ਪੰਜਾਬ ਚੋਣ ਸਰਗਰਮੀਆਂ

-ਪੰਜਾਬੀਲੋਕ ਬਿਊਰੋ
ਅਗਲੇ ਪੰਜ ਸਾਲ ਪੰਜਾਬ ‘ਤੇ ਕੌਣ ਕਰੂ ਸਰਦਾਰੀ ਅੱਜ ਈ ਵੀ ਐਮਜ਼ ‘ਚ ਬੰਦ ਹੋ ਗਿਆ ਹੈ।
ਕੁੱਲ 1 ਕਰੋੜ 98 ਲੱਖ ਵੋਟਰਾਂ, 1 ਕਰੋੜ 5 ਲੱਖ ਮਰਦ ਤੇ 93 ਲੱਖ 80 ਹਜ਼ਾਰ ਮਹਿਲਾਵਾਂ, ਜਿਹਨਾਂ ਵਿੱਚ 6 ਲੱਖ ਪਹਿਲੀ ਵਾਰ ਵੋਟ ਪਾ ਰਹੇ ਨੇ, 380 ਟਰਾਂਸਜੈਂਡਰ, 281 ਐਨ ਆਰ ਆਈ 1145 ਉਮੀਦਵਾਰਾਂ ਦਾ ਸਿਆਸੀ ਭਵਿੱਖ ਤੈਅ ਕਰਨਗੇ।
ਸੂਬੇ ਵਿੱਚ ਪੇਡ ਹਾਲੀਡੇਅ ਐਲਾਨੀ ਗਈ ਹੈ, ਸ਼ਾਪਿੰਗ ਮਾਲਜ਼, ਇੰਡਸਟਰੀ, ਸਭ ਕੁਝ ਬੰਦ ਰਹੇਗਾ। ਜੇ ਵੋਟਰ ਆਈ ਕਾਰਡ ਨਹੀਂ ਤਾਂ ਅਧਾਰ ਕਾਰਡ, ਪਾਸਪੋਰਟ, ਡਰਾਈਵਿੰਗ ਲਸੰਸ, ਪੈਨ ਕਾਰਡ, ਸਰਕਾਰੀ ਨੌਕਰੀ ਦਾ ਆਈ ਕਾਰਡ, ਸਰਕਾਰੀ ਬੈਂਕ ਦੀ ਫੋਟੋ ਵਾਲੀ ਪਾਸਬੁੱਕ, ਮਨਰੇਗਾ ਕਾਰਡ, ਹੈਲਥ ਬੀਮਾ ਯੋਜਨਾ ਵਾਲਾ ਸਮਾਰਟ ਕਾਰਡ, ਪੈਨਸ਼ਨ ਦੇ ਕਾਗਜ਼ਾਤ ਦਿਖਾ ਕੇ ਵੀ ਵੋਟ ਪਾਈ ਜਾ ਸਕਦੀ ਹੈ।
ਚੋਣ ਜ਼ਾਬਤਾ ਲੱਗਣ ਤੋਂ ਕੱਲ ਤੱਕ ਸ਼ਰਾਬ, ਡਰੱਗ, ਤੇ ਕੈਸ਼ ਨਾਲ 400 ਬੰਦੇ ਗ੍ਰਿਫਤਾਰ ਕੀਤੇ cheap China Jerseys ਗਏ, 4200 ਨੂੰ ਹਿਰਾਸਤ de ਵਿੱਚ ਲਿਆ ਜਾ ਚੁੱਕਿਆ ਸੀ।
ਕੁੱਲ 1 ਲੱਖ ਜਵਾਨ ਤੇ ਪੈਰਾਮਿਲਟਰੀ ਫੋਰਸ ਤੇ 2 ਲੱਖ 7 ਹਜ਼ਾਰ ਸਰਕਾਰੀ ਮੁਲਾਜ਼ਮ ਚੋਣ ਡਿਊਟੀ ‘ਤੇ ਹਨ।
ਬੇਸ਼ੱਕ ਚੋਣ ਕਮਿਸ਼ਨ ਵਲੋਂ ਪੂਰੀ ਸਖਤੀ ਦੇ ਦਾਅਵੇ ਕੀਤੇ ਗਏ ਨੇ, ਪਰ ਹਾਕਮੀ ਧਿਰ ਵਲੋਂ ਸ਼ਰਾਬ ਤੇ ਪੈਸੇ ਵੰਡਣ ਦੀ ਹਨੇਰੀ ਲਿਆਂਦੀ ਪਈ ਸੀ, ਕਈ ਥਾਈਂ ਹੋਈਆਂ ਹਿੰਸਕ ਝੜਪਾਂ ਇਸ ਦਾ ਸਬੂਤ ਨੇ।
ਰਾਮਪੁਰਾ ਫੂਲ ਵਿੱਚ ਸਿਕੰਦਰ ਸਿੰਘ ਮਲੂਕਾ ਦੇ ਸਾਥੀਆਂ ‘ਤੇ ਸ਼ਰਾਬ ਤੇ ਪੈਸੇ ਵੰਡਣ ਦੇ ਦੋਸ਼ ਲੱਗੇ, ਆਮ ਆਦਮੀ ਪਾਰਟੀ ਦੇ ਕਾਰਕੁੰਨਾਂ ਨਾਲ ਅਕਾਲੀਆਂ ਦੀ ਝੜਪ ਹੋਈ, ਆਪ ਦੇ ਕਾਰਕੁੰਨ Cheap Oakleys ਰਾਬਿਨ ਬਰਾੜ ਨੂੰ ਕੁੱਟਿਆ ਮਾਰਿਆ ਗਿਆ ਤੇ ਗੋਲੀ ਮਾਰ ਦਿੱਤੀ ਗਈ,. ਦੋਸ਼ ਮਲੂਕਾ ਦੇ ਕਰੀਬੀ ਰੌਕੀ ‘ਤੇ ਲੱਗੇ ਨੇ, ਆਪਕਿਆਂ ਨੇ ਦੋਸ਼ ਲਾਇਆ ਹੈ ਕਿ ਪੁਲਿਸ ਅਕਾਲੀਆਂ ਦਾ ਪੱਖ ਪੂਰ ਰਹੀ ਹੈ, ਪਰ ਅਕਾਲੀ ਵੀ ਇਹੀ ਗੱਲ ਕਹਿ ਰਹੇ ਨੇ ਕਿ ਪੁਲਿਸ ਤਾਂ ਆਮ ਆਦਮੀ ਪਾਰਟੀ ਦਾ ਪੱਖ ਪੂਰ ਰਹੀ ਹੈ। ਰੌਕੀ ਨੇ ਇਲਜ਼ਾਮ ਲਾਇਆ ਕਿ ਆਪ ਕਾਰਕੁੰਨਾਂ ਨੇ ਉਸ ਦੇ ਘਰ ‘ਤੇ ਪਰਸੋਂ ਰਾਤ ਸਾਢੇ 12 ਵਜੇ ਕਰੀਬ ਦੇ ਪਥਰਾਅ ਕੀਤਾ, ਇਕ ਦਰਜਨ ਦੇ ਕਰੀਬ ਫਾਇਰ ਕੀਤੇ, ਪੁਲਿਸ ਸੱਦੀ ਪਰ ਪੁਲਿਸ ਨਾ ਆਈ, ਫੇਰ ਥਾਣਾ ਰਾਮਪੁਰਾ ਦਾ ਮੁਖੀ ਆਇਆ, ਮੈਨੂੰ ਘਰੋਂ ਬਾਹਰ ਸੱਦਿਆ, ਤਾਂ ਬਾਹਰ ਪੱਥਰ, ਗੋਲੀਆਂ ਦੇ ਖੋਲ, ਪ੍ਰੈਸ਼ਰ ਕੁੱਕਰ ਖਿਲਰਿਆ ਪਿਆ ਸੀ, ਰੌਕੀ ਨੇ ਕਿਹਾ ਕਿ ਥਾਣਾ ਮੁਖੀ ਮੈਨੂੰ ਗੱਡੀ ‘ਚ ਬਿਠਾ ਕੇ ਮੇਰੇ ਫਾਰਮ ਹਾਊਸ ਤੇ ਲੈ ਗਿਆ, ਓਥੇ ਰਾਬਿਨ ਜ਼ਖਮੀ ਪਿਆ ਸੀ, ਪੁਲਿਸ ਮੈਨੂੰ ਡੀ ਐਸ ਪੀ ਫੂਲ ਕੋਲ ਲੈ ਗਈ ਤੇ ਡੀ ਐਸ ਪੀ ਨੇ ਮੇਰੇ ਤੇ Cheap Ray Bans ਦਬਾਅ ਪਾਇਆ ਤੇ ਧਮਕਾਇਆ ਕਿ ਮੈਂ ਆਪ ਉਮੀਦਵਾਰ ਦੇ ਹੱਕ ਵਿੱਚ ਖੜਾ ਹੋਵਾਂ, ਇਨਕਾਰ ਕਰਨ cheap nfl jerseys ‘ਤੇ ਮੈਨੂੰ ਪਿੰਡ ਦੀ ਚੌਕੀ ‘ਚ ਬੰਦ ਕਰ ਦਿੱਤਾ, ਸਵੇਰੇ ਛੱਡਿਆ..।
ਇਹ ਅਕਾਲੀ ਮੰਤਰੀ ਦਾ ਕਰੀਬੀ ਕਹਿ ਰਿਹਾ ਹੈ..
ਓਧਰ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਭਾਵੇਂ ਸੀ ਬੀ ਆਈ ਜਾਂਚ ਕਰਵਾ ਲਓ, ਅਕਾਲੀਆਂ ਨੇ ਸ਼ਰਾਬ ਵੀ ਵੰਡੀ, ਪੈਸੇ ਵੀ ਵੰਡੇ Cheap Jerseys ਤੇ ਉਹਨਾਂ ਦੇ ਕਾਰਕੁੰਨਾਂ ਦੀ ਕੁੱਟਮਾਰ ਵੀ ਕੀਤੀ ਤੇ ਗੋਲ਼ੀਆਂ ਵੀ ਚਲਾਈਆਂ।
ਓਧਰ ਰੋਪੜ ਦੇ ਪਿੰਡ ਹਵੇਲੀ ਵਿੱਚ ਕੱਲ ਸ਼ਾਮ ਵੇਲੇ ਬਾਦਲ ਦਲ ਦੇ ਐਸ ਸੀ ਵਿੰਗ ਦੇ ਜ਼ਿਲਾ ਪ੍ਰਧਾਨ ਸ਼ੈਲੀ ਡੋਰ ਟੂ ਡੋਰ ਕੰਪੇਨ ਚਲਾ ਰਹੇ ਸਨ ਤਾਂ ਆਪ ਸਮਰਥਕ ਨੇ ਇਸ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ, ਜਿਸ ‘ਤੇ ਅਕਾਲੀ ਨੇਤਾ ਭੜਕ ਪਿਆ ਤੇ ਆਪ ਸਮਰਥਕ ਦੀ ਕੁੱਟਮਾਰ ਕਰ ਦਿੱਤੀ। ਜਦ ਮਾਮਲਾ ਪੁਲਿਸ ਕੋਲ ਗਿਆ ਤਾਂ ਅਕਾਲੀ ਨੇਤਾ ਨੇ ਉਲਟਾ ਆਪ ਸਮਰਥਕਾਂ ‘ਤੇ ਹਮਲਾ ਕਰਨ ਦਾ ਦੋਸ਼ ਲਾਇਆ।
ਕੱਲ ਸਾਰਾ ਦਿਨ ਲੀਡਰ ਲੋਕ ਤੇ ਉਹਨਾਂ ਦੇ ਪਰਿਵਾਰਕ ਜੀਅ ਮੰਦਰਾਂ, ਗੁਰਦੁਆਰਿਆਂ ਵਿੱਚ ਅਰਜੋਈਆਂ ਕਰਦੇ ਦੇਖੇ ਗਏ। ਬੀਬਾ ਹਰਸਿਮਰਤ ਕੌਰ ਬਾਦਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਗਈ ਤੇ ਕੈਪਟਨ ਅਮਰਿੰਦਰ ਸਿੰਘ ਦੇ ਭਰਾਤਾ ਸ੍ਰੀ ਮਾਲਵਿੰਦਰ ਸਿੰਘ ਨੇ ਗੁਰਦੁਆਰਾ ਨਾਨਕਸਰ ਵਿਖੇ ਭਰਾ ਦੀ ਜਿੱਤ ਲਈ ਜੋਦੜੀਆਂ ਕੀਤੀਆਂ।
ਅੱਜ ਪੋਲਿੰਗ ਲਈ ਸਰਹੱਦੀ ਏਰੀਏ ਦੇ ਉਹਨਾਂ ਪਿੰਡਾਂ ਵਿੱਚ ਵੀ ਬੂਥ ਲੱਗੇ ਨੇ, ਜਿਥੇ ਸੰਚਾਰ ਦਾ ਕੋਈ ਸਾਧਨ ਨਹੀਂ, ਫਾਜ਼ਿਲਕਾ ਸੈਕਟਰ ਦੇ ਪਾਕਿਸਤਾਨ ਦੀ ਸਰਹੱਦ ਨਾਲ ਤਿੰਨ ਪਾਸਿਆਂ ਤੋਂ ਲੱਗਦੇ ਪਿੰਡ ਮੁਹਾਰ ਜਮਸ਼ੇਰ ਵਿੱਚ ਕਿਸੇ ਵੀ ਮੋਬਾਇਲ ਕੰਪਨੀ ਦੀ ਰੇਂਜ ਨਹੀਂ ਤੇ ਨਾ ਹੀ ਲੈਂਡਲਾਈਨ ਫੋਨ ਹੈ, ਕਿਸੇ ਨਾਲ ਗੱਲ ਕਰਨ ਲਈ ਸੱਤ ਕਿਲੋਮੀਟਰ ਸ਼ਹਿਰ ਵੱਲ ਨੂੰ ਆਉਣਾ ਪੈਂਦਾ ਹੈ। ਪਿੰਡ ਦੀ ਅਬਾਦੀ 550 ਹੈ। ਕੋਲ ਹੀ ਵਸਦੇ ਪਿੰਡ ਮੁਹਾਰ ਖੀਵਾ ਤੇ ਮੁਹਾਰ ਸੋਨਾ ਵਿੱਚ ਵੀ ਸੰਚਾਰ ਸਾਧਨ ਨਹੀਂ।
ਗੁਰਦਾਸਪੁਰ ਦੇ ਪੰਜ ਪਿੰਡ ਤੂਰ, ਚੇਵੇ, ਮੱਮੀ ਚੱਕ ਰੰਗਾ, ਭਰਿਆਲ, ਕੁੱਕਰ ਤੇ ਪਠਾਨਕੋਟ ਦੇ ਦੋ ਪਿੰਡ ਲਸਿਆਣਾ ਤੇ ਕਜਲੇ ਦੀ ਵੋਟ ਲੱਗਭਗ 1500 ਹੈ, ਇਹ ਪਿੰਡ ਅਜ਼ਾਦੀ ਦੇ 69 ਸਾਲ ਬਾਅਦ ਵੀ ਰਾਵੀ ਉਤਲੇ ਪੁਲ ਨੂੰ ਤਰਸ ਰਹੇ ਨੇ, ਬਰਾਤ ਦੇ ਮੌਸਮ ਤੋਂ ਲੈ ਕੇ ਪੰਜ ਮਹੀਨੇ ਤੱਕ ਦੇਸ਼ ਨਾਲੋਂ ਕੱਟੇ ਜਾਂਦੇ ਨੇ , ਬਾਕੀ ਸਮਾਂ ਪੈਂਟੂਨ ਪੁਲ ਦੇ ਆਸਰੇ ਹੀ ਆਵਾਜਾਈ ਹੁੰਦੀ ਹੈ। ਕੱਲ ਜਦ ਪੋਲਿੰਗ ਸਟਾਫ ਇਸ ਇਲਾਕੇ ਵਿੱਚ ਡਿਊਟੀ ਲਈ ਜਾ ਰਿਹਾ ਸੀ ਤਾਂ ਆਰਜੀ ਪੁਲ ਦਾ ਇਕ ਫੱਟਾ ਖਿਸਕ ਗਿਆ, ਗੱਡੀ ਰੋਕ ਕੇ ਪਹਿਲਾਂ ਫੱਟਾ ਠੀਕ ਕੀਤਾ ਗਿਆ, ਫੇਰ ਸਟਾਫ  ਅੱਗੇ ਵਧਿਆ। ਇਕ ਬੂਥ ‘ਤੇ ਪੁੱਜਣ ਲਈ ਸੰਘਰਸ਼ ਜਿਵੇਂ ਜੰਗ ਹੋਵੇ, ਤਾਂ ਅਜਿਹੀ ਸਥਿਤੀ ਵਿੱਚ ਜਨਤਾ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਚੋਣ ਅਮਲਾ ਤੇ ਸੁਰੱਖਿਆ ਅਮਲਾ ਜਾਨ ਤਲੀ ਤੇ ਰੱਖ ਕੇ ਬੂਥ ਲਾਉਣ ਆਇਾ ਹੈ, ਤਾਂ ਉਹ ਵੋਟ ਜ਼ਰੂਰ ਪਾਉਣ, ਪਰ ਲੋਕਾਂ ਵਿੱਚ ਨਿਰਾਸ਼ਾ ਹੈ ਕਿ ਕਦੇ ਵੀ ਉਹਨਾਂ ਦੀ ਇਕੋ ਇਕ ਮੰਗ ਕਿ ਪੁਲ ਬਣੇ, ਇਸ ਵੱਲ ਕਿਸੇ ਨੇ ਧਿਆਨ ਨਾ ਦਿੱਤਾ। ਜਿਹੜੇ ਲੋਕ ਵੋਟ ਪਾਉਣਗੇ, ਉਹ ਪੁਲ ਦੀ ਡਿਮਾਂਡ ਕਰਦੇ ਹੋਏ ਹੀ ਪਾਉਣਗੇ।