ਜੇਤਲੀ ਵਲੋਂ ਬੱਜਟ ਪੇਸ਼

-ਪੰਜਾਬੀਲੋਕ ਬਿਊਰੋ
ਵਿੱਤ ਮੰਤਰੀ ਅਰੁਣ ਜੇਤਲੀ ਨੇ ਸਾਲ 2017-18 ਦਾ ਬਜਟ NFL Jerseys China ਪੇਸ਼ ਕਰ ਦਿੱਤਾ ਹੈ।  ਬਜਟ ਤੋਂ ਬਾਅਦ ਕੀ A ਕੁਝ ਸਸਤਾ ਹੋਵੇਗਾ ਤੇ ਕੀ ਕੁਝ ਮਹਿੰਗਾ ਹੋਵੇਗਾ-
-ਸਿਗਰਟ ਤੇ ਸਿਗਾਰ, ਪਾਨ ਮਸਾਲਾ, ਗੁਟਕਾ, ਬੀੜੀ, ਤੰਬਾਕੂ ਸਮੇਤ ਸਾਰੇ ਹੋਰ ਉਤਪਾਦ ਮਹਿੰਗੇ, ਇਹਨਾਂ ਉੱਤੇ ਟੈਕਸ 10 ਫ਼ੀਸਦੀ ਤੋਂ ਵਧਾ ਕੇ 12 ਫ਼ੀਸਦੀ ਕੀਤਾ ਗਿਆ ਹੈ।
– ਵਿਦੇਸ਼ੀ ਕਾਜੂ, ਭੁੰਨਿਆ ਹੋਇਆ ਤੇ ਨਮਕੀਨ ਦੋਵੇਂ ਮਹਿੰਗੇ।
-ਪੇਪਰ ਰੋਲ, ਹੀਰਾ ਮਹਿੰਗਾ। ਚਾਂਦੀ ਮਹਿੰਗੀ।
-ਸੀ ਐਨ ਜੀ, ਤਿਆਰ ਲੈਦਰ, ਸਿਲਵਰ ਫਾਇਲ ਸਸਤੇ।
– ਕੈਸ਼ਲੈੱਸ ਟਰਾਂਜੈਕਸ਼ਨ ਨੂੰ ਉਤਸ਼ਾਹਿਤ ਕਰਨ ਲਈ ਪੀ ਓ ਐਸ ਮਸ਼ੀਨਾਂ ਸਸਤੀਆਂ ਹੋ ਗਈਆਂ ਨੇ।
– ਮੇਕ ਇੰਨ ਇੰਡੀਆ ਤਹਿਤ ਫਿੰਗਰ ਸਕੈਨਰ, ਮਾਈਕਰੋ ਏ ਟੀ ਐਮ ਤੇ ਆਈਰਸ ਸਕੈਨਰ ਵੀ ਸਸਤਾ। ਪੱਥਰਾਂ ਦੇ ਗਹਿਣੇ ਸਸਤੇ।
ਇੱਕ ਅਪ੍ਰੈਲ ਤੋਂ ਤਿੰਨ ਲੱਖ ਰੁਪਏ ਤੋਂ ਜ਼ਿਆਦਾ ਰੁਪਏ ਦੀ ਨਕਦੀ ਦੇ ਲੈਣ-ਦੇਣ ਉੱਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ। ਜੇਤਲੀ ਨੇ ਆਪਣੇ ਬਜਟ ਭਾਸ਼ਣ ਵਿੱਚ ਆਖਿਆ ਕਿ ਇਹ ਫ਼ੈਸਲਾ ਐਸ.ਆਈ.ਟੀ. ਦੀਆਂ ਸ਼ਿਫਾਰਸਾਂ ਦੇ ਆਧਾਰ ਉੱਤੇ ਲਿਆ ਗਿਆ ਹੈ।  ਕਾਲੇ cheap football jerseys ਧਨ ‘ਤੇ ਰੋਕ ਲਾਉਣ ਲਈ ਐਸ.ਆਈ.ਟੀ. ਦਾ ਗਠਨ ਸੁਪਰੀਮ ਕੋਰਟ ਨੇ ਕੀਤਾ ਸੀ।
ਅਰੁਣ ਜੇਤਲੀ ਨੇ ਕਰਮਚਾਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਤਿੰਨ cheap jerseys china ਲੱਖ ਦੀ ਆਮਦਨੀ ਉੱਤੇ ਕੋਈ ਟੈਕਸ ਨਹੀਂ ਦੇਣਾ ਹੋਵੇਗਾ। ਤਿੰਨ ਤੋਂ ਪੰਜ ਲੱਖ ਰੁਪਏ ਦੀ ਆਮਦਨੀ ਉੱਤੇ 5 ਫ਼ੀਸਦੀ ਆਮਦਨ ਟੈਕਸ ਦੇਣਾ ਹੋਵੇਗਾ। ਪਹਿਲਾਂ ਇਹ ਟੈਕਸ 10 ਫ਼ੀਸਦੀ ਸੀ।  ਪੰਜਾਹ ਲੱਖ ਤੋਂ ਇੱਕ ਕਰੋੜ ਦੀ ਆਮਦਨੀ ਉੱਤੇ ਇੱਕ ਫ਼ੀਸਦੀ ਸਰਚਾਰਜ ਲੱਗੇਗਾ।
ਵਿੱਤ ਮੰਤਰੀ ਨੇ ਬਜਟ ਵਿੱਚ ਐਲਾਨ ਕੀਤਾ ਹੈ ਕਿ ਹੁਣ ਈ ਟਿਕਟ ਉੱਤੇ ਸਰਵਿਸ ਚਾਰਜ ਨਹੀਂ ਲੱਗੇਗਾ।  ਵੈੱਬਸਾਈਟ ਤੋਂ ਟਿਕਟ ਲੈਣ ਉੱਤੇ 10 ਰੁਪਏ ਘੱਟ ਖ਼ਰਚ ਹੋਣਗੇ। 25 ਰੇਲਵੇ ਸਟੇਸ਼ਨਾਂ ਮੁੜ ਵਿਕਾਸ ਕੀਤਾ ਜਾਏਗਾ।  500 ਸਟੇਸ਼ਨਾਂ ਨੂੰ ਅਪੰਗਾਂ ਲਈ ਯੋਗ ਬਣਾਇਆ ਜਾਵੇਗਾ, 7000 ਸਟੇਸ਼ਨਾਂ ‘ਤੇ ਸੂਰਜੀ ਊਰਜਾ ਦਾ ਪ੍ਰਬੰਧ ਕੀਤਾ ਜਾਏਗਾ। ਰੇਲਵੇ ਨੂੰ ਕੇਂਦਰੀ ਬਜਟ ਤੋਂ 55000 ਕਰੋੜ ਰੁਪਏ ਦੀ ਮਦਦ ਮਿਲੇਗੀ।
ਜੇਤਲੀ ਵਲੋਂ ਪੇਸ਼ ਕੀਤੇ ਬੱਜਟ ਦੀ ਸੱਤਾਧਾਰੀ ਧਿਰਾਂ ਵਲੋਂ ਤਾਰੀਫ ਕੀਤੀ ਜਾ ਰਹੀ ਹੈ, ਪਰ ਵਿਰੋਧੀ ਧਿਰਾਂ ਇਸ ਨੂੰ ਫਿਕਲਾ ਬੱਜਟ ਕਹਿ ਕੇ ਅਲੋਚਨਾ ਕਰ ਰਹੀਆਂ ਹਨ। ਮਮਤਾ ਬੈਨਰਜੀ ਨੇ ਆਧਾਰਹੀਣ ਤੇ ਗੁਮਰਾਹ ਕਰਨ ਵਾਲਾ ਦੱਸਿਆ ਹੈ।  ਉਹਨਾਂ ਦਾਅਵਾ ਕੀਤਾ ਕਿ ਇਸ ਬਜਟ ਦਾ ਕੋਈ ਰੋਡਮੈਪ ਨਹੀਂ ਹੈ।