• Home »
  • ਖਬਰਾਂ
  • » ਆਖਰੀ ਦਿਨ ਰਾਹੁਲ ਦਾ ਕੇਜਰੀਵਾਲ ‘ਤੇ ਜ਼ੋਰਦਾਰ ਹੱਲਾ

ਆਖਰੀ ਦਿਨ ਰਾਹੁਲ ਦਾ ਕੇਜਰੀਵਾਲ ‘ਤੇ ਜ਼ੋਰਦਾਰ ਹੱਲਾ

-ਪੰਜਾਬੀਲੋਕ ਬਿਊਰੋ
ਅੱਜ ਚੋਣ ਪ੍ਰਚਾਰ ਦੇ ਆਖਰੀ ਦਿਨ ਰਾਹੁਲ ਗਾਂਧੀ ਨੇ ਅਰਵਿੰਦ ਕੇਜਰੀਵਾਲ ਉੱਤੇ ਵੱਡਾ ਇਲਜ਼ਾਮ ਲਾਇਆ ਹੈ। ਸੰਗਰੂਰ ਵਿੱਚ ਕਾਂਗਰਸ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਮੌੜ ਮੰਡੀ ਵਿੱਚ ਹੋਏ ਬੰਬ ਧਮਾਕੇ ਲਈ ਜੋ ਤਾਕਤਾਂ ਜ਼ਿੰਮੇਵਾਰ ਹਨ, ਉਹਨਾਂ ਦਾ cheap jordans for sale ਸਬੰਧ ਅਰਵਿੰਦ ਕੇਜਰੀਵਾਲ ਨਾਲ ਹੈ। ਇਹ ਉਹ ਤਾਕਤਾਂ ਜਿਹਨਾਂ ਨੇ ਪੰਜਾਬ ਨੂੰ ਬਰਬਾਦ ਕੀਤਾ, ਜਿਹਨਾਂ ਦੇ ਕਾਰਨ ਹਿੰਸਾ ਹੋਈ, ਉਹਨਾਂ 2016 ਹੀ ਤਾਕਤਾਂ ਨੂੰ ਫਿਰ ਤੋਂ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਆਖਿਆ ਕਿ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਬਣਨ ਉੱਤੇ ਚਿੱਟੇ ਦੀ ਸਮੱਸਿਆ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਉਹਨਾਂ ਆਖਿਆ ਕਿ ਅਜਿਹਾ ਕਾਨੂੰਨ ਬਣਾਇਆ ਜਾਵੇਗਾ ਜਿਸ ਨਾਲ ਨਸ਼ੇ ਦੀ ਦਿੱਕਤ ਖ਼ਤਮ ਹੋ ਜਾਵੇਗੀ।
ਰਾਹੁਲ ਨੇ ਗਿੱਦੜਬਾਹਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ‘ਚ ਅਨਾਜ ਮੰਡੀ ਦੋਦਾ ‘ਚ ਚੋਣ ਰੈਲੀ ਨੂੰ ਵੀ ਸੰਬੋਧਨ ਕੀਤਾ।
ਲੰਬੀ ਤੋਂ ਕੈਪਟਨ ਦੇ ਹੱਕ ‘ਚ ਰੈਲੀ ਨੂੰ ਸੰਬੋਧਨ ਰਾਹੁਲ ਨੇ ਕਿਹਾ ਕਿ ਕਾਂਗਰਸ ਦੇ ਕਾਰਜਕਾਲ ‘ਚ ਹੀ ਪੰਜਾਬ ਦੀ ਹਰ ਪੱਖੋਂ ਤਰੱਕੀ ਹੋਵੇਗੀ।
ਓਧਰ ਕੈਪਟਨ ਨੇ ਆਪਣੇ ਚੋਣ ਪ੍ਰਚਾਰ ਦੇ ਆਖਰੀ ਪੜਾਅ ਦੀ ਸ਼ੁਰੂਆਤ ਅੱਜ ਕੋਟਕਪੂਰਾ ਤੋਂ ਕੀਤੀ, ਜਿਥੇ ਉਹਨਾਂ ਨੇ ਸ਼ਾਂਤੀ ਤੇ ਆਪਸੀ ਭਾਈਚਾਰਾ ਬਣਾਏ ਰੱਖਣ ਦਾ ਸੱਦਾ ਦਿੱਤਾ ਅਤੇ ਵਾਅਦਾ ਕੀਤਾ ਕਿ ਉਹ ਦੇਸ਼ ਭਰ ਦੀਆਂ ਜੇਲਾਂ ‘ਚ ਬੰਦ ਬੇਕਸੂਰ ਸਿੱਖ ਨੌਜਵਾਨਾਂ ray ban outlet ਨੂੰ ਪੰਜਾਬ ‘ਚ ਵਾਪਸ ਲਿਆਉਣਗੇ। ਕੈਪਟਨ ਨੇ ਕਿਹਾ ਕਿ ਕਾਂਗਰਸੀ ਉਮੀਦਵਾਰ ਭਾਈ ਹਰਨਿਰਪਾਲ ਸਿੰਘ ਕੁੱਕੂ ਨੇ ਹਿੰਸਾ ‘ਚ ਆਪਣਾ ਭਰਾ ਖੋਹਿਆ ਹੈ, ਅਤੇ ਉਹ ਅਜਿਹੀਆਂ ਘਟਨਾਵਾਂ ਦੇ ਦਰਦ ਨੂੰ ਮਹਿਸੂਸ discount football jerseys ਕਰਦੇ ਹਨ ਅਤੇ ਪੁਖਤਾ ਕਰਨਗੇ ਕਿ ਖੇਤਰ ‘ਚ ਕਿਸੇ ਵੀ ਕੀਮਤ ‘ਤੇ ਸ਼ਾਂਤੀ ਬਣੀ ਰਹੇ। ਕੈਪਟਨ  ਨੇ ਕਿਹਾ ਕਿ ਪੰਜਾਬ ਨੂੰ ਬੜੀ ਮੁਸ਼ਕਲ ਨਾਲ ਅੱਤਵਾਦ ਦੇ ਦੌਰ ਤੋਂ ਬਾਹਰ ਕੱਢਿਆ ਜਾ ਚੁੱਕਿਆ ਹੈ, ਲੇਕਿਨ ਆਮ ਆਦਮੀ ਪਾਰਟੀ ਦੇ ਆਉਣ ਨਾਲ ਹਿੰਸਕ ਟਕਰਾਆਂ ਤੇ ਅੱਤਵਾਦ ਦੇ ਫਿਰ ਤੋਂ ਸਿਰ ਚੁੱਕਣ Cheap Jerseys ਦਾ ਖਤਰਾ ਸੂਬੇ ਦੇ ਲੋਕਾਂ ਨੂੰ ਮੁੜ ਪ੍ਰੇਸ਼ਾਨ ਕਰਨ ਲੱਗਾ ਹੈ।
ਕੈਪਟਨ ਨੇ ਕੇਜਰੀਵਾਲ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹ ਵੀ ਝੁਲਸਣ ਤੋਂ ਬੱਚਣਾ ਚਾਹੁੰਦੇ ਹਨ, ਤਾਂ ਅੱਗ ਨਾਲ ਖੇਡਣਾ ਬੰਦ ਕਰਨ।
ਕੈਪਟਨ ਨੇ ਜ਼ੋਰ ਦਿੰਦਿਆਂ ਕਿਹਾ ਕਿ ਕੇਜਰੀਵਾਲ ਦਾ ਇਕੋ ਇਕ ਟੀਚਾ ਸੱਤਾ ਹਾਸਲ ਕਰਨਾ ਹੈ, ਜਿਹਨਾਂ ਨੂੰ ਆਪਣੇ ਕਾਰਨਾਮਿਆਂ ਤੋਂ ਨਿਕਲਣ ਵਾਲੇ ਨਤੀਜਿਆਂ ਦੀ ਕੋਈ ਚਿੰਤਾ ਨਹੀਂ ਹੈ। ਉਹਨਾਂ ਨੇ ਲੋਕਾਂ ਨੂੰ ਆਪ ਆਗੂ ਦੇ ਝੂਠੇ ਵਾਅਦਿਆਂ ਤੇ ਪ੍ਰਚਾਰ ਵਿਰੁੱਧ ਚੇਤਾਵਨੀ ਦਿੱਤੀ।  ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਆਪ ਤੇ ਇਸਦੇ ਆਗੂਆਂ ਉਪਰ ਭਰੋਸਾ ਨਹੀਂ ਕੀਤਾ ਜਾ ਸਕਦਾ ਹੈ।  ਜਿਸ ਪਾਰਟੀ ਦੇ ਦਿੱਲੀ ‘ਚ 17 ਵਿਧਾਇਕਾਂ ਖਿਲਾਫ ਕੋਈ ਨਾ ਕੋਈ ਕੇਸ ਦਰਜ ਹੈ ਅਤੇ ਇਥੋਂ ਤੱਕ ਕਿ ਆਪ ਦੇ ਕੋਟਕਪੂਰਾ ਤੋਂ ਉਮੀਦਵਾਰ ਕੁਲਤਾਰ ਸਿੰਘ ਖਿਲਾਫ ਵੀ ਚਾਰ ਕੇਸ ਚੱਲ ਰਹੇ ਹਨ।
ਕੈਪਟਨ ਨੇ ਬਾਦਲ ਅਗਵਾਈ ਵਾਲੀ ਸ੍ਰੋਅਦ ਭਾਜਪਾ ਸਰਕਾਰ ਵੱਲੋਂ ਪੰਜਾਬ ਅੰਦਰ ਪੈਦਾ ਕੀਤੇ ਗਏ ਮਾੜੇ ਹਾਲਾਤਾਂ ‘ਤੇ ਚਿੰਤਾ ਪ੍ਰਗਟਾਈ ਅਤੇ ਕਿਹਾ ਕਿ ਇਹਨਾਂ ਦੇ ਸ਼ਾਸਨ ‘ਚ ਸੂਬਾ ਹਰ ਮੋਰਚੇ ਉਪਰ ਪਿੱਛੜਿਆ ਹੈ।
ਉਹਨਾਂ ਨੇ ਅਕਾਲੀਆਂ ਤੇ ਆਪ ਦੀ ਵੱਡੀ ਹਾਰ ਹੋਣ ਦੀ ਭਵਿੱਖਬਾਣੀ ਕਰਦਿਆਂ ਕਿਹਾ ਕਿ ਅਕਾਲੀਆਂ ਨੂੰ ਤਾਂ 10 ਤੋਂ ਵੱਧ ਸੀਟਾਂ ਨਹੀਂ ਮਿੱਲਣਗੀਆਂ।
ਉਹਨਾਂ ਨੇ ਸੂਬੇ ਦੇ ਲੋਕਾਂ ਦੇ ਚੇਹਰਿਆਂ ਤੋਂ ਗਾਇਬ ਹੋ ਚੁੱਕੀ ਮੁਸਕਾਨ ਨੂੰ ਵਾਪਿਸ Cheap MLB Jerseys ਲਿਆਉਣ ਦਾ ਵਾਅਦਾ ਕਰਦਿਆਂ, ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਅਤੇ ਉਦਯੋਗਾਂ ਨੂੰ ਮੁੜ ਖੜਾ ਕਰਨ ਦਾ ਵਚਨ ਵੀ ਦੁਹਰਾਇਆ।  ਉਹਨਾਂ ਨੇ ਕਿਸੇ ਵੀ ਕੀਮਤ ‘ਤੇ ਐਸ.ਵਾਈ.ਐਲ ਦਾ ਨਿਰਮਾਣ ਨਹੀਂ ਹੋਣ ਦੇਣ ਦਾ ਵਾਅਦਾ ਵੀ ਕੀਤਾ ਤੇ ਕਿਹਾ ਕਿ ਉਹ ਪੰਜਾਬ ਨੂੰ ਸੁੱਕਣ ਤੋਂ ਬਚਾਉਣ ਲਈ ਸੂਬੇ ਤੋਂ ਇਕ ਬੂੰਦ ਪਾਣੀ ਵੀ ਬਾਹਰ ਨਹੀਂ ਜਾਣ ਦੇਣਗੇ, ਭਾਵੇਂ ਇਸ ਬਦਲੇ ਉਹਨਾਂ ਨੂੰ ਜੇਲ ਵੀ ਕਿਉਂ ਨਾ ਜਾਣਾ ਪਵੇ।