• Home »
  • ਖਬਰਾਂ
  • » ਬਾਦਲਕਿਆਂ ਲਈ ਡੇਰਾ ਵੱਡਾ ਕਿ ਅਕਾਲ ਤਖਤ ਦੀ ਮਰਿਆਦਾ??

ਬਾਦਲਕਿਆਂ ਲਈ ਡੇਰਾ ਵੱਡਾ ਕਿ ਅਕਾਲ ਤਖਤ ਦੀ ਮਰਿਆਦਾ??

ਨਾਮਧਾਰੀ ਵੀ ਬਾਦਲਕਿਆਂ ਦੀ ਹਮਾਇਤ ਤੇ
-ਪੰਜਾਬੀਲੋਕ ਬਿਊਰੋ
ਪੰਜਾਬ ਵਿੱਚ ਲਗਾਤਾਰ ਤੀਜੀ ਵਾਰ wholesale nfl jerseys ਜਿੱਤ ਹਾਸਲ ਕਰਨ ਖਾਤਰ ਡੇਰਾ ਸਿਰਸਾ ਦੀ ਹਮਾਇਤ ਲੈ ਕੇ ਅਕਾਲੀ ਦਲ ਬਾਦਲ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ। ਸਵਾਲ ਹੋ ਰਹੇ ਨੇ ਕਿ ਪੰਥਕ ਧਿਰ ਅਖਵਾਉਣ ਵਾਲੇ ਅਕਾਲੀ ਦਲ Kremalı ਨੂੰ ਕੀ ਸਿੱਖਾਂ ਦੀ ਸਰਬਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕੋਈ ਪਰਵਾਹ ਨਹੀਂ?  ਸ੍ਰੀ ਅਕਾਲ ਤਖ਼ਤ ਸਾਹਿਬ ਸਹਿਬ ਨੇ ਸਿੱਖ ਸੰਗਤ ਨੂੰ ਡੇਰੇ ਜਾਂ ਉਸ ਦੇ ਕਿਸੇ ਹਮਾਇਤੀ ਨਾਲ ਕੋਈ ਵੀ ਨਾਤਾ ਨਾ ਰੱਖਣ ਦਾ ਹੁਕਮ ਜਾਰੀ ਕੀਤਾ ਹੋਇਆ ਹੈ।
ਇਸ ਤੋਂ ਪਹਿਲਾਂ ਹੀ ਸਰਬੱਤ ਖਾਲਸਾ ਵੱਲੋਂ ਨਵੰਬਰ 2015 ਵਿੱਚ ਥਾਪੇ ਗਏ ਤਖਤਾਂ ਦੇ ਜਥੇਦਾਰਾਂ ਵੱਲੋਂ ਡੇਰਾ Wholesale Jerseys ਸਿਰਸਾ ਮੁਖੀ ਦੀ ਸ਼ਰਨ ਵਿੱਚ ਪਹੁੰਚੇ ਸਿਆਸੀ ਆਗੂਆਂ ਦਾ ਮੁਕੰਮਲ ਬਾਈਕਾਟ ਕਰਨ ਦਾ ਸੱਦਾ ਦਿੱਤਾ cheap football jerseys china ਹੋਇਆ ਹੈ।  ਇਸ ਬਾਰੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਵੱਲੋਂ ਸਿੱਖ ਸੰਗਤ ਦੇ ਨਾਂ ਵੀਡੀਓ ਜਾਰੀ ਕੀਤਾ ਗਿਆ ਸੀ।  ਇਸ ਵਿੱਚ ਡੇਰਾ ਸਿਰਸਾ ਪੁੱਜਣ ਵਾਲੇ ਅਕਾਲੀ ਉਮੀਦਵਾਰਾਂ ਸਮੇਤ ਹਰ ਪਾਰਟੀ ਨਾਲ ਸਬੰਧਤ ਜਿੰਨੇ ਵੀ ਆਗੂ ਡੇਰਾ ਮੁਖੀ ਕੋਲ ਪਹੁੰਚੇ ਹਨ, ਉਹਨਾਂ ਸਭ ਦਾ ਮੁਕੰਮਲ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ।
ਦੱਸ ਦੇਈਏ ਕਿ 2007 ਵਿੱਚ ਡੇਰਾ ਸਿਰਸਾ ਮੁਖੀ ਵੱਲੋਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚ ਕੇ ਅੰਮ੍ਰਿਤਪਾਨ ਕਰਵਾਉਣ ਦੀ ਤਰਜ਼ ‘ਤੇ ਲੋਕਾਂ ਨੂੰ ਜਾਮ-ਏ-ਇੰਸਾਂ ਨਾਮੀ ਸ਼ਰਬਤ ਪਿਲਾਏ ਜਾਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਡੇਰਾ ਸਿਰਸਾ ਮੁਖੀ ਤੇ ਉਸ ਦੇ ਪੈਰੋਕਾਰਾਂ ਦਾ ਸਮਾਜਿਕ ਬਾਈਕਾਟ ਕਰਨ ਦਾ ਹੁਕਮਨਾਮਾ ਸਿੱਖ ਸੰਗਤ Cheap Ray Bans ਨੂੰ ਜਾਰੀ ਹੋਇਆ ਸੀ। ਉਸ ਵੇਲੇ ਸਿੱਖ ਸੰਗਤ ਤੇ ਡੇਰਾ ਮੁਖੀ ਦਰਮਿਆਨ ਚੱਲੇ ਸੰਘਰਸ਼ ਵਿੱਚ ਚਾਰ ਸਿੱਖ ਵੀ ਸ਼ਹੀਦ ਹੋਏ ਸਨ।  ਦਾਦੂਵਾਲ ਨੇ ਕਿਹਾ ਕਿ ਬਾਈਕਾਟ ਵਾਲਾ ਹੁਕਮਨਾਮਾ ਅੱਜ ਵੀ ਲਾਗੂ ਹੈ।  ਇਹਨਾਂ ਆਗੂਆਂ ਨੇ ਚੰਦ ਵੋਟਾਂ ਦੀ ਖਾਤਰ ਡੇਰੇ ਪਹੁੰਚ ਕੇ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਉਲੰਘਣਾ ਕੀਤੀ ਹੈ।<br cheap nfl jerseys />
ਅੱਜ ਨਾਮਧਾਰੀ ਸੰਪ੍ਰਦਾ ਨੇ ਵੀ ਅਕਾਲੀ-ਬੀਜੇਪੀ ਗੱਠਜੋੜ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।  ਹਾਲਾਂਕਿ ਨਾਮਧਾਰੀ ਸੰਪ੍ਰਦਾ ਦੇ ਵੀ ਦੋ ਗਰੁੱਪ ਹਨ।  ਇਹ ਸਮਰਥਨ ਠਾਕੁਰ ਉਦੇ ਸਿੰਘ ਦੇ ਗਰੁੱਪ ਵੱਲੋਂ ਕੀਤਾ ਗਿਆ ਹੈ, ਜਦਕਿ ਦੂਸਰਾ ਠਾਕੁਰ ਦਲੀਪ ਸਿੰਘ ਦਾ ਧੜਾ ਕਿਸ ਪਾਸੇ ਹੈ ਇਸ ਬਾਰੇ ਖੁਲਾਸਾ ਨਹੀਂ ਹੋਇਆ।