ਪੰਜਾਬ ਸੀਲ, 500 ਕੰਪਨੀਆਂ ਤਾਇਨਾਤ

-ਪੰਜਾਬੀਲੋਕ ਬਿਊਰੋ
4 ਫਰਵਰੀ ਨੂੰ ਹੋ ਰਹੀਆਂ ਪੰਜਾਬ ਚੋਣਾਂ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ 500 ਸੁਰੱਖਿਆ ਕੰਪਨੀਆਂ ਪੰਜਾਬ ਵਿੱਚ ਤਾਇਨਾਤ wholesale nfl jerseys ਕਰ ਦਿੱਤੀਆਂ ਹਨ।  ਇਹਨਾਂ ਵਿੱਚ ਕੇਂਦਰ ਦੀਆਂ 6 ਸੁਰੱਖਿਆ ਏਜੰਸੀਆਂ ਸੀ.ਆਰ.ਪੀ.ਐਫ., ਬੀ.ਐਸ.ਐਫ., ਸੀ.ਆਈ.ਐਸ.ਐਫ., ਆਈ.ਟੀ.ਬੀ.ਪੀ., ਰੇਲਵੇ ਪ੍ਰੋਟੈਕਸ਼ਨ ਫੋਰਸ ਤੇ ਐਸ.ਐਸ.ਬੀ. ਤੋਂ ਇਲਾਵਾ 13 ਸੂਬਿਆਂ ਦੀ ਪੁਲਿਸ ਫੋਰਸ ਦੀਆਂ 500 ਕੰਪਨੀਆਂ ਪੰਜਾਬ ਵਿੱਚ ਤਾਇਨਾਤ ਕੀਤੀਆਂ ਗਈਆਂ ਹਨ।  ਮੁਲਾਜ਼ਮਾਂ ਦੀ ਗਿਣਤੀ 50 ਹਜ਼ਾਰ ਤੋਂ ਵੱਧ ਦੱਸੀ ਜਾ ਰਹੀ ਹੈ। ਇਸ ਦੇ ਨਾਲ ਪੰਜਾਬ ਪੁਲਿਸ ਦੀ 70 ਹਜ਼ਾਰ ਤੋਂ ਵੱਧ Cheap Oakleys Sunglasses ਨਫਰੀ ਵੀ ਚੋਣਾਂ ਵਿੱਚ ਸੁਰੱਖਿਆ ਪ੍ਰਬੰਧਾਂ ਲਈ ਜੁਟੀ ਹੋਈ ਹੈ।  ਇਸ ਹਿਸਾਬ ਨਾਲ ਇੱਕ ਲੱਖ 20 ਹਜ਼ਾਰ ਦੇ ਕਰੀਬ ਸੁਰੱਖਿਆ ਕਰਮਚਾਰੀ ਪੰਜਾਬ ਵਿੱਚ ਤਾਇਨਾਤ ਹਨ।  ਪਿਛਲੀਆਂ ਚੋਣਾਂ ਦੇ ਮੁਕਾਬਲੇ ਕੇਂਦਰੀ ਸੁਰੱਖਿਆ ਏਜੰਸੀਆਂ ਦੀ ਗਿਣਤੀ ਦੁੱਗਣੀ ਕੀਤੀ ਗਈ ਹੈ, ray ban sunglasses ਕਿਉਂਕਿ 2012 ਵਿੱਚ ਕਰੀਬ 220 ਕੰਪਨੀਆਂ ਪੰਜਾਬ ਵਿੱਚ ਤਾਇਨਾਤ ਕੀਤੀਆਂ ਗਈਆਂ ਸਨ।
ਚੋਣ ਕਮਿਸ਼ਨ ਦੇ ਹੁਕਮਾਂ ਮੁਤਾਬਕ ਸਰਹੱਦੀ ਖੇਤਰਾਂ ਤਰਨਤਾਰਨ, ਪਠਾਨਕੋਟ, ਬਟਾਲਾ, ਗੁਰਦਾਸਪੁਰ, ਅੰਮ੍ਰਿਤਸਰ ਦਿਹਾਤੀ, ਫ਼ਿਰੋਜ਼ਪੁਰ ਤੇ ਫ਼ਾਜ਼ਿਲਕਾ ਵਿਖੇ ਬਾਰਡਰ ਸਕਿਉਰਿਟੀ ਫੋਰਸ ਤਾਇਨਾਤ ਕੀਤੀ ਗਈ ਹੈ।  ਅੱਠ ਵਿਧਾਨ ਸਭਾ ਹਲਕਿਆਂ ਵਾਲੇ ਪਟਿਆਲਾ ਜ਼ਿਲੇ ਵਿੱਚ 32 ਤੇ 7 ਵਿਧਾਨ ਸਭਾ ਹਲਕਿਆਂ ਵਾਲੇ ਜ਼ਿਲਾ ਸੰਗਰੂਰ ਵਿੱਚ 24 ਸੁਰੱਖਿਆ ਦਸਤੇ ਤਾਇਨਾਤ ਕੀਤੇ ਗਏ ਹਨ।
ਬਠਿੰਡਾ ‘ਚ 24 ਤੇ ਫਾਜ਼ਿਲਕਾ ਚ 21 ਕੇਂਦਰੀ ਸੁਰੱਖਿਆ ਦਸਤੇ ਦਿੱਤੇ ਗਏ ਹਨ। ਇਥੇ ਚੋਣ ਮੁਕਾਬਲਾ ਕਾਫੀ ਸਖਤ ਤੇ ਪ੍ਰਚਾਰ ਤਿੱਖਾ ਹੈ।  ਜੰਮੂ-ਕਸ਼ਮੀਰ, ਰਾਜਸਥਾਨ, ਹਰਿਆਣਾ, ਹਿਮਾਚਲ ਤੇ ਚੰਡੀਗੜ ਨਾਲ ਲੱਗਦੀਆਂ ਸਰਹੱਦਾਂ ‘ਤੇ 109 ਨਾਕੇ ਲਾਏ ਗਏ ਹਨ, ਜਿਹਨਾਂ ਦਾ ਕੰਟਰੋਲ ਕੇਂਦਰੀ ਬਲਾਂ ਕੋਲ ਹੈ ਤੇ ਇਹਨਾਂ ‘ਤੇ ਨਜ਼ਰ ਰੱਖਣ ਲਈ ਕਮਿਸ਼ਨ ਨੇ ਸੀ.ਸੀ.ਟੀ.ਵੀ. ਵੀ ਲਾਏ ਹਨ। ਬਾਕੀ ਸਾਰੇ ਜ਼ਿਲਿਆਂ ਨੂੰ cheap nfl jerseys 15 ਤੋਂ ਲੈ ਕੇ 19 ਤੱਕ ਕੇਂਦਰੀ ਸੁਰੱਖਿਆ ਬਲਾਂ ਦੀਆਂ ਕੰਪਨੀਆਂ ਦਿੱਤੀਆਂ ਗਈਆਂ ਹਨ Wholesale nfl Jerseys ਤੇ ਜ਼ਿਲਿਆਂ ਅੰਦਰ ਨਾਕੇ ਲਾਉਣ ਦਾ ਕੰਮ ਜ਼ਿਲਾ ਅਧਿਕਾਰੀਆਂ ‘ਤੇ ਛੱਡਿਆ ਗਿਆ ਹੈ, ਜਿਹਨਾਂ ਵੱਲੋਂ ਰੋਜ਼ਾਨਾ ਥਾਂ ਬਦਲ ਕੇ ਨਾਕੇ ਲਾਏ ਜਾ ਰਹੇ ਹਨ। ਪੰਜਾਬ ਵਿੱਚ ਇੱਕ ਦਰਜਨ ਤੋਂ ਵੱਧ ਦੂਜੇ ਸੂਬਿਆਂ ਨਾਗਾਲੈਂਡ, ਮਿਜ਼ੋਰਮ, ਤੇਲੰਗਾਨਾ, ਤ੍ਰਿਪੁਰਾ, ਮੇਘਾਲਿਆ, ਸਿੱਕਮ, ਆਂਧਰਾ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ, ਹਰਿਆਣਾ, ਹਿਮਾਚਲ ਤੇ ਚੰਡੀਗੜ ਵੱਲੋਂ ਵੀ ਪੁਲਿਸ ਫੋਰਸ ਭੇਜੀ ਗਈ ਹੈ।  ਚੋਣ ਕਮਿਸ਼ਨ ਵੱਲੋਂ ਸੂਬੇ ਦੀਆਂ ਜੇਲਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਦਿੱਤੇ ਗਏ ਹੁਕਮਾਂ ਤੋਂ ਬਾਅਦ ਕੁਝ ਅਹਿਮ ਜੇਲਾਂ ਦੀ ਸੁਰੱਖਿਆ ਲਈ ਕੇਂਦਰੀ ਸੁਰੱਖਿਆ ਬਲ ਵੀ ਦੂਜੀ ਫੋਰਸ ਨਾਲ ਤਾਇਨਾਤ ਕੀਤੇ ਗਏ ਹਨ। ਕਮਿਸ਼ਨ ਦੇ Sculpting ਇੱਕ ਬੁਲਾਰੇ ਮੁਤਾਬਕ ਪੰਜਾਬ ਨੂੰ ਕੇਂਦਰੀ ਸੁਰੱਖਿਆ ਬਲਾਂ ਦੀ ਨਫਰੀ 5 ਜਨਵਰੀ ਤੋਂ ਮਿਲਣੀ ਸ਼ੁਰੂ ਹੋ ਗਈ ਸੀ ਤੇ 24 ਜਨਵਰੀ ਤੱਕ ਸਮੁੱਚੀਆਂ 500 ਕੰਪਨੀਆਂ ਪੰਜਾਬ ਪੁੱਜ ਚੁੱਕੀਆਂ ਸਨ।  ਮੀਡੀਆ ਰਿਪੋਰਟਾਂ ਮੁਤਾਬਕ ਇਸ ਤੋਂ ਪਹਿਲਾਂ 1992 ‘ਚ ਹੋਈਆਂ ਚੋਣਾਂ ਦੌਰਾਨ ਇੰਨੇ ਵੱਡੇ ਪੱਧਰ ‘ਤੇ ਤਾਇਨਾਤੀ ਹੋਈ ਸੀ।