• Home »
  • ਖਬਰਾਂ
  • » ਬੰਬ ਬਲਾਸਟ ਤੋਂ ਪਹਿਲਾਂ ਸਿਆਸੀ ਫਿਜ਼ਾ ‘ਚ ਗੂੰਜਦਾ ਰਿਹਾ ‘ਅੱਤਵਾਦ’

ਬੰਬ ਬਲਾਸਟ ਤੋਂ ਪਹਿਲਾਂ ਸਿਆਸੀ ਫਿਜ਼ਾ ‘ਚ ਗੂੰਜਦਾ ਰਿਹਾ ‘ਅੱਤਵਾਦ’

-ਅਮਨਦੀਪ ਹਾਂਸ<br cheap oakleys sunglasses />
ਕੱਲ ਸਾਰਾ ਦਿਨ ਪੰਜਾਬ ਦੀ ਸਿਆਸੀ ਫਿਜ਼ਾ ਵਿੱਚ ਅੱਤਵਾਦ ‘ਤੇ ਬਿਆਨਬਾਜ਼ੀ ਹੁੰਦੀ ਰਹੀ, ਸਭ ਦਾ ਨਿਸ਼ਾਨਾ ਆਮ ਆਦਮੀ ਪਾਰਟੀ ਰਹੀ। ਤੇ ਰਾਤ ਸਵਾ ਅੱਠ ਵਜੇ ਬੰਬ ਧਮਾਕਾ ਹੋ ਗਿਆ।
ਕੱਲ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਰੋਪੜ ‘ਚ ਕਿਹਾ ਕਿ ਆਪ ਅੱਤਵਾਦੀਆਂ ਦੇ ਸਹਾਰੇ ਸੱਤਾ ਹਾਸਲ ਕਰਨੀ ਚਾਹੁੰਦੀ ਹੈ, ਬੇਅਦਬੀ ਦੀਆਂ ਘਟਨਾਵਾਂ ਪਿੱਛੇ ਵੀ ਇਸੇ ਪਾਰਟੀ ਦੇ ਆਗੂਆਂ ਦਾ MLM ਹੱਥ ਹੈ।
ਮਲੋਟ ਤੇ ਮੁਕਤਸਰ ਦੀਆਂ ਰੈਲੀਆਂ ਵਿੱਚ ਕੈਪਟਨ ਨੇ ਕਿਹਾ cheap oakleys ਕਿ ਕੇਜਰੀਵਾਲ ਖਾਲਿਸਤਾਨੀਆਂ ਤੇ ਨਕਸਲੀਆਂ ਦੇ ਹਮਾਇਤੀ ਨੇ, ਜਿਸ ਤੋਂ ਸਪੱਸ਼ਟ ਹੈ ਕਿ ਕੇਜਰੀਵਾਲ ਪੰਜਾਬ ਦਾ ਮਹੌਲ ਖਰਾਬ ਕਰਨਾ ਚਾਹੁੰਦੇ ਨੇ, ਜੇ ਆਪ ਦੀ ਸਰਕਾਰ ਬਣ ਗਈ ਤਾਂ ਪੰਜਾਬ ਮੁੜ ਕਾਲੇ ਦੌਰ ਵਿੱਚ ਧੱਕਿਆ ਜਾਣਾ ਹੈ। ਪਾਕਿਸਤਾਨ ਅਜਿਹੇ ਮੌਕੇ ਦੀ ਤਲਾਸ਼ ਕਰ ਹੀ ਰਿਹਾ ਹੈ। ਕੇਜਰੀਵਾਲ ਹੁਰਾਂ ਨੇ ਪੰਜਾਬ ਨੂੰ ਦੂਜਾ ਕਸ਼ਮੀਰ ਬਣਾ ਦੇਣਾ ਹੈ।
ਕਾਂਗਰਸੀ ਨੇਤਾ ਸਚਿਨ ਪਾਇਲਟ ਨੇ ਕਿਹਾ ਕਿ ਪੰਜਾਬ ਵਿੱਚ ਕੇਜਰੀਵਾਲ ਸੱਤਾ ਦੇ ਲਾਲਚ ਵਿੱਚ ਅੱਤਵਾਦ ਦੀ ਅੱਗ ਨਾਲ ਖੇਡਣ ਦਾ ਯਤਨ ਕਰ ਰਿਹਾ ਹੈ, ਤਾਂ ਜੋ ਕਿਸੇ ਵੀ ਤਰਾਂ ਪੰਜਾਬ ਦੀ ਕੁਰਸੀ ਉਸ ਦੇ ਹੱਥ ਆ ਜਾਏ। jordan retro 1 ਮੋਗਾ ਵਿੱਚ ਸਾਬਕਾ ਕੇ ਸੀ ਐਫ ਦੇ ਮੁਖੀ ਦੇ ਘਰ ਰਹਿਣ ‘ਤੇ ਕੇਜਰੀਵਾਲ ਆਪਣਾ ਸਟੈਂਡ ਕਲੀਅਰ ਕਰੇ, ਕਿਉਂਕਿ cheap jerseys wholesale ਉਹ ਦਿੱਲੀ ਦਾ ਸੀ ਐਮ ਹੈ ਤੇ ਉਸ ਦੀ ਜ਼ਿਮੇਵਾਰੀ ਹੈ ਕਿ ਉਹ ਜਨਤਾ ਨੂੰ ਦੱਸੇ ਕਿ ਕੀ ਸਹੀ ਹੈ ਤੇ ਕੀ ਗਲਤ ਹੈ। ਸਚਿਨ ਨੇ ਵੀ ਬਾਕੀ ਕਾਂਗਰਸੀਆਂ ਤੇ ਭਾਜਪਾਈਆਂ ਵਾਲਾ ਬਿਆਨ ਦੁਹਰਾਇਆ ਕਿ ਸੱਤਾ ਦੇ ਲਾਲਚ ਵਿੱਚ ਕੇਜਰੀਵਾਲ ਪੰਜਾਬ ਨੂੰ ਪੁਰਾਣੀ ਅੱਗ ਵਿੱਚ ਧੱਕਣਾ ਚਾਹੁੰਦਾ ਹੈ।
ਕਾਂਗਰਸੀਆਂ ਤੇ ਅਕਾਲੀਆਂ ਨੇ ਆਪ ਦੇ ਐਨ ਆਰ ਆਈ ਸਮਰਥਕਾਂ ਨੂੰ ਅੱਤਵਾਦੀ ਕਿਹਾ ਹੈ।
ਓਧਰ ਆਪ ਸੈਲਫ ਡਿਫੈਂਸ ਦੀ ਕੋਸ਼ਿਸ਼ ਵਿੱਚ ਹੈ, ਜਿਸ ਦੀ ਢਾਲ ਬਣ ਰਹੇ ਨੇ ਆਮ ਲੋਕ..
ਕੇਜਰੀਵਾਲ ਨੇ ਕਿਹਾ ਹੈ ਕਿ ਅਸਲ ਅੱਤਵਾਦ ਤਾਂ ਪੰਜਾਬ ਵਿੱਚ ਪੱਸਰਿਆ ਨਸ਼ਾ ਮਾਫੀਆ, ਰੇਤ ਮਾਫੀਆ, ਲੈਂਡ ਮਾਫੀਆ, ਗੁੰਡਾ ਅਨਸਰ ਹਨ, ਜਿਹਨਾਂ ਦੀ ਸਰਪ੍ਰਸਤ ਹਾਕਮੀ ਧਿਰ ਹੈ, ਸਭ ਰਲ ਮਿਲ ਕੇ ਪੰਜਾਬ ਨੂੰ ਬਰਬਾਦ  ਕਰ ਰਹੇ ਨੇ। ਕੇਜਰੀਵਾਲ ਨੇ ਸੁਖਬੀਰ ਤੇ ਕੈਪਟਨ ਵਲੋਂ ਆਪ ਸਮਰਥਕ ਪ੍ਰਵਾਸੀ ਪੰਜਾਬੀਆਂ ਨੂੰ ਅੱਤਵਾਦੀ ਕਹਿਣ ‘ਤੇ ਰੋਸ ਪ੍ਰਗਟਾਇਆ ਹੈ ਤੇ Fake Oakleys ਕਿਹਾ ਹੈ ਕਿ ਪੰਜਾਬ ਦੀ ਖੁਸ਼ਹਾਲੀ ਲਈ ਪ੍ਰਵਾਸੀ ਪੰਜਾਬੀ ਸਵੈ ਇੱਛਾ ਨਾਲ ਆਪ ਦਾ ਸਮਰਥਨ ਕਰ ਰਹੇ ਨੇ।
ਗੁਰਪ੍ਰੀਤ ਵੜੈਚ ਨੇ ਬੇਅਦਬੀ ਦੀਆਂ ਘਟਨਾਵਾਂ ਲਈ ਬਾਦਲ ਸਰਕਾਰ ਤੇ ਖਾਸ ਕਰਕੇ ਗ੍ਰਹਿ ਮੰਤਰੀ ਸੁਖਬੀਰ ਬਾਦਲ ਨੂੰ ਜ਼ਿਮੇਵਾਰ ਕਿਹਾ ਹੈ।