• Home »
  • ਖਬਰਾਂ
  • » ਡੇਰਾ ਸਿਰਸਾ ਦੇ ਦਰਬਾਰ ਪੁੱਜੇ ਲੀਡਰਾਂ ਦੇ ਬਾਈਕਾਟ ਦਾ ਸੱਦਾ

ਡੇਰਾ ਸਿਰਸਾ ਦੇ ਦਰਬਾਰ ਪੁੱਜੇ ਲੀਡਰਾਂ ਦੇ ਬਾਈਕਾਟ ਦਾ ਸੱਦਾ

-ਪੰਜਾਬੀਲੋਕ ਬਿਊਰੋ
ਸਰਬੱਤ ਖਾਲਸਾ ਵੱਲੋਂ ਨਵੰਬਰ 2015 ਵਿੱਚ ਥਾਪੇ ਗਏ ਤਖਤਾਂ ਦੇ ਜਥੇਦਾਰਾਂ ਵੱਲੋਂ ਡੇਰਾ ਸਿਰਸਾ ਮੁਖੀ ਦੀ ਸ਼ਰਨ ਵਿੱਚ ਪਹੁੰਚੇ ਸਿਆਸੀ ਆਗੂਆਂ ਦਾ ਮੁਕੰਮਲ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ ਹੈ।  ਇਸ ਬਾਰੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਵੱਲੋਂ ਸਿੱਖ ਸੰਗਤ ਦੇ ਨਾਂ ਵੀਡੀਓ ਜਾਰੀ ਕੀਤਾ ਗਿਆ ਹੈ।  ਇਸ ਵਿੱਚ ਡੇਰਾ ਸਿਰਸਾ ਪੁੱਜਣ ਵਾਲੇ ਅਕਾਲੀ ਉਮੀਦਵਾਰ ਤੇ ਮੰਤਰੀ ਸਿਕੰਦਰ ਸਿੰਘ ਮਲੂਕਾ, ਪਰਮਿੰਦਰ ਸਿੰਘ ਢੀਂਡਸਾ ਤੇ ਸੁਰਜੀਤ ਸਿੰਘ ਰੱਖੜਾ ਸਮੇਤ ਹਰ ਪਾਰਟੀ ਨਾਲ ਸਬੰਧਤ ਜਿੰਨੇ ਵੀ ਆਗੂ ਡੇਰਾ ਮੁਖੀ ਕੋਲ ਪਹੁੰਚੇ ਹਨ, ਉਹਨਾਂ ਸਭ ਦਾ ਮੁਕੰਮਲ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ। ਦਾਦੂਵਾਲ ray ban sunglasses ਨੇ ਇਸ ਕਾਰਵਾਈ ਨੂੰ ਇਹਨਾਂ ਸਿਆਸੀ ਲੋਕਾਂ ਦਾ ਸ਼ਰਮਨਾਕ ਕਾਰਾ ਕਰਾਰ ਦਿੱਤਾ।  ਦਾਦੂਵਾਲ ਨੇ ਕਿਹਾ ਕਿ ਲੋਕ ਹੁਣ ਇਹਨਾਂ ਆਗੂਆਂ ਨੂੰ ਸਬਕ ਸਿਖਾਉਣ ਤਾਂ ਕਿ ਇਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਸਕੇ।  ਉਹਨਾਂ ਕਿਹਾ ਕਿ ਜਥੇਦਾਰਾਂ ਵੱਲੋਂ HD] ਜਲਦ ਹੀ ਇਸ ਮਸਲੇ ‘ਤੇ ਵਿਚਾਰ ਕਰਕੇ ਇਹਨਾਂ ਆਗੂਆਂ ਨੂੰ ਬਣਦੀ ਸਜ਼ਾ ਸੁਣਾਈ ਜਾਵੇਗੀ।