• Home »
  • ਖਬਰਾਂ
  • » ਬਾਬਾ ਧੁੰਮਾ ਵਲੋਂ ਬਾਦਲਕਿਆਂ ਦੀ ਹਮਾਇਤ ਦਾ ਐਲਾਨ

ਬਾਬਾ ਧੁੰਮਾ ਵਲੋਂ ਬਾਦਲਕਿਆਂ ਦੀ ਹਮਾਇਤ ਦਾ ਐਲਾਨ

-ਪੰਜਾਬੀਲੋਕ ਬਿਊਰੋ
2012 ਚੋਣਾਂ ਵਿੱਚ ਬਾਦਲ ਦਲ ਦਾ ਸਾਥ ਦੇਣ ਵਾਲੇ ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਮੁਖੀ ਹਰਨਾਮ ਸਿੰਘ ਖਾਲਸਾ ਨੇ ਇਸ ਵਾਰ ਵੀ ਬਾਦਲ ਦਲ ਬਾਦਲ ਦੀ ਹਮਾਇਤ ਦਾ ਜਨਤਕ ਐਲਾਨ ਕਰ ਦਿੱਤਾ ਹੈ।  ਉਹਨਾਂ ਸਿਰਫ ਦਮਦਮੀ ਟਕਸਾਲ ਨਹੀਂ ਬਲਕਿ ਪੂਰੇ ਸੰਤ ਸਮਾਜ ਵੱਲੋਂ ਅਕਾਲੀ ਦਲ ਦੀ ਹਮਾਇਤ ਦਾ ਐਲਾਨ ਕੀਤਾ ਹੈ।  ਉਹਨਾਂ ਦਾ ਕਹਿਣਾ ਹੈ ਕਿ ਇਸ ਹਮਾਇਤ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਮੁਹਿੰਮ ਨੂੰ ਬਲ ਮਿਲੇਗਾ। ਹਮਾਇਤ ਦਾ ਕਾਰਨ ਪੁੱਛੇ ਜਾਣ ‘ਤੇ ਉਹਨਾਂ ਕਿਹਾ ਕਿ ਅਕਾਲੀ ਸਰਕਾਰ ਨੇ ਸਿੱਖ ਇਤਿਹਾਸ ਨਾਲ ਸਬੰਧਤ ਬਹੁਤ ਸਾਰੀਆਂ ਯਾਦਗਾਰਾਂ ਬਣਾਈਆਂ ਹਨ।  ਸਿੱਖਾਂ ਦੇ ਮੁਕੱਦਸ ਅਸਥਾਨ ਅੰਮ੍ਰਿਤਸਰ ਦੀ ਤਸਵੀਰ ਵੀ ਪੂਰੀ ਤਰਾਂ ਬਦਲ ਦਿੱਤੀ ਹੈ।  ਇਸ ਕਰਕੇ ਉਹ ਅਕਾਲੀ ਦਲ ਨੂੰ ਹਮਾਇਤ ਦੇ ਰਹੇ ਹਨ। Wholesale NFL Jerseys ਸ੍ਰੀ cheap jordans online ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ Cheap Ray Ban Sunglasses ਵੀ ਅਕਾਲੀ ਸਰਕਾਰ ਦੇ ਵੇਲੇ Cheap Jordans Sale ਹੀ ਹੋਈ ਹੈ, ਇਸ ‘ਤੇ ਉਹਨਾਂ ਕਿਹਾ ਕਿ ”ਬੇਅਦਬੀ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੈ।  ਇਸ ਪਿੱਛੇ ਸਰਕਾਰ ਦਾ ਹੱਥ ਨਹੀਂ ਬਲਕਿ ਸਰਕਾਰ ਨੇ ਸੰਤ ਸਮਾਜ ਦੇ ਦਬਾਅ ‘ਤੇ ਹੀ ਜਾਂਚ ਸੀ.ਬੀ.ਆਈ. ਨੂੰ ਸੌਂਪੀ ਸੀ।  ਇਸ ਦੇ ਨਾਲ ਹੀ ਉਹਨਾਂ ਸਿੱਖ ਵਿਰੋਧੀ ਸੁਮੇਧ ਸੈਣੀ ਨੂੰ ਡੀ.ਜੀ.ਪੀ. ਦੇ ਅਹੁਦੇ ਤੋਂ ਹਟਾ ਦਿੱਤਾ ਸੀ। ”ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਲਾਉਂਦਿਆਂ ਉਹਨਾਂ ਕਿਹਾ ਕਿ ਕੇਜਰੀਵਾਲ ਸਿੱਖ ਵਿਰੋਧੀ ਭਾਵਨਾਵਾਂ ਵਾਲਾ ਆਗੂ wholesale nfl jersyes ਹੈ ਪਰ ਸ੍ਰੀ EC’s ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਮੁੱਦੇ ਪੰਜਾਬ ਦੇ ਲੋਕਾਂ ਦੀਆਂ ਵੋਟਾਂ ਬਟੋਰਨਾ ਚਾਹੁੰਦਾ ਹੈ।  ਕਾਂਗਰਸ ‘ਤੇ ਉਹਨਾਂ 84 ਦੇ ਮੁੱਦੇ ਨੂੰ ਲੈ ਕੇ ਨਿਸ਼ਾਨਾ ਲਾਇਆ।  ਉਹਨਾਂ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੋਵੇਂ ਸਿੱਖ ਵਿਰੋਧੀ ਹੋਣ ਕਰਕੇ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਹਮਾਇਤ ਦੇਣਗੇ ਤੇ ਲੋਕਾਂ ਨੂੰ ਵੀ ਅਕਾਲੀ ਦਲ ਦਾ ਸਾਥ ਦੇਣ ਦੀ ਅਪੀਲ ਕੀਤੀ।