• Home »
  • ਖਬਰਾਂ
  • » ਬੇਅਦਬੀ ਮਾਮਲੇ ‘ਤੇ ਆਪ ਨੇ ਬਾਦਲਕੇ ਘੇਰੇ

ਬੇਅਦਬੀ ਮਾਮਲੇ ‘ਤੇ ਆਪ ਨੇ ਬਾਦਲਕੇ ਘੇਰੇ

-ਪੰਜਾਬੀਲੋਕ ਬਿਊਰੋ
ਬੇਅਦਬੀ ਮਾਮਲੇ ‘ਤੇ ਆਮ ਆਦਮੀ ਪਾਰਟੀ ਨੇ ਬਾਦਲਕਿਆਂ ਨੂੰ ਘੇਰਿਆ ਹੈ ਕਿ ਉਸ ਦੇ ਰਾਜ ਵਿੱਚ ਪਿਛਲੇ discount football jerseys ਇੱਕ ਸਾਲ ਵਿੱਚ ਬੇਅਦਬੀ ਦੀਆਂ ਬੇਹਿਸਾਬੀ ਘਟਨਾਵਾਂ ਵਾਪਰੀਆਂ ਹਨ ਪਰ ਉਹ ਕਿਸੇ ਵੀ ਦੋਸ਼ੀ ਨੂੰ ਫੜਨ ਵਿੱਚ ਅਸਫਲ ਰਹੇ ਹਨ।
ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਆਪਣੀ ਘਟੀਆ ਸੋਚ ਦਾ ਪ੍ਰਗਟਾਵਾ ਕਰਦਿਆਂ ਬੇਅਦਬੀ ਘਟਨਾ ਲਈ ray ban sunglasses sale ਆਮ ਆਦਮੀ ਪਾਰਟੀ ਖਿਲਾਫ ਐਫ.ਆਈ.ਆਰ. ਦਰਜ ਕਰਨ ਦੀ ਮੰਗ ਕੀਤੀ।  ਉਹਨਾਂ ਕਿਹਾ ਕਿ ਉਸ ਦੇ ਕਾਰਜਕਾਲ ਵਿੱਚ ਬੇਅਦਬੀ ਦੀਆਂ ਕਰੀਬ 95 ਘਟਨਾਵਾਂ ਵਾਪਰੀਆਂ ਹਨ, ਜਿਹਨਾਂ ਵਿੱਚ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰੇ ਵਿੱਚੋਂ ਜੂਨ 2015 ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਹੋਣ ਦਾ ਮਾਮਲਾ ਵੀ ਸ਼ਾਮਲ ਹੈ।
ਸੁਖਬੀਰ ਬਾਦਲ ਨੂੰ ਅਸਫਲ ਗ੍ਰਹਿ ਮੰਤਰੀ ਦੱਸਦਿਆਂ ਵੜੈਚ ਨੇ ਕਿਹਾ ਕਿ ਇਸ ਤੋਂ ਸ਼ਰਮਨਾਕ ਗੱਲ ਹੋ ਕੀ ਹੋ ਸਕਦੀ ਹੈ ਕਿ ਡੇਢ ਸਾਲ ਵਿੱਚ ਉਹਨਾਂ ਦੀ ਸਰਕਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਲੱਭਣ ਵਿੱਚ ਨਾਕਾਮਯਾਬ ਰਹੀ।  ਵੜੈਚ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਤੇ ਬੇਅਦਬੀ ਮਾਮਲਿਆਂ ਦੇ ਦੋਸ਼ੀ ਤੇ ਸਾਜਿਸ਼ਕਰਤਾ ਸਭ ਜੇਲਾਂ ਵਿੱਚ ਹੋਣਗੇ। ਕਿਹਾ ਕਿ ਸੁਖਬੀਰ ਬਾਦਲ ਆਪਣੇ ਸੌੜੇ ਸਿਆਸੀ ਹਿੱਤਾਂ ਲਈ Cheap Jordans ਪੰਜਾਬ ਦਾ ਫਿਰਕੂ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਬੇਕਸੂਰ ਲੋਕਾਂ ਨੂੰ ਬੇਅਦਬੀ ਮਾਮਲਿਆਂ ਵਿੱਚ ਫਸਾਇਆ ਤੇ ਬੇਅਦਬੀ ਘਟਨਾਵਾਂ ਦਾ ਨਾਮ ਕਬੂਲ ਕਰਵਾਉਣ ਲਈ ਪੁਲਿਸ ਉਤੇ ਦਬਾਅ ਪਾਇਆ। ਬਰਗਾੜੀ ਮਾਮਲੇ ਵਿੱਚ ਉਹਨਾਂ ਨੇ ਦੋ ਬੇਕਸੂਰ ਸਿੱਖ ਨੌਜਵਾਨਾਂ ਨੂੰ ਬਿਨਾਂ ਕਿਸੇ ਸਬੂਤ ਤੋਂ ਗ੍ਰਿਫਤਾਰ ਕੀਤਾ ਤੇ ਬਾਅਦ ਵਿੱਚ ਉਹਨਾਂ ਨੂੰ ਬਿਨਾਂ ਸ਼ਰਤ ਤੋਂ ਰਿਹਾਅ ਕਰਨਾ ਪਿਆ।
ਸੁਖਬੀਰ ਬਾਦਲ ਵੱਲੋਂ ਮਲੇਰਕੋਟਲਾ ਵਿੱਚ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਲਈ ਦੋ ਵੀ.ਐਚ.ਪੀ. ਆਗੂਆਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਉਤੇ ਦਿੱਲੀ ਦੇ ਇੱਕ ‘ਆਪ’ ਵਿਧਾਇਕ ਦਾ ਨਾਂ ਲੈਣ ਲਈ ਦਬਾਅ ਬਣਾਇਆ।  ਇਹਨਾਂ ਵਿੱਚੋਂ ਇੱਕ ਨੇ ਸੁਖਬੀਰ ਸਿੰਘ ਬਾਦਲ ਨੂੰ ਬੇਨਕਾਬ ਕਰਦਿਆਂ ਕਿਹਾ ਸੀ ਕਿ ਉਸ ਨੂੰ ਪੁਲਿਸ ਵੱਲੋਂ ‘ਆਪ’ ਵਿਧਾਇਕ ਦਾ ਨਾਂ ਲੈਣ ਲਈ ਮਜਬੂਰ ਕੀਤਾ ਗਿਆ।  ਹੁਣ ਸੁਖਬੀਰ ਵੱਲੋਂ ਲੰਬੀ ਵਿਖੇ Shop ਬੇਅਦਬੀ ਦੀ ਵਾਪਰੀ ਘਟਨਾ ਲਈ ‘ਆਪ’ ਉਤੇ ਇਲਜ਼ਾਮ ਲਾਇਆ ਜਾ ਰਿਹਾ ਹੈ, ਜਿੱਥੋਂ ਕਿ ਉਸ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਚੋਣ ਹਾਰ ਰਹੇ ਹਨ।