• Home »
  • ਖਬਰਾਂ
  • » ਕੇਂਦਰ ਬੇਅਦਬੀ ਮਸਲੇ ਦਾ ਕਰੇ ਹੱਲ-ਗਿਆਨੀ ਗੁਰਬਚਨ ਸਿੰਘ

ਕੇਂਦਰ ਬੇਅਦਬੀ ਮਸਲੇ ਦਾ ਕਰੇ ਹੱਲ-ਗਿਆਨੀ ਗੁਰਬਚਨ ਸਿੰਘ

ਲੰਬੀ ਤੇ ਜਗਰਾਉਂ ‘ਚ ਗੁਟਕਾ ਸਾਹਿਬ ਦੀ ਬੇਅਦਬੀ ਮਗਰੋਂ ਰੋਸ
-ਪੰਜਾਬੀਲੋਕ ਬਿਊਰੋ
ਲੰਬੀ ਤੇ ਜਗਰਾਉਂ ਵਿਚ ਲੰਘੇ ਐਤਵਾਰ ਨੂੰ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਸਿੱਖ ਹਲਕਿਆਂ ਵਿੱਚ ਇਕ ਵਾਰ ਫੇਰ ਰੋਸ ਤਿੱਖਾ ਹੋ ਰਿਹਾ ਹੈ। ਲੰਬੀ ਦੇ ਪਿੰਡ ਕੱਿਟਆਂਵਾਲ ਵਿੱਚ ਕਿਸੇ ਸ਼ਰਾਰਤੀ ਅਨਸਰ ਨੇ ਗੁਟਕਾ Ray Ban Outlet ਸਾਹਿਬ ਦੇ ਪੰਨੇ ਪਾੜ ਕੇ ਸੜਕ ਦੇ ਕਿਨਾਰੇ ਖਿਲਾਰ ਦਿੱਤੇ, ਇਕ ਦੁਕਾਨਦਾਰ ਨੇ ਕੱਲ ਸਵੇਰੇ ਦੁਕਾਨ ਖੋਲਣ ਵਕਤ ਇਹ ਪੰਨੇ ਦੇਖੇ ਤਾਂ ਪਿੰਡ ਦੇ ਮੋਹਤਬਰਾਂ ਨੂੰ ਸੂਚਨਾ ਦਿੱਤੀ, ਸੀ ਸੀ ਟੀ ਵੀ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ, ਪਰ ਕੁਝ ਵੀ ਹੱਥ ਪੱਲੇ ਨਹੀਂ ਪਿਆ, ਲੋਕ ਇਸ ਘਟਨਾ ਨੂੰ ਵੋਟਾਂ ਦਾ ਧਰੁਵੀਕਰਨ ਕਰਨ ਦੇ ਨਜ਼ਰੀਏ ਨਾਲ ਦੇਖ ਰਹੇ ਨੇ, ਪਰ ਪੁਲਿਸ ਪ੍ਰਸ਼ਾਸਨ ਮੂੰਹ ਬੰਦ ਰੱਖਣ ਲਈ ਕਹਿੰਦਾ ਰਿਹਾ।
ਦੂਜੀ ਘਟਨਾ ਜਗਰਾਉਂ ਦੇ ਪਿੰਡ ਰਸੂਲਪੁਰ ਮੱਲਾ ਵਿੱਚ ਵਾਪਰੀ, ਓਥੇ ਕਿਸੇ ਸ਼ਰਾਰਤੀ ਅਨਸਰ 65/2004 ਨੇ ਗੁਟਕਾ ਸਾਹਿਬ ਦੇ ਪੰਨੇ ਕੂੜੇ ਦੇ ਢੇਰ ‘ਤੇ ਪਾੜ ਕੇ ਸੁੱਟ ਦਿੱਤੇ, ਕੂੜਾ ਸੁੱਟਣ ਆਈ ਮਹਿਲਾ ਨੇ ਇਹ ਦੇਖੇ ਤਾਂ ਤੁਰੰਤ ਮੋਹਤਬਰਾਂ ਨੂੰ ਦੱਸਿਆ, ਪੁਲਿਸ ਸੱਦੀ ਗਈ, ਪੁਲਿਸ ਨੇ ਇਥੇ ਵੀ ਲੋਕਾਂ ਨੂੰ ਇਸ ਮੁੱਦੇ Cheap nfl Jerseys ਨੂੰ ਹੋਰ ਹਵਾ ਨਾ ਦੇਣ ਲਈ ਆਦੇਸ਼ਨੁਮਾ ਅਪੀਲ ਕੀਤੀ। ਇਕ ਨੌਜਵਾਨ ਨੇ ਕੂੜੇ ‘ਤੇ ਪਏ ਪੰਨਿਆਂ ਦੀ ਵੀਡੀਓ ਫੋਨ ‘ਤੇ ਬਣਾਈ, ਪੁਲਿਸ ਨੇ ਉਸ ਦਾ ਫੋਨ ਕਬਜ਼ੇ ਵਿੱਚ ਲੈ ਲਿਆ, ਤਾਂ ਜੋ ਇਸ ਨੂੰ ਹੋਰ ਅੱਗੇ ਨਾ ਭੇਜਿਆ wholesale nfl jerseys ਜਾਵੇ।
ਆਏ ਦਿਨ ਪਾਵਨ ਸਰੂਪਾਂ ਦੀ ਹੋ ਰਹੀ ਬੇਅਦਬੀ ਤੇ ਦੋਸ਼ੀਆਂ ਦਾ ਅਤਾ ਪਤਾ ਨਾ ਲੱਗਣ ‘ਤੇ ਲੋਕਾਂ ਦਾ ਪਹਿਲਾਂ ਹੀ ਭਖਿਆ ਰੋਹ ਹੋਰ ਸਿਖਰ ਵੱਲ ਵਧ ਰਿਹਾ ਹੈ।
ਇਸ ਮੁੱਦੇ ‘ਤੇ ਸ੍ਰੀ ਅਕਾਲ Cheap Jordans ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਨੂੰ ਸਮੇਂ ਸਿਰ ਨਾ ਰੋਕਿਆ ਗਿਆ ਤੇ ਦੋਸ਼ੀਆਂ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਸਰਕਾਰਾਂ ਲਈ ਬੇਹੱਦ ਮੁਸ਼ਕਲ ਸਥਿਤੀ ਬਣ ਜਾਣੀ ਹੈ। ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਬਾਦਲ ਹਕੂਮਤ ਬੇਅਦਬੀ ਦੇ ਮਸਲੇ ਸੁਲਝਾਉਣ ਵਿੱਚ ਨਕਾਮ ਰਹੀ ਹੈ।