• Home »
  • ਖਬਰਾਂ
  • » ਮੌੜ ਧਮਾਕੇ ਪਿੱਛੇ ਸੁਖਬੀਰ ਦਾ ਹੱਥ-ਆਪ

ਮੌੜ ਧਮਾਕੇ ਪਿੱਛੇ ਸੁਖਬੀਰ ਦਾ ਹੱਥ-ਆਪ

ਧਮਾਕਾ ਕੇਜਰੀਵਾਲ ਤੇ ਕੇ ਸੀ ਐਫ ਨੇ ਕੀਤਾ-ਕੈਪਟਨ
ਕੇਜਰੀਵਾਲ ਨੇ ਠੱਗ ਭਰਤੀ ਕੀਤੇ-ਸੁਖਬੀਰ
-ਪੰਜਾਬੀਲੋਕ ਬਿਊਰੋ
ਮੌੜ ਮੰਡੀ ਵਿੱਚ ਹਰਮਿੰਦਰ ਜੱਸੀ ਦੀ ਚੋਣ ਸਭਾ ‘ਚ ਹੋਏ ਬੰਬ ਧਮਾਕੇ ‘ਤੇ ਰੱਜ ਕੇ ਸਿਆਸਤ ਹੋ ਰਹੀ ਹੈ, ਸਾਰੀਆਂ ਧਿਰਾਂ ਇਕ ਦੂਜੇ ਵੱਲ ਉਂਗਲ ਕਰ ਰਹੀਆਂ собака ਨੇ।
ਆਮ ਆਦਮੀ ਪਾਰਟੀ ਨੇ ਪ੍ਰੈੱਸ ਨੋਟ ਰਾਹੀਂ ਕਿਹਾ ਕਿ ਹੁਣ ਇਹ ਸਾਬਤ ਹੋ ਚੁੱਕਾ ਹੈ ਕਿ ਮੌੜ ਮੰਡੀ ਵਿੱਚ ਹੋਇਆ ਵਿਸਫੋਟ ਸਿਲੰਡਰ ਫਟਣ ਨਾਲ ਨਹੀਂ ਹੋਇਆ।  ਬਲਕਿ ਇਹ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਹੈ। ਇਸ ਵਿੱਚ ਛੇ ਕੀਮਤੀ ਜਾਨਾਂ ਗਈਆਂ ਹਨ।  ‘ਆਪ’ ਨੇ ਘਟਨਾ ਦੀ ਨਿੰਦਾ ਕੀਤਾ ਹੈ ਤੇ ਇਸ ਘਟਨਾ ਦੇ ਜ਼ਿੰਮੇਵਾਰਾਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਵੀ ਕੀਤੀ ਹੈ।
ਕਿਹਾ ਗਿਆ ਹੈ ਕਿ ਇਸ ਦੁਖਦਾਈ ਘਟਨਾ ਪਿੱਛੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਸਾਜ਼ਿਸ਼ ਹੈ।  ਉਹਨਾਂ ਕਿਹਾ ਨਾਭਾ ਜੇਲ ਤੋੜਨਾ, ਜਲੰਧਰ ਵਿੱਚ ਗੋਲਾਬਾਰੀ ਤੇ ਫਿਰ ਸ਼ਰਾਬ ਮਾਫ਼ੀਆ ਤੇ ਫ਼ਾਜ਼ਿਲਕਾ ਵਿੱਚ ਅਪਰਾਧੀ ਸ਼ਿਵ ਲਾਲ ਡੋਡਾ ਨਾਲ ਮੀਟਿੰਗ ਕਰਨਾ ਦੱਸਦਾ ਹੈ ਕਿ ਪੰਜਾਬ ਵਿੱਚ ਅਪਰਾਧੀ ਗ੍ਰਹਿ ਮੰਤਰੀ ਸੁਖਬੀਰ ਬਾਦਲ ਦੇ ਨਿਰਦੇਸ਼ ਹੇਠ ਖੁੱਲੇਆਮ ਘੁੰਮ ਰਹੇ ਹਨ।
ਪੰਜਾਬ ਵਿੱਚ ਮਾਹੌਲ ਖ਼ਰਾਬ ਕਰਨ ਪਿੱਛੇ ਸੁਖਬੀਰ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜ਼ਿੰਮੇਵਾਰ ਹਨ।  ਚੇਤਾਵਨੀ ਦਿੱਤੀ ਹੈ ‘ਆਪ’ ਦੀ ਸਰਕਾਰ ਆਉਣ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।
‘ਆਪ’ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਰਸਾ ਸਿੰਘ ਵਲਟੋਹਾ ਉਸ ਦੇ ਸਾਥੀ ਸੁਖਬੀਰ ਬਾਦਲ ਦੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੇ ਗੰਦੇ ਮਨਸੂਬਿਆਂ ਤੋਂ ਜਾਗਰੂਕ ਹੋਣ।
ਕੇਜਰੀਵਾਲ ਨੇ ਇਸ ਮੁੱਦੇ ਉੱਤੇ ਟਵੀਟ ਕਰਕੇ ਆਖਿਆ ਹੈ ਕਿ ਧਮਾਕੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਭੂਮਿਕਾ ਦੀ ਜਾਂਚ ਹੋਣੀ ਚਾਹੀਦੀ ਹੈ। ਚੋਣਾਂ ਜਿੱਤਣ ਲਈ ਸੁਖਬੀਰ ਬਾਦਲ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ।  ਉਹਨਾਂ ਚੋਣ ਕਮਿਸ਼ਨ ਤੋਂ ਸੁਖਬੀਰ ਦੀ ਗ੍ਰਿਫ਼ਤਾਰੀ ਦੀ ਤੁਰੰਤ ਮੰਗ ਕੀਤੀ ਤਾਂ ਜੋ ਸ਼ਾਂਤਮਈ ਤਰੀਕੇ ਨਾਲ ਚੋਣ ਪ੍ਰਕ੍ਰਿਆ ਮੁਕੰਮਲ ਹੋ ਸਕੇ। ਉਹਨਾਂ ਆਖਿਆ ਕਿ ਚੋਣਾਂ ਤੋਂ ਤਿੰਨ ਦਿਨ ਪਹਿਲਾਂ ਧਮਾਕਾ, ਚੋਣ ਕਮਿਸ਼ਨ ਨੂੰ ਸ਼ਾਂਤੀ ਵਿਵਸਥਾ ਲਈ ਕਦਮ ਚੁੱਕਣੇ ਹੋਣਗੇ।
ਓਧਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਦੋਂ ਤੋਂ ਪੰਜਾਬ ‘ਚ ਆਮ ਆਦਮੀ ਪਾਰਟੀ ਆਈ ਹੈ, ਉਦੋਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ cheap ray bans ਬੇਅਦਬੀ ਦੀਆਂ ਘਟਨਾਵਾਂ ਸ਼ੁਰੂ ਹੋਈਆਂ ਹਨ।  ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਸਾਂਝ ਉਹਨਾਂ ਤਾਕਤਾਂ ਨਾਲ ਹੈ, ਜਿਹਨਾਂ ਤਾਕਤਾਂ ਨੂੰ ਅਕਾਲੀ-ਭਾਜਪਾ ਨੇ ਪਿਛਲੇ 10 ਸਾਲ ਤੋਂ ਵੱਧ ਸਮੇਂ ਤੋਂ ਦਬਾਈ ਰੱਖਿਆ ਹੈ ਅਤੇ ਮੌੜ ਵਿਖੇ ਹੋਇਆ ਬੰਬ ਧਮਾਕਾ ਵੀ ਇਹਨਾਂ ਤਾਕਤਾਂ ਦੀ ਸਾਜ਼ਿਸ਼ ਦਾ ਹਿੱਸਾ ਕਿਹਾ ਜਾ ਸਕਦਾ ਹੈ। ਉਹਨਾਂ ਕਿਹਾ ਕੇਜਰੀਵਾਲ ਨੇ ਠੱਗ ਅਤੇ ਲੁਟੇਰੇ ਇਕੱਠ ਕੀਤੇ ਹੋਏ ਹਨ, ਲੋਕਾਂ ਨੂੰ ਇਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਬੰਬ ਬਲਾਸਟ ਦੀ ਜ਼ੋਰਦਾਰ ਨਿੰਦਾ wholesale jerseys ਕੀਤੀ ਹੈ।  ਉਹਨਾਂ ਨੇ ਉਕਤ ਘਟਨਾ ਨੂੰ ਚੋਣਾਂ ‘ਚ ਵੱਡੀ ਜਿੱਤ ਦਰਜ਼ ਕਰਨ ਨੂੰ ਤਿਆਰ ਕਾਂਗਰਸ ਖਿਲਾਫ ਇਕ ਸਾਜਿਸ਼ ਕਰਾਰ ਦਿੱਤਾ ਹੈ। ਕੈਪਟਨ ਨੇ ਕਿਹਾ ਹੈ ਕਿ ਬੰਬ ਧਮਾਕਿਆਂ ਵਿੱਚ ਕੇਜਰੀਵਾਲ ਤੇ ਖਾਲਿਸਤਾਨ ਕਮਾਂਡੋ ਫੋਰਸ ਦਾ ਹੱਥ ਹੈ।  ਕੇਜਰੀਵਾਲ ਅਤੇ ਕੇ. ਸੀ ਐੱਫ. ਦੇ ਸਬੰਧਾਂ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਹੈ।  ਕੈਪਟਨ ਨੇ ਪੀੜਤ ray ban sunglasses ਪਰਿਵਾਰਾਂ ਦੀ ਮਦਦ ਕਰਨ ਦੀ ਗੱਲ ਕੀਤੀ ਹੈ।   ਕੈਪਟਨ ਨੇ ਸੂਬੇ ਅੰਦਰ ਸੁਰੱਖਿਆ ਵਿਵਸਥਾ ਨੂੰ ਹੋਰ ਮਜ਼ਬੂਤ ਕੀਤੇ ਜਾਣ ਦੀ ਜ਼ਰੂਰਤ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਚੋਣਾਂ ਦੌਰਾਨ ਬਾਦਲ ਸਕਰਾਰ ਵੱਲੋਂ ਅਸ਼ਾਂਤੀ ਪੈਦਾ ਕਰਨ ਲਈ ਅਪਰਾਧਿਕ ਗਿਰੋਹਾਂ ਨੂੰ ਖੁੱਲੀ ਛੋਟ ਦੇਣ ਦੀਆਂ ਖ਼ਬਰਾਂ ਦਰਮਿਆਨ ਬਾਹਰੀ ਵਿਅਕਤੀਆਂ ਵੱਲੋਂ ਸਪਾਂਸਰਡ ਆਪ ਦੇ ਪ੍ਰਵੇਸ਼ ਨਾਲ ਵਿਗੜੇ ਹਾਲਾਤਾਂ ਨੇ ਮਾਹੌਲ ਹੋਰ ਖਰਾਬ ਕਰ ਦਿੱਤਾ ਹੈ,  ਸੂਬੇ ਅੰਦਰ ਵਾਧੂ ਕੇਂਦਰੀ ਸੁਰੱਖਿਆ ਫੋਰਸ ਤੈਨਾਤ ਕਰਨ ਦੀ ਅਪੀਲ ਕੀਤੀ ਹੈ।
ਕਾਂਗਰਸ ਪ੍ਰਧਾਨ oakley sunglasses sale ਨੇ ਆਉਣ ਵਾਲੇ ਵਕਤ ‘ਚ ਹਾਲਾਤ ਹੋਰ ਗੰਭੀਰ ਬਣਨ ਦੀ ਚੇਤਾਵਨੀ ਦਿੰਅਿਦਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਦੀ ਅਗਵਾਈ ਵਾਲੀ ਅਕਾਲੀ ਲੀਡਰਸ਼ਿਪ ਅਤੇ ਅਪਰਾਧੀਆਂ ਦੇ ਵਿਚਾਲੇ ਮਿਲੀਭੁਗਤ ਨੂੰ ਨਾਭਾ ਜੇਲ ਬ੍ਰੇਕ ਤੇ ਫਾਜ਼ਿਲਕਾ ਦੀਆਂ ਘਨਾਵਾਂ ਨੇ ਪੂਰੀ ਤਰਾਂ ਸਾਹਮਣੇ ਲਿਆ ਦਿੱਤਾ ਸੀ।
ਕੈਪਟਨ ਅਮਰਿੰਦਰ ਨੇ ਸ਼ਨੀਵਾਰ ਨੂੰ ਵੋਟਿੰਗ ਤੱਕ, ਆਉਂਦਿਆਂ ਚਾਰ ਦਿਨਾਂ ‘ਚ ਹਿੰਸਾ ਹੋਰ ਵਧਣ ਦੀ ਸ਼ੰਕਾ ਪ੍ਰਗਟਾਉਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਅੱਗੇ ਵਧਾਏ ਗਏ ਨਕਸਲੀ-ਖਾਲਿਸਤਾਨੀ ਗੱਠਜੋੜ ਨੇ ਸੂਬੇ ਨੂੰ ਵਿਸਫੋਟਕ ਸਥਿਤੀ ‘ਚ ਪਹੁੰਚਾ ਦਿੱਤਾ ਹੈ, ਜਿਹੜੀ ਫਟਣ ਦਾ ਇੰਤਜ਼ਾਰ ਕਰ ਰਹੀ ਹੈ।

ਇਸ ਦੌਰਾਨ ਖਬਰ ਆਈ ਹੈ ਕਿ ਮੌੜ ‘ਚ ਹੋਏ ਧਮਾਕੇ ਦੀ ਜਾਂਚ ਲਈ ਰਾਸ਼ਟਰੀ ਸੁਰੱਖਿਆ ਗਾਰਡ ਦੀ ਟੀਮ ਵੀ ਪਹੁੰਚ ਰਹੀ ਹੈ। ਇਹ ਜਾਣਕਾਰੀ ਪੰਜਾਬ ਪੁਲਿਸ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਦਿੱਤੀ ਹੈ।
ਓਧਰ ਕਾਰ ਬੰਬ ਧਮਾਕੇ ‘ਚ ਮੌਤਾਂ ਦੀ ਗਿਣਤੀ ਵਧ ਕੇ 6 ਹੋ ਗਈ ਹੈ।  ਬਾਅਦ ‘ਚ ਮਰਨ ਵਾਲੇ 3 ਬੱਚੇ ਦੱਸੇ ਜਾ ਰਹੇ ਹਨ ਤੇ 2 ਜ਼ਖਮੀਆਂ ਦੀ ਹਾਲਤ ਗੰਭੀਰ ਹੈ।