰ 8 ‘ਚ ਅਕਾਲੀ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ Cheap Oakleys ਵਿਚਾਲੇ ਟਕਰਾਅ ਹੋ ਗਿਆ। ਅਕਾਲੀ ਵਰਕਰ ਗੁਰਵਿੰਦਰ ਸਿੰਘ ਘਿੰਦਾ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਬਾਹਰ ਖੜਾ ਸੀ।  ਇਸ ਦੌਰਾਨ fake ray bans ਆਮ ਆਦਮੀ ਪਾਰਟੀ ਦੇ ਵਰਕਰ ਕੁਝ ਵਿਅਕਤੀ ਹਥਿਆਰਾਂ ਨਾਲ ਲੈਸ ਹੋ ਕੇ ਆਏ। nfl jerseys cheap  ਉਹ ਉਸ ਦੇ ਭਰਾ ਨੂੰ ਚੁੱਕ ਕੇ ਲਿਜਾ ਰਹੇ ਸਨ।  ਇਸ ‘ਤੇ ਉਹਨਾਂ ਰੌਲਾ ਪਾ ਦਿੱਤਾ ਤੇ ਉਹ ਭੱਜ ਗਏ। ਉਹਨਾਂ ਕਿਹਾ ਕਿ ਜਾਂਦੇ-ਜਾਂਦੇ ‘ਆਪ’ ਵਰਕਰ ਉਹਨਾਂ ਨੂੰ ਜਾਨ cheap China Jerseys ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਉਹਨਾਂ ਦੇ ਟ੍ਰਾਂਸਪੋਰਟ ਦਾ ਦਫਤਰ ਦੀ ਤੋੜ ਭੰਨ ਕਰ ਗਏ।  ਇਸ ਮਾਮਲੇ ਸੰਬੰਧੀ ਡੀ.ਐਸ.ਪੀ. ਕੋਟਕਪੂਰਾ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਉਹ ਮੌਕੇ ‘ਤੇ ਪਹੁੰਚ ਗਏ ਤੇ ਜਾਂਚ ਸ਼ੁਰੂ ਕਰ ਦਿੱਤੀ।
ਹਲਕਾ ਫਿਲੌਰ ਦੇ ਪਿੰਡ ਨੰਗਲ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰੂਪ ਸਿੰਘ ਕੜਿਆਣਾ ਤੇ ਬਸਪਾ ਵਰਕਰਾਂ ਵਿੱਚ ਪੋਲਿੰਗ ਬੂਥ ‘ਤੇ ਤਿੱਖੀ ਬਹਿਸ ਹੋ ਗਈ।  ਇਸ ਬਾਰੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰੂਪ ਸਿੰਘ ਕੜਿਆਣਾ ਨੇ ਕਿਹਾ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਪੋਲਿੰਗ ਬੂਥਾਂ ‘ਤੇ ਬੈਠੇ ਬਸਪਾ ਵਰਕਰ ਵੋਟਰਾਂ ਨੂੰ ਵੋਟ ਕਰਨ ਲਈ Cheap nfl Jerseys ਉਕਸਾ ਰਹੇ ਹਨ।  ਉਹ ਸਹੁੰ ਦੇ ਕੇ ਬਸਪਾ ਨੂੰ ਵੋਟ ਕਰਨ ਲਈ ਆਖ ਰਹੇ ਹਨ।  ਇਸ ਦੌਰਾਨ ਜਦੋਂ ਉਹ ਬੂਥ ‘ਤੇ ਪਹੁੰਚੇ ਤਾਂ ਬਸਪਾ ਵਰਕਰਾਂ ਨੇ ਉਹਨਾਂ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤਾ।  ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਤਿੱਖੀ ਨੋਕ ਝੋਕ ਹੋ ਗਈ।  ‘ਆਪ’ ਆਗੂ ਨੇ ਬਸਪਾ ਵਰਕਰਾਂ ‘ਤੇ ਸ਼ਰਾਬ ਪੀਣ ਦੇ ਦੋਸ਼ ਲਾਏ ਹਨ।  ਕੜਿਆਣਾ ਦਾ ਕਹਿਣਾ ਹੈ ਕਿ ਉਹਨਾਂ ਇਸ ਸਬੰਧੀ ਐਸ.ਡੀ.ਐਮ. ਨੂੰ ਕੀਤੀ ਸ਼ਿਕਾਇਤ ਕਰ ਦਿੱਤੀ ਹੈ।  ਮਾਮਲਾ ਗਰਮਾਉਂਦੇ ਹੋਏ ਸੁਰੱਖਿਆ ‘