• Home »
  • ਖਬਰਾਂ
  • » ਨੋਟਬੰਦੀ- ਰੀਅਲ ਅਸਟੇਟ ‘ਤੇ ਸਭ ਤੋਂ ਵੱਧ ਮੰਦਾ ਅਸਰ

ਨੋਟਬੰਦੀ- ਰੀਅਲ ਅਸਟੇਟ ‘ਤੇ ਸਭ ਤੋਂ ਵੱਧ ਮੰਦਾ ਅਸਰ

-ਪੰਜਾਬੀਲੋਕ ਬਿਊਰੋ
ਕੇਂਦਰੀ ਮਾਲ ਸਕੱਤਰ ਹਸਮੁਖ ਅਦੀਆ custom jerseys ਦਾ ਕਹਿਣਾ ਹੈ ਕਿ ਨੋਟ ਬੰਦੀ ਤੋਂ ਬਾਅਦ ਬੈਂਕਾਂ ‘ਚ ਜਮਾਂ ਹੋਏ ਪੈਸਿਆਂ ਦੀ ਜਾਂਚ ਲਈ ਨਵਾਂ ਸਾਫ਼ਟਵੇਅਰ ਲਾਂਚ ਕੀਤਾ ਗਿਆ ਹੈ।  18 ਲੱਖ ਖਾਤਿਆਂ ‘ਤੇ ਨਜ਼ਰ ਹੈ। ਉਹਨਾਂ ਕਿਹਾ ਕਿ ਜਾਂਚ ਦੌਰਾਨ ਜੇਕਰ ਕੋਈ ਵੀ ਫੜਿਆ ਜਾਂਦਾ ਹੈ ਤਾਂ ਉਸ ਖਿਲਾਫ ਕਾਰਵਾਈ ਹੋਵੇਗੀ।
ਨੋਟਬੰਦੀ ਤੋਂ ਬਾਅਦ ਭਲਕੇ ਆਮ ਬੱਜਟ ਪੇਸ਼ ਹੋਣਾ ਹੈ। ਕਾਂਗਰਸ ਦੇ ਸੀਨੀਅਰ ਆਗੂ ਮਲਿਕਾਰਜੁਨ ਖੜਗੇ ਦਾ ਕਹਿਣਾ ਹੈ ਕਿ ਉਹ ਬਜਟ ‘ਚ ਨੋਟ ਬੰਦੀ, ਰਿਜ਼ਰਵ ਬੈਂਕ ਦੀ ਖ਼ੁਦਮੁਖ਼ਤਿਆਰੀ ਤੇ Fake Oakleys ਅੱਤਵਾਦੀ ਹਮਲਿਆਂ ‘ਤੇ ਚਰਚਾ ਚਾਹੁੰਦੇ ਹਨ।
ਬਜਟ ਸੈਸ਼ਨ ਦੀ ਸ਼ੁਰੂਆਤ ਦੇ ਨਾਲ ਹੀ ਦੇਸ਼ ਦੀ ਆਰਥਿਕ ਹਾਲਤ ਦਾ ਬਿਊਰਾ ਸਾਹਮਣੇ ਆ ਗਿਆ ਹੈ।  ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਸੰਸਦ ਵਿੱਚ ਆਰਥਿਕ ਸਰਵੇਖਣ ਪੇਸ਼ ਕੀਤਾ।  ਆਰਥਿਕ ਸਰਵੇਖਣ ਵਿੱਚ ਵਿੱਤੀ ਸਾਲ 2017-18 ਲਈ ਦੇਸ਼ ਦੀ ਵਿਕਾਸ ਦਰ ਪੌਣ ਸੱਤ ਤੋਂ ਸਾਢੇ ਸੱਤ ਫ਼ੀਸਦੀ ਦੇ ਵਿਚਾਲੇ ਰਹਿਣ ਦਾ ਅਨੁਮਾਨ ਹੈ।  ਮੰਨਿਆ ਜਾਂਦਾ ਹੈ ਕਿ ਇਸ ਦੇ ਆਧਾਰ ਉੱਤੇ ਬਜਟ ਦੇ ਪ੍ਰਸਤਾਵਾਂ ਨੂੰ ਤਿਆਰ ਕੀਤਾ ਜਾਂਦਾ ਹੈ।
ਨੋਟਬੰਦੀ ਦਾ ਖੇਤੀਬਾੜੀ ਸੈਕਟਰ ਉੱਤੇ ਅਸਰ: ਵਿੱਤ ਮੰਤਰੀ ਅਰੁਣ ਜੇਤਲੀ ਨੇ ਨੋਟਬੰਦੀ ਤੋਂ ਬਾਅਦ ਖੇਤੀਬਾੜੀ ਸੈਕਟਰ ਉੱਤੇ ਪਏ ਅਸਰ ਦੀ ਸਮੀਖਿਆ ਕਰਨ ਦੀ ਗੱਲ ਕੀਤੀ ਹੈ।  ਇਸ ਦਾ ਕਾਰਨ ਹੈ ਕਿ ਨੋਟਬੰਦੀ ਤੋਂ ਬਾਅਦ ਕਿਸਾਨਾਂ ਨੂੰ ਬੀਜ ਤੇ ਖਾਦ ਖ਼ਰੀਦਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪਿਆ ਸੀ।  ਖੇਤੀਬਾੜੀ ਸੈਕਟਰ ਵਿੱਚ ਮੁਨਾਫ਼ਾ ਹੋ ਰਿਹਾ ਹੈ ਪਰ ਨੋਟਬੰਦੀ ਦੇ ਅਸਰ ਤੋਂ ਬਾਅਦ ਵਿਕਾਸ ਦਾ ਅਧਿਐਨ ਕੀਤਾ ਜਾਵੇਗਾ।  ਇਹ ਦੇਖਣਾ ਹੋਵੇਗਾ ਕਿ ਅਗਲੇ ਸਾਲ ਮਾਨਸੂਨ ਦਾ ਅਰਥ ਵਿਵਸਥਾ ਉੱਤੇ ਕੀ ਅਸਰ ਹੋਵੇਗਾ।
ਰੀਅਲ ਅਸਟੇਟ ਸੈਕਟਰ ਵਿੱਚ ਆਵੇਗੀ ਗਿਰਾਵਟ: ਆਰਥਿਕ ਸਰਵੇ ਵਿੱਚ ਵਿੱਤ ਮੰਤਰੀ ਨੇ ਰੀਅਲ ਅਸਟੇਟ ਸੈਕਟਰ ਦੇ ਭਾਅ ਵਿੱਚ ਗਿਰਾਵਟ ਆਉਣ ਦਾ ਅਨੁਮਾਨ ਪ੍ਰਗਟਾਇਆ ਹੈ।  ਅੱਗੇ ਜਾ ਕੇ ਰੀਅਲ ਅਸਟੇਟ ਦੀ ਕੀਮਤ ਵਿੱਚ ਗਿਰਾਵਟ ਆਵੇਗੀ।  ਨੋਟਬੰਦੀ ਤੋਂ ਬਾਅਦ ਰੀਅਲ ਅਸਟੇਟ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ।  ਇਸ ਵਿੱਚ ਸੁਧਾਰ ਨਾਲ ਘਰ ਖ਼ਰੀਦਣ ਲਈ ਲੋਕਾਂ ਨੂੰ ਮੌਕਾ ਮਿਲ ਸਕਦਾ ਹੈ।
ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਧਣਗੀਆਂ: ਕੱਚੇ ਤੇਲ ਦੇ ਭਾਅ ਵਿੱਚ 65 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਜਾਂਦੇ ਹਨ ਤਾਂ ਵਿਸ਼ਵ ਪੱਧਰ cheap jerseys wholesale ਉੱਤੇ ਤੇਲ ਦੀਆਂ ਕੀਮਤਾਂ ਵਧ ਸਕਦੀਆਂ ਹਨ।  ਦੁਨੀਆ ਪੱਧਰ ਦੇ ਦ੍ਰਿਸ਼ਟੀਕੋਣ ਨਾਲ ਜੇਕਰ ਦੇਖਿਆ ਜਾਵੇ ਤਾਂ ਤੇਲ ਦੀ ਕੀਮਤ 65 ਤੋਂ ਉੱਪਰ ਜਾਂਦੀ ਹੈ ਤਾਂ ਸਾਡੀ ਅਰਥਵਿਵਸਥਾ ਉੱਤੇ ਵੀ ਇਸ ਦਾ ਉਲਟ ਅਸਰ ਦੇਖਿਆ ਜਾਵੇਗਾ।
ਕੈਸ਼ ਦੀ ਦਿੱਕਤ ਹੋਵੇਗੀ ਹੱਲ: ਆਰਥਿਕ ਸਰਵੇ ਵਿੱਚ ਦੱਸਿਆ ਗਿਆ ਹੈ ਕਿ ਨੋਟਬੰਦੀ ਤੋਂ ਬਾਅਦ ਪੈਦਾ khung ਹੋਈ ਨਕਦੀ ਦੀ ਸਮੱਸਿਆ ਅਪ੍ਰੈਲ 2017 ਤੱਕ ਖ਼ਤਮ nfl jerseys cheap ਹੋ ਜਾਵੇਗੀ।
ਵਿੱਤੀ ਸਾਲ 2017-2018 ਵਿੱਚ ਨੌਕਰੀਆਂ ਵਧਣਗੀਆਂ- ਵਿੱਤੀ ਸਾਲ 2017-18 ਵਿੱਚ ਦੇਸ਼ ਵਿੱਚ ਕਿਰਤ ਤੇ ਰੁਜ਼ਗਾਰ ਵਿੱਚ ਵਾਧਾ ਹੋਵੇਗਾ ਜਿਸ ਨਾਲ ਨੌਕਰੀਆਂ ਦੇ ਮੌਕੇ ਹੋਰ ਪੈਦਾ ਹੋਣਗੇ।