• Home »
  • ਖਬਰਾਂ
  • » ਗਿਆਨੀ ਗੁਰਮੁਖ ਸਿੰਘ ਦਾ ਬਾਦਲਕਿਆਂ ‘ਤੇ ਸ਼ਬਦੀ ਹਮਲਾ

ਗਿਆਨੀ ਗੁਰਮੁਖ ਸਿੰਘ ਦਾ ਬਾਦਲਕਿਆਂ ‘ਤੇ ਸ਼ਬਦੀ ਹਮਲਾ

ਕਿਹਾ-ਕਿਰਦਾਰ ਹਾਰ ਗਏ ਬਾਦਲ
-ਪੰਜਾਬੀਲੋਕ ਬਿਊਰੋ
ਅਕਾਲੀ ਦਲ ਨੂੰ ਡੇਰਾ ਸਿਰਸਾ ਦੀ ਹਮਾਇਤ ਚੋਣਾਂ ਵਿੱਚ ਤਾਂ ਭਾਵੇਂ ਕੁਝ ਲਾਹਾ ਦੇ ਦੇਵੇ ਪਰ ਉਸ ਲਈ ਵੱਡੀ ਚੁਣੌਤੀ ਖੜੀ ਹੋ ਗਈ ਹੈ।  ਅਕਾਲੀ ਦਲ ਦੀਆਂ ਹਮਾਇਤੀ ਕਹੀਆਂ 14:03:15 ਜਾਣ ਵਾਲੀਆਂ ਧਾਰਮਿਕ ਸ਼ਖ਼ਸੀਅਤਾਂ ਵੀ ਹੁਣ ਖੁੱਲ ਕੇ ਬੋਲਣ ਲੱਗ ਪਈਆਂ ਹਨ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੇ ਅਕਾਲੀ ਦਲ ‘ਤੇ ਵੱਡਾ ਹਮਲਾ ਬੋਲਿਆ ਹੈ।  ਉਹਨਾਂ ਕਿਹਾ ਕਿ ਚੋਣਾਂ ਦੇ ਨਤੀਜੇ ਭਾਵੇਂ cheap jerseys ਕੁਝ ਵੀ ਹੋਣ ਪਰ ਸੁਖਬੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਆਪਣਾ ਕਿਰਦਾਰ ਹਾਰ ਗਏ ਹਨ। ਜਥੇਦਾਰ ਕਿਹਾ ਕਿ ਉਹ ਅਕਾਲੀ ਦਲ ਦੇ ਨਹੀਂ ਪੰਥ ਦੇ ਜਥੇਦਾਰ ਹਨ।  ਇਸ ਲਈ ਪੰਥ ਜੋ ਕਹੇਗਾ, ਉਹ ਹੀ ਕੀਤਾ ਜਾਏਗਾ।  ਉਹਨਾਂ ਕਿਹਾ ਕਿ ਸ਼੍ਰੋਮਣੀ Cheap nba Jerseys ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਵੀ ਇਸ ਫੈਸਲੇ ਤੋਂ ਕਾਫੀ ਦੁਖੀ ਹਨ।  ਉਹਨਾਂ ਕਿਹਾ ਕਿ ਸਿਰਸਾ ਵਾਲਿਆਂ ਅਕਾਲੀ ਦਲ ਨੂੰ ਕੋਈ ਵੋਟ ਨਹੀਂ ਪਾਉਣੀ।  ਇਸ ਲਈ ਅਕਾਲੀ ਦਲ ਚੋਣਾਂ ਦੇ ਨਾਲ-ਨਾਲ ਕਿਰਦਾਰ ਵੀ ਹਾਰ ਗਿਆ ਹੈ।  ਉਹਨਾਂ ਕਿਹਾ ਕਿ cheap nba jerseys ਡੇਰੇ ਨੇ ਅਕਾਲੀ ਦਲ ਨੂੰ ਪੈਰਾਂ ਵਿੱਚ ਰੋਲਣ ਲਈ ਇਹ ਫੈਸਲਾ ਲਿਆ।  ਹੁਣ ਡੇਰੇ ਦੀ ਵੋਟ ਵੀ ਅਕਾਲੀ ਦਲ ਨੂੰ ਪੈਣੀ ਤੇ ਸਿੱਖ ਵੋਟ ਵੀ ਦੂਰ ਚਲੀ ਗਈ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਪੰਥ ਨੂੰ ਛੱਡ ਕੇ ਨਿਖੱਟੂ ਦੀ ਸ਼ਰਨ ਵਿੱਚ ਚਲਾ ਗਿਆ ਹੈ।  ਉਹਨਾਂ ਕਿਹਾ ਕਿ ਉਹ ਅੱਜ ਵੀ 2007 ਵਾਲੇ ਹੁਕਮਨਾਮੇ ਨਾਲ ਖੜੇ ਹਨ।  ਅਕਾਲ ਤਖ਼ਤ ਦੇ ਜਥੇਦਾਰ ਜੋ ਵੀ ਫੈਸਲਾ ਲੈਂਦੇ ਹਨ, ਉਹ ਉਹਨਾਂ ਦੇ ਨਾਲ ਹਨ।