• Home »
  • ਖਬਰਾਂ
  • » ਖਾਲਿਸਤਾਨੀ ਪ੍ਰਵਾਸੀ ਦੇ ਘਰ ਠਹਿਰਨ ਦਾ ਮਾਮਲਾ

ਖਾਲਿਸਤਾਨੀ ਪ੍ਰਵਾਸੀ ਦੇ ਘਰ ਠਹਿਰਨ ਦਾ ਮਾਮਲਾ

ਸੰਜੇ ਸਿੰਘ ਵਲੋਂ ਜੁਆਬੀ ਹਮਲਾ
ਕੋਠੀ ‘ਚ ਤਾਂ ਪੁਲਿਸ ਮੁਲਾਜ਼ਮ ਵੀ ਰਹਿੰਦੇ
-ਪੰਜਾਬੀਲੋਕ ਬਿਊਰੋ
ਮੋਗਾ ਵਿੱਚ ਖਾਲਿਸਤਾਨੀ ਐਨ.ਆਰ.ਆਈ. ਦੀ ਕੋਠੀ wholesale nfl jerseys ਵਿੱਚ ਰਾਤ ਬਿਤਾਉਣ ਤੋਂ ਬਾਅਦ ਵਿਵਾਦਾਂ ਵਿੱਚ ਘਿਰੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ paso ਮੁੱਦੇ ਉੱਤੇ ਪਾਰਟੀ ਨੇ ਸਫ਼ਾਈ ਦਿੱਤੀ ਹੈ। ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਨੇ ਮੋਗਾ ਵਿੱਚ ਪ੍ਰੈੱਸ ਕਾਨਫ਼ਰੰਸ ਵਿੱਚ ਦੱਸਿਆ ਕਿ ਕੇਜਰੀਵਾਲ ਕਦੇ ਵੀ ਗੁਰਿੰਦਰ ਸਿੰਘ ਨੂੰ ਨਹੀਂ ਮਿਲੇ। ਕੋਠੀ ਉਹਨਾਂ ਦੀ ਪਤਨੀ ਕਰਮਜੀਤ ਕੌਰ ਦੇ ਨਾਮ ਹੈ। ਸੰਜੇ ਸਿੰਘ ਅਨੁਸਾਰ ਗੁਰਿੰਦਰ ਸਿੰਘ ਇਸ ਸਮੇਂ ਯੂ.ਕੇ. ਵਿੱਚ ਹੈ। ਸੰਜੇ ਸਿੰਘ ਨੇ ਉਲਟਾ ਸਵਾਲ ਕੀਤਾ ਕਿ ਕੇਜਰੀਵਾਲ ਨਾਲ ਭਾਰੀ ਗਿਣਤੀ ਵਿੱਚ ਪੁਲਿਸ ਵੀ ਮੌਜੂਦ ਹੁੰਦੀ ਹੈ।  ਜੇਕਰ ਅਜਿਹਾ ਸੀ ਤਾਂ ਪੁਲਿਸ ਨੇ ਉੱਥੇ ਰੁਕਣ ਤੋਂ ਮਨਾ ਕਿਉਂ ਨਹੀਂ ਕੀਤਾ ਕਿਉਂਕਿ ਕੇਜਰੀਵਾਲ ਦੇ ਟੂਰ ਦਾ ਪ੍ਰੋਗਰਾਮ ਪਹਿਲਾਂ ਤੋਂ ਹੀ ਪੁਲਿਸ ਕੋਲ ਹੁੰਦਾ ਹੈ। ਸੰਜੇ ਸਿੰਘ ਅਨੁਸਾਰ ਕੋਠੀ ਵਿੱਚ ਪੰਜਾਬ ਪੁਲਿਸ ਦਾ ਐਸ.ਐਚ.ਓ. ਤੇ ਮੋਗਾ ਨਗਰ ਨਿਗਮ ਦਾ ਜੁਆਇੰਟ ਸਕੱਤਰ ਵੀ ਰਹਿੰਦਾ ਹੈ।
ਸੁਖਬੀਰ ਬਾਦਲ ਵੱਲੋਂ ਅਖੰਡ ਕੀਰਤਨ ਜਥੇ jordan retro 11 ਨਾਲ ਜੁੜੇ ਆਰ.ਪੀ. ਸਿੰਘ ਨੂੰ ਖਾਲਿਸਤਾਨੀ ray ban sunglasses sale ਆਖੇ ਜਾਣ ਉੱਤੇ ਵੀ ਸੰਜੇ ਸਿੰਘ ਨੇ ਸਵਾਲ ਖੜੇ ਕੀਤੇ।  ਸੰਜੇ ਸਿੰਘ ਅਨੁਸਾਰ ਸੁਖਬੀਰ ਬਾਦਲ ਦਾ ਦਿਮਾਗ਼ੀ ਸੰਤੁਲਨ ਵਿਗੜ ਚੁੱਕਾ ਹੈ ਕਿਉਂਕਿ ਜਿਸ ਆਰ.ਪੀ. ਸਿੰਘ ਦੀ ਉਹ ਗੱਲ ਕਰ ਰਹੇ Ray Ban Outlet ਹਨ, ਉਸ ਦੀਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ cheap jerseys wholesale ਬਾਦਲ ਨਾਲ ਨਾਸ਼ਤੇ ਉੱਤੇ ਮੁਲਾਕਾਤ ਦੀਆਂ ਤਸਵੀਰਾਂ ਪਹਿਲਾਂ ਹੀ ਸਾਹਮਣੇ ਆ ਚੁੱਕੀਆਂ ਹਨ। ਸੰਜੇ ਸਿੰਘ ਨੇ ਆਰ.ਪੀ. ਸਿੰਘ ਦੀਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਮ ਮੀਟਿੰਗ ਦੀਆਂ ਤਸਵੀਰਾਂ ਵੀ ਮੀਡੀਆ ਨੂੰ ਜਾਰੀ ਕੀਤੀਆਂ।  ਸੰਜੇ ਸਿੰਘ ਅਨੁਸਾਰ ਜੇਕਰ ਆਰ.ਪੀ. ਸਿੰਘ ਦਹਿਸ਼ਤਗਰਦ ਹਨ ਤਾਂ ਮੁੱਖ ਮੰਤਰੀ ਬਾਦਲ ਨਾਲ ਮੀਟਿੰਗ ਕਿਉਂ ਕਰ ਰਹੇ ਹਨ? ਉਹਨਾਂ ਆਖਿਆ ਕਿ ਅਕਾਲੀ ਤੇ ਕਾਂਗਰਸ ਹਾਰ ਦੇਖ ਕੇ ਬੁਖਲਾ ਗਏ ਹਨ। ਇਸ ਕਰਕੇ ਉਹ ਪੰਜਾਬੀ ਐਨ.ਆਰ.ਆਈਜ਼. ਨੂੰ ਦਹਿਸ਼ਤਗਰਦ ਆਖ ਰਹੇ ਹਨ।  ਇਹਨਾਂ ਦਾ ਇੱਕ ਸੂਤਰੀ ਏਜੰਡਾ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨਾ ਹੈ।